ਗੁਰਦਾਸਪੁਰ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਗੁਰਦਾਸਪੁਰ ਦੇ ਹਨੂੰਮਾਨ ਚੌਕ ਵਿਖੇ ‘ਆਪ’ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿਚ ਚੋਣ ਰੈਲੀ ਕੀਤੀ। ਇਸ ਦੌਰਾਨ ਸੀਐਮ ਮਾਨ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਉਤੇ ਤੰਜ ਕੱਸੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਪੰਜਾਬ ਦੀ ਜਨਤਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਭਰੂਣ ਹੱਤਿਆ ਕਰ ਦਿੱਤੀ ਹੈ। ਇਸ ਤੋਂ ਬਾਅਦ, ਹੁਣ ਉਹ ਆਪਣੇ ਸਾਹਮਣੇ ਬੈਠੇ ਚੁਣੇ ਹੋਏ ਜਨਤਕ ਨੁਮਾਇੰਦਿਆਂ ਨੂੰ ਮਟੀਰੀਅਲ ਦੱਸ ਰਹੇ ਹਨ। ਇਹ ਲੋਕ ਸੱਤਾ ਆਮ ਲੋਕਾਂ ਦੇ ਹੱਥਾਂ ਵਿਚ ਆਉਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ।’ ਮਾਨ ਨੇ ਕਿਹਾ ਕਿ 70 ਸਾਲਾਂ ਤੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਆਗੂਆਂ ਨੇ ਵਿਕਾਸ ਦੇ ਨਾਂ ’ਤੇ ਕੁਝ ਨਹੀਂ ਕੀਤਾ। ਮੌਜੂਦਾ ਸੰਸਦ ਮੈਂਬਰ ਸੰਨੀ ਦਿਓਲ ਸਰਹੱਦ ਪਾਰ ਜਾ ਕੇ ਨਲਕੇ ਪੁੱਟਦਾ ਰਿਹਾ ਪਰ ਗੁਰਦਾਸਪੁਰ ਵਿਚ ਇਕ ਵੀ ਨਲਕਾ ਨਹੀਂ ਲਗਵਾ ਸਕਿਆ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਲਗਾਤਾਰ ਵੈਨਿਟੀ ਵੈਨਾਂ ਵਿਚ ਬੈਠੇ ਰਹਿਣ ਵਾਲੇ ਲੋਕਾਂ ਨੂੰ ਜਿਤਾਇਆ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹੁਣ ਜੇ ਉਨ੍ਹਾਂ ਦੀ ਪਾਰਟੀ ਦਾ ਉਮੀਦਵਾਰ ਸ਼ੈਰੀ ਕਲਸੀ ਜਿੱਤਦਾ ਹੈ ਤਾਂ ਉਹ ਦਸ ਸਾਲਾਂ ਦੇ ਘਾਟੇ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਖ਼ੁਦ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਲੜਾਈ ਜਿੱਤ-ਹਾਰ ਦੀ ਨਹੀਂ ਸਗੋਂ ਸਨਮਾਨ, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਜੇ ਅਸੀਂ ਇਸ ਵਾਰ ਖੁੰਝ ਗਏ ਤਾਂ ਇਸ ਤੋਂ ਬਾਅਦ ਦੇਸ਼ ਵਿਚ ਕੋਈ ਵੋਟਿੰਗ ਨਹੀਂ ਹੋਵੇਗੀ।
Burger Crime news : ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦੇ ਪੁੱਤਰ ਨੇ ਆਪਣੇ ਤੇ ਆਪਣੀ ਪ੍ਰੇਮਿਕਾ ਲਈ ਆਰਡਰ ਕੀਤੇ ਬਰਗਰ ਵਿੱਚੋਂ ਅੱਧਾ ਬਰਗਰ ਖਾਣ 'ਤੇ ਆਪਣੇ 17 ਸਾਲਾ ਦੋਸਤ ਦਾ ਕ.ਤ.ਲ ਕਰ ਦਿੱਤਾ। ਉਸ ਨੇ ਆਪਣੇ ਸੁਰੱਖਿਆ ਗਾਰਡ ਦੀ ਅਸਾਲਟ ਰਾਈਫਲ ਫੜੀ ਤੇ ਦੋਸਤ ਨੂੰ ਗੋ਼ਲੀ ਮਾਰ ਦਿੱਤੀ।ਇਹ ਘਟਨਾ ਪਾਕਿਸਤਾਨ ਦੇ ਕਰਾਚੀ ਵਿਖੇ 8 ਫਰਵਰੀ ਨੂੰ ਡਿਫੈਂਸ ਹਾਊਸਿੰਗ ਅਥਾਰਟੀ ਇਲਾਕੇ 'ਚ ਵਾਪਰੀ। ਮ੍ਰਿਤਕ ਲੜਕਾ ਸੈਸ਼ਨ ਜੱਜ ਦਾ ਲੜਕਾ ਸੀ। ਇਸ ਮਾਮਲੇ ਦੀ ਜਾਂਚ ਪੂਰੀ ਕਰ ਲਈ ਗਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਅਨੁਸਾਰ ਸੇਵਾਮੁਕਤ ਪੁਲਿਸ ਸੁਪਰਡੈਂਟ (ਐਸਐਸਪੀ) ਨਜ਼ੀਰ ਅਹਿਮਦ ਮੀਰ ਬਹਾਰ ਦੇ ਪੁੱਤਰ ਦਾਨਿਆਲ ਮੀਰ ਬਹਾਰ ਨੇ ਕਰਾਚੀ ਜ਼ਿਲ੍ਹਾ ਦੱਖਣੀ ਸੈਸ਼ਨ ਜੱਜ ਜਾਵੇਦ ਕੇਰੀਓ ਦੇ ਪੁੱਤਰ ਨੂੰ ਆਪਣੇ ਘਰ ਬੁਲਾਇਆ ਸੀ। ਬਾਅਦ ਵਿੱਚ ਉਸ ਨੇ ਆਪਣੀ ਪ੍ਰੇਮਿਕਾ ਸ਼ਾਜ਼ੀਆ ਨੂੰ ਵੀ ਘਰ ਬੁਲਾਇਆ।ਦਾਨਿਆਲ ਨੇ ਆਪਣੀ ਪ੍ਰੇਮਿਕਾ ਅਤੇ ਆਪਣੇ ਲਈ ਦੋ ਬਰਗਰ ਆਰਡਰ ਕੀਤੇ ਸਨ ਪਰ ਅਲੀ ਨੇ ਅੱਧਾ ਬਰਗਰ ਖਾ ਲਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਦਾਨਿਆਲ ਨੇ ਆਪਣੇ ਸੁਰੱਖਿਆ ਗਾਰਡ ਦੀ ਅਸਾਲਟ ਰਾਈਫਲ ਲੈ ਲਈ ਅਤੇ ਅਲੀ 'ਤੇ ਗੋਲੀ ਚਲਾ ਦਿੱਤੀ। ਬਾਅਦ 'ਚ ਹਸਪਤਾਲ ਲਿਜਾਂਦੇ ਸਮੇਂ ਅਲੀ ਦੀ ਮੌਤ ਹੋ ਗਈ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦਾਨਿਆਲ ਦਾ ਅਲੀ ਨਾਲ ਝਗੜਾ ਹੋਇਆ ਸੀ ਕਿਉਂਕਿ ਉਸ ਨੇ ਉਸ ਦੀ ਪ੍ਰੇਮਿਕਾ ਦਾ ਅੱਧਾ ਬਰਗਰ ਬਿਨਾਂ ਪੁੱਛੇ ਹੀ ਖਾ ਲਿਆ ਸੀ। ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ ਫਿਲਹਾਲ ਜੇਲ੍ਹ 'ਚ ਹੈ।
ਇਕ ਫੋਟੋਗ੍ਰਾਫੀ ਦਾ ਕੰਮ ਕਰਦੇ ਵਿਅਕਤੀ ਦਾ 12ਵੀਂ ਜਮਾਤ ਵਿਚ ਪੜ੍ਹਦਾ ਪੁੱਤ ਕਰੋੜਪਤੀ ਬਣ ਗਿਆ ਹੈ। ਮੋਬਾਈਲ ਉਤੇ 100 ਰੁਪਏ ਖਰਚ ਕਰਨ ਉਤੇ ਰਾਤੋ-ਰਾਤ ਉਸ ਨੇ ਕਰੋੜਾਂ ਰੁਪਏ ਜਿੱਤ ਲਏ। ਆਓ ਤੁਹਾਨੂੰ ਦੱਸਦੇ ਹਾਂ ਕਿ ਗੌਰਵ ਰਾਣਾ ਨੇ ਅਜਿਹਾ ਕੀ ਕੀਤਾ ਕਿ ਉਸ ਦੀ ਰਾਤੋ ਰਾਤ ਕਿਸਮਤ ਬਦਲ ਗਈ।ਸ੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਉਤੇ ਸਥਿਤ ਪਿੰਡ ਜੰਡੋਰੀ ਇੱਕ ਸਾਧਾਰਨ ਪਰਿਵਾਰ ਜਿਸ ਦਾ ਮੁਖੀਆ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਉਸ ਦੇ ਪੁੱਤ ਗੌਰਵ ਰਾਣਾ ਨੇ ਸਿਰਫ 100 ਰੁਪਏ ਖਰਚ ਕਰ ਮੋਬਾਈਲ ਉਤੇ ਡਰੀਮ 11 ਉਤੇ ਕ੍ਰਿਕਟ ਦੀ ਟੀਮ ਬਣਾਈ। ਇਸ ਟੀਮ ਨੇ ਇਸ ਸਾਧਾਰਨ ਪਰਿਵਾਰ ਨੂੰ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ । ਹਾਲਾਂਕਿ ਇਸ ਪਰਿਵਾਰ ਨੂੰ ਹਾਲੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦੇ ਕੋਲ ਹੁਣ ਕਰੋੜਾਂ ਰੁਪਏ ਹਨ। ਪਰਿਵਾਰ ‘ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਰਿਸ਼ਤੇਦਾਰਾਂ ਤੇ ਲੋਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਨ੍ਹਾਂ ਨੂੰ ਇਸ ਤੇ ਯਕੀਨ ਹੀ ਨਹੀਂ ਹੋਇਆ।12ਵੀਂ ਕਲਾਸ ਵਿਚ ਪੜ੍ਹਨ ਵਾਲਾ ਗੌਰਵ ਰਾਣਾ, ਜਿਸ ਨੇ ਅਜੇ ਦੱਸ ਗਿਆਰਾਂ ਦਿਨ ਪਹਿਲਾਂ ਹੀ ਡਰੀਮ ਇਲੈਵਨ ਉਤੇ ਖੇਡਣਾ ਸ਼ੁਰੂ ਕੀਤਾ ਸੀ। ਡਰੀਮ ਇਲੈਵਨ ਖੇਡਣ ‘ਤੇ ਉਸ ਨੂੰ ਜਿੱਤ ਪ੍ਰਾਪਤ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾ ਰੈਂਕ ਆਇਆ ਅਤੇ ਜਿਸ ਕਰ ਕੇ ਲਗਭਗ ਤਿੰਨ ਕਰੋੜ ਇਨਾਮ ਵਜੋਂ ਮਿਲਿਆ ਹੈ।
ਪੰਜਾਬ ਦੇ ਜਲੰਧਰ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਇਤਰਾਜ਼ਯੋਗ ਪੋਸਟਰ ਲਾ ਦਿੱਤੇ ਗਏ। ਨਾਲ ਹੀ ਪੋਸਟਰ ਉਤੇ ਲਿਖਿਆ ਹੈ ਕਿ ਸਾਵਧਾਨ, ਹੋਸ਼ਿਆਰ, ਬਚੋ ਬਚੋ ਬਚੋ, ਇਹ ਹਨ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ।ਦੱਸਿਆ ਜਾ ਰਿਹਾ ਹੈ ਕਿ ਪੋਸਟਰ ਪਹਿਲਾਂ ਫਿਲੌਰ ਹਲਕੇ ਵਿਚ ਲਾਏ ਗਏ ਸਨ, ਫਿਰ ਉਤਾਰ ਲਏ ਗਏ।ਦਰਅਸਲ, ਸਾਬਕਾ ਸੰਸਦ ਮੈਂਬਰ ਸਵ. ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਅਤੇ ਸਾਬਕਾ ਸੀਐੇਮ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਵਿਚ ਚਲ ਰਿਹਾ ਵਿਵਾਦ ਭੱਖਿਆ ਹੋਇਆ ਹੈ। ਫਿਲੌਰ ਹਲਕੇ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਦੀਆਂ ਕੁਝ ਇਤਰਾਜ਼ਯੋਗ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਚੰਨੀ ਨੇ ਇਕ ਮਹਿਲਾ ਦੀ ਪਿੱਠ ਉਤੇ ਹੱਥ ਰੱਖਿਆ ਹੋਇਆ ਹੈ। ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਚੰਨੀ ਦਾ ਪਿਛਲਾ ਦੁਰਵਿਹਾਰ ਫਿਰ ਤੋਂ ਚਰਚਾ ਵਿਚ ਆ ਗਿਆ। ਚੰਨੀ ਨੈਤਿਕ ਰੂਪ ਤੋਂ ਭ੍ਰਿਸ਼ਟ ਵਿਅਕਤੀ ਹਨ ਤੇ ਉਨ੍ਹਾਂ ਉਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ ਗਏ ਹਨ। ਉਕਤ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਉਹ ਕਾਂਗਰਸ ਤੇ ਲੋਕਾਂ ਪ੍ਰਤੀ ਕਿੰਨੇ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਚੰਨੀ ਪੱਖ ਜਿਥੇ ਜਲੰਧਰ ਸ਼ਹਿਰ ਵਿਚ ਚੰਨੀ ਲਹਿਰ ਦਾ ਸੁਪਨਾ ਦੇਖ ਰਹੇ ਹਨ, ਉਥੇ ਜਲੰਧਰ ਦੀਆਂ ਔਰਤਾਂ ਦਾ ਨਾਅਰਾ ਹੈ, 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ' ਚੰਨੀ ਦਾ ਅਸਲੀ ਚਿਹਰਾ ਤੇ ਚਰਿੱਤਰ ਹੁਣ ਜਲੰਧਰ ਹਲਕੇ ਦਾ ਹਰ ਵਿਅਕਤੀ ਜਾਣਦਾ ਹੈ। ਕਾਂਗਰਸ ਨੇ ਬਿਕਰਮਜੀਤ ਸਿੰਘ ਚੌਧਰੀ ਨੂੰ ਕੀਤਾ ਸਸਪੈਂਡਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਚੰਨੀ ਤੇ ਬਿਕਰਮਜੀਤ ਚੌਧਰੀ ਵਿਚਾਲੇ ਸ਼ਬਦੀ ਜੰਗ ਹੋਈ ਸੀ। ਚੌਧਰੀ ਨੇ ਚੰਨੀ ਨੂੰ ਸ਼ਕੁਨੀ ਕਹਿ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਨੇ ਕਾਰਵਾਈ ਕਰਦੇ ਹੋਏ ਬਿਕਰਮਜੀਤ ਸਿੰਘ ਨੂੰ ਕਾਂਗਰਸ ਤੋਂ ਸਸਪੈਂਡ ਕਰ ਦਿੱਤਾ ਸੀ। ਪਾਰਟੀ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਇਕ ਲੈਟਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਬਿਕਰਮਜੀਤ ਸਿੰਘ ਚੌਧਰੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਤੇ ਪਾਰਟੀ ਵਿਰੋਧੀ ਸਰਗਰਮੀਆਂ ਬਾਰੇ ਵਿਚ ਲਿਖਿਆ ਗਿਆ ਸੀ।
ਮੌਤ ਕੰਢੇ ਖੜ੍ਹੀ ਇੱਕ ਔਰਤ ਨੂੰ ਡਾਕਟਰਾਂ ਨੇ ਜੀਵਨ ਦਾਨ ਦਿੱਤਾ ਹੈ। ਕਿਡਨੀ ਰੋਗ ਦੇ ਚਲਦੇ ਮਹਿਲਾ ਦੀਆਂ ਦੋਵੇਂ ਕਿਡਨੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਕਿਤੇ ਵੀ ਦੂਜੀ ਕਿਡਨੀ ਅਰੇਂਜ ਕਰ ਸਕਣਾ ਮੁਸ਼ਕਲ ਹੋ ਰਿਹਾ ਸੀ। ਇਸੇ ਵਿੱਚ ਅਮਰੀਕੀ ਡਾਕਟਰ ਨੇ ਸੂਰ ਦੀ ਕਿਡਨੀ ਟ੍ਰਾਂਸਪਲਾਂਟ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਔਰਤ ਨੂੰ ਬਚਾਇਆ ਜਾ ਸਕਿਆ।ਮੈਸਾਚੂਸੇਟਸ ਦੇ ਜਨਰਲ ਹਸਪਤਾਲ ਵਿੱਚ ਮਹਿਲਾ ਵਿੱਚ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ ਸੀ। ਰਿਪੋਰਟਾਂ ਦੀ ਮੰਨੀਏ ਤਾਂ ਐਨਵਾਈਯੂ ਦੀ ਟੀਮ ਮੁਤਾਬਕ ਪਿਸਾਨੋ (ਕਿਡਨੀ ਰੋਗ ਤੋਂ ਪੀੜਤ ਮਹਿਲਾ) ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇੱਕ ਮਹਿਲਾ ਦੇ ਸਰੀਰ ਵਿੱਚ ਸੂਰ ਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਜਾ ਚੁੱਕੀ ਹੈ।ਅਮਰੀਕਾ ਦੇ ਡਾਕਟਰਾਂ ਨੇ ਅਜਿਹਾ ਸੰਭਵ ਕਰ ਕੇ ਦਿਖਾਇਆ ਹੈ। ਕਿਡਨੀ ਦੀ ਬਿਮਾਰੀ ਤੋਂ ਪੀੜਤ ਮਹਿਲਾ ਦੀ ਜਾਨ ਸੂਰ ਦੀ ਇੱਕ ਕਿਡਨੀ ਟ੍ਰਾਂਸਪਲਾਂਟ ਕਰਕੇ ਬਚਾਈ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਹਿਊਮਨ ਕਿਡਨੀ ਟ੍ਰਾਂਸਪਲਾਂਟ ਲਈ ਮੈਚ ਲਭਣ ਵਿਚ ਕਈ ਸਾਲ ਲੱਗ ਸਕਦੇ ਹਨ, ਇਸ ਲਈ ਘੱਟ ਸਮੇਂ ਵਿੱਚ ਸੂਰ ਦੀ ਕਿਡਨੀ ਟ੍ਰਾਂਸਪਲਾਂਟ ਕਰਨ ਬਾਰੇ ਵਿਚਾਰ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਟਰਾਂਸਪਲਾਂਟ ਤੋਂ ਦੋ ਹਫਤੇ ਬਾਅਦ ਮਹਿਲਾ ਦੇ ਸਰੀਰ ਵਿਚ ਇਸ ਤਰ੍ਹਾਂ ਦਾ ਕੋਈ ਲੱਛਣ ਨਹੀਂ ਦਿਖਾਈ ਦਿੱਤਾ, ਜਿਸ ਨਾਲ ਅਜਿਹਾ ਲੱਗੇ ਕਿ ਬਾਡੀ ਨੇ ਟਰਾਂਸਪਲਾਂਟ ਕੀਤੀ ਕਿਡਨੀ ਨੂੰ ਸਵੀਕਾਰ ਨਹੀਂ ਕੀਤਾ ਹੋਵੇ। ਮਾਰਚ ਮਹੀਨੇ ਵਿਚ ਕੀਤਾ ਗਿਆ ਸੀ ਪਹਿਲਾ ਟਰਾਂਸਪਲਾਂਟਦੱਸ ਦੇਈਏ ਕਿ ਮਾਰਚ ਦੇ ਮਹੀਨੇ ਵਿੱਚ ਮੈਸਾਚੁਸੇਟਸ ਜਨਰਲ ਹਸਪਤਾਲ ਵਿੱਚ 62 ਸਾਲ ਦੇ ਮਰੀਜ਼ ਵਿੱਚ ਸੂਰ ਦੀ ਕਿਡਨੀ ਦਾ ਟਰਾਂਸਪਲਾਂਟ ਕੀਤਾ ਗਿਆ ਸੀ। ਆਰਗਨ ਡੋਨਰ ਦੀ ਕਮੀ ਦੇ ਕਾਰਨ ਡਾਕਟਰਾਂ ਨੇ ਮਰੀਜ਼ ਦੀ ਬਾਡੀ ਵਿੱਚ ਸੂਰ ਦੀ ਕਿਡਨੀ ਲਗਾਈ। ਇਸ ਤੋਂ ਬਾਅਦ ਮਰੀਜ਼ ਪੂਰੀ ਤਰ੍ਹਾਂ ਰਿਕਵਰ ਹੋ ਗਈ ਹੈ। ਸਾਲ 2023 ਵਿੱਚ ਜੇਨੇਟਿਕਲੀ ਮਾਡੀਫਾਈਡ ਪਿਗ ਹਾਰਟ ਕੋ ਮੈਰੀਲੈਂਡ ਯੂਨੀਵਰਸਿਟੀ ਵਿੱਚ ਦੋ ਮਰੀਜ਼ਾਂ ਵਿੱਚ ਟਰਾਂਸਪਲਾਂਟ ਕੀਤਾ ਗਿਆ ਸੀ, ਪਰ ਦੋਵਾਂ ਦੇ ਦੋ ਮਹੀਨਿਆਂ ਦੇ ਅੰਦਰ ਹੀ ਮੌਤ ਹੋ ਗਈ ਸੀ।
ਨਵੀਂ ਦਿੱਲੀ : ਬਾਲੀਵੁੱਡ ਤੇ ਸਾਊਥ ਅਭਿਨੇਤਰੀ ਤਮੰਨਾ ਭਾਟੀਆ ਮੁਸ਼ਕਲਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। 'ਬਾਹੂਬਲੀ' ਫੇਮ ਅਦਾਕਾਰਾ ਨੂੰ ਮਹਾਰਾਸ਼ਟਰ ਸਾਈਬਰ ਬ੍ਰਾਂਚ ਨੇ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਮਹਾਰਾਸ਼ਟਰ ਸਾਈਬਰ ਬ੍ਰਾਂਚ ਨੇ ਅਭਿਨੇਤਰੀ ਨੂੰ ਸੰਮਨ ਭੇਜ ਕੇ 29 ਅਪ੍ਰੈਲ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। 29 ਅਪ੍ਰੈਲ ਨੂੰ ਪੁੱਛਗਿੱਛ ਲਈ ਸਾਈਬਰ ਬ੍ਰਾਂਚ 'ਚ ਪੇਸ਼ ਹੋਣਾ ਪਵੇਗਾ, ਜਿੱਥੇ ਅਦਾਕਾਰਾ ਨੂੰ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਮਹਾਰਾਸ਼ਟਰ ਸਾਈਬਰ ਨੇ ਗੈਰ-ਕਾਨੂੰਨੀ IPL ਮੈਚ ਸਟ੍ਰੀਮਿੰਗ ਮਾਮਲੇ 'ਚ ਇਹ ਕਾਰਵਾਈ ਕੀਤੀ ਹੈ ਫੇਅਰਪਲੇ ਐਪ 'ਤੇ IPL 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਸਬੰਧ 'ਚ ਪਿਛਲੇ ਸਾਲ Viacom18 ਨੇ ਕੀਤੀ ਸੀ ਸ਼ਿਕਾਇਤ ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ, ਸਤੰਬਰ 2023 'ਚ ਇੱਕ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਜਦੋਂ Viacom18 ਨੇ ਸ਼ਿਕਾਇਤ ਕੀਤੀ ਸੀ ਕਿ ਉਹ IPL ਮੈਚਾਂ ਨੂੰ ਸਟ੍ਰੀਮ ਕਰਨ ਲਈ ਬੌਧਿਕ ਸੰਪਤੀ ਅਧਿਕਾਰ (IPR) ਦੇ ਮਾਲਕ ਹਨ। ਇਸ ਦੇ ਬਾਵਜੂਦ ਸੱਟੇਬਾਜ਼ੀ ਐਪ ਫੇਅਰ ਪਲੇ ਪਲੇਟਫਾਰਮ ਆਪਣੇ ਪਲੇਟਫਾਰਮ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਮੈਚਾਂ ਦੀ ਸਟ੍ਰੀਮਿੰਗ ਕਰ ਰਹੀ ਸੀ। Viacom18 ਨੂੰ ਇਸ ਕਾਰਨ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਐੱਫ. ਆਈ. ਆਰ. ਤੋਂ ਬਾਅਦ ਬਾਦਸ਼ਾਹ, ਸੰਜੇ ਦੱਤ, ਜੈਕਲੀਨ ਫਰਨਾਂਡੀਜ਼ ਅਤੇ ਤਮੰਨਾ ਸਮੇਤ ਕਈ ਸਿਤਾਰਿਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਦਸੰਬਰ 2023 'ਚ ਸੱਟੇਬਾਜ਼ੀ ਐਪ ਦੇ ਇੱਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।...
Chandigarh News : 'ਜੇਕਰ ਸਮਝਦਾਰ ਨਾਬਾਲਗ ਲੜਕੀ ਆਪਣੀ ਮਰਜ਼ੀ ਨਾਲ ਘਰ ਛੱਡ ਦੇਵੇ ਤਾਂ ਉਸ ਲ਼ਈ ਕਿਸੇ ਵਿਅਕਤੀ ਨੂੰ ਅਗਵਾ ਕਰਨ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।' ਇਹ ਪ੍ਰਗਟਾਵਾ ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਕ ਮਾਮਲੇ ਵਿਚ ਅਹਿਮ ਫੈਸਲਾ ਸੁਣਾਉਂਦਿਆ ਕੀਤਾ ਹੈ। ਹਾਈ ਕੋਰਟ ਨੇ ਇਹ ਹੁਕਮ 17 ਸਾਲਾ ਲੜਕੀ ਨੂੰ ਅਗਵਾ ਕਰਨ ਦੇ ਮੁਲਜ਼ਮ ਪ੍ਰੇਮੀ ਨੂੰ ਜ਼ਮਾਨਤ ਦਿੰਦੇ ਹੋਏ ਜਾਰੀ ਕੀਤਾ ਹੈ।ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਨਾਬਾਲਿਗ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ ਵਿਆਹ ਕਰਵਾਉਣ ਲਈ ਮਜਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ | ਪਟੀਸ਼ਨਰ ਨੇ ਦੱਸਿਆ ਕਿ ਉਸ ਦੀ ਪ੍ਰੇਮਿਕਾ ਨੇ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਿੱਤਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਪਟੀਸ਼ਨਕਰਤਾ ਦੇ ਨਾਲ ਗਈ ਸੀ। ਅਜਿਹੇ 'ਚ ਉਸ 'ਤੇ ਅਗਵਾ ਦਾ ਮਾਮਲਾ ਨਹੀਂ ਚੱਲ ਸਕਦਾ।ਇਸ ਪਟੀਸ਼ਨ 'ਤੇ ਫੈਸਲਾ ਸੁਣਾਉਂਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਕਾਨੂੰਨ ਮੁਤਾਬਕ ਇਹ ਸਪੱਸ਼ਟ ਹੈ ਕਿ ਆਈਪੀਸੀ ਦੀ ਧਾਰਾ 363 ਤਹਿਤ ਅਪਰਾਧ ਸਾਬਤ ਕਰਨ ਲਈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਮੁਲਜ਼ਮ ਨੇ ਨਾਬਾਲਗਾ ਨੂੰ ਜ਼ਬਰਦਸਤੀ ਵੱਖ ਕਰਨ 'ਚ ਭੂਮਿਕਾ ਨਿਭਾਈ ਹੈ।ਜਿੱਥੇ ਨਾਬਾਲਿਗਾ ਸਮਝਦਾਰ ਉਮਰ ਦੀ ਹੋਵੇ ਅਤੇ ਆਪਣੀ ਮਰਜ਼ੀ ਨਾਲ ਆਪਣੇ ਮਾਪਿਆਂ ਦਾ ਘਰ ਛੱਡ ਕੇ ਚਲੀ ਜਾਂਦੀ ਹੈ, ਉੱਥੇ ਮੁਲਜ਼ਮ ਖ਼ਿਲਾਫ਼ ਅਗਵਾ ਦਾ ਕੇਸ ਨਹੀਂ ਬਣਦਾ। ਇਸ ਮਾਮਲੇ ਵਿੱਚ ਪੀੜਤਾ ਦੀ ਉਮਰ 17 ਸਾਲ 4 ਮਹੀਨੇ ਹੈ ਅਤੇ ਉਹ ਸਮਝਦਾਰ ਉਮਰ ਦੀ ਸੀ। ਪੀੜਤਾ ਬਾਲਗ ਹੋਣ ਦੀ ਕਗਾਰ 'ਤੇ ਹੈ ਅਤੇ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਉਸ ਨੇ ਕਿਹਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਮਾਪਿਆਂ ਦਾ ਘਰ ਛੱਡ ਗਈ ਹੈ।ਇਸ ਕੇਸ ਵਿਚ ਪੀੜਤਾ ਨੂੰ ਉਸ ਦੇ ਮਾਪਿਆਂ ਤੋਂ ਜ਼ਬਰਦਸਤੀ ਵੱਖ ਕਰਨ ਵਿਚ ਪਟੀਸ਼ਨਕਰਤਾ ਦੀ ਕੋਈ ਭੂਮਿਕਾ ਨਹੀਂ ਹੈ। ਇਹ ਅਜਿਹਾ ਮਾਮਲਾ ਨਹੀਂ ਹੈ ਜਿੱਥੇ ਪਟੀਸ਼ਨਰ ਦੀ ਹਿਰਾਸਤੀ ਪੁੱਛਗਿੱਛ ਦੀ ਲੋੜ ਹੈ ਅਤੇ ਇਸ ਤਰ੍ਹਾਂ ਇਹ ਸੀਆਰਪੀਸੀ ਦੀ ਧਾਰਾ 438 ਅਧੀਨ ਸ਼ਕਤੀਆਂ ਦੀ ਵਰਤੋਂ ਕਰਨ ਅਤੇ ਜ਼ਮਾਨਤ ਦਾ ਲਾਭ ਦੇਣ ਲਈ ਇੱਕ ਢੁਕਵਾਂ ਮਾਮਲਾ ਹੈ।...
Lok Sabha Election 2024 : ਪੰਜਾਬ ਵਿਚ ਲੋਕ ਸਭਾ ਚੋਣਾਂ ਬੇਹੱਦ ਦਿਲਚਸਪ ਹੋਣ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਲਈ ਉਮੀਦਵਾਰਾਂ ਦੀ ਚੋਣ ਸਿਰਦਰਦੀ ਬਣਿਆ ਹੋਇਆ ਸੀ। ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਹੀ ਪਾਰਟੀਆਂ ਨੂੰ ਉਮੀਦਵਾਰਾਂ ਦੀ ਭਾਲ ਕਰਨਾ ਟੇਢੀ ਖੀਰ ਜਾਪਿਆ। ਇਸ ਵਿਚਾਲੇ ਇਕ ਦੂਜੇ ਦੇ ਆਗੂਆਂ ਨੂੰ ਆਪਣੀ ਪਾਰਟੀ ਵਿਚ ਖਿੱਚ ਕੇ ਉਮੀਦਵਾਰ ਐਲਾਨਣ ਦਾ ਰੁਝਾਨ ਸਾਹਮਣੇ ਆਇਆ। ਇਹ ਸਿਰਦਰਦੀ ਥੋੜੀ ਬਹੁਤ ਖਤਮ ਹੋਈ ਹੈ ਤਾਂ ਹੁਣ ਆਜ਼ਾਦ ਉਮੀਦਵਾਰਾਂ ਨੇ ਇਨ੍ਹਾਂ ਸਿਆਸੀ ਪਾਰਟੀਆਂ ਦੀ ਸਿਰਦਰਦੀ ਵਧਾ ਦਿੱਤੀ ਹੈ। ਤਿੰਨ ਸੀਟਾਂ ਲਈ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ। ਹੁਣ ਆਮ ਆਦਮੀ ਪਾਰਟੀ (AAP), ਭਾਰਤੀ ਜਨਤਾ ਪਾਰਟੀ (BJP) ਅਤੇ ਕਾਂਗਰਸ (Congress) ਦੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਦਾ ਸਾਹਮਣਾ ਕਰਨਾ ਪਵੇਗਾ। ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਟਿਸ ਜੋਰਾ ਸਿੰਘ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜਨਗੇ । ਵਕੀਲ ਰਾਜਦੇਵ ਸਿੰਘ ਖਾਲਸਾ ਨੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੇ ਚੋਣ ਬਾਰੇ ਜਾਣਕਾਰੀ ਦਿੱਤੀ।ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਖ਼ਾਲਸਾ ਨਾਲ ਮੁਲਾਕਾਤ ਕੀਤੀ, ਜਿੱਥੋਂ ਉਨ੍ਹਾਂ ਮੀਡੀਆ ਨਾਲ ਇੱਕ ਫੋਨ ‘ਤੇ (ਆਵਾਜ਼ੀ ਸੰਦੇਸ਼) ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਹਾਮੀ ਭਰ ਦਿੱਤੀ ਹੈ ਪਰ ਉਹ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਉਤੇ ਚੋਣ ਨਹੀਂ ਲੜਨਗੇ। ਇਸ ਤੋਂ ਸਾਫ ਹੋ ਗਿਆ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਬਠਿੰਡਾ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਖਿੱਚੀ ਤਿਆਰੀ !ਦੂਜੇ ਪਾਸੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਬਠਿੰਡਾ ਲੋਕ ਸਭਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਦੇ ਪਿਤਾ ਨਾਮਜ਼ਦਗੀ ਲਈ ਆਪਣੀ ਫਾਈਲ ਤਿਆਰ ਕਰਵਾ ਰਹੇ ਹਨ। ਬਲਕੌਰ ਸਿੰਘ ਦੇ ਚੋਣ ਮੈਦਾਨ ਵਿੱਚ ਉਤਰਨ ਤੋਂ ਬਾਅਦ ਸਾਰੇ ਸਮੀਕਰਣ ਬਦਲ ਜਾਣ ਦੇ ਆਸਾਰ ਹਨ। ਉਹ ਆਮ ਆਦਮੀ ਪਾਰਟੀ ਤੇ ਹੋਰਨਾਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਜਬਰਦਸਤ ਟੱਕਰ ਦੇਣਗੇ। ਫਰੀਦਕੋਟ ਹਲਕੇ ਤੋਂ ਜਸਟਿਸ ਜੋਰਾ ਸਿੰਘ ਨੇ ਉਡਾਈਆਂ ਨੀਂਦਰਾਂ !ਉਧਰ, ਫ਼ਰੀਦਕੋਟ ਰਾਖਵਾਂ ਲੋਕ ਸਭਾ ਹਲਕਾ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਵਰਗੀਆਂ ਘਟਨਾਵਾਂ ਕਾਰਨ ਅਹਿਮ ਹੈ। ਇਨ੍ਹਾਂ ਘਟਨਾਵਾਂ ਦੀ ਬਤੌਰ ਕਮਿਸ਼ਨ ਮੁਖੀ ਜਾਂਚ ਕਰ ਚੁੱਕੇ ਅਤੇ ‘ਆਪ’ ਦੇ ਸੂਬਾ ਆਗੂ ਜਸਟਿਸ (ਰਿਟਾ.) ਜੋਰਾ ਸਿੰਘ ਵੱਲੋਂ ਇਸ ਹਲਕੇ ਤੋਂ ‘ਆਜ਼ਾਦ’ ਚੋਣ ਲੜਨ ਦੀ ਜ਼ਾਹਰ ਕੀਤੀ ਇੱਛਾ ਨੇ ਹਾਕਮ ਧਿਰ ਤੇ ਦੂਜੀਆਂ ਪਾਰਟੀਆਂ ਦੀ ਚਿੰਤਾਵਾਂ ਵਧਾ ਦਿੱਤੀਆਂ। ਹਲਕੇ ਤੋਂ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਨੈਲ ਸਿੰਘ ਆਹੀ ਨੇ ਵੀ ‘ਆਜ਼ਾਦ’ ਚੋਣ ਲੜਨ ਲਈ ਕਮਰਕੱਸੇ ਕੱਸ ਲਏ ਹਨ। ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਫਿਲਮੀ ਕਲਾਕਾਰ ਕਰਮਜੀਤ ਅਨਮੋਲ, ਕਾਂਗਰਸ ਦੇ ਅਮਰਜੀਤ ਕੌਰ ਸਾਹੋਕੇ, ਭਾਜਪਾ ਦੇ ਹੰਸ ਰਾਜ ਹੰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਜ਼ਬਰਦਸਤ ਟੱਕਰ ਦੇਣਗੇ। ...
ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿਖੇ ਗਰੀਬੀ ਕਾਰਨ ਇਕ ਪਰਿਵਾਰ ਦੇ ਕਲੇਜੇ ਦੇ ਟੁੱਕੜੇ ਦਾ ਸੌਦਾ ਹੋ ਗਿਆ। ਸਿਰਫ਼ ਛੇ ਹਜ਼ਾਰ ਰੁਪਏ ਨਾ ਦੇ ਸਕਣ 'ਤੇ ਹਸਪਤਾਲ ਮਾਲਕ ਨੇ ਤਿੰਨ ਦਿਨਾਂ ਦੇ ਮਾਸੂਮ ਦਾ ਢਾਈ ਲੱਖ ਰੁਪਏ ਸੌਦਾ ਕਰ ਦਿੱਤਾ। ਮਾਲਕ ਨੇ ਪਿਤਾ ਨੂੰ 50 ਹਜ਼ਾਰ ਰੁਪਏ ਦਿੱਤੇ ਪਰ ਮਾਂ ਦੀ ਮਮਤਾ ਤੜਪ ਉੱਠੀ ਤਾਂ ਮਾਮਲਾ ਪੁਲਿਸ ਤੱਕ ਪੁੱਜ ਗਿਆ। ਪੁਲਿਸ ਨੇ ਮਾਮਲੇ ਉਤੇ ਕਾਰਵਾਈ ਕਰਦਿਆਂ ਬੱਚਾ ਬਰਾਮਦ ਕਰ ਲਿਆ ਤੇ ਤਿੰਨ ਲੋਕਾਂ ਨੂੰ ਹਿਰਾਸਤ ’ਚ ਲਿਆ। ਧਰਮਿੰਦਰ ਕੁਮਾਰ ਬਘੇਲ ਦੀ ਪਤਨੀ ਦਾਮਿਨੀ ਨੇ 18 ਅਪ੍ਰੈਲ ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। ਉਸੇ ਰਾਤ ਬੱਚੇ ਦੀ ਸਿਹਤ ਖ਼ਰਾਬ ਹੋਣ 'ਤੇ ਉਸ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਧਰਮਿੰਦਰ ਮੁਤਾਬਕ, ਹਸਪਤਾਲ ਦੇ ਮਾਲਕ ਨੇ ਉਨ੍ਹਾਂ ਕੋਲੋਂ ਦੋ ਹਜ਼ਾਰ ਰੁਪਏ ਜਮ੍ਹਾਂ ਕਰਵਾਏ। ਥੋੜ੍ਹੇ ਦਿਨਾਂ ਬਾਅਦ ਬੱਚੇ ਨੂੰ ਛੁੱਟੀ ਦੇਣ ਦੀ ਗੱਲ ਕਰਦਿਆਂ ਹਸਪਤਾਲ ਨੇ 16 ਹਜ਼ਾਰ ਜਮ੍ਹਾ ਕਰਵਾਉਣ ਦੀ ਗੱਲ ਕਹੀ। ਪਿਤਾ ਨੇ ਕਿਹਾ ਕਿ ਉਸ ਦੇ ਕੋਲ 10 ਹਜ਼ਾਰ ਹਨ ਤੇ ਛੇ ਹਜ਼ਾਰ ਰੁਪਏ ਕੁਝ ਦਿਨਾਂ ਬਾਅਦ ਵਿਚ ਦੇ ਦੇਵੇਗਾ ਪਰ ਮਾਲਕ ਪੂਰੀ ਰਕਮ ਜਮ੍ਹਾਂ ਕਰਵਾਉਣ ਦੀ ਜ਼ਿੱਦ 'ਤੇ ਅੜਿਆ ਸੀ। 21 ਅਪ੍ਰੈਲ ਨੂੰ ਮਾਲਕ ਨੇ ਸਟਾਂਪ ਪੇਪਰ 'ਤੇ ਪਤੀ-ਪਤਨੀ ਦੇ ਦਸਤਖ਼ਤ ਕਰਵਾ ਲਏ। ਇਸ ਤੋਂ ਬਾਅਦ ਪਾਲੀਥੀਨ ਵਿਚ 50 ਹਜ਼ਾਰ ਰੁਪਏ ਦਿੰਦਿਆਂ ਕਿਹਾ ਕਿ ਜਾਓ, ਹਿਸਾਬ ਹੋ ਗਿਆ। ਬੱਚੇ ਨੂੰ ਦਾਨ ਦੇ ਦਿਓ। ਬੱਚਾ ਹੁਣ ਇੱਥੇ ਹੀ ਰਹੇਗਾ। ਜੋੜਾ ਬੇਵਸੀ ਨੂੰ ਕੋਸਦੇ ਹੋਏ ਘਰ ਚਲਾ ਆਇਆ ਪਰ ਉਨ੍ਹਾਂ ਦਾ ਮਨ ਨਾ ਮੰਨਿਆ। ਦਾਮਿਨੀ ਧਰਮਿੰਦਰ ਨੂੰ ਵਾਰ-ਵਾਰ ਬੱਚਾ ਵਾਪਸ ਲਿਆਉਣ ਲਈ ਕਹਿ ਰਹੀ ਸੀ। ਇਸ ਤੋਂ ਬਾਅਦ ਉਹ 23 ਅਪ੍ਰੈਲ ਦੀ ਰਾਤ ਰਾਮਗੜ੍ਹ ਥਾਣੇ ਪੁੱਜਾ। ਉਸ ਨੇ ਪੁਲਿਸ ਨੂੰ ਹਸਪਤਾਲ ਤੋਂ ਬੱਚਾ ਚੋਰੀ ਹੋਣ ਦੀ ਗੱਲ ਦੱਸੀ ਪਰ ਪੁੱਛਗਿੱਛ 'ਚ ਮਾਮਲਾ ਖੁੱਲ੍ਹ ਗਿਆ। ਬੱਚੇ ਨੂੰ ਸੁਨਿਆਰੇ ਦੇ ਘਰੋਂ ਬਰਾਮਦ ਕਰ ਲਿਆ ਗਿਆ।ਸੁਨਿਆਰਾ ਤੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸੀਓ ਸਿਟੀ ਹਿਮਾਂਸ਼ੂ ਗੌਰਵ ਦਾ ਕਹਿਣਾ ਹੈ ਕਿ ਬਾਲ ਭਲਾਈ ਕਮੇਟੀ ਦੇ ਹੁਕਮ 'ਤੇ ਬੱਚੇ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਸਪਤਾਲ ਦੇ ਮਾਲਕ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।...
ਡਿਬਰੂਗੜ੍ਹ ਜੇਲ੍ਹ ਵਿਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਵਿੱਚ ਆਜ਼ਾਦ ਤੌਰ 'ਤੇ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਇਸ 'ਤੇ ਅੰਮ੍ਰਿਤਪਾਲ ਸਿੰਘ ਨੇ ਸਹਿਮਤੀ ਪ੍ਰਗਟਾਈ ਹੈ। ਇਹ ਦਾਅਵਾ ਉਸ ਦੇ ਵਕੀਲ ਅਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖ਼ਾਲਸਾ ਨੇ ਕੀਤਾ ਹੈ। ਸਾਬਕਾ ਸੰਸਦ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਹੋਈ ਹੈ ਅਤੇ ਉਨ੍ਹਾਂ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਖਿਲਾਫ NSA ਵਾਰੰਟ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਉਸ ਨੂੰ NSA ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਸੂਚਨਾ ਮਿਲਣ ਉਤੇ ਅੰਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਦੇ ਇੱਕ ਗੁਰਦੁਆਰੇ ਵਿੱਚੋਂ ਗ੍ਰਿਫ਼.ਤਾਰ ਕਰ ਲਿਆ ਸੀ। ਫਿਰ ਉਸ ਨੂੰ ਅਸਾਮ ਦੇ ਡਿਬਰੂਗੜ੍ਹ ਭੇਜ ਦਿੱਤਾ ਗਿਆ। ਅੰਮ੍ਰਿਤਪਾਲ 23 ਅਪ੍ਰੈਲ 2023 ਤੋਂ ਡਿਬਰਾਗੜ੍ਹ ਜੇਲ੍ਹ ਵਿੱਚ ਬੰਦ ਹੈ।
The joys of marriage turned into mourning : ਇਕ ਘਰ ਵਿਚ ਵਿਆਹ ਦੇ ਰੰਗ ਭਾਗ ਲੱਗੇ ਹੋਏ ਸਨ। ਮੁੰਡੇ ਦੇ ਵਿਆਹ ਮੌਕੇ ਹਲਦੀ ਰਸਮ ਚੱਲ ਰਹੀ ਸੀ ਪਰ ਫਿਰ ਅਜਿਹੀ ਘਟਨਾ ਵਾਪਰ ਗਈ ਕਿ ਵਿਆਹ ਦੀਆਂ ਖੁਸ਼ੀਆਂ ਦੀ ਥਾਂ ਮਾਤਮ ਨੇ ਲੈ ਲਈ। ਰਾਜਸਥਾਨ ਦੇ ਕੋਟਾ ਵਿੱਚ ਵਿਆਹ ਤੋਂ ਕੁਝ ਘੰਟੇ ਪਹਿਲਾਂ ਮੰਗਲਵਾਰ ਨੂੰ 29 ਸਾਲਾ ਲਾੜੇ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌ.ਤ ਹੋ ਗਈ। ਇਹ ਘਟਨਾ ਕੋਟਾ-ਬੂੰਦੀ ਰੋਡ ‘ਤੇ ਸਥਿਤ ਮੇਨਲ ਹੋਟਲ ‘ਚ ਲਾੜਾ ਹਲਦੀ ਸਮਾਰੋਹ ਦੌਰਾਨ ਸਵੀਮਿੰਗ ਪੂਲ ਵੱਲ ਗਿਆ ਸੀ। ਉੱਥੇ ਉਸ ਨੇ ਲੋਹੇ ਦੇ ਖੰਭੇ ਨੂੰ ਫੜ ਲਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ। ਮ੍ਰਿਤਕ ਦੀ ਪਛਾਣ ਕੋਟਾ ਦੇ ਕੇਸ਼ਵਪੁਰਾ ਦੇ ਰਹਿਣ ਵਾਲੇ ਸੂਰਜ ਸਕਸੈਨਾ ਵਜੋਂ ਹੋਈ ਹੈ।ਸੂਰਜ ਸਕਸੈਨਾ ਦਾ ਮੰਗਲਵਾਰ ਸ਼ਾਮ ਨੂੰ ਵਿਆਹ ਹੋਣਾ ਸੀ ਅਤੇ ਮੇਨਲ ਰੈਜ਼ੀਡੈਂਸੀ ਰਿਜ਼ੋਰਟ ‘ਚ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਸੀ। ਹਲਦੀ ਮਹਿੰਦੀ ਦਾ ਪ੍ਰੋਗਰਾਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਸੂਰਜ ਦੇ ਦੋਸਤ ਅਤੇ ਰਿਸ਼ਤੇਦਾਰ ਸਾਰੇ ਉੱਥੇ ਮੌਜੂਦ ਸਨ।...
ਗੁਰਦਾਸਪੁਰ–ਫਲਾਈਓਵਰ ਹੇਠੋਂ ਝਾੜੀਆਂ ਵਿਚੋਂ ਕੈਨੇਡਾ ਤੋਂ ਆਏ ਨੌਜਵਾਨ ਦੀ ਲਾ.ਸ਼ ਬਰਾਮਦ ਹੋਈ ਹੈ, ਜੋ ਥਾਣਾ ਤਿੱਬੜ ਤਹਿਤ ਆਉਂਦੇ ਪਿੰਡ ਕੋਠੇ ਨੇੜੇ ਸਥਿਤ ਫਲਾਈਓਵਰ ਹੇਠੋਂ ਝਾੜੀਆਂ ’ਚੋਂ ਮਿਲੀ। ਜਦੋਂ ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ 2 ਵਿਅਕਤੀ ਇਹ ਲਾ.ਸ਼ ਕਾਰ ’ਚ ਲਿਆ ਕੇ ਇਥੇ ਸੁੱਟਦੇ ਨਜ਼ਰ ਆਏ। ਪੁਲਿਸ ਨੇ 2 ਜਣਿਆਂ ਖ਼ਿਲਾਫ਼ ਕ.ਤ.ਲ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਤਾਂ ਇਹ ਦੋਵੇਂ ਮ੍ਰਿਤਕ ਨੌਜਵਾਨ ਦੇ ਦੋਸਤ ਨਿਕਲੇ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ (27) ਪੁੱਤਰ ਪਿਤਾ ਨਗਵੰਤ ਸਿੰਘ ਵਾਸੀ ਕੋਟ ਕੇਸਰਾ ਸਿੰਘ ਥਾਣਾ ਝੰਡੇਰ ਹਾਲ ਵਾਸੀ ਫਤਹਿਗੜ੍ਹ ਚੂੜੀਆਂ ਵਜੋਂ ਹੋਈ ਹੈ।ਮ੍ਰਿਤਕ ਜਸ਼ਨਪ੍ਰੀਤ ਸਿੰਘ ਦੇ ਪਿਤਾ ਨਗਵੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੰਜਾਬ ਪੁਲਿਸ ’ਚ ਤਾਇਨਾਤ ਸੀ। ਉਸ ਦਾ ਲੜਕਾ ਜਸ਼ਨਪ੍ਰੀਤ ਕੈਨੇਡਾ ਰਹਿੰਦਾ ਹੈ ਤੇ ਕਰੀਬ 5 ਮਹੀਨੇ ਪਹਿਲਾਂ ਆਪਣੀ ਭੈਣ ਦੇ ਵਿਆਹ ਲਈ ਪਿੰਡ ਪਰਤਿਆ ਸੀ। 22 ਅਪ੍ਰੈਲ ਨੂੰ ਦੁਪਹਿਰ 2 ਵਜੇ ਦੇ ਕਰੀਬ ਜਸ਼ਨ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਗੁਰਦਾਸਪੁਰ ’ਚ ਰਹਿੰਦੇ ਇਕ ਦੋਸਤ ਦੇ ਜਨਮ ਦਿਨ ’ਤੇ ਜਾ ਰਿਹਾ ਹੈ।ਸ਼ਾਮ ਕਰੀਬ 5 ਵਜੇ ਉਸ ਨੂੰ ਫੋਨ ਆਇਆ ਕਿ ਉਹ ਦੋਸਤ ਦੀ ਪਾਰਟੀ ’ਚ ਗੁਰਦਾਸਪੁਰ ਪਹੁੰਚ ਗਿਆ ਹੈ। ਜਦੋਂ ਅਸੀਂ ਸਾਢੇ 6 ਵਜੇ ਜਸ਼ਨਪ੍ਰੀਤ ਨੂੰ ਦੁਬਾਰਾ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ। 23 ਅਪ੍ਰੈਲ ਦੀ ਸਵੇਰ ਸਾਨੂੰ ਪਤਾ ਲੱਗਾ ਕਿ ਥਾਣਾ ਤਿੱਬੜ ਦੀ ਪੁਲਿਸ ਨੂੰ ਪਿੰਡ ਕੋਠੇ ਘਰਾਲਾ ਨੇੜੇ ਇਕ ਨੌਜਵਾਨ ਦੀ ਲਾ.ਸ਼ ਮਿਲੀ ਹੈ, ਜਿਸ ਨੂੰ ਦੇਖ ਕੇ ਪਤਾ ਲੱਗਾ ਕਿ ਇਹ ਜਸ਼ਨਪ੍ਰੀਤ ਦੀ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੇ ਲੜਕੇ ਦਾ ਕ.ਤ.ਲ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਤੇ ਉਸ ਦੇ ਹੋਰ ਸਾਥੀਆਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਕੀਤਾ ਹੈ।ਥਾਣਾ ਤਿੱਬੜ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਵਾਸੀ ਪਿੰਡ ਸਰਾਏ ਥਾਣਾ ਸਦਰ ਦੇ ਖ਼ਿਲਾਫ਼ ਕ.ਤ.ਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਦੇ ਅਣਪਛਾਤੇ ਸਾਥੀ ਨੂੰ ਗ੍ਰਿਫ਼.ਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਿਰਫਿਰੇ ਆਸ਼ਕਾਂ ਵੱਲੋਂ ਕੁੜੀਆਂ ਉਤੇ ਤੇਜ਼ਾਬ ਸੁੱਟਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਜ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਰਹਿ ਚੁੱਕੇ ਮੁੰਡੇ ਉਤੇ ਤੇਜ਼ਾਬ ਸੁੱਟ ਦਿੱਤਾ। ਵਿਆਹ ਲਈ ਬਾਰਾਤ ਲਿਜਾ ਰਹੇ ਲਾੜੇ 'ਤੇ ਪ੍ਰੇਮਿਕਾ ਨੇ ਤੇਜ਼ਾਬ ਸੁੱਟਿਆ। ਲਾੜੇ ਦੇ ਨਾਲ ਨਾਲ ਤਿੰਨ ਔਰਤਾਂ ਵੀ ਝੁਲਸ ਗਈਆਂ। ਵਾਰ.ਦਾਤ ਕਰ ਕੇ ਭੱਜ ਰਹੀ ਪ੍ਰੇਮਿਕਾ ਨੂੰ ਭੀੜ ਨੇ ਫੜ ਲਿਆ। ਉਸ ਦੀ ਕੁੱਟਮਾਰ ਕੀਤੀ ਗਈ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਪ੍ਰੇਮਿਕਾ ਆਪਣੇ ਬੁਆਏਫ੍ਰੈਂਡ ਦੇ ਕਿਸੇ ਹੋਰ ਨਾਲ ਵਿਆਹ ਕਰਨ ਤੋਂ ਨਾਰਾਜ਼ ਸੀ ਅਤੇ ਉਸ ਤੋਂ ਬਦਲਾ ਲੈਣਾ ਚਾਹੁੰਦੀ ਸੀ।ਜਾਣਕਾਰੀ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਤਾਂ ਘਰ ਦੀਆਂ ਔਰਤਾਂ ਬਾਰਾਤ ਵਿਚ ਨੱਚ ਰਹੀਆਂ ਸਨ। ਘੁੰਡ ਕੱਢ ਕੇ ਇਕ ਮੁਟਿਆਰ ਉੱਥੇ ਪਹੁੰਚੀ ਅਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਨਾਲ ਜ਼ਖ਼ਮੀ ਲਾੜੇ ਅਤੇ ਔਰਤਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਲਾੜੇ ਦਾ ਇਲਾਜ ਕਰ ਕੇ ਛੁੱਟੀ ਦੇ ਦਿੱਤੀ ਗਈ। ਉਹ ਦੇਰ ਰਾਤ ਵਿਆਹ ਦੀ ਬਾਰਾਤ ਲੈ ਕੇ ਰਵਾਨਾ ਹੋ ਗਿਆ। ਜ਼ਖ਼ਮੀ ਔਰਤਾਂ ਦਾ ਇਲਾਜ ਜਾਰੀ ਹੈ।ਮਾਮਲਾ ਉਤਰ ਪ੍ਰਦੇਸ਼ ਦੇ ਬਲੀਆ ਦੇ ਬੰਸਡੀਹਾਰੋਡ ਥਾਣਾ ਖੇਤਰ ਦੇ ਪਿੰਡ ਡੁਮਰੀ ਦਾ ਹੈ। 23 ਅਪ੍ਰੈਲ ਨੂੰ ਪਿੰਡ ਦੇ ਰਾਕੇਸ਼ ਬਿੰਦ ਦੇ ਵਿਆਹ ਦੀ ਬਰਾਤ ਮੌੜ ਜ਼ਿਲ੍ਹੇ ਵਿੱਚ ਜਾ ਰਹੀ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। । ਔਰਤਾਂ ਦੀ ਭੀੜ ਵਿੱਚ ਘੁੰਡ ਕੱਢੀ ਇੱਕ ਮੁਟਿਆਰ ਪਹੁੰਚੀ। ਜਿਵੇਂ ਹੀ ਉਹ ਲਾੜੇ ਰਾਕੇਸ਼ ਦੇ ਨੇੜੇ ਪਹੁੰਚੀ ਤਾਂ ਉਸ ਨੇ ਆਪਣੀ ਕਮਰ ਤੋਂ ਪਾਲੀਥੀਨ ਕੱਢ ਕੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਾਂਸਡੀਹਾਰੋਡ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਭੀੜ ਨੇ ਦੋਸ਼ੀ ਲੜਕੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਥੇ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਲੜਕੀ ਉਸੇ ਪਿੰਡ ਦੀ ਰਹਿਣ ਵਾਲੀ ਹੈ। ਦੋਵਾਂ ਵਿਚਾਲੇ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ।
ਤਰਨਤਾਰਨ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਥਾਣਾ ਖਾਲੜਾ ਦੀ ਪੁਲਿਸ ਨੇ 3 ਕਿਲੋ 166 ਗ੍ਰਾਮ ਹੈਰੋਇਨ ਅਤੇ ਇਕ ਵੱਡੇ ਡਰੋਨ ਨਾਲ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 16 ਕਰੋੜ ਰੁਪਏ ਤੇ ਬਰਾਮਦ ਕੀਤੇ ਗਏ ਡਰੋਨ ਦੀ ਕੀਮਤ 25 ਤੋਂ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਦੋ ਹੋਰ ਸਾਥੀ ਤਸਕਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੁਲਿਸ ਵਲੋਂ ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਪੂਰੀ ਹਰਕਤ ਵਿਚ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿਚ ਨਸ਼ਿਆਂ ਦੀ ਤਸਕਰੀ ਬਿਲਕੁਲ ਵੀ ਬਰਦਾਸ਼ ਨਹੀਂ ਕੀਤੀ ਜਾਵੇਗੀ।
ਫਰੀਦਕੋਟ : ਕਿਸਾਨ ਮੰਗਾਂ ਨਾ ਮੰਨੀਆਂ ਜਾਣ ਕਾਰਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ। ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਹਰ ਰੋਜ਼ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਚੋਣ ਪ੍ਰਚਾਰ ਦੇ ਲਈ ਅੱਜ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਵਿਖੇ ਪਹੁੰਚੇ ਸਨ। ਜਦੋਂ ਕਿਸਾਨ ਉਨ੍ਹਾਂ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਤਾਂ ਫਰੀਦਕੋਟ ਪੁਲਿਸ ਨੇ ਕਿਸਾਨਾਂ, ਛੋਟੇ ਬੱਚਿਆਂ ਅਤੇ ਔਰਤਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੌਰਾਨ ਭੱਦੀ ਟਿੱਪਣੀ ਕਰਨ ਵਾਲਿਆਂ ਉਤੇ ਹੰਸ ਰਾਜ ਹੰਸ ਭੜਕੇ ਨਜ਼ਰ ਆਏ ਹਨ। ਉਨ੍ਹਾਂ ਕਿਹਾ ਹੈ ਕਿ ਇਸ ਹਲਕੇ ਵਿਚ ਹੋਰ ਵੀ ਕਈ ਉਮੀਦਵਾਰ ਖੜ੍ਹੇ ਹਨ ਪਰ ਸਿਰਫ ਮੇਰਾ ਹੀ ਵਿਰੋਧ ਕੀਤਾ ਜਾ ਰਿਹਾ ਹੈ। ਇਹ ਲੋਕ ਗਰੀਬਾਂ ਨੂੰ ਹੀ ਦਬਾਉਂਦੇ ਹਨ। ਮੈਂ ਕਿਸਾਨਾਂ-ਮਜ਼ਦੂਰਾਂ, ਵਪਾਰੀਆਂ, ਦੁਕਾਨਦਾਰਾਂ ਦੇ ਵੇਹੜਿਆਂ ਵਿਚ ਜਾਣਾ ਚਾਹੁੰਦਾ ਹਾਂ ਪਰ ਮੈਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਅਸੀਂ ਹੁਣ ਹਰ ਪਿੰਡ ਵਿੱਚ ਜਾਵਾਂਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਹੰਸ ਰਾਜ ਹੰਸ ਨੇ ਕਿਹਾ ਕਿ ਅੱਜ ਤੋਂ ਕਿਸੇ ਵੀ ਪਿੰਡ ‘ਚ ਚੋਣ ਪ੍ਰੋਗਰਾਮ ਰੱਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਮੇਰੇ ਇਕੱਲੇ ਬਾਰੇ ਭੱਦੀ ਸ਼ਬਦਾਬਲੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ। ਹੰਸ ਰਾਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਿੰਡਾਂ ਵਿਚ ਜਾਣ ਦਿੱਤਾ ਜਾਵੇ, ਉਹ ਹਲਕੇ ਦੇ ਸਾਰੇ ਪਿੰਡਾਂ ਵਿਚ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਅਤੇ ਸਿੱਖਾਂ ਪੱਖੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੱਸੀ ਖੰਗੂੜਾ ਨੇ ਅਸਤੀਫਾ ਦੇ ਦਿੱਤਾ ਹੈ। ਜੱਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਨੇ ਜੱਸੀ 'ਤੇ ਭਰੋਸਾ ਜਤਾਉਣ ਦੀ ਬਜਾਏ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦੇ ਦਿੱਤੀ। ਜਿਸ ਕਾਰਨ ਜੱਸੀ ਪਾਰਟੀ ਤੋਂ ਨਾਰਾਜ਼ ਸੀ। ਹਾਲਾਂਕਿ ਜੱਸੀ ਖੰਗੂੜਾ ਇੱਕ ਮਜ਼ਬੂਤ ਦਾਅਵੇਦਾਰ ਸਨ। ਇਸ ਸਬੰਧੀ ਗੱਲਬਾਤ ਦੌਰਾਨ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਨੇ 2 ਸਾਲ ਆਮ ਆਦਮੀ ਪਾਰਟੀ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਹ ਆਉਣ ਵਾਲੇ ਸਮੇਂ ਵਿੱਚ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ।
ਮੁੰਬਈ-ਕੇਂਦਰੀ ਮੰਤਰੀ ਨਿਤਿਨ ਗਡਕਰੀ ਭਾਸ਼ਣ ਦਿੰਦੇ ਸਮੇਂ ਮੰਚ 'ਤੇ ਅਚਾਨਕ ਡਿੱਗ ਗਏ। ਉਹ ਮਹਾਰਾਸ਼ਟਰ ਦੇ ਯਵਤਮਾਲ ਦੇ ਪੁਸਦ 'ਚ ਇਕ ਚੋਣ ਸਭਾ ਨੂੰ ਸੰਬੋਧਨ ਕਰਨ ਪਹੁੰਚ ਹੋਏ ਸਨ। ਉਹ ਮੰਚ 'ਤੇ ਬੋਲ ਹੀ ਰਹੇ ਸਨ ਕਿ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਪਏ। ਇਸ ਤੋਂ ਬਾਅਦ ਉਨ੍ਹਾਂ ਦੇ ਨੇੜੇ-ਤੇੜੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਤੁਰੰਤ ਇਲਾਜ ਲਈ ਲੈ ਗਏ। ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਨਾਗਪੁਰ ਸੀਟ 'ਤੇ ਪਹਿਲੇ ਪੜਾਅ 'ਚ ਵੋਟਿੰਗ ਹੋ ਚੁੱਕੀ ਹੈ। ਇੱਥੇ ਗਡਕਰੀ ਦਾ ਮੁਕਾਬਲਾ ਕਾਂਗਰਸ ਦੇ ਵਿਕਾਸ ਠਾਕਰੇ ਨਾਲ ਹੈ। ਨਿਤਿਨ ਇੱਥੋਂ ਤੀਜੀ ਵਾਰ ਚੋਣ ਲੜ ਰਹੇ ਹਨ।ਦੱਸਣਯੋਗ ਹੈ ਕਿ 2018 'ਚ ਵੀ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਇਕ ਪ੍ਰੋਗਰਾਮ ਦੌਰਾਨ ਨਿਤਿਨ ਗਡਕਰੀ ਮੰਚ 'ਤੇ ਬੇਹੋਸ਼ ਹੋ ਗਏ ਸਨ। ਇਸ ਦੌਰਾਨ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਵਿਦਿਆਸਾਗਰ ਰਾਵ ਉਨ੍ਹਾਂ ਨਾਲ ਮੌਜੂਦ ਸਨ। ਗਵਰਨਰ ਨੇ ਹੀ ਉਨ੍ਹਾਂ ਨੂੰ ਸਟੇਜ 'ਤੇ ਸੰਭਾਲਿਆ ਸੀ। ਉਦੋਂ ਦੱਸਿਆ ਗਿਆ ਸੀ ਕਿ ਸ਼ੂਗਰ ਲੈਵਲ ਘੱਟ ਹੋਣ ਕਾਰਨ ਗਡਕਰੀ ਨੂੰ ਚੱਕਰ ਆ ਗਏ।...
ਗੁਰਦਾਸਪੁਰ : ਜ਼ਿਲ੍ਹੇ ਅਧੀਨ ਪੈਂਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਵਿਚ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਸ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌ.ਤ ਹੋ ਗਈ। ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਨਾਲ ਫਤਹਿਗੜ੍ਹ ਚੂੜੀਆਂ ਤੋਂ ਆਉਂਦੇ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਅਕਾਸ਼ਦੀਪ ਸਿੰਘ ਦੀ ਮੌ.ਤ ਹੋ ਗਈ ਸੀ,ਜਦਕਿ ਉਸ ਦਾ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌ.ਤ ਹੋ ਗਈ। ਦੋਵੇਂ ਸਕੇ ਭਰਾਵਾਂ ਦੀ ਮੌ.ਤ ਦੀ ਖ਼ਬਰ ਸੁਣ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਹੈ। ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਤੋਂ ਦੋਵੇਂ ਭਰਾ ਇੰਸਟਾਗ੍ਰਾਮ ਉੱਤੇ ਵੀ ਕਾਫੀ ਮਸ਼ਹੂਰ ਸਨ। ਪਰਿਵਾਰਕ ਮੈਂਬਰਾਂ ਨੇ ਐੱਸਐੱਸਪੀ ਬਟਾਲਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਸੀਸੀਟੀਵੀ਼ ਕੈਮਰੇ ਖੰਗਾਲ ਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਹਾਦਸੇ ਦਾ ਰੂਪ ਦਿਤਾ ਗਿਆ ਹੈ। ਦੱਸ ਦੇਈਏ ਕਿ ਇਹ ਦੋਵੇਂ ਭਰਾ ਫਤਹਿਗੜ੍ਹ ਚੂੜੀਆਂ ਵਿਚ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ’ਤੇ ਫਾਸਟ ਫੂਡ ਦਾ ਕੰਮ ਕਰਦੇ ਸਨ ਅਤੇ ਰੋਜ਼ਾਨਾ ਫਤਹਿਗੜ੍ਹ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੂਰਤ ਮੱਲੀ ਅਪਣੇ ਘਰ ਆਉਂਦੇ ਸਨ। ਦੇਰ ਰਾਤ ਅਪਣੇ ਕੰਮ ਤੋਂ ਘਰੇ ਵਾਪਸ ਆਉਂਦੇ ਸਮੇਂ ਇਨ੍ਹਾਂ ਨਾਲ ਹਾਦਸਾ ਵਾਪਰਿਆ, ਜਿਸ ਵਿਚ ਦੋਵੇਂ ਭਰਾਵਾਂ ਦੀ ਮੌ.ਤ ਹੋ ਗਈ।
ਚੰਡੀਗੜ੍ਹ : ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਚੰਡੀਗੜ੍ਹ ਬੱਸ ਅੱਡੇ 'ਚ ਐਂਟਰੀ ਬੈਨ ਹੋ ਗਈ ਹੈ। ਸਵਾਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘੰਟਿਆਂ ਤੋਂ ਲੋਕ ਸੈਕਟਰ 43 ਬੱਸ ਸਟੈਂਡ ਵਿਖੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਹਨ ਪਰ ਹਾਲੇ ਤਕ ਕੋਈ ਬੱਸ ਨਹੀਂ ਆਈ ਹੈ। ਦਰਅਸਲ ਮਹਿੰਗੀ ਬੱਸ ਅੱਡਾ ਫੀਸ ਕਾਰਨ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਐਂਟਰੀ ਇੱਥੇ ਬੰਦ ਕੀਤੀ ਗਈ ਹੈ।ਪੀਆਰਟੀਸੀ ਮੁਲਾਜ਼ਮ ਜਥੇਬੰਦੀਆਂ ਨੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਵੱਲੋਂ ਪੰਜਾਬ ਦੀਆਂ ਬੱਸਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਵਧੀਆਂ ਫੀਸਾਂ ਦੇ ਵਿਰੋਧ 'ਚ ਅੱਜ ਤੋਂ ਚੰਡੀਗੜ੍ਹ 'ਚ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਕੋਈ ਵੀ ਬੱਸ ਨਹੀਂ ਚਲਾਈ ਜਾਵੇਗੀ। ਸੀਟੀਯੂ ਵੱਲੋਂ ਬਣਾਏ ਜਾ ਰਹੇ ਰੂਟਾਂ ਨੂੰ ਲੈ ਕੇ ਪੰਜਾਬ ਦੀਆਂ ਪੀਆਰਟੀਸੀ/ਪਨ ਬਸ/ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸੈਕਟਰ 43 ਬੱਸ ਅੱਡੇ 'ਚ ਇਕ ਘੰਟੇ ਦੇ ਸਟੋਪ (STOP) 'ਤੇ 200 ਰੁਪਏ, ਜਦਕਿ ਮੋਹਾਲੀ ਬੱਸ ਅੱਡੇ 'ਤੇ 106 ਰੁਪਏ ਫੀਸ ਲਈ ਜਾਂਦੀ ਹੈ। ਪੂਰੀ ਰਾਤ ਦੇ ਠਹਿਰਾਅ ਲਈ ਚੰਡੀਗੜ੍ਹ 43 ਬੱਸ ਅੱਡੇ 'ਚ 600 ਰੁਪਏ ਫੀਸ ਲਈ ਜਾਂਦੀ ਹੈ, ਜਦਕਿ ਮੁਹਾਲੀ 'ਚ 200 ਰੁਪਏ ਫੀਸ ਲਈ ਜਾਂਦੀ ਹੈ।...
ਸਿਡਨੀ : ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਹਨ। ਵਿਦੇਸ਼ਾਂ ਵਿਚ ਹਾਲ ਹੀ ਦੇ ਸਾਲਾਂ ਵਿਚ ਕਈ ਤਰ੍ਹਾਂ ਦੇ ਮੌਕੇ ਖੁੱਲ੍ਹੇ ਹਨ। ਇਨ੍ਹਾਂ ਵਿਚ ਵੀਜ਼ਾ ਸ਼ਰਤਾਂ ਵਿਚ ਢਿੱਲ ਹੋਣਾ ਵੀ ਇੱਕ ਕਾਰਨ ਹੈ।ਇਸ ਵਿਚਾਲੇ ਆਸਟ੍ਰੇਲੀਆ ਵਿਚੋਂ ਵਿਦਿਆਰਥੀਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਹੋਰਨਾਂ ਦੇਸ਼ਾਂ ਵਾਂਗ ਆਸਟ੍ਰੇਲੀਆ ਨੇ ਭਾਰਤੀ ਵਿਦਿਆਰਥੀਆਂ ਲਈ ਉਥੇ ਆਉਣ ਦੇ ਮੌਕਿਆਂ ਵਿਚ ਕਟੌਤੀ ਨਹੀਂ ਕੀਤੀ ਹੈ। ਭਾਰਤ ’ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਉਨ੍ਹਾਂ ਦੇ ਦੇਸ਼ ’ਚ ਹੋਰ ਭਾਰਤੀ ਵਿਦਿਆਰਥੀ ਪੜ੍ਹਨ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿਚ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਹੋਣ ਦੀ ਗਿਣਤੀ ਵਿਚ ਵੀ ਵਾਧਾ ਨਹੀਂ ਹੋਇਆ ਹੈ। ਗ੍ਰੀਨ ਨੇ ਜ਼ੋਰ ਦੇ ਕੇ ਕਿਹਾ, "ਮੈਂ ਖ਼ੁਦ ਅੰਕੜੇ ਦੇਖੇ ਹਨ, ਇਸ ਸਾਲ ਵੀ ਇਹ ਗਿਣਤੀ ਪਿਛਲੇ ਸਾਲ ਵਾਂਗ ਹੀ ਹੈ।" ਵਿਦਿਆਰਥੀਆਂ ਦੇ ਅਸਵੀਕਾਰਨ ਵਿਚ ਵੀ ਕੋਈ ਵਾਧਾ ਨਹੀਂ ਹੋਇਆ ਹੈ।ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਪਿਛਲੇ ਸਾਲਾਂ ਦੌਰਾਨ ਬਹੁਤ ਵਧੀਆ ਸਬੰਧ ਵਿਕਸਿਤ ਕੀਤੇ ਹਨ। ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਆਸਟ੍ਰੇਲੀਆ ਨੂੰ ਕਰੀਅਰ ਬਣਾਉਣ ਲਈ ਬਿਹਤਰ ਵਿਕਲਪ ਮੰਨਦੇ ਹਨ, ਖਾਸ ਕਰਕੇ ਮੈਡੀਕਲ, ਨਰਸਿੰਗ, ਪ੍ਰਬੰਧਨ ਅਤੇ ਇੰਜੀਨੀਅਰਿੰਗ ਦੇ ਖੇਤਰਾਂ ਵਿਚ। ਵੱਡੀ ਗਿਣਤੀ ਵਿਚ ਭਾਰਤੀ ਆਪਣੀ ਸਿੱਖਿਆ ਦੇ ਹਿੱਸੇ ਵਜੋਂ ਆਸਟ੍ਰੇਲੀਆ ਆਉਣਾ ਪਸੰਦ ਕਰਦੇ ਹਨ।ਯੂਰਪੀਅਨ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ 'ਤੇ ਵਿਸ਼ੇਸ਼ ਨਿਯਮਾਂ ਦਾ ਐਲਾਨ ਕੀਤਾ ਹੈ। ਇਹ ਹੁਣ ਤੱਕ ਲਾਗੂ ਵੀਜ਼ਾ ਕੋਡ (ਸ਼ੇਂਗੇਨ) ਦੇ ਮਿਆਰੀ ਨਿਯਮਾਂ ਨਾਲੋਂ ਵਧੇਰੇ ਅਨੁਕੂਲ ਹਨ। ਭਾਰਤੀਆਂ ਲਈ ਨਵੀਂ ਵੀਜ਼ਾ ਪ੍ਰਣਾਲੀ 18 ਅਪ੍ਰੈਲ, 2024 ਨੂੰ ਅਪਣਾਈ ਗਈ ਹੈ। ਹੁਣ ਤੱਕ ਇਸਦੀ ਵੈਧਤਾ ਦਾਖਲੇ ਦੀ ਮਿਤੀ ਤੋਂ 90 ਦਿਨ ਸੀ। ਇਹ ਵੀਜ਼ਾ ਵਿਦੇਸ਼ਾਂ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ, ਪਰ ਹੁਣ ਭਾਰਤੀ ਨਾਗਰਿਕ ਵੀ ਲੰਬੀ ਵੈਧਤਾ ਦੇ ਨਾਲ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਲਈ ਅਰਜ਼ੀ ਦੇ ਸਕਣਗੇ। ਯੂਰਪੀ ਸੰਘ ਦੇ ਰਾਜਦੂਤ ਹਰਵੇ ਡੇਲਫਿਨ ਨੇ ਕਿਹਾ ਕਿ ਨਵੇਂ ਵੀਜ਼ਾ 'ਕੈਸਕੇਡ' ਦੇ ਅਨੁਸਾਰ, ਭਾਰਤੀਆਂ ਨੂੰ ਹੁਣ ਦੋ ਸਾਲਾਂ ਲਈ ਲੰਬੇ ਸਮੇਂ ਲਈ, ਮਲਟੀਪਲ-ਐਂਟਰੀ ਸ਼ੈਂਗੇਨ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत