Punjab News : ਬੀਤੇ ਦਿਨੀਂ ਖਰੜ ਵਿਖੇ ਬਾਊਂਸਰ ਦੇ ਸਿਰ ਵਿਚ ਗੋਲ਼ੀ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਮੁਹਾਲੀ ਸਪੈਸ਼ਲ ਸੈਲ ਨੇ ਵੱਡੀ ਕਾਰਵਾਈ ਕੀਤੀ ਹੈ। ਮੁਹਾਲੀ ਦੇ ਨਿਊ ਮੁੱਲਾਂਪੁਰ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਜਾਣਕਾਰੀ ਅਨੁਸਾਰ ਗੈਂਗਸਟਰਾਂ ਨੇ ਪੁਲਿਸ ਉਤੇ ਗੋਲੀਬਾਰੀ ਕੀਤੀ, ਜਿਸ ਮਗਰੋਂ ਸਪੈਸ਼ਲ ਸੈੱਲ ਵਲੋਂ ਜਵਾਬੀ ਕਾਰਵਾਈ ਕੀਤੀ ਗਈ। ਇਸ ਮਗਰੋਂ ਮੁਹਾਲੀ ਸਪੈਸ਼ਲ ਸੈੱਲ ਨੇ 2 ਗੈਂਗਸਟਰਾਂ ਨੂੰ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਗੈਂਗਸਟਰ ਵਿਕਰਮ ਰਾਣਾ ਉਰਫ਼ ਹੈਪੀ ਵਾਸੀ ਪਿੰਡ ਤਿਊੜ ਅਤੇ ਕਿਰਨ ਸਿੰਘ ਉਰਫ਼ ਧਨੋਆ ਵਾਸੀ ਖਰੜ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ। ਲੱਤ ਵਿਚ ਗੋਲੀ ਲੱਗਣ ਨਾਲ ਦੋਵਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਬਾਅਦ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖਰੜ ਦੇ ਨੇੜਲੇ ਪਿੰਡ ਚੰਦੋ ਵਿਚ ਇਕ ਬਾਊਂਸਰ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਤਿਊੜ ਦਾ ਰਹਿਣ ਵਾਲਾ ਨੌਜਵਾਨ ਕਿਸੇ ਕੰਮ ਲਈ ਖਰੜ ਜਾ ਰਿਹਾ ਸੀ ਅਤੇ ਰਸਤੇ ਵਿਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਮ੍ਰਿਤਕ ਦੀ ਪਛਾਣ 27 ਸਾਲਾ ਮਨੀਸ਼ ਕੁਮਾਰ ਵਜੋਂ ਹੋਈ ਸੀ।ਇਸ ਤੋਂ ਬਾਅਦ ਬੰਬੀਹਾ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਗੈਂਗ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ, ‘ਇਹ ਕਤਲ ਲੱਕੀ ਪਟਿਆਲ ਨੇ ਕਰਵਾਇਆ ਹੈ। ਇਹ 5 ਸਾਲ ਪਹਿਲਾਂ ਮੀਤ ਬਾਊਂਸਰ ਦੇ ਕਤਲ ਦਾ ਬਦਲਾ ਲਿਆ ਗਿਆ ਹੈ’।
ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਤੇ ਹੁਣ ਬੀਜੇਪੀ ਵਿਚ ਸ਼ਾਮਲ ਹੋ ਚੁੱਕੇ ਸ਼ੀਤਲ ਅੰਗੁਰਾਲ ਨੇ ਫੇਸਬੁੱਕ ਉਤੇ ਲਾਈਵ ਹੋ ਕੇ ਜਮ ਕੇ ਭੜਾਸ ਕੱਡੀ। ਕਰੀਬ 23 ਮਿੰਟ ਤਕ ਲਾਈਵ ਰਹੇ ਸ਼ੀਤਲ ਅੰਗੁਰਾਲ ਨੇ ਇੰਗਲੈਂਡ ਵਿਚ ਬੈਠੇ ਕਿਸੇ ਵਿਅਕਤੀ ਉਤੇ ਭੜਾਸ ਕੱਢੀ। ਇਹ ਵਿਅਕਤੀ ਕੌਣ ਹੈ, ਇਸ ਬਾਰੇ ਸ਼ੀਤਲ ਅੰਗੁਰਾਲ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਸ਼ੀਤਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਜਮ ਕੇ ਵਾਇਰਲ ਹੋ ਰਿਹਾ ਹੈ।ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਨੇ ਪਹਿਲਾਂ ਤਾਂ ਜਮ ਕੇ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸਾਧਿਆ ਤੇ ਲੋਕਾਂ ਨੂੰ ਬੀਜੇਪੀ ਨੂੰ ਵੋਟ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਲਾਈਵ ਦੌਰਾਨ ਸ਼ੀਤਲ ਬੋਲੇ, 'ਮੈਂ ਦੋ ਸਾਲਾਂ ਤੋਂ ਕੁਝ ਨਹੀਂ ਕਰ ਰਿਹਾ ਸੀ ਦੋ ਸਾਲ ਤੋਂ ਮੂੰਹ ਬੰਦ ਕਰ ਕੇ ਬੈਠਾ ਸੀ ਪਰ ਹੁਣ ਸੇਰੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ।' ਵਿਅਕਤੀ ਦਾ ਨਾਂ ਲਏ ਬਗੈਰ ਹੀ ਸ਼ੀਤਲ ਨੇ ਕਿਹਾ ਕਿ 9 ਮਹੀਨੇ ਤੋਂ ਉਕਤ ਵਿਅਕਤੀ ਇੰਗਲੈਂਡ ਤੋਂ ਜਲੰਧਰ ਨਹੀਂ ਪਰਤਿਆ ਹੈ ਕਿਉਂਕਿ ਉਹ ਰੇਰੇ ਤੋਂ ਡਰਦਾ ਹੈ। ਇਸ ਦੌਰਾਨ ਸ਼ੀਤਲ ਨੇ ਕਈ ਵਾਰ ਵਿਅਕਤੀ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਨਾਲ ਹੀ ਸ਼ੀਤਲ ਉਕਤ ਵਿਅਕਤੀ ਨੂੰ ਧਮਕਾ ਰਹੇ ਹਨ ਕਿ ਉਹ ਜਲਦ ਜੇਪੀ ਨਗਰ ਵਿਚ ਆ ਕੇ ਉਸ ਦਾ ਹਿਸਾਬ ਕਰਨਗੇ।
ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ਉਤੇ ਗਿੱਦੜਾਂ ਵਾਲੀ ਨੇੜੇ ਇਕ ਫੁੱਲਾਂ ਨਾਲ ਸਜੀ ਕਾਰ ਨਾਲ ਹਾਦਸਾ ਵਾਪਰ ਗਿਆ। ਲਾੜਾ-ਲਾੜੀ ਦੀ ਕਾਰ ਦੀ ਟਰੈਕਟਰ ਨਾਲ ਟੱਕਰ ਹੋ ਗਈ। ਹਾਦਸੇ ਵਿਚ ਲਾੜਾ ਲਾੜੀ ਦੇ ਨਾਲ ਰਿਸ਼ਤੇਦਾਰ ਗੰਭੀਰ ਜ਼ਖ਼ਮੀ ਹੋ ਗਏ।ਜਾਣਕਾਰੀ ਦਿੰਦੇ ਹੋਏ ਰੋਡ ਸੇਫਟੀ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਿੱਦੜਾਂ ਵਾਲੀ ਨੇੜੇ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕਾਲਾ ਵਾਲੀ ਮੰਡੀ ਦਾ ਰਹਿਣ ਵਾਲਾ ਸੰਦੀਪ ਸਿੰਘ ਲਾੜਾ ਅਤੇ ਲਾੜੀ ਸੁਮਨਦੀਪ ਜੋ ਕਿ ਗੰਗਾਨਗਰ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ। ਜਦੋਂ ਉਹ ਗਿੱਦੜਾਂ ਵਾਲੀ ਨੇੜੇ ਪਹੁੰਚੇ ਤਾਂ ਉਥੇ ਆ ਰਹੇ ਟਰੈਕਟਰ ਨਾਲ ਟੱਕਰ ਹੋ ਗਈ। ਜਿਸ ਕਾਰਨ ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (cbse) ਵੱਲੋਂ 10ਵੀਂ ਤੇ 12ਵੀਂ ਦੇ ਨਤੀਜੇ ਐਲਾਨਣ ਬਾਰੇ ਅਪਡੇਟ ਦਿੱਤੀ ਗਈ ਹੈ। CBSE ਵੱਲੋਂ 20 ਮਈ ਤੋਂ ਬਾਅਦ ਸੀਬੀਐਸਈ 10ਵੀਂ ਅਤੇ 12ਵੀਂ ਦੇ ਨਤੀਜੇ 2024 ਨੂੰ ਜਾਰੀ ਕਰਨ ਦੀ ਉਮੀਦ ਹੈ। ਇਹ ਜਾਣਕਾਰੀ ਬੋਰਡ ਦੇ ਅਧਿਕਾਰਤ ਨਤੀਜੇ ਪੋਰਟਲ ਉਤੇ ਦਿੱਤੀ ਗਈ ਹੈ।ਜਿਨ੍ਹਾਂ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਕਲਾਸ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਉਹ ਆਪਣੇ ਨਤੀਜੇ cbse.gov.in ਜਾਂ results.cbse.nic.in 'ਤੇ ਅਧਿਕਾਰਤ ਵੈੱਬਸਾਈਟ ਤੋਂ ਦੇਖ ਅਤੇ ਡਾਊਨਲੋਡ ਕਰਨ ਦੇ ਯੋਗ ਹੋਣਗੇ।ਇਸ ਸਾਲ, ਸੀਬੀਐਸਈ ਕਲਾਸ 10ਵੀ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 13 ਮਾਰਚ ਤੱਕ ਆਯੋਜਿਤ ਕੀਤੀਆਂ ਗਈਆਂ ਸਨ, ਜਦੋਂ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 2 ਅਪ੍ਰੈਲ, 2024 ਤੱਕ ਆਯੋਜਿਤ ਕੀਤੀਆਂ ਗਈਆਂ ਸਨ। ਦੋਵੇਂ ਪ੍ਰੀਖਿਆਵਾਂ ਇੱਕ ਸ਼ਿਫਟ ਵਿੱਚ ਸਵੇਰੇ 10:30 ਵਜੇ ਤੋਂ 01 ਵਜੇ ਤੱਕ ਆਯੋਜਿਤ ਕੀਤੀਆਂ ਗਈਆਂ ਸਨ : ਸਾਰੇ ਦਿਨ ਸ਼ਾਮ 30 ਵਜੇ। ਇਸ ਸਾਲ ਲਗਪਗ 26 ਵੱਖ-ਵੱਖ ਦੇਸ਼ਾਂ ਦੇ ਕੁੱਲ 39 ਲੱਖ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਿੱਤੀਆਂ। ਇਕੱਲੇ ਰਾਸ਼ਟਰੀ ਰਾਜਧਾਨੀ ਵਿੱਚ, 5.80 ਲੱਖ ਵਿਦਿਆਰਥੀਆਂ ਨੇ CBSE ਬੋਰਡ ਪ੍ਰੀਖਿਆਵਾਂ...
ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਵਜੀਦਪੁਰ ਬਦੇਸ਼ਾ ਵਿਖੇ ਅੱਜ ਸਵੇਰੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇੰਸਪੈਕਟਰ ਕਮਲਜੀਤ ਸਿੰਘ ਗਿੱਲ ਐੱਸ.ਐੱਚ.ਓ. ਥਾਣਾ ਸ਼ੇਰਪੁਰ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਸਾਹਿਬ ਸਿੰਘ ਵਾਸੀ ਜੁਝਾਰ ਸਿੰਘ ਨਗਰ ਮਾਲੇਰਕੋਟਲਾ ਦਾ ਰਹਿਣ ਵਾਲਾ ਸੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਦੇਸ਼ਾ ਵਿਖੇ ਪ੍ਰਾਇਮਰੀ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਸਵੇਰੇ ਉਹ ਮਾਲੇਰਕੋਟਲਾ ਤੋਂ ਵਜੀਦਪੁਰ ਬਦੇਸ਼ਾ ਵਿਖੇ ਆਪਣੇ ਡਿਊਟੀ 'ਤੇ ਆ ਰਿਹਾ ਸੀ ਤਾਂ ਉਸ ਉਤੇ ਵਜੀਦਪੁਰ ਬਦੇਸ਼ਾ ਨਜ਼ਦੀਕ ਪੈਂਦੇ ਗੰਦੇ ਨਾਲੇ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਾਹਿਬ ਸਿੰਘ ਦੀ ਛਾਤੀ ਵਿਚ ਨੇਜੇ ਵਰਗਾ ਲੋਹੇ ਦਾ ਨੁਕੀਲਾ ਹਥਿਆਰ ਵਿਚ ਹੀ ਖੁੱਬਿਆ ਹੋਇਆ ਸੀ। ਇਸ ਮੌਕੇ ਪੁਲਿਸ ਪਾਰਟੀ ਵੱਲੋਂ ਮ੍ਰਿਤਕ ਦੀ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਕਤਲ ਕੇਸ ’ਚ ਦੋਸ਼ੀ ਪਾਏ ਗਏ, ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਕਰਨਾਲ-ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਮਟਰੌਲੀ ਵਿਚ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਸਕੂਲ ਬੱਸ ਨੇ ਘਰ ਬਾਹਰ ਸੜਕ 'ਤੇ ਖੇਡ ਰਹੀ 2 ਸਾਲਾ ਬੱਚੀ ਨੂੰ ਕੁਚਲ ਦਿੱਤਾ। ਬੱਚੀ ਦਾ ਪਿਤਾ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਭੱਜਣ ਲੱਗਾ ਸੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਬਾਪੌਲੀ ਥਾਣਾ ਖੇਤਰ ਦੇ ਪਿੰਡ ਮਟਰੌਲੀ ਵਿਚ ਵਾਪਰਿਆ। ਸੁਭਾਸ਼ ਦੀਆਂ ਇੱਥੇ ਚਾਰ ਧੀਆਂ ਹਨ। ਉਸ ਦੀ ਸਭ ਤੋਂ ਛੋਟੀ ਧੀ 2 ਸਾਲ ਦੀ ਤਾਨਿਆ ਸੀ। ਵੀਰਵਾਰ ਸਵੇਰੇ ਕਰੀਬ 7.30 ਵਜੇ ਉਹ ਆਪਣੇ ਘਰ ਦੇ ਬਾਹਰ ਸੜਕ 'ਤੇ ਖੇਡ ਰਹੀ ਸੀ। ਇਸ ਦੌਰਾਨ ਸਮਾਲਖਾ ਦੇ ਪਿੰਡ ਅੱਟਾ ਸਥਿਤ ਚੰਦਨ ਬਾਲ ਵਿਕਾਸ ਸਕੂਲ ਦੀ ਬੱਸ ਨੇ ਤੇਜ਼ ਰਫ਼ਤਾਰ ਨਾਲ ਆ ਕੇ ਬੱਚੀ ਨੂੰ ਕੁਚਲ ਦਿੱਤਾ। ਹਾਦਸੇ ਵਿਚ ਬੱਚੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਮੌਕੇ 'ਤੇ ਇਕੱਠੇ ਹੋ ਕੇ ਦੋਸ਼ੀ ਬੱਸ ਡਰਾਈਵਰ ਨੂੰ ਵੀ ਮੌਕੇ 'ਤੇ ਹੀ ਰੋਕ ਲਿਆ। ਪੁਲਿਸ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।
Corona News : ਦੇਸ਼ ਭਰ ਵਿੱਚ ਮੁੜ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 118 ਨਵੇਂ ਮਾਮਲੇ ਸਾਹਮਣੇ ਆਏ ਹਨ। ਇਲਾਜ ਅਧੀਨ 145 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਦੋਂ ਕਿ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ 810 ਰਹਿ ਗਈ ਹੈ। ਉੱਤਰ ਪ੍ਰਦੇਸ਼ ਰਾਜ ਵਿੱਚ ਦੇਸ਼ ਭਰ ਵਿੱਚ ਸਭ ਤੋਂ ਵੱਧ 13 ਸਰਗਰਮ ਮਰੀਜ਼ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ 8 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਇੱਕ ਮਰੀਜ਼ ਪੰਜਾਬ ਅਤੇ 2 ਮਰੀਜ਼ ਕੇਰਲਾ ਦੇ ਹਨ। ਪਿਛਲੇ 24 ਘੰਟਿਆਂ ਵਿੱਚ 145 ਮਰੀਜ਼ ਠੀਕ ਹੋ ਗਏ ਹਨ, ਜਿਸ ਨਾਲ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 4,45,03,660 ਹੋ ਗਈ ਹੈ, ਜਦੋਂ ਕਿ 3 ਮੌਤਾਂ ਨਾਲ ਕੁੱਲ ਗਿਣਤੀ 5,33,596 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 118 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਗਿਣਤੀ 4,50,38,066 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ 220,68,94,118 ਟੀਕੇ ਲਗਵਾਏ ਜਾ ਚੁੱਕੇ ਹਨ। ਓਡੀਸ਼ਾ ਰਾਜ ਵਿੱਚ ਮੌਤਾਂ ਦੇ ਅੰਕੜਿਆਂ ਦੀ ਗਿਣਤੀ ਜਾਰੀ ਹੈ ਅਤੇ ਇੱਥੇ 6 ਸਰਗਰਮ ਕੇਸ ਹਨ।
ਨੈਸ਼ਨਲ ਡੈਸਕ : ਸੀਨੀਅਰ ਚਾਲਕ ਦਲ ਦੇ ਮੈਂਬਰਾਂ ਵੱਲੋਂ ਅਚਾਨਕ ਬਿਮਾਰੀ ਦੀ ਛੁੱਟੀ ਲੈ ਲਈ ਗਈ। ਇਸ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀਆਂ 90 ਉਡਾਣਾਂ ਬੁੱਧਵਾਰ ਨੂੰ ਅਚਾਨਕ ਰੱਦ ਕਰ ਦਿੱਤੀਆਂ ਗਈਆਂ। ਉਡਾਣਾਂ ਰੱਦ ਹੋਣ ਕਾਰਨ ਬਹੁਤ ਸਾਰੇ ਯਾਤਰੀ ਫਸ ਗਏ, ਜਿਸ ਕਾਰਨ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ ਹੈ ਕਿ ਪੂਰੀ ਰਿਫੰਡ ਜਾਂ ਕਿਸੇ ਹੋਰ ਤਰੀਕ ਲਈ ਮੁਫ਼ਤ ਰੀਸ਼ਡਿਊਲਿੰਗ ਪ੍ਰਦਾਨ ਕੀਤੀ ਜਾਵੇਗੀ, ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਕੋਲ ਰਿਫੰਡ ਬਾਰੇ ਅਜੇ ਕੋਈ ਅਪਡੇਟ ਨਹੀਂ ਹੈ। ਉਧਰ, ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਐਕਸਪ੍ਰੈਸ ਨੇ 25 ਕੈਬਿਨ ਕਰੂ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ। ਏਅਰ ਇੰਡੀਆ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇਹ ਕਾਰਵਾਈ ਕੀਤੀ ਹੈ। ਕੰਪਨੀ ਵੱਲੋਂ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਉਨ੍ਹਾਂ ‘ਚ ਉਹ ਲੋਕ ਸ਼ਾਮਲ ਹਨ ਜੋ ਅਚਾਨਕ ‘ਬਿਮਾਰੀ’ ਦਾ ਹਵਾਲਾ ਦਿੰਦਿਆਂ ਹੋਏ ਛੁੱਟੀ ਉਤੇ ਗਏ ਹਨ। ਹਵਾਈ ਅੱਡਿਆਂ ਉਤੇ ਫਸੇ ਯਾਤਰੀ, ਖਾਣ-ਪੀਣ ਦੀ ਤੰਗੀਉਡਾਣਾਂ ਰੱਦ ਹੋਣ ਕਾਰਨ ਦਿੱਲੀ, ਤਿਰੂਵਨੰਤਪੁਰਮ ਅਤੇ ਹੋਰ ਹਵਾਈ ਅੱਡਿਆਂ 'ਤੇ ਯਾਤਰੀ ਫਸੇ ਹੋਏ ਦੇਖੇ ਗਏ। ਇਸ ਦੌਰਾਨ ਭੋਜਨ ਦੀ ਕਮੀ, ਪਖਾਨੇ ਦੀ ਅਣਉਪਲਬਧਤਾ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ 85 ਸਾਲਾ ਔਰਤ ਪ੍ਰੇਮਾ ਏਕਨਾਥ ਪਟੇਲ ਨੇ ਭੋਜਨ ਅਤੇ ਪਖਾਨੇ ਦੇ ਖ਼ਰਾਬ ਪ੍ਰਬੰਧਾਂ ਦੀ ਸ਼ਿਕਾਇਤ ਕੀਤੀ। ਉਸ ਨੇ ਕਿਹਾ, "ਅਸੀਂ ਸਵੇਰੇ 3 ਵਜੇ ਇੱਥੇ ਪਹੁੰਚੇ ਅਤੇ ਏਅਰਪੋਰਟ ਤੋਂ ਬਾਹਰ ਆਏ। ਮੈਂ ਚਾਰ ਤੋਂ ਪੰਜ ਘੰਟੇ ਤੱਕ ਆਪਣੇ ਆਪ 'ਤੇ ਕਾਬੂ ਰੱਖਿਆ ਕਿਉਂਕਿ ਉੱਥੇ ਟਾਇਲਟ ਦੀ ਸਹੂਲਤ ਨਹੀਂ ਸੀ। ਮੈਂ ਪਹਿਲਾਂ ਕਦੇ ਇੰਨਾ ਦੁੱਖ ਨਹੀਂ ਝੱਲਿਆ ਸੀ।"ਇਕ ਹੋਰ ਯਾਤਰੀ ਨੇ ਮਾੜੇ ਪ੍ਰਬੰਧਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਟਾਫ ਸ਼ਿਫਟਾਂ ਬਦਲਦਾ ਰਹਿੰਦਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਉਚਿਤ ਹੱਲ ਨਹੀਂ ਹੁੰਦਾ। ਉਸ ਵਿਅਕਤੀ ਨੇ ਕਿਹਾ, "ਅਸੀਂ ਏਆਈਈ ਦੀ ਉਡਾਣ 'ਤੇ ਪੁਣੇ ਤੋਂ ਦਿੱਲੀ ਆਏ ਸੀ ਅਤੇ ਸ਼੍ਰੀਨਗਰ ਲਈ ਸਾਡੀ ਕਨੈਕਟਿੰਗ ਫਲਾਈਟ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ, ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਕਿਉਂ ਰੱਦ ਕੀਤੀ ਗਈ। ਸਟਾਫ ਸਹੀ ਢੰਗ ਨਾਲ ਜਵਾਬ ਨਹੀਂ ਦੇ ਰਿਹਾ ਸੀ ਅਤੇ ਸਾਨੂੰ ਰੋਕਿਆ ਜਾ ਰਿਹਾ ਸੀ।"
Punjab News : ਚਾਈਂ ਚਾਈਂ ਵਿਆਹ ਕਰਵਾਉਣ ਵਾਲੀ ਕੁੜੀ ਦੀ ਚਾਰ ਮਹੀਨੇ ਬਾਅਦ ਹੀ ਅਰਥੀ ਉਠ ਗਈ। ਉਸ ਨੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਹ ਘਟਨਾ ਜ਼ੀਰਾ ਵਿਖੇ ਵਾਪਰੀ। ਮ੍ਰਿਤਕ ਕੁੜੀ ਨੇ ਘਰਦਿਆਂ ਦੀ ਮਰਜ਼ੀ ਖਿਲਾਫ ਘਰੋਂ ਭੱਜ ਕੇ ਚਾਰ ਮਹੀਨੇ ਪਹਿਲਾਂ ਹੀ ਪ੍ਰੇਮ ਵਿਵਾਹ ਕਰਵਾਇਆ ਸੀ। ਪਰਿਵਾਰਕ ਮੈਂਬਰਾਂ ਨੇ ਸਹੁਰਿਆਂ ਉਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਸੁਸਾਈਡ ਕਰਨ ਤੋਂ ਪਹਿਲਾਂ ਕੁੜੀ ਵੱਲੋਂ ਲੜਕੇ ਨਾਲ ਕੀਤੀ ਗਈ ਚੈਟਿੰਗ ਵੀ ਸਾਹਮਣੇ ਆਈ ਹੈ।ਮ੍ਰਿਤਕਾ ਲੜਕੀ ਦੇ ਚਾਚੇ ਨੇ ਦੱਸਿਆ ਕਿ ਲੜਕੀ ਵੱਲੋਂ ਚਾਰ ਪੰਜ ਮਹੀਨੇ ਪਹਿਲਾਂ ਹੀ ਆਪਣੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਘਰੋਂ ਭੱਜ ਕੇ ਜੀਰਾ ਦੇ ਪਿੰਡ ਛੀਹਾ ਪਾੜੀ ਦੇ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਕੁਝ ਦਿਨਾਂ ਬਾਅਦ ਹੀ ਪਰਿਵਾਰਕ ਮੈਂਬਰਾਂ ਵੱਲੋਂ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਗਿਆ ਸੀ ਪਰ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਕੁਝ ਸਮਾਂ ਬਾਅਦ ਹੀ ਉਸ ਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ।ਉਨ੍ਹਾਂ ਨੇ ਦੱਸਿਆ ਕਿ ਸਹੁਰਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਣ ਲੱਗੀ ਜਾਂਦੀ ਸੀ। ਬੀਤੇ ਦਿਨੀ ਵੀ ਸਹੁਰਾ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਕੁੜੀ ਵੱਲੋਂ ਫੋਨ ਕੀਤੇ ਜਾਣ ਦੇ ਉਹ ਉਸ ਨੂੰ ਉਸ ਦੇ ਸਹੁਰੇ ਘਰੋਂ ਲੈ ਆਇਆ। ਇਸ ਤੋਂ ਬਾਅਦ ਬੀਤੀ ਰਾਤ ਉਸ ਵੱਲੋਂ ਇਸੇ ਪਰੇਸ਼ਾਨੀ ਦੇ ਚਲਦਿਆਂ ਘਰ ਦੇ ਵਿੱਚ ਪੱਖੇ ਨਾਲ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਕੁੜੀ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ASI ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਿਵਲ ਹਸਪਤਾਲ ਜੀਰਾ ਤੋਂ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ। ਸੂਚਨਾ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
IPL 2024 ਦੇ 57ਵੇਂ ਮੈਚ ਵਿੱਚ ਲਖਨਊ ਸੁਪਰਜਾਇੰਟਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਲਖਨਊ ਦੀ ਟੀਮ ਨੂੰ ਹੈਦਰਾਬਾਦ ਤੋਂ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਵੱਡੀ ਗੱਲ ਇਹ ਹੈ ਕਿ ਲਖਨਊ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 165 ਦੌੜਾਂ ਬਣਾਈਆਂ ਅਤੇ ਜਵਾਬ 'ਚ ਹੈਦਰਾਬਾਦ ਨੇ ਇਹ ਟੀਚਾ ਸਿਰਫ 9.4 ਓਵਰਾਂ 'ਚ ਹਾਸਲ ਕਰ ਲਿਆ।ਲਖਨਊ ਦੀ ਇਹ ਹਾਰ ਬਹੁਤ ਸ਼ਰਮਨਾਕ ਹੈ, ਕਿਉਂਕਿ ਆਈਪੀਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਟੀਮ ਇੰਨੀ ਬੁਰੀ ਤਰ੍ਹਾਂ ਹਾਰੀ ਹੈ। ਖੈਰ, ਇਸ ਹਾਰ ਤੋਂ ਬਾਅਦ ਲਖਨਊ ਦੇ ਕਪਤਾਨ ਕੇਐਲ ਰਾਹੁਲ ਨਾਲ ਜੋ ਹੋਇਆ ਉਹ ਵੀ ਕਾਫੀ ਅਜੀਬ ਹੈ। ਤੁਹਾਨੂੰ ਦੱਸ ਦੇਈਏ ਕਿ ਮੈਚ ਖਤਮ ਹੋਣ ਤੋਂ ਬਾਅਦ ਕਪਤਾਨ ਕੇਐੱਲ ਰਾਹੁਲ ਲਖਨਊ ਦੇ ਮਾਲਕ ਸੰਜੀਵ ਗੋਇਨਕਾ ਨਾਲ ਗੱਲ ਕਰਦੇ ਨਜ਼ਰ ਆਏ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਿਡਾਰੀ ਨੂੰ ਝਿੜਕਿਆ ਜਾ ਰਿਹਾ ਹੈ। ਲਖਨਊ ਦੀ ਹਾਰ ਤੋਂ ਬਾਅਦ ਕੇਐੱਲ ਰਾਹੁਲ ਸੰਜੀਵ ਗੋਇਨਕਾ ਨਾਲ ਗੱਲ ਕਰਦੇ ਨਜ਼ਰ ਆਏ ਪਰ ਗੋਇਨਕਾ ਦੀ ਬਾਡੀ ਲੈਂਗੂਏਜ ਤੋਂ ਅਜਿਹਾ ਲੱਗ ਰਿਹਾ ਸੀ ਕਿ ਉਹ ਲਖਨਊ ਦੇ ਪ੍ਰਦਰਸ਼ਨ ਤੋਂ ਨਾਰਾਜ਼ ਹਨ ਅਤੇ ਕੇਐੱਲ ਰਾਹੁਲ ਨੂੰ ਕੁਝ ਕਹਿ ਰਹੇ ਹਨ। ਦੂਜੇ ਪਾਸੇ ਰਾਹੁਲ ਉਨ੍ਹਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਨੂੰ ਇੱਥੇ ਬੌਸ ਵੱਲੋਂ ਝਿੜਕਿਆ ਜਾ ਰਿਹਾ ਸੀ, ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। This is just pathetic from @LucknowIPL owner Never saw SRH management with players on the field or even closer to dressing room irrespective of so many bad seasons and still face lot of wrath for getting involved. Just look at this @klrahul leave this shit next year #SRHvsLSG pic.twitter.com/6NlAvHMCjJ — SRI (@srikant5333) May 8, 2024 ਰਾਹੁਲ ਨੇ ਕੀਤੀਆਂ ਗਲਤੀਆਂਹਾਲਾਂਕਿ, ਲਖਨਊ ਸੁਪਰਜਾਇੰਟਸ ਦੀ ਹਾਰ ਦੀ ਵੱਡੀ ਜ਼ਿੰਮੇਵਾਰੀ ਕੇਐੱਲ ਰਾਹੁਲ 'ਤੇ ਹੈ, ਕਿਉਂਕਿ ਕਪਤਾਨ ਨੇ ਖੁਦ ਇਸ ਮੈਚ 'ਚ ਕਾਫੀ ਗਲਤੀਆਂ ਕੀਤੀਆਂ ਹਨ। ਖਾਸ ਤੌਰ 'ਤੇ ਬੱਲੇਬਾਜ਼ੀ 'ਚ ਜਿੱਥੇ ਉਹ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ। ਇਸ ਮੈਚ 'ਚ ਰਾਹੁਲ ਨੇ 33 ਗੇਂਦਾਂ 'ਚ 29 ਦੌੜਾਂ ਬਣਾਈਆਂ, ਉਨ੍ਹਾਂ ਦਾ ਸਟ੍ਰਾਈਕ ਰੇਟ 87.88 ਰਿਹਾ। ਰਾਹੁਲ ਦੀ ਧੀਮੀ ਬੱਲੇਬਾਜ਼ੀ ਕਾਰਨ ਪਾਵਰਪਲੇ 'ਚ ਲਖਨਊ ਦੀ ਟੀਮ ਸਿਰਫ 27 ਦੌੜਾਂ ਹੀ ਬਣਾ ਸਕੀ, ਜਦਕਿ ਉਸੇ ਪਿੱਚ 'ਤੇ ਹੈਦਰਾਬਾਦ ਦੀ ਟੀਮ ਪਾਵਰਪਲੇ 'ਚ 107 ਦੌੜਾਂ ਬਣਾ ਸਕੀ। ਕੁੱਲ ਮਿਲਾ ਕੇ ਰਾਹੁਲ ਨੇ ਬਹੁਤ ਰੱਖਿਆਤਮਕ ਢੰਗ ਨਾਲ ਖੇਡਿਆ ਜਿਸ ਕਾਰਨ ਉਸ ਦੀ ਟੀਮ ਨੂੰ ਨੁਕਸਾਨ ਹੋਇਆ। ਇਸ ਤੋਂ ਬਾਅਦ, ਰਾਹੁਲ ਕਪਤਾਨੀ ਦੇ ਮੋਰਚੇ 'ਤੇ ਵੀ ਅਸਫਲ ਸਾਬਤ ਹੋਏ। ਉਨ੍ਹਾਂ ਕੋਲ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਨੂੰ ਰੋਕਣ ਦੀ ਕੋਈ ਯੋਜਨਾ ਨਹੀਂ ਸੀ, ਨਤੀਜੇ ਵਜੋਂ ਲਖਨਊ ਮੈਚ 9.4 ਓਵਰਾਂ ਵਿੱਚ ਹਾਰ ਗਿਆ।...
Vigilance News : ਆਰਕੀਟੈਕਟ ਨੂੰ ਉਪਰਲੀ ਕਮਾਈ ਮਹਿੰਗੀ ਪੈ ਗਈ, ਉਹ ਹੁਣ ਆਪਣੀ ਹੱਕ ਦੀ ਕਮਾਈ ਤੋਂ ਵੀ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਾਹਿਲ ਬਿਹਾਰੀ ਸ਼ਰਮਾ ਨਾਮਕ ਇੱਕ ਆਰਕੀਟੈਕਟ ਨੂੰ 10,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪ੍ਰਿਥੀਪਾਲ ਸਿੰਘ ਵਾਸੀ ਮੀਰਾਕੋਟ ਚੌਕ, ਅੰਮ੍ਰਿਤਸਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੀ ਜਾਂਚ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਕੇ ਦੋਸ਼ ਲਗਾਇਆ ਕਿ ਉਕਤ ਮੁਲਜ਼ਮ ਨੇ ਨਗਰ ਨਿਗਮ ਅੰਮ੍ਰਿਤਸਰ ਦੇ ਅਧਿਕਾਰੀਆਂ ਤੋਂ ਉਸ ਦੀ ਦੁਕਾਨ ਦੀ ਵਿਕਰੀ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐਨ.ਓ.ਸੀ.) ਜਾਰੀ ਕਰਵਾਉਣ ਬਦਲੇ 20,000 ਰੁਪਏ ਦੀ ਮੰਗ ਕੀਤੀ ਹੈ।ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਮੁਲਜ਼ਮ ਆਰਕੀਟੈਕਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਭਲਕੇ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।
Australia News : ਆਸਟ੍ਰੇਲੀਆ ਸਰਕਾਰ ਨੇ ਸਟੱਡੀ ਵੀਜ਼ਾ ਦੇ ਨਿਯਮਾਂ ਵਿਚ ਸਖ਼ਤੀ ਵਧਾ ਦਿੱਤੀ ਹੈ। ਆਸਟ੍ਰੇਲੀਆ ਨੇ ਦੇਸ਼ ‘ਚ ਵਧਦੇ ਪ੍ਰਵਾਸ ਉਤੇ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਮੱਦੇਨਜ਼ਰ ਵਿਦਿਆਰਥੀ ਵੀਜ਼ਾ ਲਈ ਵਿੱਤੀ ਲੋੜਾਂ ਵਧਾਉਣ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਪ੍ਰਭਾਵੀ ਨਵੇਂ ਵਿਦਿਆਰਥੀ ਵੀਜ਼ਾ ਨਿਯਮਾਂ ਮੁਤਾਬਕ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਲੈਣ ਲਈ ਘੱਟੋ-ਘੱਟ 29,710 ਆਸਟ੍ਰੇਲੀਅਨ ਡਾਲਰ ਦੀ ਬਚਤ ਦਿਖਾਉਣੀ ਲਾਜ਼ਮੀ ਹੋਵੇਗੀ।ਜਦਕਿ ਅਕਤੂਬਰ 2023 ਵਿਚ ਇਸ ਨੂੰ 21,041 ਤੋਂ ਵਧਾ ਕੇ 24,505 ਆਸਟ੍ਰੇਲੀਅਨ ਡਾਲਰ ਕਰ ਦਿੱਤਾ ਗਿਆ ਸੀ। ਕਰੀਬ ਸੱਤ ਮਹੀਨਿਆਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਇਹ ਤਬਦੀਲੀਆਂ ਵਿਦਿਆਰਥੀ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦੇ ਵਿਆਪਕ ਯਤਨਾਂ ਦੇ ਵਿਚਕਾਰ ਆਈਆਂ ਹਨ, ਕਿਉਂਕਿ 2022 ਵਿਚ ਕੋਵਿਡ-19 ਮਹਾਮਾਰੀ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਹਟਣ ਤੋਂ ਬਾਅਦ ਦੇਸ਼ ‘ਚ ਵਿਦੇਸ਼ੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ।ਅਸਥਾਈ ਗ੍ਰੈਜੂਏਟ ਵੀਜ਼ਾ ਲਈ ਲੁੜੀਂਦੇ ਆਈਲੈਟਸ ਸਕੋਰ ਨੂੰ 6.0 ਤੋਂ 6.5 ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੈਗੂਲਰ ਵਿਦਿਆਰਥੀ ਵੀਜ਼ਾ ਲਈ ਇਹ ਸਕੋਰ 5.5 ਤੋਂ ਵਧ ਕੇ 6.0 ਹੋ ਗਿਆ ਹੈ। ਨਾਲ ਹੀ ਅੰਗਰੇਜ਼ੀ ਭਾਸ਼ਾ ਦੇ ਟੈਸਟ ਦੀ ਵੈਧਤਾ ਮਿਆਦ ਨੂੰ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਹੈ। ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਵੇਲੇ ਇੱਕ ਨਵਾਂ “Genuine Student Test” ਦੇਣ ਦੀ ਲੋੜ ਹੁੰਦੀ ਹੈ। ਇਹ ਟੈਸਟ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੇ ਉਨ੍ਹਾਂ ਦੇ ਇਰਾਦਿਆਂ ਦਾ ਮੁਲਾਂਕਣ ਕਰੇਗਾ।...
ਜਲੰਧਰ ’ਚ ਮੁੜ ਰਿਸ਼ਤੇ ਤਾਰ-ਤਾਰ ਹੋ ਗਏ ਹਨ। ਇੱਥੇ ਗੈਸਟ ਹਾਊਸ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਬੱਚਿਆਂ ਦੀ ਮਾਂ ਨੂੰ ਪ੍ਰੇਮੀ ਨਾਲ ਗੈਸਟ ਹਾਊਸ ਪਤੀ ਨੇ ਰੰਗੇ ਹੱਥੀਂ ਫੜ ਲਿਆ। ਜਾਣਕਾਰੀ ਮੁਤਾਬਕ ਜਲੰਧਰ ’ਚ ਰੇਲਵੇ ਸਟੇਸ਼ਨ ਕੋਲ ਇਕ ਗੈਸਟ ਹਾਊਸ ’ਚ ਇਕ ਸ਼ਖ਼ਸ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਵਿਅਕਤੀ ਨਾਲ ਰੰਗੇ ਹੱਥੀਂ ਫੜ ਲਿਆ, ਜਿਸ ਪਿੱਛੋਂ ਉਨ੍ਹਾਂ ਨੇ ਉਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਪੀੜਤ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ। ਦੋਵਾਂ ਦੇ ਵਿਆਹ ਤੋਂ 2 ਬੱਚੇ ਹਨ। ਉਨ੍ਹਾਂ ਦਾ ਇਕ ਪੁੱਤਰ ਤੇ ਇਕ ਧੀ ਹੈ। ਉਸ ਦੀ ਪਤਨੀ ਸ਼ਰਾਬ ਪੀਣ ਦੀ ਆਦੀ ਸੀ। ਉਸ ਨੂੰ ਕਈ ਵਾਰ ਸਮਝਾਇਆ ਪਰ ਉਹ ਨਹੀਂ ਸਮਝੀ। ਕਿਸੇ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਕਿਸੇ ਨਾਲ ਰਹਿ ਰਹੀ ਹੈ, ਜਿਸ ਪਿੱਛੋਂ ਉਹ ਤੁਰੰਤ ਉਥੇ ਪੁੱਜਾ ਤੇ ਮੌਕੇ ’ਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਔਰਤ ਨੂੰ ਹੋਟਲ ’ਚੋਂ ਕੱਢ ਕੇ ਥਾਣੇ ਲੈ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Lok Sabha Election 2024 : ਲੋਕ ਸਭਾ ਚੋਣਾਂ ਲਈ ਭਾਜਪਾ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਤਿੰਨ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਤੋਂ ਡਾ ਸੁਭਾਸ਼ ਸ਼ਰਮਾ, ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੰਗਰੂਰ ਤੋਂ ਅਰਵਿੰਦ ਖੰਨਾ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਬੀਜੇਪੀ ਵੱਲੋਂ 12 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਪਰ ਅਜੇ ਸ੍ਰੀ ਫਤਹਿਗੜ੍ਹ ਸਾਹਿਬ ਸੀਟ ਉਤੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ।
Weather Update : ਪੰਜਾਬ ਵਿੱਚ ਇਨ੍ਹੀਂ ਦਿਨੀਂ ਅੰਬਰੋਂ ਅੱਗ ਵਰ੍ਹ ਰਹੀ ਹੈ। ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ। ਪਾਰਾ 41 ਡਿਗਰੀ ਤੋਂ ਉਪਰ ਪਹੁੰਚ ਚੁੱਕਾ ਹੈ। ਮਈ ਮਹੀਨੇ ਵਿੱਚ ਤਾਪਮਾਨ ਵਿੱਚ ਹੋਇਆ ਇਹ ਵਾਧਾ ਸਾਫ਼ ਦਰਸਾਉਂਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ। ਪਿਛਲੇ 13 ਸਾਲਾਂ 'ਚ ਪਹਿਲੀ ਵਾਰ ਮਈ ਦੇ ਪਹਿਲੇ ਹਫ਼ਤੇ ਹੀ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਅੰਮ੍ਰਿਤਸਰ, ਫਰੀਦਕੋਟ, ਬਰਨਾਲਾ, ਫ਼ਿਰੋਜ਼ਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਿਹਾ। ਗੁਰਦਾਸਪੁਰ, ਰੋਪੜ ਅਤੇ ਪਟਿਆਲਾ ਵਿੱਚ ਤਾਪਮਾਨ 40 ਡਿਗਰੀ ਅਤੇ ਨਵਾਂਸ਼ਹਿਰ ਵਿੱਚ 39.5 ਡਿਗਰੀ ਰਿਹਾ। ਹਿਮਾਚਲ 'ਚ ਵੀ ਗਰਮੀ ਵਧ ਗਈ ਹੈ। ਊਨਾ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।ਮੰਗਲਵਾਰ ਨੂੰ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਰਿਹਾ। 2011 ਤੋਂ 2023 ਦੌਰਾਨ 15 ਮਈ ਤੋਂ ਬਾਅਦ ਹੀ ਤਾਪਮਾਨ 43 ਡਿਗਰੀ ਤੋਂ ਉਪਰ ਰਿਹਾ ਸੀ। 2019 ਵਿੱਚ 19 ਮਈ ਨੂੰ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ, 2014 ਵਿੱਚ 30 ਮਈ ਨੂੰ 43.5 ਡਿਗਰੀ, 2021 ਵਿੱਚ 28 ਮਈ ਨੂੰ 43.1 ਡਿਗਰੀ ਅਤੇ 2023 ਵਿੱਚ 23 ਮਈ ਨੂੰ 45.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਨ੍ਹਾਂ ਦਿਨਾਂ ਵਿਚ ਮਿਲ ਸਕਦੀ ਹੈ ਰਾਹਤਮੌਸਮ ਵਿਭਾਗ ਅਨੁਸਾਰ ਝੁਲਸਾਉਣ ਵਾਲੀ ਗਰਮੀ ਤੋਂ ਕੁਝ ਦਿਨ ਰਾਹਤ ਮਿਲਣ ਜਾ ਰਹੀ ਹੈ। 10 ਮਈ ਦੀ ਸ਼ਾਮ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। 11 ਅਤੇ 12 ਮਈ ਨੂੰ ਕਈ ਜ਼ਿਲ੍ਹਿਆਂ ਵਿੱਚ ਕਿਣਮਿਣ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਗੁਰੂਹਰਸਹਾਏ : ਇੱਥੋਂ ਸੂਬੇ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਰਖਵਾਲਿਆਂ ਨੇ ਹੀ ਕੁੜੀ ਨਾਲ ਦਰਿੰਦਗੀ ਭਰਿਆ ਕਾਰਾ ਕੀਤਾ। 15 ਸਾਲ ਦੀ ਨਾਬਾਲਿਗਾ ਵੱਲੋਂ ਆਪਣੇ ਪਿਤਾ, ਭਰਾ ਅਤੇ ਮਾਸੜ ਖ਼ਿਲਾਫ ਜਬਰ-ਜਨਾਹ ਅਤੇ ਗਲਤ ਹਰਕਤਾਂ ਕਰਨ ਦੇ ਦੋਸ਼ ਲਾਏ ਗਏ ਹਨ। ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਆਈਪੀਸੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਕੰਵਲਜੀਤ ਕੌਰ ਨੇ ਦੱਸਿਆ ਕਿ 15 ਸਾਲਾ ਪੀੜਤ ਲੜਕੀ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸ ਦੇ ਪਿਤਾ ਨੇ ਉਸ ਨਾਲ ਘਰ ਵਿਚ ਵਾਰ-ਵਾਰ ਸਰੀਰਕ ਸੰਬੰਧ ਬਣਾਏ। ਇਕ ਵਾਰ ਉਸ ਦੀ ਮਾਤਾ ਨੇ ਗਲਤ ਕੰਮ ਕਰਦੇ ਦੇਖ ਲਿਆ। ਉਸ ਦੀ ਮਾਤਾ ਉਸ ਨੂੰ ਮਾਸੀ ਕੋਲ ਛੱਡ ਆਈ ਪਰ ਉਥੇ ਉਸ ਦੇ ਮਾਸੜ ਨੇ ਵੀ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਦੋਸ਼ ਲਗਾਇਆ ਕਿ ਬੀਤੀ 6 ਤਾਰੀਖ ਨੂੰ ਉਸ ਦੇ ਭਰਾ ਨੇ ਵੀ ਉਸ ਨਾਲ ਗਲਤ ਹਰਕਤ ਕੀਤੀ ਅਤੇ ਉਸ ਨੇ ਸਕੂਲ ਜਾ ਕੇ ਆਪਣੀ ਮੈਡਮ ਦੇ ਫੋਨ ਤੋਂ ਹੈਲਪਲਾਈਨ ਨੰਬਰ 1098 'ਤੇ ਫੋਨ ਕਰ ਕੇ ਸਾਰੀ ਗੱਲ ਦੱਸੀ। ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਿਤਾ ਅਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੜਕੀ ਦੇ ਮਾਸੜ ਦੀ ਗ੍ਰਿਫਤਾਰੀ ਲਈ ਕਰਵਾਈ ਕੀਤੀ ਜਾ ਰਹੀ ਹੈ।
Patiala News : ਪਟਿਆਲਾ ਜ਼ਿਲ੍ਹੇ ਦੇ ਸਨੌਰ ਦੇ ਪਿੰਡ ਪੰਜੇਟਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। 2 ਸਾਲਾ ਬੱਚੇ ਦੀ ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ ਗੌਰਵ ਵਜੋਂ ਹੋਈ ਹੈ। ਬੱਚੇ ਦਾ ਪਿਤਾ ਅਮਨਦੀਪ ਸਿੰਘ ਗੱਡੀਆਂ ਧੋਣ ਤੇ ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਦੇ ਹਨ।ਜਾਣਕਾਰੀ ਅਨੁਸਾਰ ਪਰਿਵਾਰ ਵਿਹੜੇ ’ਚ ਮਿੱਟੀ ਦੇ ਬਰਤਨ ਤਿਆਰ ਕਰ ਰਿਹਾ ਸੀ। ਇਸ ਦੌਰਾਨ ਗੌਰਵ ਖੇਡਦਾ-ਖੇਡਦਾ ਬਾਥਰੂਮ ’ਚ ਚਲਾ ਗਿਆ। ਜਦੋਂ ਬਹੁਤ ਦੇਰ ਤੱਕ ਬੱਚਾ ਨਾ ਦਿਖਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਬੱਚਾ ਬਾਥਰੂਮ ’ਚ ਪਾਣੀ ਦੀ ਬਾਲਟੀ ’ਚ ਬੇਸੁੱਧ ਪਿਆ ਮਿਲਿਆ। ਪਰਿਵਾਰ ਵੱਲੋਂ ਬੱਚੇ ਨੂੰ ਤੁਰੰਤ ਪਾਣੀ ਦੀ ਬਾਲਟੀ ’ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੂਮ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ’ਚ ਹੈ ਤੇ ਪਿੰਡ ਵਿਚ ਸੋਗ ਦੀ ਲਹਿਰ ਹੈ।
Jalandhar News : ਜਲੰਧਰ ਲੋਕ ਸਭਾ ਸੀਟ ਤੋਂ ਬੁੱਧਵਾਰ ਨੂੰ ਪਹਿਲਾ ਨਾਮਜ਼ਦਗੀ ਪੱਤਰ ਦਾਖਲ ਹੋਇਆ। ਇਹ ਨਾਮਜ਼ਦਗੀ ਪੱਤਰ ਹੋਰ ਕਿਸੇ ਨੇ ਨਹੀਂ ਬਲਕਿ ਚੋਣਾਂ ਦੌਰਾਨ ਚਰਚਾ ਵਿਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲੇ ਨੇ ਭਰਿਆ ਹੈ। ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਨਾਮਜ਼ਦਗੀ ਭਰਨ ਲਈ ਅੱਜ ਡੀਸੀ ਦਫਤਰ ਪਹੁੰਚਿਆ ਸੀ।ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਨੀਟੂ ਸ਼ਟਰਾਂ ਵਾਲੇ ਨੇ ਅੰਮ੍ਰਿਤਸਰ ਵਿਚ ਐਲ਼ਾਨ ਕੀਤਾ ਸੀ ਕਿ ਉਹ ਜਲੰਧਰ ਤੇ ਵਾਰਾਣਸੀ ਸੀਟ ਤੋਂ ਚੋਣ ਲੜੇਗਾ। ਨੀਟੂ ਨੇ ਕਿਹਾ ਸੀ ਕਿ ਉਸ ਦੀ ਪਤਨੀ ਅੰਮ੍ਰਿਤਸਰ ਤੋਂ ਚੋਣ ਲੜੇਗੀ। ਨੀਟੂ ਨੇ ਕਿਹਾ ਸੀ ਕਿ ਜਿਸ ਵੀ ਸੀਟ ਤੋਂ ਉਹ ਚੋਣ ਮੈਦਾਨ ਵਿਚ ਉਤਰੇਗਾ, ਉਥੋਂ ਜਿੱਤ ਹਾਸਲ ਹੋਵੇਗੀ। ਸ਼ਕਤੀਮਾਨ ਬਣ ਕੇ ਮੰਗੀਆਂ ਸੀ ਵੋਟਾਂਪਿਛਲੀਆਂ ਚੋਣਾਂ ਦੌਰਾਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਨੀਟੂ ਸ਼ਟਰਾਂ ਵਾਲੇ ਨੇ ਅਨੋਖੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਸੀ। ਉਹ ਸ਼ਕਤੀਮਾਨ ਬਣ ਕੇ ਪੁਰਾਣੀ ਬਾਈਕ ਉਤੇ ਨਿਕਲਿਆ ਤੇ ਬਾਈਕ ਦੀ ਟੰਕੀ ਉਤੇ ਐਂਪਲੀਫਾਇਰ ਤੇ ਮਾਈਕ ਲਾ ਰੱਖਿਆ ਸੀ। ਚੋਣ ਕਮਿਸ਼ਨ ਨੇ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਰਹੇ ਨੀਟੂ ਸ਼ਟਰਾਂ ਵਾਲੇ ਨੂੰ ਆਟੋ ਨਿਸ਼ਾਨ ਚਿੰਨ੍ਹ ਦਿੱਤਾ ਸੀ। ਇਕ ਵਾਰ ਮੈਨੂੰ ਦਿਓ ਮੌਕਾਕਾਮੇਡੀ ਕਰ ਕੇ ਚਰਚਾ ਵਿਚ ਰਹਿਣ ਵਾਲਾ ਨੀਟੂ ਹਰ ਚੋਣਾਂ ਵਿਚ ਖੜ੍ਹਾ ਹੁੰਦਾ ਹੈ ਤੇ ਹਰ ਵਾਰ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਲੈਂਦਾ ਹੈ। ਉਸ ਨੇ ਕਿਹਾ ਕਿ ਲੋਕ ਇੰਨੇ ਸਾਲਾਂ ਤੋਂ ਅਕਾਲੀ, ਕਾਂਗਰਸ, ਭਾਜਪਾ ਤੇ ਹੋਰਾਂ ਨੂੰ ਮੌਕਾ ਦੇ ਰਹੇ ਹਨ। ਇਕ ਵਾਰ ਉਸ ਨੂੰ ਵੀ ਦੇ ਦੇਣ। ਉਹ ਜਲੰਧਰ ਦੀ ਨੁਹਾਰ ਬਦਲ ਕੇ ਰੱਖ ਦੇਵੇਗਾ।
ਫਿਲੌਰ-ਥਾਣਾ ਫਿਲੌਰ ਅਧੀਨ ਪੈਂਦੇ ਗੰਨਾ ਪਿੰਡ ਦਾ ਮਹਿੰਦਰ ਪਾਲ ਨੂੰ ਏਜੰਟਾਂ ਨੇ ਡੌਂਕੀ ਲਵਾ ਕੇ ਜਰਮਨੀ ਭੇਜਣਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮਹਿੰਦਰ ਪਾਲ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਜਿਸ ਲਈ ਉਸ ਕੋਲੋਂ ਟਰੈਵਲ ਏਜੰਟਾਂ ਨੇ ਲੱਖਾਂ ਰੁਪਏ ਲਏ ਪਰ ਜਰਮਨ ਭੇਜਣ ਦੀ ਥਾਂ ਹੋਰ ਦੇਸ਼ ’ਚ ਭੇਜ ਦਿੱਤਾ। ਉਥੋਂ ਡੌਂਕੀ ਲਾ ਕੇ ਉਸ ਨੂੰ ਹੋਰ ਲੋਕਾਂ ਨਾਲ ਜਰਮਨ ਭੇਜਿਆ ਜਾ ਰਿਹਾ ਸੀ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਉਸ ਦੀ ਦੇਹ ਭਾਰਤ ਲਿਆਉਣ ਲਈ ਹੋਰ ਪੈਸੇ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪਰਿਵਾਰ ਵੱਲੋਂ ਥਾਣਾ ਫਿਲੌਰ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਏਜੰਟਾਂ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਮ੍ਰਿਤਕ ਮਹਿੰਦਰ ਪਾਲ ਦੇ ਭਰਾ ਧਰਮਿੰਦਰ ਕੁਮਾਰ ਵਾਸੀ ਗੰਨਾ ਪਿੰਡ ਨੇ ਸ਼ਿਕਾਇਤ ’ਚ ਦੱਸਿਆ ਕਿ ਏਜੰਟ ਪੰਕਜ ਕੁਮਾਰ ਅਤੇ ਨਰੇਸ਼ ਕੁਮਾਰ ਵਾਸੀ ਜੰਮੂ ਨੇ ਉਸ ਦੇ ਭਰਾ ਮਹਿੰਦਰ ਪਾਲ ਵਾਸੀ ਗੰਨਾ ਪਿੰਡ ਨੂੰ ਜਰਮਨ ਭੇਜਣ ਲਈ 12 ਲੱਖ 32 ਹਜ਼ਾਰ ਰੁਪਏ ਲਏ ਪਰ ਏਜੰਟਾਂ ਵੱਲੋਂ ਪਹਿਲਾਂ ਮਹਿੰਦਰ ਪਾਲ ਨੂੰ ਰੂਸ ਭੇਜ ਦਿੱਤਾ ਗਿਆ ਕੁੱਝ ਸਮਾਂ ਉੱਥੇ ਬਿਠਾਉਣ ਮਗਰੋਂ ਉਸ ਨੂੰ ਉਥੋਂ ਬੇਲਾ ਰੂਸ ਅਤੇ ਫਿਰ ਡੋਂਕੀ ਰਾਹੀਂ ਜਰਮਨ ਭੇਜਣਾ ਸੀ ਪਰ ਪਤਾ ਨਹੀਂ ਕਿੰਨਾ ਕਾਰਨਾਂ ਕਰ ਕੇ ਉਸ ਦੇ ਭਰਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ।ਪਰਿਵਾਰ ਨੇ ਕਿਹਾ ਕਿ ਮਹਿੰਦਰ ਦੀ ਮੌਤ ਦੀ ਸੂਚਨਾ ਏਜੰਟ ਵੱਲੋਂ ਸਾਨੂੰ ਨਹੀਂ ਦਿੱਤੀ ਗਈ। ਉਲਟਾ ਏਜੰਟ ਸਾਨੂੰ ਭਰੋਸਾ ਦਿੰਦੇ ਰਹੇ ਕਿ ਜਲਦੀ ਜਰਮਨ ਪੁੱਜ ਜਾਵੇਗਾ। ਸਾਨੂੰ ਮਹਿੰਦਰ ਪਾਲ ਦੀ ਮੌਤ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਮਹਿੰਦਰ ਪਾਲ ਦੇ ਕੁਝ ਸਾਥੀਆਂ ਜੋ ਮਹਿੰਦਰ ਪਾਲ ਨਾਲ ਜਰਮਨ ਜਾ ਰਹੇ ਸੀ, ਸਾਨੂੰ ਟੈਲੀਫੋਨ ਕਰ ਕੇ ਦੱਸਿਆ। ਇਹ ਖ਼ਬਰ ਸੁਣਨ ਮਗਰੋਂ ਪਰਿਵਾਰ ਉਤੇ ਕਹਿਰ ਟੁੱਟ ਪਿਆ। ਰਿਸ਼ਤੇਦਾਰਾਂ ’ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਮਹਿੰਦਰ ਪਾਲ ਦੀ ਲਾਸ਼ ਭੇਜਣ ਲਈ ਕਿਹਾ ਪਰ ਲਾਸ਼ ਨੂੰ ਵਾਪਸ ਭਾਰਤ ਭੇਜਣ ਲਈ ਏਜੰਟ ਨੇ ਸਾਡੇ ਕੋਲੋਂ 4 ਲੱਖ ਰੁਪਏ ਬਤੌਰ ਕਿਰਾਏ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਹਿੰਦਰ ਪਾਲ ਨੂੰ ਵਿਦੇਸ਼ ਭੇਜਣ ਦੇ ਦਿੱਤੇ ਲੱਖਾਂ ਰੁਪਏ ਕਾਰਨ ਅਸੀਂ ਪਹਿਲਾਂ ਹੀ ਕਰਜ਼ਾਈ ਹਾਂ, ਹੁਣ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਪਰ ਹੁਣ ਏਜੰਟ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਆਪਣੇ ਖਰਚੇ ’ਤੇ ਭਾਰਤ ਲਿਆਂਦੀ ਜਾਵੇ।ਇਸ ਸਬੰਧੀ ਥਾਣਾ ਫਿਲੌਰ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟਾਂ ਵਿਰੁੱਧ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
National News : ਸਾਬਕਾ ਵਿਧਾਇਕ ਦੀ ਧੀ ਨੇ ਇਕ ਨੇਤਾ ਉਤੇ ਉਸ ਨਾਲ ਬਲਾਤਕਾਰ ਕਰਨ, ਵੀਡੀਓ ਬਣਾਉਣ ਤੇ ਵਾਇਰਲ ਕਰਨ ਦੇ ਨਾਂ ਉਤੇ ਉਸ ਕੋਲੋਂ ਪੈਸੇ ਲੈਣ ਦਾ ਦੋਸ਼ ਲਾਇਆ ਹੈ। ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਸ ਨੇ ਮੁਰਾਦਾਬਾਦ ਦੇ ਸਿਵਲ ਲਾਈਨ ਥਾਣੇ 'ਚ ਸਪਾ ਨੇਤਾ ਦੇ ਖਿਲਾਫ ਬਲਾਤਕਾਰ ਅਤੇ ਗੈਰ-ਕਾਨੂੰਨੀ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਪੀੜਤਾ ਦਾ ਦੋਸ਼ ਹੈ ਕਿ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਮੋਬਾਈਲ 'ਤੇ ਵੀਡੀਓ ਬਣਾ ਲਈ। ਮੁਲਜ਼ਮ ਹੁਣ ਤੱਕ ਇਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ 6 ਕਰੋੜ ਰੁਪਏ ਵਸੂਲ ਚੁੱਕੇ ਹਨ। ਪੀੜਤਾ ਨੇ ਮਾਮਲੇ 'ਚ ਆਸਿਫ ਉਰਫ ਸ਼ਿਬਲੀ ਚੌਧਰੀ, ਉਸ ਦੇ ਭਰਾ, ਸਾਲੇ ਅਤੇ ਭਤੀਜੇ ਨੂੰ ਵੀ ਦੋਸ਼ੀ ਬਣਾਇਆ ਹੈ। ਪੀੜਤਾ ਦੇ ਪਿਤਾ ਅਮਰੋਹਾ ਜ਼ਿਲ੍ਹੇ ਦੀ ਵਿਧਾਨ ਸਭਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਪੀੜਤ ਪਰਿਵਾਰ ਸਿਵਲ ਲਾਈਨ ਇਲਾਕੇ ਦੀ ਇੱਕ ਕਲੋਨੀ ਵਿੱਚ ਰਹਿੰਦਾ ਹੈ।ਪੀੜਤਾ ਦਾ ਵਿਆਹ ਕਾਨਪੁਰ ਦੇ ਰਹਿਣ ਵਾਲੇ ਵਪਾਰੀ ਨਾਲ ਹੋਇਆ ਸੀ। 4 ਅਪ੍ਰੈਲ 2019 ਨੂੰ ਜਦੋਂ ਉਸ ਦਾ ਪਿਤਾ ਬੀਮਾਰ ਹੋ ਗਿਆ ਤਾਂ ਪੀੜਤਾ ਉਸ ਦੀ ਦੇਖਭਾਲ ਕਰਨ ਲਈ ਮੁਰਾਦਾਬਾਦ ਆਈ। ਮੁਲਜ਼ਮ ਆਸਿਫ਼ ਉਰਫ਼ ਸ਼ਿਬਲੀ ਅਲੀ ਪੀੜਤਾ ਦੇ ਨਾਨਕੇ ਘਰ ਆਇਆ ਹੋਇਆ ਸੀ। ਇਸ ਦੌਰਾਨ ਮੁਲਜ਼ਮ ਔਰਤ ਦੇ ਨੇੜੇ ਹੋ ਗਿਆ। ਦੋਸ਼ ਹੈ ਕਿ ਇਕ ਦਿਨ ਦੋਸ਼ੀ ਦੇ ਭਰਾ ਵਿੱਕੀ ਚੌਧਰੀ ਅਤੇ ਭਰਜਾਈ ਨੇ ਪੀੜਤਾ ਨੂੰ ਦੋਸ਼ੀ ਨਾਲ ਕਮਰੇ 'ਚ ਬੰਦ ਕਰ ਦਿੱਤਾ ਸੀ। ਫਿਰ ਮੁਲਜ਼ਮ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਮੋਬਾਈਲ 'ਤੇ ਵੀਡੀਓ ਬਣਾ ਲਈ। ਜਿਸ ਰਾਹੀਂ ਮੁਲਜ਼ਮ ਉਸ ਨੂੰ ਪੰਜ ਸਾਲਾਂ ਤੋਂ ਬਲੈਕਮੇਲ ਕਰ ਰਿਹਾ ਸੀ।ਹੁਣ ਤੱਕ ਉਹ 6 ਕਰੋੜ ਰੁਪਏ ਦੀ ਵਸੂਲੀ ਕਰ ਚੁੱਕਾ ਹੈ। ਪੀੜਤਾ ਦੇ ਪਿਤਾ ਅਤੇ ਸਾਬਕਾ ਵਿਧਾਇਕ ਦੀ ਕਰੀਬ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਮੁਲਜ਼ਮ ਅਜੇ ਵੀ ਪੈਸੇ ਦੀ ਵਸੂਲੀ ਕਰਨ ਵਿੱਚ ਰੁੱਝਿਆ ਹੋਇਆ ਹੈ। ਰਕਮ ਨਾ ਦੇਣ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਵੀ ਦੇ ਰਿਹਾ ਹੈ।ਪੀੜਤਾ ਨੇ ਪਰੇਸ਼ਾਨ ਹੋ ਕੇ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਅਤੇ ਥਾਣਾ ਸਿਵਲ ਲਾਈਨ ਵਿਖੇ ਸ਼ਿਕਾਇਤ ਦਰਜ ਕਰਵਾਈ। ਸੀਓ ਸਿਵਲ ਲਾਈਨ ਅਰਪਿਤ ਕਪੂਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ। ਇਸੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Film Emergency: ब्रिटिश संसद में बवाल! उठा कंगना की फिल्म 'Emergency' का मुद्दा; Kangana Ranaut ने की बड़ी टिप्पणी
Lucknow road accident : लखनऊ में दो ट्रकों के बीच कुचली वैन, मां-बेटे समेत 4 लोगों की मौत
Punjab-Haryana Weather Update: पंजाब-हरियाणा में पड़ रही गर्मी, ठंड हुई कम, जानें अपने शहर का हाल