LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਨਾਂ 18 ਯਾਤਰੀਆਂ ਦੇ ਹੀ ਉਡ ਗਈ ਫਲਾਈਟ ! ਹਵਾਈ ਅੱਡੇ ਉਤੇ ਹੰਗਾਮਾ

indigo flight airport

ਇੰਡੀਗੋ ਏਅਰਲਾਈਨ ਦੀ ਇਕ ਉਡਾਣ 18 ਯਾਤਰੀਆਂ ਬਗੈਰ ਹੀ ਉਡ ਗਈ। ਜਦੋਂ ਯਾਤਰੀ ਹਵਾਈ ਅੱਡੇ ਉਤੇ ਪਹੁੰਚੇ ਤਾਂ ਉਥੇ ਹੰਗਾਮਾ ਹੋ ਗਿਆ। ਉਹ ਭੜਕ ਗਏ ਕਿਉਂਕਿ ਫਲਾਈਟ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਰਵਾਨਾ ਹੋ ਗਈ ਸੀ। ਉਨ੍ਹਾਂ ਨੇ ਇੰਡੀਗੋ ਏਅਰਲਾਈਨ ਉਤੇ ਲਾਪਰਵਾਹੀ ਦਾ ਦੋਸ਼ ਲਗਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਕਾਫੀ ਦੇਰ ਤੱਕ ਯਾਤਰੀਆਂ ਦਾ ਹੰਗਾਮਾ ਜਾਰੀ ਰਿਹਾ। 
ਜਿਨ੍ਹਾਂ 18 ਯਾਤਰੀਆਂ ਤੋਂ ਬਿਨਾਂ ਫਲਾਈਟ ਰਵਾਨਾ ਹੋਈ, ਉਹ ਦੇਹਰਾਦੂਨ ਤੋਂ ਵਾਰਾਣਸੀ ਜਾ ਰਹੇ ਸਨ। ਉਨ੍ਹਾਂ ਦੀ ਲਖਨਊ ਵਿਖੇ ਕੁਨੈਕਟਿੰਗ ਫਲਾਈਟ ਸੀ। ਇਹ ਸਾਰੇ ਇੰਡੀਗੋ ਏਅਰਲਾਈਨ ਦੇ ਜਹਾਜ਼ ਰਾਹੀਂ ਲਖਨਊ ਤੋਂ ਵਾਰਾਣਸੀ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਲਖਨਊ ਤੋਂ ਵਾਰਾਣਸੀ ਲਈ ਫਲਾਈਟ ਉੱਡ ਗਈ। ਦੇਹਰਾਦੂਨ ਤੋਂ ਜਿਸ ਫਲਾਈਟ ਰਾਹੀਂ ਇਹ ਯਾਤਰੀ ਆਏ ਸਨ, ਉਹ ਲੇਟ ਸੀ।


18 ਯਾਤਰੀਆਂ ਨੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਵਾਰਾਣਸੀ ਲਈ ਫਲਾਈਟ ਲਈ ਸੀ। ਦੇਹਰਾਦੂਨ ਤੋਂ ਵਾਰਾਣਸੀ ਲਈ ਕੋਈ ਸਿੱਧੀ ਫਲਾਈਟ ਨਹੀਂ ਸੀ, ਉਨ੍ਹਾਂ ਨੂੰ ਲਖਨਊ ਤੋਂ ਕੁਨੈਕਟਿੰਗ ਫਲਾਈਟ ‘ਚ ਬਦਲਣਾ ਪਿਆ। ਜਹਾਜ਼ ਸਾਰੇ ਯਾਤਰੀਆਂ ਨੂੰ ਲੈ ਕੇ ਦੇਹਰਾਦੂਨ ਤੋਂ ਲਖਨਊ ਲਈ ਰਵਾਨਾ ਹੋਇਆ ਸੀ। ਇੱਥੇ ਲਖਨਊ ਤੋਂ ਵਾਰਾਣਸੀ ਦੀ ਇੰਡੀਗੋ ਏਅਰਲਾਈਨ ਦੀ ਫਲਾਈਟ ਨੇ ਆਪਣੇ ਤੈਅ ਸਮੇਂ ਉਤੇ ਉਡਾਣ ਭਰ ਲਈ। ਦੂਜੇ ਪਾਸੇ ਦੇਹਰਾਦੂਨ ਤੋਂ ਆਉਣ ਵਾਲੀ ਫਲਾਈਟ ਕਰੀਬ ਡੇਢ ਘੰਟਾ ਲੇਟ ਹੋ ਗਈ।
ਦੇਹਰਾਦੂਨ ਤੋਂ ਲਖਨਊ ਦੀ ਫਲਾਈਟ ਲੇਟ ਹੋ ਗਈ, ਇਸ ਲਈ ਕੁਨੈਕਟਿੰਗ ਫਲਾਈਟ ਨੂੰ ਬਿਨਾਂ ਕੋਈ ਉਡੀਕ ਕੀਤੇ ਲਖਨਊ ਤੋਂ ਵਾਰਾਣਸੀ ਭੇਜ ਦਿੱਤਾ ਗਿਆ। ਜਦੋਂ ਇਹ ਯਾਤਰੀ ਸ਼ਾਮ ਕਰੀਬ ਸੱਤ ਵਜੇ ਲਖਨਊ ਹਵਾਈ ਅੱਡੇ ਉਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫਲਾਈਟ ਪਹਿਲਾਂ ਹੀ ਟੇਕ ਆਫ ਹੋ ਚੁੱਕੀ ਹੈ। ਇਸ ‘ਤੇ ਉਹ ਭੜਕ ਗਏ। ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੀ ਯਾਤਰੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਦੇਹਰਾਦੂਨ ਤੋਂ ਉਸ ਦੀ ਫਲਾਈਟ ਲੇਟ ਹੋਈ, ਫਿਰ ਲਖਨਊ ਤੋਂ ਉਨ੍ਹਾਂ ਦੀ ਕੁਨੈਕਟਿੰਗ ਫਲਾਈਟ ਉਸ ਦੇ ਆਉਣ ਤੋਂ ਪਹਿਲਾਂ ਰਵਾਨਾ ਹੋ ਗਈ। ਏਅਰਲਾਈਨਜ਼ ਨੇ ਇਨ੍ਹਾਂ ਯਾਤਰੀਆਂ ਨੂੰ ਸ਼ਾਂਤ ਕੀਤਾ ਅਤੇ ਬੱਸ ਰਾਹੀਂ ਵਾਰਾਣਸੀ ਲਈ ਰਵਾਨਾ ਕੀਤਾ।

In The Market