LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰੂ ਮੈਂਬਰ ਗਏ ਛੁੱਟੀ ਉਤੇ, ਏਅਰ ਇੰਡੀਆ ਐਕਸਪ੍ਰੈਸ ਦੀਆਂ 90 ਉਡਾਣਾਂ ਕਰਨੀਆਂ ਪਈਆਂ ਰੱਦ, ਕੰਪਨੀ ਨੇ ਨੌਕਰੀਓਂ ਕੱਢੇ

flight news new

ਨੈਸ਼ਨਲ ਡੈਸਕ : ਸੀਨੀਅਰ ਚਾਲਕ ਦਲ ਦੇ ਮੈਂਬਰਾਂ ਵੱਲੋਂ ਅਚਾਨਕ ਬਿਮਾਰੀ ਦੀ ਛੁੱਟੀ ਲੈ ਲਈ ਗਈ। ਇਸ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀਆਂ 90 ਉਡਾਣਾਂ ਬੁੱਧਵਾਰ ਨੂੰ ਅਚਾਨਕ ਰੱਦ ਕਰ ਦਿੱਤੀਆਂ ਗਈਆਂ। ਉਡਾਣਾਂ ਰੱਦ ਹੋਣ ਕਾਰਨ ਬਹੁਤ ਸਾਰੇ ਯਾਤਰੀ ਫਸ ਗਏ, ਜਿਸ ਕਾਰਨ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ ਹੈ ਕਿ ਪੂਰੀ ਰਿਫੰਡ ਜਾਂ ਕਿਸੇ ਹੋਰ ਤਰੀਕ ਲਈ ਮੁਫ਼ਤ ਰੀਸ਼ਡਿਊਲਿੰਗ ਪ੍ਰਦਾਨ ਕੀਤੀ ਜਾਵੇਗੀ, ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਕੋਲ ਰਿਫੰਡ ਬਾਰੇ ਅਜੇ ਕੋਈ ਅਪਡੇਟ ਨਹੀਂ ਹੈ। 
ਉਧਰ, ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਐਕਸਪ੍ਰੈਸ ਨੇ 25 ਕੈਬਿਨ ਕਰੂ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ। ਏਅਰ ਇੰਡੀਆ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇਹ ਕਾਰਵਾਈ ਕੀਤੀ ਹੈ। ਕੰਪਨੀ ਵੱਲੋਂ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਉਨ੍ਹਾਂ ‘ਚ ਉਹ ਲੋਕ ਸ਼ਾਮਲ ਹਨ ਜੋ ਅਚਾਨਕ ‘ਬਿਮਾਰੀ’ ਦਾ ਹਵਾਲਾ ਦਿੰਦਿਆਂ ਹੋਏ ਛੁੱਟੀ ਉਤੇ ਗਏ ਹਨ।

ਹਵਾਈ ਅੱਡਿਆਂ ਉਤੇ ਫਸੇ ਯਾਤਰੀ, ਖਾਣ-ਪੀਣ ਦੀ ਤੰਗੀ
ਉਡਾਣਾਂ ਰੱਦ ਹੋਣ ਕਾਰਨ ਦਿੱਲੀ, ਤਿਰੂਵਨੰਤਪੁਰਮ ਅਤੇ ਹੋਰ ਹਵਾਈ ਅੱਡਿਆਂ 'ਤੇ ਯਾਤਰੀ ਫਸੇ ਹੋਏ ਦੇਖੇ ਗਏ। ਇਸ ਦੌਰਾਨ ਭੋਜਨ ਦੀ ਕਮੀ, ਪਖਾਨੇ ਦੀ ਅਣਉਪਲਬਧਤਾ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ 85 ਸਾਲਾ ਔਰਤ ਪ੍ਰੇਮਾ ਏਕਨਾਥ ਪਟੇਲ ਨੇ ਭੋਜਨ ਅਤੇ ਪਖਾਨੇ ਦੇ ਖ਼ਰਾਬ ਪ੍ਰਬੰਧਾਂ ਦੀ ਸ਼ਿਕਾਇਤ ਕੀਤੀ। ਉਸ ਨੇ ਕਿਹਾ, "ਅਸੀਂ ਸਵੇਰੇ 3 ਵਜੇ ਇੱਥੇ ਪਹੁੰਚੇ ਅਤੇ ਏਅਰਪੋਰਟ ਤੋਂ ਬਾਹਰ ਆਏ। ਮੈਂ ਚਾਰ ਤੋਂ ਪੰਜ ਘੰਟੇ ਤੱਕ ਆਪਣੇ ਆਪ 'ਤੇ ਕਾਬੂ ਰੱਖਿਆ ਕਿਉਂਕਿ ਉੱਥੇ ਟਾਇਲਟ ਦੀ ਸਹੂਲਤ ਨਹੀਂ ਸੀ। ਮੈਂ ਪਹਿਲਾਂ ਕਦੇ ਇੰਨਾ ਦੁੱਖ ਨਹੀਂ ਝੱਲਿਆ ਸੀ।"
ਇਕ ਹੋਰ ਯਾਤਰੀ ਨੇ ਮਾੜੇ ਪ੍ਰਬੰਧਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਟਾਫ ਸ਼ਿਫਟਾਂ ਬਦਲਦਾ ਰਹਿੰਦਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਉਚਿਤ ਹੱਲ ਨਹੀਂ ਹੁੰਦਾ। ਉਸ ਵਿਅਕਤੀ ਨੇ ਕਿਹਾ, "ਅਸੀਂ ਏਆਈਈ ਦੀ ਉਡਾਣ 'ਤੇ ਪੁਣੇ ਤੋਂ ਦਿੱਲੀ ਆਏ ਸੀ ਅਤੇ ਸ਼੍ਰੀਨਗਰ ਲਈ ਸਾਡੀ ਕਨੈਕਟਿੰਗ ਫਲਾਈਟ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ, ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਕਿਉਂ ਰੱਦ ਕੀਤੀ ਗਈ। ਸਟਾਫ ਸਹੀ ਢੰਗ ਨਾਲ ਜਵਾਬ ਨਹੀਂ ਦੇ ਰਿਹਾ ਸੀ ਅਤੇ ਸਾਨੂੰ ਰੋਕਿਆ ਜਾ ਰਿਹਾ ਸੀ।"

In The Market