LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਠਿੰਡਾ 'ਚ ਮਿਲੇ 2 ਹੈਂਡ ਗ੍ਰੇਨੇਡ, ਪੁਲਿਸ ਨਾਕੇ 'ਤੇ ਬੈਗ ਸੁੱਟ 2 ਬਾਈਕ ਸਵਾਰ ਫਰਾਰ

28n bomb

ਬਠਿੰਡਾ: ਸੂਬੇ ਵਿੱਚ ਦਿਨੋਂ ਦਿਨ ਹੈਂਡ ਗ੍ਰੇਨੇਡ (Hand grenade) ਮਿਲਣ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹੁਣ ਬਠਿੰਡਾ (Bathinda) ਵਿੱਚ ਦੋ ਹੈਂਡ ਗ੍ਰੇਨੇਡ ਬਰਾਮਦ ਹੋਏ ਹਨ। ਇਹ ਦੋਵੇਂ ਹੈੱਡ ਗ੍ਰੇਨੇਡ ਮੋਟਰਸਾਈਕਲ (Motorcycle) ਸਵਾਰ ਦੋ ਅਣਪਛਾਤੇ ਵਿਅਕਤੀ ਬੈਗ ਵਿੱਚ ਲੁਕੋ ਕੇ ਲੈ ਜਾ ਰਹੇ ਸਨ ਪਰ ਪੁਲਿਸ (Police) ਦੀ ਨਾਕਾਬੰਦੀ ਨੂੰ ਦੇਖ ਕੇ ਇਹ ਬੈਗ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਾਜ਼ਿਲਕਾ ਪੁਲਿਸ ਤੋਂ ਇਲਾਵਾ ਬਠਿੰਡਾ ਪੁਲਿਸ ਫਰਾਰ ਦੋਸ਼ੀਆਂ ਦੀ ਭਾਲ 'ਚ ਲੱਗੀ ਹੋਈ ਹੈ।

Also Read: ED ਦਾ Amazon India ਦੇ Head ਨੂੰ ਸੰਮਨ, ਲੱਗੇ ਇਹ ਦੋਸ਼

ਸਪੈਸ਼ਲ ਸਟਾਫ਼ ਫ਼ਾਜ਼ਿਲਕਾ ਦੇ ਏ.ਐੱਸ.ਆਈ ਹਰਦਿਆਲ ਸਿੰਘ ਅਨੁਸਾਰ ਉਹ ਆਪਣੀ ਪੁਲਿਸ ਟੀਮ ਦੇ ਨਾਲ ਸ਼ਨੀਵਾਰ ਸ਼ਾਮ ਨੂੰ ਰਿਗ ਰੋਡ ਬਾਈਪਾਸ ਬਠਿੰਡਾ ਨੇੜੇ ਨਹਿਰੀ ਪੁਲ 'ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਕਾਲੇ ਰੰਗ ਦਾ ਪਲਸਰ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਵਾਲਾ ਮਲੋਟ ਬਠਿੰਡਾ ਰੋਡ ਤੋਂ ਰਿੱਗ ਰੋਡ ਵੱਲ ਆ ਰਿਹਾ ਸੀ। ਇਸ 'ਤੇ ਦੋ ਅਣਪਛਾਤੇ ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਅਚਾਨਕ ਪੁਲਿਸ ਨੂੰ ਚੈਕਿੰਗ ਕਰਦਿਆਂ ਦੇਖ ਉਹ ਘਬਰਾ ਗਏ ਅਤੇ ਆਪਣਾ ਮੋਟਰਸਾਈਕਲ ਮੋੜਨ ਲੱਗੇ। ਜਦੋਂ ਪੁਲਿਸ ਟੀਮ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਦਾ ਪਿੱਛਾ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮੋਟਰਸਾਈਕਲ 'ਤੇ ਦੌੜਦੇ ਸਮੇਂ ਉਨ੍ਹਾਂ ਦਾ ਬੈਗ ਜ਼ਮੀਨ 'ਤੇ ਡਿੱਗ ਗਿਆ, ਜਿਸ ਦੌਰਾਨ ਪੁਲਿਸ ਟੀਮ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਮੋਟਰਸਾਈਕਲ 'ਤੇ ਫਰਾਰ ਹੋਣ 'ਚ ਕਾਮਯਾਬ ਹੋ ਗਏ। 

Also Read: ਕੈਨੇਡਾ 'ਚ ਨੌਕਰੀਆਂ ਦੀ ਭਰਮਾਰ, ਸਤੰਬਰ ਮਹੀਨੇ ਇਨ੍ਹਾਂ ਸੈਕਟਰਾਂ 'ਚ ਖਾਲੀ ਸਨ 10 ਲੱਖ ਅਸਾਮੀਆਂ

ਇਸ ਤੋਂ ਬਾਅਦ ਪੁਲਿਸ ਟੀਮ ਨੇ ਮੋਟਰਸਾਈਕਲ ਤੋਂ ਡਿੱਗੇ ਬੈਗ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸ ਨੂੰ ਖੋਲ੍ਹਿਆ ਤਾਂ ਬੈਗ 'ਚੋਂ ਕੱਪੜੇ 'ਚ ਲਪੇਟ ਕੇ ਰੱਖੇ 2 ਜਿੰਦਾ ਹੈੱਡ ਗ੍ਰਨੇਡ ਬੰਬ ਬਰਾਮਦ ਹੋਏ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਏ.ਆਈ.ਜੀ ਸਪੈਸ਼ਲ ਸਟਾਫ਼ ਫ਼ਾਜ਼ਿਲਕਾ ਨੂੰ ਦਿੱਤੀ ਗਈ ਅਤੇ ਫ਼ਰਾਰ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਵਿਸਫੋਟਕ ਪਦਾਰਥ ਐਕਟ 1908 ਦੀ ਧਾਰਾ 3, 4 ਅਤੇ 5 ਤਹਿਤ ਮਾਮਲਾ ਦਰਜ ਕਰਕੇ ਪੀ.ਸੀ.ਆਰ. ਜ਼ਿਲ੍ਹੇ ਦੇ ਸਾਰੇ ਥਾਣਿਆਂ ਨੂੰ ਦਿੱਤੀ ਗਈ | ਉਨ੍ਹਾਂ ਦੀ ਵਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ।

Also Read: ਲੋਕ ਕਰ ਰਹੇ ਸਲਾਮਾਂ! ਲੇਬਰ ਪੇਨ ਦੌਰਾਨ ਵੀ ਨਹੀਂ ਛੱਡਿਆ ਹੌਂਸਲਾ, ਸਾਈਕਲ 'ਤੇ ਹਸਪਤਾਲ ਪਹੁੰਚੀ ਸੰਸਦ ਮੈਂਬਰ

In The Market