LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਰਮਨੀ ਜਾਣ ਲਈ ਲਾਈ ਡੌਂਕੀ, ਲਾਸ਼ ਵੀ ਨਹੀਂ ਪਰਤੀ ਵਾਪਸ ! ਚਾਰ ਲੱਖ ਹੋਰ ਮੰਗ ਰਹੇ ਏਜੰਟ

dunki new

ਫਿਲੌਰ-ਥਾਣਾ ਫਿਲੌਰ ਅਧੀਨ ਪੈਂਦੇ ਗੰਨਾ ਪਿੰਡ ਦਾ ਮਹਿੰਦਰ ਪਾਲ ਨੂੰ ਏਜੰਟਾਂ ਨੇ ਡੌਂਕੀ ਲਵਾ ਕੇ ਜਰਮਨੀ ਭੇਜਣਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮਹਿੰਦਰ ਪਾਲ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਜਿਸ ਲਈ ਉਸ ਕੋਲੋਂ ਟਰੈਵਲ ਏਜੰਟਾਂ ਨੇ ਲੱਖਾਂ ਰੁਪਏ ਲਏ ਪਰ ਜਰਮਨ ਭੇਜਣ ਦੀ ਥਾਂ ਹੋਰ ਦੇਸ਼ ’ਚ ਭੇਜ ਦਿੱਤਾ। ਉਥੋਂ ਡੌਂਕੀ ਲਾ ਕੇ ਉਸ ਨੂੰ ਹੋਰ ਲੋਕਾਂ ਨਾਲ ਜਰਮਨ ਭੇਜਿਆ ਜਾ ਰਿਹਾ ਸੀ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਉਸ ਦੀ ਦੇਹ ਭਾਰਤ ਲਿਆਉਣ ਲਈ ਹੋਰ ਪੈਸੇ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪਰਿਵਾਰ ਵੱਲੋਂ ਥਾਣਾ ਫਿਲੌਰ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਏਜੰਟਾਂ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਮ੍ਰਿਤਕ ਮਹਿੰਦਰ ਪਾਲ ਦੇ ਭਰਾ ਧਰਮਿੰਦਰ ਕੁਮਾਰ ਵਾਸੀ ਗੰਨਾ ਪਿੰਡ ਨੇ ਸ਼ਿਕਾਇਤ ’ਚ ਦੱਸਿਆ ਕਿ ਏਜੰਟ ਪੰਕਜ ਕੁਮਾਰ ਅਤੇ ਨਰੇਸ਼ ਕੁਮਾਰ ਵਾਸੀ ਜੰਮੂ ਨੇ ਉਸ ਦੇ ਭਰਾ ਮਹਿੰਦਰ ਪਾਲ ਵਾਸੀ ਗੰਨਾ ਪਿੰਡ ਨੂੰ ਜਰਮਨ ਭੇਜਣ ਲਈ 12 ਲੱਖ 32 ਹਜ਼ਾਰ ਰੁਪਏ ਲਏ ਪਰ ਏਜੰਟਾਂ ਵੱਲੋਂ ਪਹਿਲਾਂ ਮਹਿੰਦਰ ਪਾਲ ਨੂੰ ਰੂਸ ਭੇਜ ਦਿੱਤਾ ਗਿਆ ਕੁੱਝ ਸਮਾਂ ਉੱਥੇ ਬਿਠਾਉਣ ਮਗਰੋਂ ਉਸ ਨੂੰ ਉਥੋਂ ਬੇਲਾ ਰੂਸ ਅਤੇ ਫਿਰ ਡੋਂਕੀ ਰਾਹੀਂ ਜਰਮਨ ਭੇਜਣਾ ਸੀ ਪਰ ਪਤਾ ਨਹੀਂ ਕਿੰਨਾ ਕਾਰਨਾਂ ਕਰ ਕੇ ਉਸ ਦੇ ਭਰਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਪਰਿਵਾਰ ਨੇ ਕਿਹਾ ਕਿ ਮਹਿੰਦਰ ਦੀ ਮੌਤ ਦੀ ਸੂਚਨਾ ਏਜੰਟ ਵੱਲੋਂ ਸਾਨੂੰ ਨਹੀਂ ਦਿੱਤੀ ਗਈ। ਉਲਟਾ ਏਜੰਟ ਸਾਨੂੰ ਭਰੋਸਾ ਦਿੰਦੇ ਰਹੇ ਕਿ ਜਲਦੀ ਜਰਮਨ ਪੁੱਜ ਜਾਵੇਗਾ। ਸਾਨੂੰ ਮਹਿੰਦਰ ਪਾਲ ਦੀ ਮੌਤ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਮਹਿੰਦਰ ਪਾਲ ਦੇ ਕੁਝ ਸਾਥੀਆਂ ਜੋ ਮਹਿੰਦਰ ਪਾਲ ਨਾਲ ਜਰਮਨ ਜਾ ਰਹੇ ਸੀ, ਸਾਨੂੰ ਟੈਲੀਫੋਨ ਕਰ ਕੇ ਦੱਸਿਆ। ਇਹ ਖ਼ਬਰ ਸੁਣਨ ਮਗਰੋਂ ਪਰਿਵਾਰ ਉਤੇ ਕਹਿਰ ਟੁੱਟ ਪਿਆ। ਰਿਸ਼ਤੇਦਾਰਾਂ ’ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਮਹਿੰਦਰ ਪਾਲ ਦੀ ਲਾਸ਼ ਭੇਜਣ ਲਈ ਕਿਹਾ ਪਰ ਲਾਸ਼ ਨੂੰ ਵਾਪਸ ਭਾਰਤ ਭੇਜਣ ਲਈ ਏਜੰਟ ਨੇ ਸਾਡੇ ਕੋਲੋਂ 4 ਲੱਖ ਰੁਪਏ ਬਤੌਰ ਕਿਰਾਏ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਹਿੰਦਰ ਪਾਲ ਨੂੰ ਵਿਦੇਸ਼ ਭੇਜਣ ਦੇ ਦਿੱਤੇ ਲੱਖਾਂ ਰੁਪਏ ਕਾਰਨ ਅਸੀਂ ਪਹਿਲਾਂ ਹੀ ਕਰਜ਼ਾਈ ਹਾਂ, ਹੁਣ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਪਰ ਹੁਣ ਏਜੰਟ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਆਪਣੇ ਖਰਚੇ ’ਤੇ ਭਾਰਤ ਲਿਆਂਦੀ ਜਾਵੇ।
ਇਸ ਸਬੰਧੀ ਥਾਣਾ ਫਿਲੌਰ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟਾਂ ਵਿਰੁੱਧ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

In The Market