ਸਿਰਸਾ : ਹਰਿਆਣਾ (Haryana) ਦੇ ਸਿਰਸਾ (Sirsa) ਜ਼ਿਲੇ ਵਿਚ ਇਕ ਹੈਰਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨਵੀਂ ਵਿਆਹੀ ਲਾੜੀ (Newly weds) ਨੂੰ ਛੱਡ ਲਾੜਾ ਕੈਨੇਡਾ ਫਰਾਰ (Canada Fugitive) ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ (Police) ਨੇ ਮੁਲਜ਼ਮ ਲਾੜੇ ਨੂੰ ਗ੍ਰਿਫਤਾਰ (Arrest) ਕਰ ਲਿਆ ਹੈ। ਦਰਅਸਲ ਸ਼ੁੱਕਰਵਾਰ ਦੇਰ ਸ਼ਾਮ ਇਕ ਲੜਕੀ ਨੇ ਸਿਰਸਾ ਪੁਲਿਸ (Sirsa Police) ਅਧਿਕਾਰੀ ਨੂੰ ਸ਼ਿਕਾਇਤ (Complaint) ਦਿੰਦੇ ਹੋਏ ਦੱਸਿਆ ਕਿ 6 ਮਹੀਨੇ ਪਹਿਲਾਂ ਕੈਨੇਡਾ (Canada) ਰਹਿ ਰਹੇ ਇਕ ਲੜਕੇ ਨਾਲ ਉਸ ਦੀ ਆਨਲਾਈਨ (Online) ਮੁਲਾਕਾਤ ਹੋਈ, ਜਿਸ ਤੋਂ ਬਾਅਦ ਦੋਹਾਂ ਵਿਚ ਲਗਾਤਾਰ ਗੱਲਬਾਤ ਹੋਣ ਲੱਗੀ। ਪਰਿਵਾਰ ਦੀ ਰਜ਼ਾਮੰਦੀ ਨਾਲ ਦੋਹਾਂ ਦੀ ਸਗਾਈ ਵੀ ਹੋ ਗਈ।

ਸ਼ਿਕਾਇਤ ਵਿਚ ਲੜਕੀ ਨੇ ਅੱਗੇ ਦੱਸਿਆ ਕਿ 18 ਨਵੰਬਰ ਨੂੰ ਇਹ ਨੌਜਵਾਨ ਸਿਰਸਾ ਆਇਆ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ। ਇਸ ਤੋਂ ਬਾਅਦ ਸਹੁਰਾ ਧਿਰ ਵਲੋਂ ਉਨ੍ਹਾਂ ਤੋਂ 30 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਨੌਜਵਾਨ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀਂ ਹੋਇਆ। ਉਦੋਂ ਉਨ੍ਹਾਂ ਨੇ ਸਿਰਸਾ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ।

ਸਿਰਸਾ ਸਿਵਲ ਲਾਈਨ ਥਾਣਾ ਇੰਚਾਰਜ ਰਾਮਨਿਵਾਸ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਸਿਰਸਾ ਦੀ ਨਿਊ ਹਾਊਸਿੰਗ ਬੋਰਡ ਵਿਚ ਰਹਿਣ ਵਾਲੀ ਇਕ ਲੜਕੀ ਨੇ ਪਰਿਵਾਰ ਸਮੇਤ ਸਿਰਸਾ ਪੁਲਿਸ ਅਧਿਕਾਰੀ ਨੂੰ ਇਕ ਸ਼ਿਕਾਇਤ ਦਿੱਤੀ। ਇਸ ਮਾਮਲੇ ਵਿਚ ਪੁਲਿਸ ਅਧਿਕਾਰੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਿਰਸਾ ਸਿਵਲ ਲਾਈਨ ਥਾਣਾ ਪੁਲਿਸ ਨੇ ਇਕ ਟੀਮ ਨੂੰ ਦਿੱਲੀ ਏਅਰਪੋਰਟ ਭੇਜਿਆ। ਏਅਰਪੋਰਟ ਤੋਂ ਮੁਲਜ਼ਮ ਸਾਹਿਲ ਖੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਾਣਕਾਰੀ ਮੁਤਾਬਕ ਲਗਭਗ 6 ਮਹੀਨੇ ਪਹਿਲਾਂ ਦੋਹਾਂ ਦੀ ਆਨਲਾਈਨ ਮੁਲਾਕਾਤ ਹੋਈ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਦੀ ਰਜ਼ਾਮੰਦੀ ਤੋਂ ਪਹਿਲਾਂ ਸਗਾਈ ਹੋਈ। ਅਜੇ ਹਾਲ ਹੀ ਵਿਚ ਦੋਹਾਂ ਦਾ ਵਿਆਹ ਵੀ ਹੋ ਗਿਆ, ਪਰ ਲੜਕੀ ਨੇ ਦੋਸ਼ ਲਗਾਇਆ ਕਿ ਸਹੁਰਾ ਧਿਰ ਦੇ ਲੋਕਾਂ ਨੇ ਉਨ੍ਹਾਂ ਤੋਂ 30 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਜਿਸ ‘ਤੇ ਨੌਜਵਾਨ ਸਣੇ ਉਸ ਦੇ ਮਾਤਾ-ਪਿਤਾ, ਭਰਾ ਅਤੇ ਨੌਜਵਾਨ ਦੇ ਜੀਜਾ ਅਤੇ ਭੈਣ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੌਜਵਾਨ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
Also Read: ਇੰਸਟਾਗ੍ਰਾਮ ਯੂਜ਼ਰਸ ਲਈ ਖੁਸ਼ਖਬਰੀ ! ਹੁਣ ਸਟੋਰੀਜ਼ ਵੀਡੀਓ ਲਈ ਜਲਦ ਹੀ ਲਿਆਇਆ ਜਾਵੇਗਾ ਇਹ ਫੀਚਰ



