LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜ਼ਮੀਨ ਝਗੜਾ, ਵਾਹੁਣ ਆਏ ਪਿਓ-ਪੁੱਤ ਸਮੇਤ ਤਿੰਨ ਨੂੰ ਮਾਰ ਦਿੱਤੀਆਂ ਗੋਲ਼ੀਆਂ, ਗੱਲਬਾਤ ਬਦਲੀ ਬਹਿਸ 'ਚ ਫਿਰ ਖੇਤ 'ਚ ਵਿਛਾ ਦਿੱਤੀਆਂ ਲਾਸ਼ਾਂ

patiala farms news

ਪਟਿਆਲਾ : 30 ਏਕੜ ਜ਼ਮੀਨ ਦੇ ਵਿਵਾਦ ਵਿਚ ਤਿੰਨ ਜਾਨਾਂ ਚਲੀਆਂ ਗਈਆਂ। ਦੋ ਧਿਰਾਂ ਵਿਚ ਇਸ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਕਿ ਅੱਜ ਦੋਵਾਂ ਵਿਚਾਲੇ ਚੱਲ ਰਹੀ ਗੱਲਬਾਤ ਹੱਥੋਪਾਈ ਵਿਚ ਬਦਲ ਗਈ। ਇਸ ਮਗਰੋਂ ਗੱਲ ਇੰਨੀ ਵੱਧ ਗਈ ਕਿ ਤਾੜ ਤਾੜ ਗੋਲ਼ੀਆਂ ਚੱਲ ਪਈਆਂ। ਖੇਤ ਵਿਚ ਹੀ ਪਿਓ-ਪੁੱਤ ਤੇ ਇਕ ਹੋਰ ਵਿਅਕਤੀ ਦੀਆਂ ਲਾਸ਼ਾਂ ਵਿੱਛ ਗਈਆਂ। ਇਹ ਵਾਰਦਾਤ ਪਟਿਆਲਾ ਦੇ ਘਨੌਰ ਦੇ ਪਿੰਡ ਚਤਰ ਨਗਰ ਵਿੱਚ ਬੁੱਧਵਾਰ ਸਵੇਰੇ ਵਾਪਰੀ। ਕਈ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਝੜਪ ਦੀ ਸੂਚਨਾ ਮਿਲਦਿਆਂ ਹੀ ਘਨੌਰ ਦੇ ਡੀਐਸਪੀ ਬੂਟਾ ਸਿੰਘ ਅਤੇ ਥਾਣਾ ਸ਼ੰਭੂ ਦੇ ਐਸਐਚਓ ਅਮਨਪਾਲ ਸਿੰਘ ਵਿਰਕ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ। 


ਦੋ ਧਿਰਾਂ ਵਿਚਾਲੇ ਚੱਲ ਰਿਹਾ ਸੀ ਜ਼ਮੀਨੀ ਵਿਵਾਦ
ਜਾਣਕਾਰੀ ਅਨੁਸਾਰ ਦੋ ਧਿਰਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਿੱਥੇ ਇੱਕ ਪਾਸੇ ਤੋਂ ਪਟਿਆਲਾ ਦੇ ਪਿੰਡ ਨੋਗਾਵਾਂ ਦਾ ਰਹਿਣ ਵਾਲਾ ਦਿਲਬਾਗ ਸਿੰਘ ਅਤੇ ਉਸ ਦਾ ਲੜਕਾ ਜਸਵਿੰਦਰ ਸਿੰਘ ਜੱਸੀ ਪਿੰਡ ਚਤਰ ਨਗਰ ਪਹੁੰਚੇ ਸਨ। ਦੂਜੀ ਧਿਰ ਵੱਲੋਂ ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀ ਚਤਰ ਨਗਰ ਆਦਿ ਮੌਜੂਦ ਸਨ। ਦੋਵਾਂ ਧਿਰਾਂ ਵਿਚਾਲੇ ਠੇਕੇ ਦੀ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।


ਦਿਲਬਾਗ ਸਿੰਘ ਵੀ ਸਵੇਰੇ ਆਪਣੇ ਲੜਕੇ ਨਾਲ ਖੇਤ ਵਾਹੁਣ ਲਈ ਆ ਗਿਆ ਪਰ ਰਾਤ ਨੂੰ 2 ਏਕੜ ਹੱਲ ਵਾਹੁਣ ਤੋਂ ਪਹਿਲਾਂ ਹੀ ਦੂਜੀ ਧਿਰ ਤਿਲਮਿਲਾਈ ਹੋਈ ਸੀ। ਇਸ ਕਾਰਨ ਦੂਜੀ ਧਿਰ ਦੇ ਲੋਕ ਖੇਤ ਵਿੱਚ ਇਕੱਠੇ ਹੋ ਗਏ ਸਨ। ਦੋਵੇਂ ਪਿਓ-ਪੁੱਤਰ ਉੱਥੇ ਪੁੱਜੇ ਹੀ ਸਨ ਕਿ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ ਅਤੇ ਫਿਰ ਗੱਲ ਲੜਾਈ ਤਕ ਪਹੁੰਚ ਗਈ। ਇਸ ਦੌਰਾਨ ਦੂਜੀ ਧਿਰ ਨੇ ਆਪਣੇ ਹਥਿਆਰ ਕੱਢ ਲਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਪਿਓ-ਪੁੱਤ ਦੀ ਮੌਤ ਹੋ ਗਈ।


ਤਕਰਾਰ ਤੋਂ ਬਾਅਦ ਲੜਾਈ, ਫਿਰ ਗੋਲੀਬਾਰੀ
ਤਕਰਾਰ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਪੁਲਿਸ ਮੁਤਾਬਕ ਇਸ ਦੌਰਾਨ ਦੂਜੀ ਧਿਰ ਨੇ ਗੋਲੀ ਚਲਾ ਦਿੱਤੀ। ਜਿਸ ਵਿੱਚ ਦਿਲਬਾਗ ਸਿੰਘ ਅਤੇ ਉਸਦੇ ਪੁੱਤਰ ਜਸਵਿੰਦਰ ਦੀ ਮੌਤ ਹੋ ਗਈ। ਦੂਜੀ ਧਿਰ ਦੇ ਇੱਕ ਵਿਅਕਤੀ ਸਤਵਿੰਦਰ ਸਿੰਘ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ, ਉਸ ਦੇ ਸਾਥੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਗੋਲੀਆਂ ਲੱਗਣ ਕਾਰਨ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

In The Market