LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਾਦੇ ਦੇ 90 ਲੱਖ ਪੋਤੀ ਨੇ ਕੀਤੇ ਚੋਰੀ, ਪਹਿਲਾਂ ਇਕ ਲੱਖ ਮੰਦਰ 'ਚ ਕੀਤੇ ਦਾਨ, ਫਿਰ ਮਨਾਲੀ 'ਚ ਲੁੱਟੇ ਨਜ਼ਾਰੇ, ਇੰਝ ਖੁੱਲ੍ਹਿਆ ਭੇਤ

grand father money

National News : ਦਾਦੇ ਨੇ ਜ਼ਮੀਨ ਵੇਚ ਕੇ 90 ਲੱਖ ਰੁਪਏ ਆਪਣੇ ਲਾਕਰ ਵਿੱਚ ਰੱਖੇ ਹੋਏ ਸਨ। ਜਿਸ ਉਤੇ ਪੋਤੀ ਨੇ ਅੱਖ ਰੱਖ ਲਈ ਤੇ ਸਾਰੀ ਨਕਦੀ ਚੋਰੀ ਕਰ ਲਈ। ਚੋਰੀ ਕੀਤੀ ਨਕਦੀ ਨਾਲ ਉਸ ਨੇ ਖੂਬ ਐਸ਼ ਕੀਤੀ। ਚੋਰੀ ਕੀਤੇ ਪੈਸਿਆਂ 'ਚੋਂ ਉਸ ਨੇ ਪਹਿਲਾਂ ਇਕ ਲੱਖ ਰੁਪਏ ਖਾਟੂ ਸ਼ਿਆਮ ਮੰਦਿਰ ਵਿਚ ਚੜ੍ਹਾਏ। ਫਿਰ ਡੇਢ ਲੱਖ ਰੁਪਏ ਵਿਚ ਪੁਰਾਣੀ ਕਾਰ ਖਰੀਦੀ ਅਤੇ ਨਾਲ ਹੀ ਕੁੱਲੂ ਮਨਾਲੀ ਦੀ ਸੈਰ ਕਰ ਆਈ ਪਰ ਪੁਲਿਸ ਦੀ ਜਾਂਚ ਨੇ ਸਾਰੀ ਖੇਡ ਉਤੇ ਪਾਣੀ ਫੇਰ ਦਿੱਤਾ। ਮਾਮਲਾ ਰਾਜਸਥਾਨ ਦੇ ਭੀਲਵਾੜਾ ਦਾ ਦੱਸਿਆ ਗਿਆ ਹੈ। ਭੀਲਵਾੜਾ ਸ਼ਹਿਰ ਦੀ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਮਿਲੀ ਕਿ ਪਿੰਡ ਹਰਨੀ 'ਚ ਜ਼ਮੀਨ ਵੇਚ ਕੇ ਇਕ ਘਰ ਦੇ ਲਾਕਰ 'ਚ ਰੱਖੇ 90 ਲੱਖ ਰੁਪਏ ਦੀ ਚੋਰੀ ਹੋ ਗਏ। ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿਉਂਕਿ ਇਹ ਚੋਰੀ ਕਿਸੇ ਹੋਰ ਨੇ ਨਹੀਂ ਸਗੋਂ ਮਕਾਨ ਮਾਲਕ ਦਾਦਾ ਦੀ ਰਿਸ਼ਤੇ 'ਚ ਲੱਗਣ ਵਾਲੀ ਪੋਤੀ ਨੇ ਕੀਤੀ ਸੀ। ਹੁਣ ਪੁਲਿਸ ਨੇ ਪੋਤੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਦੇ 82 ਲੱਖ ਰੁਪਏ ਅਤੇ ਕਾਰ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ : ਜ਼ਮੀਨੀ ਝਗੜਾ, ਵਾਹੁਣ ਆਏ ਪਿਓ-ਪੁੱਤ ਸਮੇਤ ਤਿੰਨ ਨੂੰ ਮਾਰ ਦਿੱਤੀਆਂ ਗੋਲ਼ੀਆਂ, ਗੱਲਬਾਤ ਬਦਲੀ ਬਹਿਸ 'ਚ ਫਿਰ ਖੇਤ 'ਚ ਵਿਛਾ ਦਿੱਤੀਆਂ ਲਾਸ਼ਾਂ

ਇੰਝ ਖੁੱਲਿਆ ਭੇਤ
ਥਾਣਾ ਕੋਤਵਾਲੀ ਦੇ ਸਹਾਇਕ ਸਬ-ਇੰਸਪੈਕਟਰ ਓਮਪ੍ਰਕਾਸ਼ ਗੋਰਾ ਦੀ ਅਗਵਾਈ 'ਚ ਪੁਲਿਸ ਟੀਮ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਕਾਲ ਡਿਟੇਲ ਤੇ ਬਾਰੀਕੀ ਨਾਲ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਸ਼ਿਕਾਇਤਕਰਤਾ ਬਕਸੂ ਜਾਟ ਦੇ ਗੁਆਂਢ 'ਚ ਰਹਿਣ ਵਾਲੀ ਰਿਸ਼ਤੇਦਾਰੀ 'ਚ ਲੱਗਦੀ ਪੋਤੀ ਪੂਜਾ ਚੌਧਰੀ 'ਤੇ ਸ਼ੱਕ ਹੋਇਆ। ਜਦੋਂ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਡੂੰਘਾਈ ਨਾਲ ਜਾਂਚ ਕੀਤੀ ਤਾਂ ਪੋਤੀ ਪੂਜਾ ਚੌਧਰੀ ਨਾਲ ਭੀਲਵਾੜਾ ਦੇ ਸੁਰੇਸ਼ ਜਾਟ ਅਤੇ ਨਰਾਇਣ ਜਾਟ ਚੋਰੀ ਵਿੱਚ ਸ਼ਾਮਲ ਪਾਏ ਗਏ।

ਮੰਦਰ ਨੂੰ ਇੱਕ ਲੱਖ ਰੁਪਏ ਦਿੱਤੇ ਦਾਨ
ਮੁਲਜ਼ਮਾਂ ਨੇ ਚੋਰੀ ਦੀ ਰਕਮ ਹੰਸ ਰਾਜ ਜਾਟ ਦੇ ਘਰ ਲੁਕਾ ਰੱਖੀ ਸੀ। ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਵਿਅਕਤੀਆਂ ਨੇ ਚੋਰੀ ਦੀ ਗੱਲ ਕਬੂਲ ਕਰ ਲਈ ਤੇ ਦੱਸਿਆ ਕਿ ਚੋਰੀ ਹੋਏ 90 ਲੱਖ ਰੁਪਏ 'ਚੋਂ ਉਸ ਨੇ ਇਕ ਲੱਖ ਰੁਪਏ ਖਾਟੂ ਸ਼ਿਆਮ ਮੰਦਰ ਨੂੰ ਦਾਨ ਕੀਤੇ ਸਨ। ਫਿਰ ਉਸ ਨੇ ਡੇਢ ਲੱਖ ਰੁਪਏ ਦੀ ਪੁਰਾਣੀ ਕਾਰ ਖਰੀਦੀ ਅਤੇ ਮਨਾਲੀ ਘੁੰਮਣ ਗਏ।

ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ 'ਚ ਘਿਰ ਆਏ ਗੂੜ੍ਹੇ ਕਾਲੇ ਬੱਦਲ, ਹਰਿਆਣਾ ਤੇ ਹਿਮਾਚਲ 'ਚ ਬਾਰਿਸ਼, ਗਰਮੀ ਤੋਂ ਛੁੱਟ ਜਾਵੇਗਾ ਖਹਿੜਾ !

ਸਿਰਹਾਣੇ ਹੇਠੋਂ ਚਾਬੀ ਕੱਢ ਕੇ ਲਾਕਰ ਕੀਤਾ ਸਾਫ਼
ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਬਕਸੂ ਜਾਟ ਦੀ ਚਚੇਰੀ ਭੈਣ ਤੇ ਪੋਤੀ ਉਸ ਦੇ ਗੁਆਂਢ ਵਿੱਚ ਰਹਿੰਦੀ ਸੀ। ਉਸ ਨੂੰ ਪਤਾ ਸੀ ਕਿ ਉਸ ਨੇ ਹਾਲ ਹੀ ਵਿਚ ਆਪਣੀ ਜ਼ਮੀਨ ਵੇਚ ਕੇ 90 ਲੱਖ ਰੁਪਏ ਆਪਣੇ ਲਾਕਰ ਵਿਚ ਰੱਖੇ ਹੋਏ ਸਨ। ਪੂਜਾ ਨੇ ਰਾਤ ਨੂੰ ਆਪਣੇ ਦਾਦੇ ਦੇ ਸਿਰਹਾਣੇ ਹੇਠੋਂ ਲਾਕਰ ਦੀ ਚਾਬੀ ਕੱਢ ਕੇ ਸਾਰੇ ਪੈਸੇ ਚੋਰੀ ਕਰ ਲਏ ਸਨ।

In The Market