LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਸਟ੍ਰੇਲੀਆ ਸਰਕਾਰ ਨੇ ਸਟੱਡੀ ਵੀਜ਼ਾ ਲਈ ਕੀਤੀ ਸਖ਼ਤੀ, ਨਵੇਂ ਵਿਦਿਆਰਥੀਆਂ ਦੀ ਵਧੇਗੀ ਪਰੇਸ਼ਾਨੀ!

austrailia new new new

Australia News : ਆਸਟ੍ਰੇਲੀਆ ਸਰਕਾਰ ਨੇ ਸਟੱਡੀ ਵੀਜ਼ਾ ਦੇ ਨਿਯਮਾਂ ਵਿਚ ਸਖ਼ਤੀ ਵਧਾ ਦਿੱਤੀ ਹੈ। ਆਸਟ੍ਰੇਲੀਆ ਨੇ ਦੇਸ਼ ‘ਚ ਵਧਦੇ ਪ੍ਰਵਾਸ ਉਤੇ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਮੱਦੇਨਜ਼ਰ ਵਿਦਿਆਰਥੀ ਵੀਜ਼ਾ ਲਈ ਵਿੱਤੀ ਲੋੜਾਂ ਵਧਾਉਣ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਪ੍ਰਭਾਵੀ ਨਵੇਂ ਵਿਦਿਆਰਥੀ ਵੀਜ਼ਾ ਨਿਯਮਾਂ ਮੁਤਾਬਕ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਲੈਣ ਲਈ ਘੱਟੋ-ਘੱਟ 29,710 ਆਸਟ੍ਰੇਲੀਅਨ ਡਾਲਰ ਦੀ ਬਚਤ ਦਿਖਾਉਣੀ ਲਾਜ਼ਮੀ ਹੋਵੇਗੀ।ਜਦਕਿ ਅਕਤੂਬਰ 2023 ਵਿਚ ਇਸ ਨੂੰ 21,041 ਤੋਂ ਵਧਾ ਕੇ 24,505 ਆਸਟ੍ਰੇਲੀਅਨ ਡਾਲਰ ਕਰ ਦਿੱਤਾ ਗਿਆ ਸੀ। ਕਰੀਬ ਸੱਤ ਮਹੀਨਿਆਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਇਹ ਤਬਦੀਲੀਆਂ ਵਿਦਿਆਰਥੀ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦੇ ਵਿਆਪਕ ਯਤਨਾਂ ਦੇ ਵਿਚਕਾਰ ਆਈਆਂ ਹਨ, ਕਿਉਂਕਿ 2022 ਵਿਚ ਕੋਵਿਡ-19 ਮਹਾਮਾਰੀ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਹਟਣ ਤੋਂ ਬਾਅਦ ਦੇਸ਼ ‘ਚ ਵਿਦੇਸ਼ੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ।
ਅਸਥਾਈ ਗ੍ਰੈਜੂਏਟ ਵੀਜ਼ਾ ਲਈ ਲੁੜੀਂਦੇ ਆਈਲੈਟਸ ਸਕੋਰ ਨੂੰ 6.0 ਤੋਂ 6.5 ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੈਗੂਲਰ ਵਿਦਿਆਰਥੀ ਵੀਜ਼ਾ ਲਈ ਇਹ ਸਕੋਰ 5.5 ਤੋਂ ਵਧ ਕੇ 6.0 ਹੋ ਗਿਆ ਹੈ। ਨਾਲ ਹੀ ਅੰਗਰੇਜ਼ੀ ਭਾਸ਼ਾ ਦੇ ਟੈਸਟ ਦੀ ਵੈਧਤਾ ਮਿਆਦ ਨੂੰ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਹੈ। ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਵੇਲੇ ਇੱਕ ਨਵਾਂ “Genuine Student Test” ਦੇਣ ਦੀ ਲੋੜ ਹੁੰਦੀ ਹੈ। ਇਹ ਟੈਸਟ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੇ ਉਨ੍ਹਾਂ ਦੇ ਇਰਾਦਿਆਂ ਦਾ ਮੁਲਾਂਕਣ ਕਰੇਗਾ।

In The Market