LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰੇਮਿਕਾ ਦਾ ਖਾ ਲਿਆ ਅੱਧਾ ਬਰਗਰ, ਤੈਸ਼ ਵਿਚ ਆ ਗਿਆ ਪ੍ਰੇਮੀ, ਸੈਸ਼ਨ ਜੱਜ ਦੇ ਪੁੱਤ ਨੂੰ ਗੋ਼ਲੀ ਮਾਰ ਉਤਾਰਿਆ ਮੌਤ ਦੇ ਘਾਟ

murder for burger new

Burger Crime news : ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦੇ ਪੁੱਤਰ ਨੇ ਆਪਣੇ ਤੇ ਆਪਣੀ ਪ੍ਰੇਮਿਕਾ ਲਈ ਆਰਡਰ ਕੀਤੇ ਬਰਗਰ ਵਿੱਚੋਂ ਅੱਧਾ ਬਰਗਰ ਖਾਣ 'ਤੇ  ਆਪਣੇ 17 ਸਾਲਾ ਦੋਸਤ ਦਾ ਕ.ਤ.ਲ ਕਰ ਦਿੱਤਾ। ਉਸ ਨੇ ਆਪਣੇ ਸੁਰੱਖਿਆ ਗਾਰਡ ਦੀ ਅਸਾਲਟ ਰਾਈਫਲ ਫੜੀ ਤੇ ਦੋਸਤ ਨੂੰ ਗੋ਼ਲੀ ਮਾਰ ਦਿੱਤੀ।
ਇਹ ਘਟਨਾ ਪਾਕਿਸਤਾਨ ਦੇ ਕਰਾਚੀ ਵਿਖੇ 8 ਫਰਵਰੀ ਨੂੰ ਡਿਫੈਂਸ ਹਾਊਸਿੰਗ ਅਥਾਰਟੀ ਇਲਾਕੇ 'ਚ ਵਾਪਰੀ। ਮ੍ਰਿਤਕ ਲੜਕਾ ਸੈਸ਼ਨ ਜੱਜ ਦਾ ਲੜਕਾ ਸੀ। ਇਸ ਮਾਮਲੇ ਦੀ ਜਾਂਚ ਪੂਰੀ ਕਰ ਲਈ ਗਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਅਨੁਸਾਰ ਸੇਵਾਮੁਕਤ ਪੁਲਿਸ ਸੁਪਰਡੈਂਟ (ਐਸਐਸਪੀ) ਨਜ਼ੀਰ ਅਹਿਮਦ ਮੀਰ ਬਹਾਰ ਦੇ ਪੁੱਤਰ ਦਾਨਿਆਲ ਮੀਰ ਬਹਾਰ ਨੇ ਕਰਾਚੀ ਜ਼ਿਲ੍ਹਾ ਦੱਖਣੀ ਸੈਸ਼ਨ ਜੱਜ ਜਾਵੇਦ ਕੇਰੀਓ ਦੇ ਪੁੱਤਰ ਨੂੰ ਆਪਣੇ ਘਰ ਬੁਲਾਇਆ ਸੀ। ਬਾਅਦ ਵਿੱਚ ਉਸ ਨੇ ਆਪਣੀ ਪ੍ਰੇਮਿਕਾ ਸ਼ਾਜ਼ੀਆ ਨੂੰ ਵੀ ਘਰ ਬੁਲਾਇਆ।
ਦਾਨਿਆਲ ਨੇ ਆਪਣੀ ਪ੍ਰੇਮਿਕਾ ਅਤੇ ਆਪਣੇ ਲਈ ਦੋ ਬਰਗਰ ਆਰਡਰ ਕੀਤੇ ਸਨ ਪਰ ਅਲੀ ਨੇ ਅੱਧਾ ਬਰਗਰ ਖਾ ਲਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਦਾਨਿਆਲ ਨੇ ਆਪਣੇ ਸੁਰੱਖਿਆ ਗਾਰਡ ਦੀ ਅਸਾਲਟ ਰਾਈਫਲ ਲੈ ਲਈ ਅਤੇ ਅਲੀ 'ਤੇ ਗੋਲੀ ਚਲਾ ਦਿੱਤੀ। ਬਾਅਦ 'ਚ ਹਸਪਤਾਲ ਲਿਜਾਂਦੇ ਸਮੇਂ ਅਲੀ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦਾਨਿਆਲ ਦਾ ਅਲੀ ਨਾਲ ਝਗੜਾ ਹੋਇਆ ਸੀ ਕਿਉਂਕਿ ਉਸ ਨੇ ਉਸ ਦੀ ਪ੍ਰੇਮਿਕਾ ਦਾ ਅੱਧਾ ਬਰਗਰ ਬਿਨਾਂ ਪੁੱਛੇ ਹੀ ਖਾ ਲਿਆ ਸੀ। ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ ਫਿਲਹਾਲ ਜੇਲ੍ਹ 'ਚ ਹੈ।

In The Market