LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਰੀਬੀ ਕਾਰਨ 'ਮਮਤਾ' ਦਾ ਸੌਦਾ ! ਬਿੱਲ ਨਾ ਦੇਣ ਉਤੇ ਹਸਪਤਾਲ ਮਾਲਕ ਨੇ ਵੇਚ ਦਿੱਤਾ ਬੱਚਾ, 50 ਹਜ਼ਾਰ ਜਬਰੀ ਫੜਾ ਤੋਰ ਦਿੱਤਾ ਪਰਿਵਾਰ, ਕੁਰਲਾਉਂਦੀ ਰਹਿ ਗਈ ਮਾਂ

new born ij

ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿਖੇ ਗਰੀਬੀ ਕਾਰਨ ਇਕ ਪਰਿਵਾਰ ਦੇ ਕਲੇਜੇ ਦੇ ਟੁੱਕੜੇ ਦਾ ਸੌਦਾ ਹੋ ਗਿਆ। ਸਿਰਫ਼ ਛੇ ਹਜ਼ਾਰ ਰੁਪਏ ਨਾ ਦੇ ਸਕਣ 'ਤੇ ਹਸਪਤਾਲ ਮਾਲਕ ਨੇ ਤਿੰਨ ਦਿਨਾਂ ਦੇ ਮਾਸੂਮ ਦਾ ਢਾਈ ਲੱਖ ਰੁਪਏ ਸੌਦਾ ਕਰ ਦਿੱਤਾ। ਮਾਲਕ ਨੇ ਪਿਤਾ ਨੂੰ 50 ਹਜ਼ਾਰ ਰੁਪਏ ਦਿੱਤੇ ਪਰ ਮਾਂ ਦੀ ਮਮਤਾ ਤੜਪ ਉੱਠੀ ਤਾਂ ਮਾਮਲਾ ਪੁਲਿਸ ਤੱਕ ਪੁੱਜ ਗਿਆ। ਪੁਲਿਸ ਨੇ ਮਾਮਲੇ ਉਤੇ ਕਾਰਵਾਈ ਕਰਦਿਆਂ ਬੱਚਾ ਬਰਾਮਦ ਕਰ ਲਿਆ ਤੇ ਤਿੰਨ ਲੋਕਾਂ ਨੂੰ ਹਿਰਾਸਤ ’ਚ ਲਿਆ। ਧਰਮਿੰਦਰ ਕੁਮਾਰ ਬਘੇਲ ਦੀ ਪਤਨੀ ਦਾਮਿਨੀ ਨੇ 18 ਅਪ੍ਰੈਲ ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। ਉਸੇ ਰਾਤ ਬੱਚੇ ਦੀ ਸਿਹਤ ਖ਼ਰਾਬ ਹੋਣ 'ਤੇ ਉਸ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਧਰਮਿੰਦਰ ਮੁਤਾਬਕ, ਹਸਪਤਾਲ ਦੇ ਮਾਲਕ ਨੇ ਉਨ੍ਹਾਂ ਕੋਲੋਂ ਦੋ ਹਜ਼ਾਰ ਰੁਪਏ ਜਮ੍ਹਾਂ ਕਰਵਾਏ। ਥੋੜ੍ਹੇ ਦਿਨਾਂ ਬਾਅਦ ਬੱਚੇ ਨੂੰ ਛੁੱਟੀ ਦੇਣ ਦੀ ਗੱਲ ਕਰਦਿਆਂ ਹਸਪਤਾਲ ਨੇ 16 ਹਜ਼ਾਰ ਜਮ੍ਹਾ ਕਰਵਾਉਣ ਦੀ ਗੱਲ ਕਹੀ। ਪਿਤਾ ਨੇ ਕਿਹਾ ਕਿ ਉਸ ਦੇ ਕੋਲ 10 ਹਜ਼ਾਰ ਹਨ ਤੇ ਛੇ ਹਜ਼ਾਰ ਰੁਪਏ ਕੁਝ ਦਿਨਾਂ ਬਾਅਦ ਵਿਚ ਦੇ ਦੇਵੇਗਾ ਪਰ ਮਾਲਕ ਪੂਰੀ ਰਕਮ ਜਮ੍ਹਾਂ ਕਰਵਾਉਣ ਦੀ ਜ਼ਿੱਦ 'ਤੇ ਅੜਿਆ ਸੀ। 21 ਅਪ੍ਰੈਲ ਨੂੰ ਮਾਲਕ ਨੇ ਸਟਾਂਪ ਪੇਪਰ 'ਤੇ ਪਤੀ-ਪਤਨੀ ਦੇ ਦਸਤਖ਼ਤ ਕਰਵਾ ਲਏ। ਇਸ ਤੋਂ ਬਾਅਦ ਪਾਲੀਥੀਨ ਵਿਚ 50 ਹਜ਼ਾਰ ਰੁਪਏ ਦਿੰਦਿਆਂ ਕਿਹਾ ਕਿ ਜਾਓ, ਹਿਸਾਬ ਹੋ ਗਿਆ। ਬੱਚੇ ਨੂੰ ਦਾਨ ਦੇ ਦਿਓ। ਬੱਚਾ ਹੁਣ ਇੱਥੇ ਹੀ ਰਹੇਗਾ। ਜੋੜਾ ਬੇਵਸੀ ਨੂੰ ਕੋਸਦੇ ਹੋਏ ਘਰ ਚਲਾ ਆਇਆ ਪਰ ਉਨ੍ਹਾਂ ਦਾ ਮਨ ਨਾ ਮੰਨਿਆ। ਦਾਮਿਨੀ ਧਰਮਿੰਦਰ ਨੂੰ ਵਾਰ-ਵਾਰ ਬੱਚਾ ਵਾਪਸ ਲਿਆਉਣ ਲਈ ਕਹਿ ਰਹੀ ਸੀ। ਇਸ ਤੋਂ ਬਾਅਦ ਉਹ 23 ਅਪ੍ਰੈਲ ਦੀ ਰਾਤ ਰਾਮਗੜ੍ਹ ਥਾਣੇ ਪੁੱਜਾ। ਉਸ ਨੇ ਪੁਲਿਸ ਨੂੰ ਹਸਪਤਾਲ ਤੋਂ ਬੱਚਾ ਚੋਰੀ ਹੋਣ ਦੀ ਗੱਲ ਦੱਸੀ ਪਰ ਪੁੱਛਗਿੱਛ 'ਚ ਮਾਮਲਾ ਖੁੱਲ੍ਹ ਗਿਆ। ਬੱਚੇ ਨੂੰ ਸੁਨਿਆਰੇ ਦੇ ਘਰੋਂ ਬਰਾਮਦ ਕਰ ਲਿਆ ਗਿਆ।
ਸੁਨਿਆਰਾ ਤੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸੀਓ ਸਿਟੀ ਹਿਮਾਂਸ਼ੂ ਗੌਰਵ ਦਾ ਕਹਿਣਾ ਹੈ ਕਿ ਬਾਲ ਭਲਾਈ ਕਮੇਟੀ ਦੇ ਹੁਕਮ 'ਤੇ ਬੱਚੇ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਸਪਤਾਲ ਦੇ ਮਾਲਕ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

In The Market