LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Panchkula News : ਪੁੱਤ-ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤਦਿਆਂ ਭਿਆਨਕ ਹਾਦ.ਸਾ, ਮਾਂ-ਪਿਓ ਤੇ ਭੈਣ ਦੀ ਮੌ.ਤ

accident news new new
ਬਲਜਿੰਦਰ ਸਿੰਘ ਮਹੰਤ, ਪੰਚਕੁਲਾ : ਹਰਿਆਣਾ ਦੇ ਕੈਥਲ 'ਚ ਭਿਆਨਕ ਸੜਕ ਹਾਦਸਾ ਵਾਪਰਿਆ। ਪੁੱਤ ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤ ਰਹੇ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਦੀ ਮੌ.ਤ ਹੋ ਗਈ। ਸ਼ੁੱਕਰਵਾਰ ਦੇਰ ਸ਼ਾਮ ਉਨ੍ਹਾਂ ਦੀ ਕਾਰ ਨੈਸ਼ਨਲ ਹਾਈਵੇ 152 ਡੀ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਉਹ ਖਾਟੂ ਸ਼ਿਆਮ ਧਾਮ ਤੋਂ ਵਾਪਸ ਪੰਚਕੂਲਾ ਜਾ ਰਹੇ ਸਨ। ਮ੍ਰਿਤਕ ਪਰਿਵਾਰ ਪੰਚਕੂਲਾ ਦਾ ਰਹਿਣ ਵਾਲਾ ਸੀ।
ਮ੍ਰਿਤਕਾਂ ਵਿੱਚ ਹਰਿਆਣਾ ਪੁਲਿਸ ਦੇ ਸੇਵਾਮੁਕਤ ਸਬ-ਇੰਸਪੈਕਟਰ ਮਨੋਜ ਕੁਮਾਰ (61), ਉਸ ਦੀ ਪਤਨੀ ਉਰਮਿਲ ਦੱਤਾ (57), ਜੋ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਦੇ ਵਾਇਰਲੈੱਸ ਵਿਭਾਗ ਵਿੱਚ ਸਬ-ਇੰਸਪੈਕਟਰ ਸਨ ਅਤੇ 28 ਸਾਲਾ ਧੀ ਚੇਤਨਾ ਸ਼ਾਮਲ ਹਨ। ਚੇਤਨਾ ਕੁਆਰੀ ਸੀ।
ਇਹ ਜੋੜਾ ਅਤੇ ਉਨ੍ਹਾਂ ਦੀ ਧੀ ਪੁੱਤ ਅਤੇ ਨੂੰਹ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ 'ਤੇ ਛੱਡ ਕੇ ਸਾਲਾਸਰ ਅਤੇ ਖਾਟੂ ਸ਼ਿਆਮ ਦਰਸ਼ਨ ਕਰਨ ਗਏ ਸਨ। ਇਸ ਦੌਰਾਨ ਜਦੋਂ ਉਹ ਕੈਥਲ ਦੇ ਪਿੰਡ ਮੋਹਨਾ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਸਕਰੈਪ ਨਾਲ ਭਰੇ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁੰਡਰੀ ਥਾਣੇ ਦੇ ਐਸਐਚਓ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ ਸੱਤ ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਇਸ ਕਾਰ ਵਿੱਚ ਸਿਰਫ਼ 3 ਲੋਕ ਹੀ ਸਨ।
In The Market