LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਆਸਟ੍ਰੇਲੀਆ ਨੇ ਵੀਜ਼ਾ ਰੱਦ ਕਰਨ ਦੀ ਗਿਣਤੀ ਵਿਚ ਨਹੀਂ ਕੀਤਾ ਵਾਧਾ

austrailia new

ਸਿਡਨੀ : ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਹਨ। ਵਿਦੇਸ਼ਾਂ ਵਿਚ ਹਾਲ ਹੀ ਦੇ ਸਾਲਾਂ ਵਿਚ ਕਈ ਤਰ੍ਹਾਂ ਦੇ ਮੌਕੇ ਖੁੱਲ੍ਹੇ ਹਨ। ਇਨ੍ਹਾਂ ਵਿਚ ਵੀਜ਼ਾ ਸ਼ਰਤਾਂ ਵਿਚ ਢਿੱਲ ਹੋਣਾ ਵੀ ਇੱਕ ਕਾਰਨ ਹੈ।ਇਸ ਵਿਚਾਲੇ ਆਸਟ੍ਰੇਲੀਆ ਵਿਚੋਂ ਵਿਦਿਆਰਥੀਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਹੋਰਨਾਂ ਦੇਸ਼ਾਂ ਵਾਂਗ ਆਸਟ੍ਰੇਲੀਆ ਨੇ ਭਾਰਤੀ ਵਿਦਿਆਰਥੀਆਂ ਲਈ ਉਥੇ ਆਉਣ ਦੇ ਮੌਕਿਆਂ ਵਿਚ ਕਟੌਤੀ ਨਹੀਂ ਕੀਤੀ ਹੈ। ਭਾਰਤ ’ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਉਨ੍ਹਾਂ ਦੇ ਦੇਸ਼ ’ਚ ਹੋਰ ਭਾਰਤੀ ਵਿਦਿਆਰਥੀ ਪੜ੍ਹਨ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿਚ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਹੋਣ ਦੀ ਗਿਣਤੀ ਵਿਚ ਵੀ ਵਾਧਾ ਨਹੀਂ ਹੋਇਆ ਹੈ। ਗ੍ਰੀਨ ਨੇ ਜ਼ੋਰ ਦੇ ਕੇ ਕਿਹਾ, "ਮੈਂ ਖ਼ੁਦ ਅੰਕੜੇ ਦੇਖੇ ਹਨ, ਇਸ ਸਾਲ ਵੀ ਇਹ ਗਿਣਤੀ ਪਿਛਲੇ ਸਾਲ ਵਾਂਗ ਹੀ ਹੈ।" ਵਿਦਿਆਰਥੀਆਂ ਦੇ ਅਸਵੀਕਾਰਨ ਵਿਚ ਵੀ ਕੋਈ ਵਾਧਾ ਨਹੀਂ ਹੋਇਆ ਹੈ।
ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਪਿਛਲੇ ਸਾਲਾਂ ਦੌਰਾਨ ਬਹੁਤ ਵਧੀਆ ਸਬੰਧ ਵਿਕਸਿਤ ਕੀਤੇ ਹਨ। ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਆਸਟ੍ਰੇਲੀਆ ਨੂੰ ਕਰੀਅਰ ਬਣਾਉਣ ਲਈ ਬਿਹਤਰ ਵਿਕਲਪ ਮੰਨਦੇ ਹਨ, ਖਾਸ ਕਰਕੇ ਮੈਡੀਕਲ, ਨਰਸਿੰਗ, ਪ੍ਰਬੰਧਨ ਅਤੇ ਇੰਜੀਨੀਅਰਿੰਗ ਦੇ ਖੇਤਰਾਂ ਵਿਚ। ਵੱਡੀ ਗਿਣਤੀ ਵਿਚ ਭਾਰਤੀ ਆਪਣੀ ਸਿੱਖਿਆ ਦੇ ਹਿੱਸੇ ਵਜੋਂ ਆਸਟ੍ਰੇਲੀਆ ਆਉਣਾ ਪਸੰਦ ਕਰਦੇ ਹਨ।
ਯੂਰਪੀਅਨ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ 'ਤੇ ਵਿਸ਼ੇਸ਼ ਨਿਯਮਾਂ ਦਾ ਐਲਾਨ ਕੀਤਾ ਹੈ। ਇਹ ਹੁਣ ਤੱਕ ਲਾਗੂ ਵੀਜ਼ਾ ਕੋਡ (ਸ਼ੇਂਗੇਨ) ਦੇ ਮਿਆਰੀ ਨਿਯਮਾਂ ਨਾਲੋਂ ਵਧੇਰੇ ਅਨੁਕੂਲ ਹਨ। ਭਾਰਤੀਆਂ ਲਈ ਨਵੀਂ ਵੀਜ਼ਾ ਪ੍ਰਣਾਲੀ 18 ਅਪ੍ਰੈਲ, 2024 ਨੂੰ ਅਪਣਾਈ ਗਈ ਹੈ। ਹੁਣ ਤੱਕ ਇਸਦੀ ਵੈਧਤਾ ਦਾਖਲੇ ਦੀ ਮਿਤੀ ਤੋਂ 90 ਦਿਨ ਸੀ। ਇਹ ਵੀਜ਼ਾ ਵਿਦੇਸ਼ਾਂ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ, ਪਰ ਹੁਣ ਭਾਰਤੀ ਨਾਗਰਿਕ ਵੀ ਲੰਬੀ ਵੈਧਤਾ ਦੇ ਨਾਲ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਲਈ ਅਰਜ਼ੀ ਦੇ ਸਕਣਗੇ। ਯੂਰਪੀ ਸੰਘ ਦੇ ਰਾਜਦੂਤ ਹਰਵੇ ਡੇਲਫਿਨ ਨੇ ਕਿਹਾ ਕਿ ਨਵੇਂ ਵੀਜ਼ਾ 'ਕੈਸਕੇਡ' ਦੇ ਅਨੁਸਾਰ, ਭਾਰਤੀਆਂ ਨੂੰ ਹੁਣ ਦੋ ਸਾਲਾਂ ਲਈ ਲੰਬੇ ਸਮੇਂ ਲਈ, ਮਲਟੀਪਲ-ਐਂਟਰੀ ਸ਼ੈਂਗੇਨ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ।

In The Market