LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਛੱਤ ਉਤੇ ਠੁਮਕੇ ਲਾਉਣ ਆਈ ਕੁੜੀ, ਬਾਰਿਸ਼ ਦੌਰਾਨ ਬਣਾਉਣ ਲੱਗੀ ਰੀਲ, ਡਿੱਗ ਪਈ ਅਸਮਾਨੀ ਬਿਜਲੀ, ਵੇਖੋ ਵਾਇਰਲ ਵੀਡੀਓ 

sky lightning news

National News : ਦੇਸ਼ ਦੇ ਕਈ ਇਲਾਕਿਆਂ ਵਿਚ ਬਾਰਿਸ਼ ਹੋ ਰਹੀ ਹੈ। ਗਰਮੀ ਤੋਂ ਰਾਹਤ ਮਿਲਣ ਨਾਲ ਲੋਕ ਖੁਸ਼ ਹਨ ਤੇ ਬਾਰਿਸ਼ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਕਈ ਨੌਜਵਾਨ ਕੁੜੀਆਂ ਮੁੰਡੇ ਬਾਰਿਸ਼ ਵਿਚ ਰੀਲਜ਼ ਵੀਡੀਓਜ਼ ਬਣਾਉਂਦੇ ਨਜ਼ਰ ਆ ਰਹੇ ਹਨ। ਅਜਿਹੀ ਹੀ ਇਕ ਰੀਲ ਬੇਹੱਦ ਵਾਇਰਲ ਹੋ ਰਹੀ ਹੈ, ਜਿਸ ਵਿਚ ਬਾਰਿਸ਼ ਦੌਰਾਨ ਵੀਡੀਓ ਬਣਾਉਂਦੀ ਕੁੜੀ ਦੀ ਜਾਨ ਉਤੇ ਬਣ ਆਈ। ਬਾਰਿਸ਼ ਦੌਰਾਨ ਛੱਤੇ ਉਤੇ ਨੱਚਦੀ ਟੱਪਦੀ ਰੀਲ ਬਣਾਉਂਦੀ ਕੁੜੀ ਦੇ ਕੁਝ ਹੀ ਦੂਰੀ ਉਤੇ ਅਸਮਾਨੀ ਬਿਜਲੀ ਆ ਡਿੱਗਦੀ ਹੈ। ਅਸਮਾਨੀ ਬਿਜਲੀ ਡਿੱਗਦਿਆਂ ਹੀ ਹੁੰਦੇ ਧਮਾਕੇ ਤੋਂ ਬਾਅਦ ਵੀਡੀਓ ਵਿਚ ਨਜ਼ਰ ਆਉਂਦੀ ਕੁੜੀ ਤੇ ਉਸ ਦੀ ਵੀਡੀਓ ਬਣਾਉਂਦੀ ਕੁੜੀ ਜਾਨ ਬਚਾ ਕੇ ਹੇਠਾਂ ਨੂੰ ਭੱਜਦੀਆਂ ਹਨ। ਇਹ ਵੀਡੀਓ ਬਿਹਾਰ ਦੇ ਸੀਤਾਮੜੀ ਇਲਾਕੇ ਦੀ ਹੈ, ਜੋ ਉਕਤ ਕੁੜੀ ਦੇ ਮੋਬਾਈਲ ਵਿਚ ਕੈਦ ਹੋ ਗਈ। ਵੈਬ ਚੈਨਲ ਨਵਭਾਰਤ ਟਾਈਮਜ਼ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ।


ਲੰਬੇ ਸਮੇਂ ਤੋਂ ਬਾਅਦ ਮੰਗਲਵਾਰ ਨੂੰ ਸੀਤਾਮੜੀ ਜ਼ਿਲ੍ਹੇ 'ਚ ਕੁਝ ਸਮੇਂ ਲਈ ਬਾਰਿਸ਼ ਹੋਈ। ਬੁੱਧਵਾਰ ਨੂੰ ਬਾਰਿਸ਼ ਵਿੱਚ ਦੋ ਮੁਟਿਆਰਾਂ ਰੀਲ ਬਣਾਉਣ ਵਿੱਚ ਰੁੱਝੀਆਂ ਹੋਈਆਂ ਸਨ। ਜ਼ਿਲ੍ਹੇ ਦੇ ਬੇਲਾ ਥਾਣਾ ਖੇਤਰ ਦੇ ਸਿਰਸੀਆ ਪਿੰਡ ਵਾਸੀ ਮੁਖੀਆ ਰਾਘਵੇਂਦਰ ਭਗਤ ਉਰਫ਼ ਕਮਲ ਭਗਤ ਦੀ ਪੁੱਤਰੀ ਸਾਨੀਆ ਕੁਮਾਰੀ ਆਪਣੀ ਗੁਆਂਢ ਵਿਚ ਰਹਿੰਦੀ ਸਹੇਲੀ ਦੇ ਘਰ ਦੀ ਛੱਤ 'ਤੇ ਮੀਂਹ ਦਾ ਆਨੰਦ ਮਾਣ ਰਹੀ ਸੀ।ਉਹ ਨੱਚ ਟੱਪ ਰਹੀ ਸੀ। ਉਸੇ ਸਮੇਂ ਉਸਦੀ ਦੋਸਤ ਉਸਦੀ ਵੀਡੀਓ ਬਣਾ ਰਹੀ ਸੀ। ਇਸੇ ਸਿਲਸਿਲੇ ਵਿਚ ਅਚਾਨਕ ਅਸਮਾਨੀ ਬਿਜਲੀ ਗਰਜੀ। ਸਾਨੀਆ ਤੋਂ ਕੁਝ ਦੂਰੀ 'ਤੇ ਇਹ ਬਿਜਲੀ ਡਿੱਗੀ। ਰਾਹਤ ਵਾਲੀ ਗੱਲ ਇਹ ਰਹੀ ਕਿ ਦੋਵਾਂ ਕੁੜੀਆਂ ਸਹੀ ਸਲਾਮਤ ਹਨ, ਨਹੀਂ ਤਾਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਹੁਣ ਸ਼ਾਇਦ ਹੀ ਉਹ ਬਾਰਿਸ਼ ਵਿੱਚ ਵੀ ਰੀਲ ਬਣਾਉਣ ਬਾਰੇ ਸੋਚੇਗੀ।

In The Market