ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਅਕਾਲੀ ਦਲ ਤੇ ਬਸਪਾ ਗਠਜੋੜ ਦਾ 13 ਨੁਕਾਤੀ ‘ਪੰਜਾਬ ਵਿਕਸਤ ਕਰੋ, ਪੰਜਾਬੀਆਂ (Punjabies) ਨੂੰ ਉਤਸ਼ਾਹਿਤ ਕਰੋ’ ਪ੍ਰੋਗਰਾਮ ਦਿੱਤਾ ਜਿਸ ਤਹਿਤ ਛੋਟੇ ਉਦਯੋਗਾਂ ਤੇ ਵਪਾਰੀਆਂ (Small Businesses and Traders) ਲਈ ਨਵਾਂ ਮੰਤਰਾਲਾ ਸਥਾਪਿਤ ਕਰਨਾ, ਈ ਡੀ ਸੀ ਤੇ ਰਜਿਸਟਰੀ ਫੀਸ ਵਿਚ 50 ਫੀਸਦੀ ਦੀ ਕਟੋਤੀ ਕਰਨਾ, ਛੋਟੇ ਵਪਾਰੀਆਂ ਲਈ ਜੀਵਨ, ਸਿਹਤ ਤੇ ਅਗਜ਼ਨੀ ਬੀਮੇ ਦੇ ਨਾਲ ਨਾਲ ਪੈਨਸ਼ਨ ਸਕੀਮ (Pension scheme) ਤੇ ਨਵੇਂ ਉਦਮੀਆਂ ਲਈ 5 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕਰਨਾ, ਇੰਡਸਟਰੀ ਲਈ 5 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਬਿਜਲੀ ਸਪਲਾਈ (Power supply) ਕਰਨਾ ਅਤੇ ਸਕਿੱਲ ਯੂਨੀਵਰਸਿਟੀ ਸਥਾਪਿਤ ਕਰ ਕੇ ਮੁਹਾਰਤੀ ਨੌਜਵਾਨ ਤਿਆਰ ਕਰਨ ਸਮੇਤ ਅਨੇਕਾਂ ਪ੍ਰੋਗਰਾਮ ਸ਼ਾਮਲ ਹਨ।
Also Read: 'Low Cut Top' ਪਾ ਕੇ ਮਹਿਲਾ ਵੇਚਦੀ ਸੀ ਪੈਨ ਕੇਕ, 4 ਗੁਣਾ ਹੋ ਗਈ ਦੁਕਾਨ ਦੀ ਵਿੱਕਰੀ ਤੇ ਫਿਰ... (Photo's)
ਇਥੇ ਉਦਯੋਗ ਤੇ ਵਪਾਰ ਦੀ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਬਹੁਤ ਸਪਸ਼ਟ ਹੈ ਕਿ ਪੰਜਾਬ ਤਾਂ ਹੀ ਅਗਲੇ ਪੜਾਅ ਤੱਕ ਤਰੱਕੀ ਕਰ ਸਕਦਾ ਹੈ ਜੇਕਰ ਅਸੀਂ ਅਸੀਂ ਵਪਾਰ ਤੇ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀਆਂ ਦੀ ਉਦਮਤਾ ਵਾਲੀ ਭਾਵਨਾ ਨੁੰ ਘਰੇਲੂ ਉਦਯੋਗ ਨੁੰ ਪ੍ਰਫੁੱਲਤ ਕਰ ਕੇ ਅਤੇ ਇਸਦੇ ਰਾਹ ਵਿਚਲੀਆਂ ਰੁਕਾਵਟਾਂ ਦੂਰ ਕਰ ਕੇ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।
Also Read: ਇਸ ਬੰਦੇ ਨੇ ਪੇਸ਼ ਕੀਤੀ ਮੁਹੱਬਤ ਦੀ ਮਿਸਾਲ, ਪਤਨੀ ਨੂੰ ਗਿਫਟ ਕੀਤਾ ਤਾਜ ਮਹਿਲ ਜਿਹਾ ਘਰ (Photo's)
ਸਰਦਾਰ ਬਾਦਲ ਨੇ ਕਿਹਾ ਕਿ ਹਿਹ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਕਿ ਉਦਯੋਗਿਕ ਤੇ ਵਪਾਰ ਖੇਤਰ ਨੁੰ ਆਪਣੀਆਂ ਹੀ ਨੀਤੀਆਂ ਉਲੀਕਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਕ ਸਲਾਹਕਾਰ ਬੋਰਡ ਸਥਾਪਿਤ ਕੀਤਾ ਜਾਵੇਗਾ ਜੋ ਨਵੇਂ ਛੋਟੇ ਵਪਾਰੀਆਂ ਤੇ ਐਮ ਐਸ ਐਮ ਈ ਸੈਕਟਰ ਲਈ ਨਵੇਂ ਮੰਤਰਾਲੇ ਦੀਆਂ ਨੀਤੀਆਂ ਘੜੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਇਕ ਵਾਰ ਅਕਾਲੀ ਦਲ ਤੇ ਬਸਪਾ ਸਰਕਾਰ ਬਣ ਜਾਵੇ ਤਾਂ ਅਸੀਂ ਲਾਲ ਫੀਤਾਸ਼ਾਹੀ ਖਤਮ ਕਰਾਂਗੇ ਤੇ ਸਿਰਫ ਸਵੈ ਘੋਸ਼ਣਾ ਪੱਤਰ ’ਤੇ ਨਿਰਭਰ ਕਰਾਂਗੇ। ਉਨ੍ਹਾਂ ਐਲਾਨ ਕੀਤਾ ਕਿ ਵਪਾਰ ਤੇ ਉਦਯੋਗ ਨੂੰ 25 ਲੱਖ ਦੀ ਟਰਨਓਵਰ ਲਈ ਕੋਈ ਕਿਤਾਬਾਂ ਨਹੀਂ ਰੱਖਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਸਿਰਫ ਛੋਟੀ ਜਿਹੀ ਇਕਮੁਸ਼ਤ ਰਕਮ ਲਈ ਜਾਵੇਗੀ।
ਇਕ ਹੋਰ ਇਤਿਹਾਸਕ ਫੈਸਲੇ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਬਿਲਡ ਪੰਜਾਬ ਏਜੰਸੀ ਬਣਾਈ ਜਾਵੇਗੀ ਜੋ ਨਾ ਸਿਰਫ ਰੀਅਸਲ ਅਸਟੇਟ ਸੈਕਟਰ ਦੇ ਕੰਮਕਾਜ ਨੂੰ ਨਿਯਮਿਤ ਕਰੇਗੀ ਬਲਕਿ ਹਿਹ 45 ਦਿਨਾਂ ਦੇ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਸਾਰੀਆਂ ਪ੍ਰਵਾਨਗੀਆਂ ਮਿਲਣੀਆਂ ਯਕੀਨੀ ਬਣਾਏਗੀ।
Also Read: ਬਠਿੰਡਾ 'ਚ ਮਿਲੇ 2 ਹੈਂਡ ਗ੍ਰੇਨੇਡ, ਪੁਲਿਸ ਨਾਕੇ 'ਤੇ ਬੈਗ ਸੁੱਟ 2 ਬਾਈਕ ਸਵਾਰ ਫਰਾਰ
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਬਾਹਰੀ ਵਿਕਾਸ ਚਾਰਜਿਜ਼ (ਈ ਡੀ ਸੀ) ਅਤੇ ਰਜਿਸਟਰੀ ਫੀਸ ਵੀ ਅੱਧੀ ਕਰ ਦਿੱਤੀ ਜਾਵੇਗੀ ਤਾਂ ਜੋ ਰੀਅਲ ਅਸਟੇਟ ਕਾਰੋਬਾਰ ਨੁੰ ਪ੍ਰਫੁੱਲਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਈ ਡੀ ਸੀ ਚਾਰਜ ਰਜਿਸਟਰੀ ਦੇ ਆਧਾਰ ’ਤੇ ਪ੍ਰਤੀ ਵਰਗ ਫੁੱਅ ਦੇ ਹਿਸਾਬ ਨਾਲ ਲਏ ਜਾਣਗੇ ਤਾਂ ਜੋ ਉਸਾਰੀ ਗਤੀਵਿਧੀਆਂ ਨੁੰ ਹੁਲਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਅਸੀਂ ਇੰਡਸਟਰੀ ਨੁੰ ਇੰਡਸਟਰੀਅਲ ਅਸਟੇਟ ਤੇ ਫੋਕਲ ਪੁਆਇੰਟਾਂ ਦਾ ਰੱਖ ਰੱਖਾਅ ਕਰਨ ਦੇਵਾਂਗੇ ਤੇ ਸਰਕਾਰ ਇਸ ਪਹਿਲਕਦਮੀ ਲਈ ਫੰਡ ਦੇਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇੰਡਸਟਰੀ ਕਮਾਂਡ ਸੰਭਾਲੇ ਤੇ ਇੰਸਡਟਰੀਅਲ ਅਸਟੇਟਾਂ ਦੇ ਵਿਕਾਸ ਵਾਸਤੇ ਲੋੜੀਂਦੇ ਫੈਸਲੇ ਲਵੇ।
Also Read: ED ਦਾ Amazon India ਦੇ Head ਨੂੰ ਸੰਮਨ, ਲੱਗੇ ਇਹ ਦੋਸ਼
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਛੋਟੇ ਵਪਾਰੀਆਂ, ਜਿਹਨਾਂ ਨਾਲ ਉਹਨੇ ਹਾਲ ਹੀ ਵਿਚ ਸ਼ਹਿਰੀ ਮਿਲਣੀ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਮੁਲਾਕਾਤ ਕੀਤੀ, ਦੀ ਪੀੜ੍ਹਾ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਛੋਟੇ ਵਪਾਰੀਆਂ ਦੇ ਬਿਲਕੁਲ ਸੂਖਮ ਵਪਾਰੀਆਂ ਤੇ ਛੋਟੇ ਉਦਯੋਗਾਂ ਲਈ 10 ਲੱਖ ਰੁਪਏ ਦੀ ਜੀਵਨ ਬੀਮਾ ਨੀਤੀ, ਸਿਹਤ ਸੀਮਾ ਤੇ ਅਗਜ਼ਨੀ ਦੀਆਂ ਘਟਨਾਵਾਂ ਵਿਰੁੱਧ ਬੀਮਾ ਸਕੀਮ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਛੋਟੇ ਵਪਾਰੀਆਂ ਲਈ ਪੈਨਸ਼ਨ ਸਕੀਮ ਸ਼ੁਰੂ ਕਰਾਂਗੇ ਤੇ ਸਰਕਾਰ ਇਸ ਲਈ ਯੋਗਦਾਨ ਪਾਵੇਗੀ। ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਕੋਰੋਨਾ ਕਾਲ ਵਿਚ ਸੰਕਟ ਵਿਚੋਂ ਲੰਘੇ ਉਦਯੋਗਿਕ ਖੇਤਰ ਨੁੰ ਰਾਹਤ ਦੇਣ ਲਈ ਦ੍ਰਿੜ੍ਹ ਸੰਕਲਪ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬੈਂਕਾਂ ਦੇ ਵਿਆਜ਼ ’ਤੇ 5 ਫੀਸਦੀ ਸਬਸਿਡੀ ਦੇਵੇਗੀ ਅਤੇ 50 ਲੱਖ ਤੱਕ ਦੀ ਕੰਮਕਾਜੀ ਲਿਮਟ ਯਾਨੀ ਵਰਕਿੰਗ ਕੈਪੀਟਲ ’ਤੇ 5 ਫੀਸਦੀ ਵਿਆਜ਼ ਦਾ ਖਰਚ ਚੁੱਕੇਗੀ। ਉਨ੍ਹਾਂ ਕਿਹਾ ਕਿ ਨਵੇਂ ਉਦਮੀਆਂ ਖਾਸ ਤੌਰ ’ਤੇ ਮਹਿਲਾਵਾਂ ਤੇ ਨੌਜਵਾਨਾਂ, ਜੋ ਬਿਊਟੀ ਪਾਰਲਰ ਜਾਂ ਬੂਟੀਕ ਵਰਗੇ ਨਵੇਂ ਵਪਾਰ ਸ਼ੁਰੂ ਕਰਨਾ ਚਾਹੁੰਦੇ ਹਨ, ਨੂੰ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ।
Also Read: ਕੈਨੇਡਾ 'ਚ ਨੌਕਰੀਆਂ ਦੀ ਭਰਮਾਰ, ਸਤੰਬਰ ਮਹੀਨੇ ਇਨ੍ਹਾਂ ਸੈਕਟਰਾਂ 'ਚ ਖਾਲੀ ਸਨ 10 ਲੱਖ ਅਸਾਮੀਆਂ
ਇੰਡਸਟਰੀ ਦੇ ਪ੍ਰਤੀਨਿਧਾਂ ਵੱਲੋਂ ਸ਼ਲਾਘਾ ਕੀਤੇ ਜਾਣ ਦੀਆਂ ਤਾੜੀਆਂ ਦੇ ਵਿਚਾਲੇ ਹੀ ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਇੰਡਸਟਰੀ ਖੇਤਰ ਲਈ ਤੇ ਛੋਟੇ ਵਪਾਰੀਆਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਮਿਲਣੀ ਯਕੀਨੀ ਬਣਾਏਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵੱਡੇ ਉਦਯੋਗ ਤੇ ਫੋਕਲ ਪੁਆਇੰਟ ਐਸੋਸੀਏਸ਼ਨਾਂ ਨੁੰ ਆਪਣੇ ਸੋਲਰ ਬਿਜਲੀ ਪਲਾਂਟ ਲਾਉਣ ਦੀ ਆਗਿਆ ਦਿੱਤੀ ਜਾਵੇਗੀ ਤਾਂ ਜੋ ਉਹ ਹੋਰ ਮੁਕਾਬਲੇ ਵਾਲੀ ਸਮਰਥਾ ਵਿਚ ਆ ਸਕਣ। ਉਨ੍ਹਾਂ ਕਿਹਾ ਕਿ ਉਦਯੋਗਿਕ ਸੈਕਟਰ ਨੁੰ ਵਿਸਥਾਰ ਵਾਸਤੇ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਇਸ ਸਨਅੱਤੀ ਕੇਂਦਰ ਵਿਚ 200 ਏਕੜ ਜ਼ਮੀਨ ’ਤੇ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਇਕ ਵਾਰ ਵਿਚ 25 ਹਜ਼ਾਰ ਲੋਕਾਂ ਨੂੰ ਮੁਹਾਰਤੀ ਸਿਖਲਾਈ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸਨੁੰ ਅਸਲੀਅਤ ਵਿਚ ਬਦਲਣ ਵਾਸਤੇ ਅਸੀਂ ਮੋਟਰ ਸਾਈਲ, ਸਾਈਕਲ ਤੇ ਹੋਜ਼ਰੀ ਸਮੇਤ ਵੱਖ ਵੱਖ ਉਦਯੋਗਾਂ ਨਾਲ ਤਾਲਮੇਲ ਕਰਾਂਗੇ ਤਾਂ ਜੋ ਖਿੱਤੇ ਵਿਚ ਇਹਨਾਂ ਲਈ ਵਰਕਰਾਂ ਨੂੰ ਸਿਖਲਾਈ ਦਿੱਤੀ ਜਾ ਸਕੇ।
ਅੱਜ ਦੀ ਮੀਟਿੰਗ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਵੱਲੋਂ ਪੰਜਾਬ ਡਾਇੰਗ ਇੰਡਸਟਰੀਜ਼ ਦੇ ਪ੍ਰਧਾਨ ਅਸ਼ੋਕ ਮੱਕੜ ਤੇ ਅਕਾਲੀ ਦਲ ਪ੍ਰਧਾਨ ਦੇ ਸਨਅਤੀ ਸਲਾਹਕਾਰ ਗੁਰਮੀਤ ਕੁਲਾਰ ਦੀ ਮਦਦ ਨਾਲ ਆਯੋਜਿਤ ਕੀਤੀ ਗਈ ਸੀ। ਤਿੰਨ ਘੰਟੇ ਦੀ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਨਾ ਸਿਰਫ ਵਪਾਰੀਆਂ ਤੇ ਉਦਯੋਗਪਤੀਆਂ ਵੱਲੋਂ ਪੁੱਛੇ ਦਰਜਨਾਂ ਸਵਾਲਾਂ ਦੇ ਜਵਾਬ ਦਿੱਤੇ ਬਲਕਿ ਉਨ੍ਹਾਂ ਨੂੰ ਸੂਬੇ ਦੇ ਸਰਵ ਪੱਖੀ ਵਿਕਾਸ ਵਾਸਤੇ ਆਪਣੀ ਸੋਚ ਤੋਂ ਵੀ ਜਾਣੂ ਕਰਵਾਇਆ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਅਨਿਲ ਜੋਸ਼ੀ ਵੀ ਹਾਜ਼ਰ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਹੀਰਾ ਸਿੰਘ ਗਾਬੜ੍ਹੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਹਰੀਸ਼ ਰਾਏ ਢਾਂਡਾ, ਪ੍ਰਿਤਪਾਲ ਸਿੰਘ ਪਾਲੀ, ਆਰ ਡੀ ਸ਼ਰਮਾ ਤੇ ਕਮਲ ਚੇਤਲੀ ਵੀ ਹਾਜ਼ਰ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर