LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਂ ਤੇ ਭਰਾ ਦੀ ਹੱਤਿਆ; ਧੀ ਨੇ ਫੜੀਆਂ ਲੱਤਾਂ, ਮਾਮੇ ਦੇ ਮੁੰਡੇ ਨੇ ਮੂੰਹ ਵਿਚ ਠੂਸਿਆ ਕੱਪੜਾ, ਫਿਰ ਘੁੱਟ ਦਿੱਤਾ ਗਲਾ

haryana mother brother

ਹਰਿਆਣਾ ਦੇ ਯਮੁਨਾਨਗਰ 'ਚ ਧੀ ਨੇ ਆਪਣੀ ਮਾਂ ਤੇ ਭਰਾ ਦਾ ਕਤਲ ਕਰ ਦਿੱਤਾ। ਕਤਲ ਨੂੰ ਅੰਜਾਮ ਦੇਣ ਲਈ ਉਸ ਨੇ ਆਪਣੇ ਮਾਮੇ ਦੇ ਮੁੰਡੇ ਦੀ ਮਦਦ ਲਈ। ਇਸ ਦੌਰਾਨ ਲੜਕੀ ਨੇ ਆਪਣੀ ਮਾਂ ਅਤੇ ਭਰਾ ਦੀਆਂ ਦੋਵੇਂ ਲੱਤਾਂ ਫੜੀਆਂ ਅਤੇ ਚਚੇਰੇ ਭਰਾ ਨੇ ਮੂੰਹ ਵਿੱਚ ਕੱਪੜਾ ਪਾ ਕੇ ਉਨ੍ਹਾਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਨੂੰ ਗੁੰਮਰਾਹ ਕਰਨ ਲਈ ਲੁੱਟ ਦਾ ਡਰਾਮਾ ਰਚਿਆ ਪਰ ਟੈਕਨੀਕਲ ਤਰੀਕੇ ਨਾਲ ਜਾਂਚ ਵਿਚ ਉਸ ਦਾ ਭੇਤ ਖੁੱਲ ਗਿਆ। ਪੁਲਿਸ ਨੇ ਪਹਿਲਾਂ ਮੁਲਜ਼ਮ ਧੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਸ ਦੇ ਚਚੇਰੇ ਭਰਾ ਕ੍ਰਿਸ਼ਨ ਵਾਸੀ ਵਿਸ਼ਵਕਰਮਾ ਮੁਹੱਲੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪਿਤਾ ਦੀ ਮੌਤ ਹੋ ਗਈ, 6 ਮਹੀਨੇ ਪਹਿਲਾਂ ਨਵਾਂ ਘਰ ਖਰੀਦਿਆ
ਪੁਲਿਸ ਜਾਂਚ ਅਨੁਸਾਰ ਮੀਨਾ (45) ਪੁੱਤਰ ਰਾਹੁਲ (24) ਅਤੇ ਧੀ ਕਾਜਲ (26) ਨਾਲ ਆਜ਼ਾਦ ਨਗਰ, ਯਮੁਨਾਨਗਰ ਦੀ ਗਲੀ ਨੰਬਰ 2 ਵਿੱਚ ਰਹਿੰਦੀ ਸੀ। ਮੀਨਾ ਦੇ ਪਤੀ ਕੇਸ਼ਨਾਥ ਦੀ 2007 'ਚ ਮੌਤ ਹੋ ਗਈ ਸੀ। ਉਸ ਨੇ ਕੁਝ ਸਮਾਂ ਪਹਿਲਾਂ ਇੱਥੇ 32 ਲੱਖ ਰੁਪਏ ਦਾ ਮਕਾਨ ਖਰੀਦਿਆ ਸੀ। ਜਿਸ ਤੋਂ ਬਾਅਦ ਉਹ ਸਾਵਨਪੁਰੀ ਕਾਲੋਨੀ ਤੋਂ ਇੱਥੇ ਸ਼ਿਫਟ ਹੋ ਗਏ। ਪੁਲਿਸ ਮੁਤਾਬਕ ਰਾਹੁਲ ਮੁਥੂਟ ਫਾਇਨਾਂਸ ਕੰਪਨੀ 'ਚ ਕੰਮ ਕਰਦਾ ਸੀ। ਉਸ ਦੀ ਭੈਣ ਕਾਜਲ ਮੋਬਾਈਲ ਦੀ ਦੁਕਾਨ 'ਤੇ ਕੰਮ ਕਰਦੀ ਸੀ।

ਪੁਲਿਸ ਨੂੰ ਦੱਸਿਆ- ਲੁਟੇਰਿਆਂ ਨੇ ਕੀਤਾ ਕਤਲ
ਕਾਜਲ ਨੇ ਐਤਵਾਰ ਦੁਪਹਿਰ 2.43 ਵਜੇ ਡਾਇਲ-112 'ਤੇ ਪੁਲਿਸ ਨੂੰ ਫ਼ੋਨ ਕੀਤਾ। ਇਸ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਘਰ ਲੁੱਟ ਦੀ ਵਾਰਦਾਤ ਹੋਈ ਹੈ। ਲੁਟੇਰਿਆਂ ਨੇ ਮਾਂ ਤੇ ਭਰਾ ਦਾ ਕਤਲ ਕਰ ਦਿੱਤਾ। ਜਦੋਂ ਉਹ ਘਰ ਪਰਤੀ ਤਾਂ ਉਸ ਨੂੰ ਇਸ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮੌਕੇ ਦੀ ਜਾਂਚ ਕਰਨ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਆਪਣੇ ਬੁਣੇ ਜਾਲ ਵਿਚ ਫਸੀ 
ਪੁਲਿਸ ਮੁਤਾਬਕ ਜਾਂਚ ਦੌਰਾਨ ਪੁਲਿਸ ਨੂੰ ਸੀਸੀਟੀਵੀ ਕੈਮਰਾ ਬੰਦ ਪਾਇਆ ਗਿਆ। ਜਿਸ ਤਰ੍ਹਾਂ ਲੁੱਟਿਆ ਸਾਮਾਨ ਅੰਦਰ ਖਿੱਲਰਿਆ ਪਿਆ ਸੀ, ਉਸ ਤੋਂ ਵੀ ਲੁਟੇਰਿਆਂ ਦਾ ਕੰਮ ਨਹੀਂ ਲੱਗਦਾ ਸੀ। ਦੋਵਾਂ ਦੀ ਮੌਤ ਨੂੰ 7 ਘੰਟੇ ਬੀਤ ਚੁੱਕੇ ਸਨ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਦੇ ਘਰ ਆਉਂਦੇ-ਜਾਂਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਕਾਜਲ ਦੇ ਨਾਲ ਇਕ ਨੌਜਵਾਨ ਵੀ ਨਜ਼ਰ ਆਇਆ। ਜਦੋਂ ਪੁਲਿਸ ਨੇ ਇਸ ਸਬੰਧੀ ਕਾਜਲ ਤੋਂ ਪੁੱਛਗਿੱਛ ਕੀਤੀ ਤਾਂ ਉਹ ਵਾਰ-ਵਾਰ ਆਪਣੇ ਬਿਆਨ ਬਦਲਣ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮਾਂ ਤੇ ਭਰਾ ਨਾਲ ਰਹਿੰਦਾ ਸੀ ਝਗੜਾ
ਕਾਜਲ ਦਾ ਆਪਣੀ ਮਾਂ ਅਤੇ ਭਰਾ ਨਾਲ ਝਗੜਾ ਰਹਿੰਦਾ ਸੀ। ਉਹ ਉਨ੍ਹਾਂ ਤੋਂ ਵੱਖਰੇ ਘਰ ਦੀ ਛੱਤ 'ਤੇ ਇਕ ਕਮਰੇ ਵਿਚ ਰਹਿੰਦੀ ਸੀ। ਇਸ ਘਟਨਾ ਦਾ ਕਾਰਨ ਇਹ ਸਾਹਮਣੇ ਆਇਆ ਹੈ ਕਿ ਮੀਨਾ ਨੂੰ ਉਸ ਦੀ ਮਾਂ ਨੇ ਗੀਤਾ ਭਵਨ ਮੰਦਿਰ ਨੇੜੇ ਆਪਣੇ ਘਰ ਦੀ ਵਾਰਿਸ ਬਣਾਇਆ ਸੀ। ਇਸ ਗੱਲ ਨੂੰ ਲੈ ਕੇ ਭਰਾ-ਭੈਣ ਦਾ ਝਗੜਾ ਵੀ ਹੋਇਆ ਸੀ।

In The Market