LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਬੱਸ ਅੱਡੇ ਵਿਚ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਐਂਟਰੀ ਹੋਈ ਬੈਨ ! ਯਾਤਰੀ ਹੋ ਰਹੇ ਖੱਜਲ, ਜਾਣੋ ਕੀ ਹੈ ਮਾਮਲਾ

roadways bus new

ਚੰਡੀਗੜ੍ਹ : ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਚੰਡੀਗੜ੍ਹ ਬੱਸ ਅੱਡੇ 'ਚ ਐਂਟਰੀ ਬੈਨ ਹੋ ਗਈ ਹੈ। ਸਵਾਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘੰਟਿਆਂ ਤੋਂ ਲੋਕ ਸੈਕਟਰ 43 ਬੱਸ ਸਟੈਂਡ ਵਿਖੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਹਨ ਪਰ ਹਾਲੇ ਤਕ ਕੋਈ ਬੱਸ ਨਹੀਂ ਆਈ ਹੈ। ਦਰਅਸਲ ਮਹਿੰਗੀ ਬੱਸ ਅੱਡਾ ਫੀਸ ਕਾਰਨ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਐਂਟਰੀ ਇੱਥੇ ਬੰਦ ਕੀਤੀ ਗਈ ਹੈ।
ਪੀਆਰਟੀਸੀ ਮੁਲਾਜ਼ਮ ਜਥੇਬੰਦੀਆਂ ਨੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਵੱਲੋਂ ਪੰਜਾਬ ਦੀਆਂ ਬੱਸਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਵਧੀਆਂ ਫੀਸਾਂ ਦੇ ਵਿਰੋਧ 'ਚ ਅੱਜ ਤੋਂ ਚੰਡੀਗੜ੍ਹ 'ਚ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਕੋਈ ਵੀ ਬੱਸ ਨਹੀਂ ਚਲਾਈ ਜਾਵੇਗੀ। ਸੀਟੀਯੂ ਵੱਲੋਂ ਬਣਾਏ ਜਾ ਰਹੇ ਰੂਟਾਂ ਨੂੰ ਲੈ ਕੇ ਪੰਜਾਬ ਦੀਆਂ ਪੀਆਰਟੀਸੀ/ਪਨ ਬਸ/ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੈਕਟਰ 43 ਬੱਸ ਅੱਡੇ 'ਚ ਇਕ ਘੰਟੇ ਦੇ ਸਟੋਪ (STOP) 'ਤੇ 200 ਰੁਪਏ, ਜਦਕਿ ਮੋਹਾਲੀ ਬੱਸ ਅੱਡੇ 'ਤੇ 106 ਰੁਪਏ ਫੀਸ ਲਈ ਜਾਂਦੀ ਹੈ। ਪੂਰੀ ਰਾਤ ਦੇ ਠਹਿਰਾਅ ਲਈ ਚੰਡੀਗੜ੍ਹ 43 ਬੱਸ ਅੱਡੇ 'ਚ 600 ਰੁਪਏ ਫੀਸ ਲਈ ਜਾਂਦੀ ਹੈ, ਜਦਕਿ ਮੁਹਾਲੀ 'ਚ 200 ਰੁਪਏ ਫੀਸ ਲਈ ਜਾਂਦੀ ਹੈ।

In The Market