LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੋਣਾਂ ਵਿਚਾਲੇ ਬੀਜੇਪੀ ਵਿਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਦੀ 23 ਮਿੰਟ ਦੀ ਵੀਡੀਓ ਵਾਇਰਲ, ਲਾਈਵ ਆ ਕੇ ਕੱਢੀ ਜਮ ਕੇ ਭੜਾਸ

sheetal angural 1234 neww

ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਤੇ ਹੁਣ ਬੀਜੇਪੀ ਵਿਚ ਸ਼ਾਮਲ ਹੋ ਚੁੱਕੇ  ਸ਼ੀਤਲ ਅੰਗੁਰਾਲ ਨੇ ਫੇਸਬੁੱਕ ਉਤੇ ਲਾਈਵ ਹੋ ਕੇ ਜਮ ਕੇ ਭੜਾਸ ਕੱਡੀ। ਕਰੀਬ 23 ਮਿੰਟ ਤਕ ਲਾਈਵ ਰਹੇ ਸ਼ੀਤਲ ਅੰਗੁਰਾਲ ਨੇ ਇੰਗਲੈਂਡ ਵਿਚ ਬੈਠੇ ਕਿਸੇ ਵਿਅਕਤੀ ਉਤੇ ਭੜਾਸ ਕੱਢੀ। ਇਹ ਵਿਅਕਤੀ ਕੌਣ ਹੈ, ਇਸ ਬਾਰੇ ਸ਼ੀਤਲ ਅੰਗੁਰਾਲ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਸ਼ੀਤਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਜਮ ਕੇ ਵਾਇਰਲ ਹੋ ਰਿਹਾ ਹੈ।
ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਨੇ ਪਹਿਲਾਂ ਤਾਂ ਜਮ ਕੇ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸਾਧਿਆ ਤੇ ਲੋਕਾਂ ਨੂੰ ਬੀਜੇਪੀ ਨੂੰ ਵੋਟ ਕਰਨ ਦੀ ਅਪੀਲ ਕੀਤੀ। 
ਇਸ ਤੋਂ ਬਾਅਦ ਲਾਈਵ ਦੌਰਾਨ ਸ਼ੀਤਲ ਬੋਲੇ, 'ਮੈਂ ਦੋ ਸਾਲਾਂ ਤੋਂ ਕੁਝ ਨਹੀਂ ਕਰ ਰਿਹਾ ਸੀ ਦੋ ਸਾਲ ਤੋਂ ਮੂੰਹ ਬੰਦ ਕਰ ਕੇ ਬੈਠਾ ਸੀ ਪਰ ਹੁਣ ਸੇਰੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ।' ਵਿਅਕਤੀ ਦਾ ਨਾਂ ਲਏ ਬਗੈਰ ਹੀ ਸ਼ੀਤਲ ਨੇ ਕਿਹਾ ਕਿ 9 ਮਹੀਨੇ ਤੋਂ ਉਕਤ ਵਿਅਕਤੀ ਇੰਗਲੈਂਡ ਤੋਂ ਜਲੰਧਰ ਨਹੀਂ ਪਰਤਿਆ ਹੈ  ਕਿਉਂਕਿ ਉਹ ਰੇਰੇ ਤੋਂ ਡਰਦਾ ਹੈ। 
ਇਸ ਦੌਰਾਨ ਸ਼ੀਤਲ ਨੇ ਕਈ ਵਾਰ ਵਿਅਕਤੀ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਨਾਲ ਹੀ ਸ਼ੀਤਲ ਉਕਤ ਵਿਅਕਤੀ ਨੂੰ ਧਮਕਾ ਰਹੇ ਹਨ ਕਿ ਉਹ ਜਲਦ ਜੇਪੀ ਨਗਰ ਵਿਚ ਆ ਕੇ ਉਸ ਦਾ ਹਿਸਾਬ ਕਰਨਗੇ।

In The Market