LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'Low Cut Top' ਪਾ ਕੇ ਮਹਿਲਾ ਵੇਚਦੀ ਸੀ ਪੈਨ ਕੇਕ, 4 ਗੁਣਾ ਹੋ ਗਈ ਦੁਕਾਨ ਦੀ ਵਿੱਕਰੀ ਤੇ ਫਿਰ... (Photo's)

28n pan1

ਨਵੀਂ ਦਿੱਲੀ: ਥਾਈਲੈਂਡ (Thailand) ਵਿਚ ਪੁਲਿਸ (Police) ਨੇ ਇੱਕ 23 ਸਾਲਾ ਲੜਕੀ ਨੂੰ ਕੰਮ ਦੌਰਾਨ Low Cut Top ਪਹਿਨਣ ਕਾਰਨ ਆਖਰੀ ਚਿਤਾਵਨੀ (Warning) ਕੇ ਰਿਹਾਅ ਕੀਤਾ। ਦਰਅਸਲ ਪੁਲਿਸ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਓਲੀਵ ਅਰਨਿਆ ਐਪੀਸੋ ਨਾਮ ਦੀ ਇੱਕ ਮੁਟਿਆਰ ਪੈਨ ਕੇਕ ਵੇਚਦੀ ਹੈ ਅਤੇ ਉਹ ਅਜੀਬ ਕੱਪੜੇ ਪਾ ਕੇ ਪੈਨ ਕੇਕ ਵੇਚ ਰਹੀ ਹੈ। ਜਿਸ ਕਾਰਨ ਆਸਪਾਸ ਦੇ ਲੋਕ ਪ੍ਰੇਸ਼ਾਨ ਹਨ।

Also Read: ਇਸ ਬੰਦੇ ਨੇ ਪੇਸ਼ ਕੀਤੀ ਮੁਹੱਬਤ ਦੀ ਮਿਸਾਲ, ਪਤਨੀ ਨੂੰ ਗਿਫਟ ਕੀਤਾ ਤਾਜ ਮਹਿਲ ਜਿਹਾ ਘਰ (Photo's)

'ਮਿਰਰ' 'ਚ ਛਪੀ ਖਬਰ ਮੁਤਾਬਕ ਸ਼ੁੱਕਰਵਾਰ ਨੂੰ ਜਦੋਂ ਪੁਲਿਸ ਚਿਆਂਗ ਮਾਈ ਨਾਂ ਦੇ ਸ਼ਹਿਰ 'ਚ ਐਪੀਸੋ ਦੀ ਦੁਕਾਨ 'ਤੇ ਪਹੁੰਚੀ ਤਾਂ ਉਸ ਦੇ ਕੱਪੜੇ ਦੇਖ ਕੇ ਹੈਰਾਨ ਰਹਿ ਗਏ। ਉਸ ਨੇ ਬਹੁਤ ਛੋਟਾ ਟਾਪ ਪਾਇਆ ਹੋਇਆ ਸੀ, ਜਿਸ ਨਾਲ ਉਸ ਦੇ ਸਰੀਰ ਦਾ ਕਾਫੀ ਹਿੱਸਾ ਦਿਖਾਈ ਦੇ ਰਿਹਾ ਸੀ। ਇਸ ਸਬੰਧੀ ਜਦੋਂ ਪੁਲਿਸ ਨੇ ਉਸ ਤੋਂ ਜਵਾਬ ਮੰਗਿਆ ਤਾਂ ਐਪੀਸੋ ਦਾ ਜਵਾਬ ਸੁਣ ਕੇ ਉਸ ਦੇ ਵੀ ਹੋਸ਼ ਉੱਡ ਗਏ।

Also Read: ਬਠਿੰਡਾ 'ਚ ਮਿਲੇ 2 ਹੈਂਡ ਗ੍ਰੇਨੇਡ, ਪੁਲਿਸ ਨਾਕੇ 'ਤੇ ਬੈਗ ਸੁੱਟ 2 ਬਾਈਕ ਸਵਾਰ ਫਰਾਰ

ਉਸ ਨੇ ਦੱਸਿਆ ਕਿ ਉਹ ਨਰਸਿੰਗ ਦੀ ਵਿਦਿਆਰਥਣ ਹੈ ਅਤੇ ਪਾਰਟ ਟਾਈਮ ਪੈਨ ਕੇਕ ਵੇਚਣ ਦਾ ਕੰਮ ਕਰਦੀ ਹੈ। ਐਪੀਸੋ ਨੇ ਦੱਸਿਆ ਕਿ ਜਦੋਂ ਉਹ ਸਾਧਾਰਨ ਕੱਪੜੇ ਪਾ ਕੇ ਪੈਨ ਕੇਕ ਵੇਚਦੀ ਸੀ ਤਾਂ ਇੰਨੇ ਗਾਹਕ ਉਸ ਦੀ ਦੁਕਾਨ 'ਤੇ ਨਹੀਂ ਆਉਂਦੇ ਸਨ। ਪਰ ਜਦੋਂ ਇਕ ਦਿਨ ਉਸ ਨੇ ਆਪਣੇ ਦੋਸਤ ਦਾ ਲੋਅ ਕੱਟ ਟਾਪ ਪਹਿਨਿਆ ਤਾਂ ਉਸ ਦਿਨ ਇਸ ਦੀ ਵਿਕਰੀ ਪਹਿਲੇ ਦਿਨਾਂ ਨਾਲੋਂ ਜ਼ਿਆਦਾ ਹੋ ਗਈ। ਐਪੀਸੋ ਨੇ ਦੱਸਿਆ ਕਿ ਪਹਿਲਾਂ ਉਹ ਪੈਨ ਕੇਕ ਦੇ ਸਿਰਫ 30 ਡੱਬੇ ਵੇਚਦੀ ਸੀ। ਪਰ ਜਦੋਂ ਤੋਂ ਉਸਨੇ ਇਸ ਕਿਸਮ ਦਾ ਟਾਪ ਪਹਿਨਣਾ ਸ਼ੁਰੂ ਕੀਤਾ ਹੈ, ਉਸਦੀ ਵਿਕਰੀ ਚਾਰ ਗੁਣਾ ਵੱਧ ਗਈ ਹੈ। ਹੁਣ ਉਸ ਦੇ ਸਟਾਲ ਕੋਲ ਲੋਕਾਂ ਦੀ ਭੀੜ ਲੱਗ ਗਈ ਹੈ। ਇੱਥੋਂ ਤੱਕ ਕਿ ਲੋਕ ਉਸ ਨਾਲ ਸੈਲਫੀ ਲੈਣ ਲਈ ਕਹਿੰਦੇ ਹਨ।

Also Read: ED ਦਾ Amazon India ਦੇ Head ਨੂੰ ਸੰਮਨ, ਲੱਗੇ ਇਹ ਦੋਸ਼

ਪਰ ਕੁਝ ਸਥਾਨਕ ਲੋਕਾਂ ਨੂੰ ਐਪੀਸੋ ਦੀ ਇਹ ਹਰਕਤ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਸ਼ਿਕਾਇਤ ਤੋਂ ਬਾਅਦ ਐਪੀਸੋ ਨੂੰ ਆਪਣੇ ਨਾਲ ਥਾਣੇ ਲੈ ਗਈ। ਉੱਥੇ ਉਨ੍ਹਾਂ ਨੇ ਉਸ ਨੂੰ ਆਖਰੀ ਚਿਤਾਵਨੀ ਦੇ ਕੇ ਛੱਡ ਦਿੱਤਾ ਅਤੇ ਕਿਹਾ ਕਿ ਜੇਕਰ ਉਸ ਨੂੰ ਦੁਬਾਰਾ ਅਜਿਹਾ ਕਰਦਾ ਦੇਖਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਚਾਂਗ ਫੂਏਕ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਬੁਲਾਰੇ ਨੇ ਕਿਹਾ, "ਚਿਆਂਗ ਮਾਈ ਇੱਕ ਸੱਭਿਆਚਾਰਕ ਸ਼ਹਿਰ ਹੈ ਅਤੇ ਲੋਕ ਨਹੀਂ ਚਾਹੁੰਦੇ ਕਿ ਉੱਥੇ ਅਜਿਹੀ ਕੋਈ ਹਰਕਤ ਹੋਵੇ। ਇਸ ਨਾਲ ਸ਼ਹਿਰ ਦਾ ਨਾਂ ਖਰਾਬ ਹੋਵੇਗਾ। ਅਸੀਂ ਲੜਕੀ ਨੂੰ ਸਮਝਾਇਆ ਹੈ ਕਿ ਅੱਗੇ ਤੋਂ ਅਜਿਹਾ ਨਾ ਕਰੇ।"

In The Market