LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ED ਦਾ Amazon India ਦੇ Head ਨੂੰ ਸੰਮਨ, ਲੱਗੇ ਇਹ ਦੋਸ਼

28n 2

ਨਵੀਂ ਦਿੱਲੀ : ਪ੍ਰਵਰਤਣ ਨਿਸ਼ਾਲਾ (ED) ਨੇ ਫਿਊਚਰ ਗਰੁੱਪ (ਫਿਊਚਰ ਗਰੁੱਪ) ਦੇ ਨਾਲ ਇਕ ਡੀਲ ਕੇਸ ਵਿਚ ਐਮਾਜ਼ੋਨ ਇੰਡੀਆ ਦੇ ਹੈੱਡ ਅਮਿਤ ਅਗਰਵਾਲ ਨੂੰ ਸੰਮਨ ਜਾਰੀ ਕੀਤਾ ਹੈ। ED ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਇਸ ਡੀਲ ਵਿਚ ਵਿਦੇਸ਼ੀ ਮੁਦਰਾ 'ਤੇ ਭਾਰਤ ਦੇ ਕਾਨੂੰਨ ਜਾਂ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦਾ ਉਲੰਘਣ ਕੀਤਾ ਗਿਆ ਹੈ ਜਾਂ ਨਹੀਂ? ਦੱਸ ਦਈਏ ਕਿ ਸਾਲ 2019 ਵਿਚ ਐਮਾਜ਼ੋਨ ਨੇ 1,400 ਕਰੋੜ ਦੇ ਡੀਲ ਦੇ ਤਹਿਤ ਫਿਊਚਰ ਕੂਪਨਜ਼ ਪ੍ਰਾਈਵੇਟ ਲਿਮਟਿਡ (FCPL) ਦੀ 49 ਫੀਸਦੀ ਹਿੱਸੇਦਾਰੀ ਖ਼ਰੀਦੀ ਸੀ।

Also Read : ਕੈਨੇਡਾ 'ਚ ਨੌਕਰੀਆਂ ਦੀ ਭਰਮਾਰ, ਸਤੰਬਰ ਮਹੀਨੇ ਇਨ੍ਹਾਂ ਸੈਕਟਰਾਂ 'ਚ ਖਾਲੀ ਸਨ 10 ਲੱਖ ਅਸਾਮੀਆਂ

ਪੁੱਛਗਿੱਛ ਲਈ ਅਮ੍ਰਿਤ ਅਗਰਵਾਲ ਨੂੰ ਅੱਗਲੇ ਹਫਤੇ ਬੁਲਾਇਆ ਗਿਆ ਹੈ। ਐਮਾਜ਼ੋਨ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਫਿਊਚਰ ਗਰੁੱਪ ਦੇ ਮਾਮਲੇ ਵਿਚ ਈਡੀ ਦਾ ਸੰਮਨ ਮਿਲਿਆ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਤੇ ਦਿੱਤੇ ਗਏ ਸਮਾਂ-ਸੀਮਾ ਦੌਰਾਨ ਇਸ ਦਾ ਜਵਾਬ ਦੇਵਾਂਗੇ।

Also Read : ਹੈਵਾਨੀਅਤ ਦੀਆਂ ਹੱਦਾਂ ਪਾਰ, ਜ਼ਬਰ-ਜ਼ਨਾਹ ਕਰ ਲੜਕੀ ਦਾ ਬੇਰਹਮੀ ਨਾਲ ਕੀਤਾ ਕਤਲ

FCPL ਦੀ ਫਿਊਚਰ ਰਿਟੇਲ ਲਿਮਟਿਡ (FRL) ਵਿਚ ਵੀ 9.82ਫੀਸਦੀ ਹਿੱਸੇਦਾਰੀ ਹੈ। ਇਸ ਡੀਲ ਨੇ ਐਮਾਜ਼ੋਨ ਨੂੰ ਨਾ ਸਿਰਫ ਅਸਿੱਧੇ ਤੌਰ ਉੱਤੇ ਫਿਊਚਰ ਰਿਟੇਲ ਵਿਚ 4.81 ਫੀਸਦੀ ਹਿੱਸੇਦਾਰੀ ਰੱਖਣ ਦੀ ਮਨਜ਼ੂਰੀ ਦਿੱਤੀ, ਬਲਕਿ ਉਸ ਨੂੰ ਲਿਸਟੇਡ ਰਿਟੇਲ ਕੰਪਨੀ ਉੱਤੇ ਵੀਟੋ ਪਾਵਰ ਵੀ ਮਿਲ ਗਿਆ।

Also Read :  ਖੁਸ਼ਖਬਰੀ ! ਹੁਣ ਟਿਕਟ ਨਾ ਹੋਣ 'ਤੇ ਵੀ ਟਰੇਨ 'ਚ ਕਰ ਸਕਦੇ ਹੋ ਸਫਰ, ਜਾਣੋ ਕੀ ਨੇ ਨਿਯਮ?

ਦਰਅਸਲ, ਕਿਸ਼ੋਰ ਬਿਆਨੀ ਦੀ ਆਗਵਾਈ ਵਾਲੇ ਫਿਊਚਰ ਰਿਟੇਲ ਨੇ ਆਪਣੀ ਏਸੈੱਟ ਨੂੰ ਮੁਕੇਸ਼ ਅੰਬਾਨੀ ਦੇ ਨਾਲ 2400 ਕਰੋੜ ਰੁਪਏ ਵਿਚ ਵੇਚਣ ਦਾ ਕਰਾਰ ਕੀਤਾ ਤਾਂ ਐਮਾਜ਼ੋਨ ਨੇ ਇਸ ਉੱਤੇ ਇਤਰਾਜ਼ ਪ੍ਰਗਟਾਇਆ ਤੇ ਨਿਵੇਸ਼ ਸਮਝੌਤਿਆਂ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਹੈ।

In The Market