National News : ਡੇਅਰੀ ਉਤਪਾਦਾਂ ਦੀ ਆੜ ਵਿਚ ਮਨੁੱਖੀ ਦੁੱਧ ਦਾ ਵਪਾਰ ਕਰਨ ਵਾਲੀਆਂ ਕੰਪਨੀਆਂ ਖਿ਼ਲਾਫ਼ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਸਖਤ ਐਕਸ਼ਨ ਲਿਆ ਹੈ। FSSAI ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ 'ਚ ਮਾਂ ਦਾ ਦੁੱਧ ਨਹੀਂ ਵੇਚਿਆ ਜਾ ਸਕਦਾ। ਐਡਵਾਈਜ਼ਰੀ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਮਨੁੱਖੀ ਦੁੱਧ ਦੀ ਪ੍ਰੋਸੈਸਿੰਗ ਅਤੇ ਵਿਕਰੀ ਕਰਨਾ ਗਲਤ ਹੈ। ਇਹ ਗੈਰ ਕਾਨੂੰਨੀ ਹੈ ਤੇ ਸਜ਼ਾ ਯੋਗ ਹੈ।FSSAI ਨੇ ਕਿਹਾ ਕਿ ਕੁਝ ਕੰਪਨੀਆਂ ਡੇਅਰੀ ਉਤਪਾਦਾਂ ਦੀ ਆੜ ਵਿੱਚ ਮਨੁੱਖੀ ਦੁੱਧ ਦਾ ਵਪਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਬ੍ਰੈਸਟ ਫੀਡਿੰਗ ਪ੍ਰਮੋਸ਼ਨ ਨੈੱਟਵਰਕ ਆਫ ਇੰਡੀਆ ਨੇ ਸਰਕਾਰ ਨੂੰ ਅਜਿਹੀਆਂ ਕੰਪਨੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। 24 ਮਈ ਨੂੰ ਜਾਰੀ ਕੀਤੀ ਇੱਕ ਸਲਾਹ ਵਿੱਚ, FSSAI ਨੇ ਰਾਜਾਂ ਨੂੰ ਮਨੁੱਖੀ ਦੁੱਧ ਦੀ ਪ੍ਰੋਸੈਸਿੰਗ ਅਤੇ ਵਿਕਰੀ ਲਈ ਲਾਇਸੈਂਸ ਦੇਣਾ ਬੰਦ ਕਰਨ ਅਤੇ ਮਨੁੱਖੀ ਦੁੱਧ ਦੇ ਵਪਾਰੀਕਰਨ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ। 5 ਸਾਲ ਦੀ ਕੈਦ ਅਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾFSSAI ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਐਫਐਸਐਸ ਐਕਟ, 2006 ਅਤੇ ਇਸ ਦੇ ਤਹਿਤ ਬਣਾਏ ਨਿਯਮਾਂ ਤਹਿਤ ਮਨੁੱਖੀ ਦੁੱਧ ਦੀ ਪ੍ਰੋਸੈਸਿੰਗ ਅਤੇ ਵਿਕਰੀ ਦੀ ਇਜਾਜ਼ਤ ਨਹੀਂ ਹੈ। ਇਸ ਲਈ ਮਨੁੱਖੀ ਦੁੱਧ ਤੇ ਇਸ ਦੇ ਉਤਪਾਦਾਂ ਦਾ ਵਪਾਰੀਕਰਨ ਤੁਰੰਤ ਬੰਦ ਕੀਤਾ ਜਾਵੇ। ਨਿਯਮਾਂ ਦੀ ਕਿਸੇ ਵੀ ਉਲੰਘਣਾ 'ਤੇ ਫੂਡ ਬਿਜ਼ਨੈਸ ਆਪਰੇਟਰਾਂ (FBOs) ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੀ ਉਲੰਘਣਾ ਕਰਨ 'ਤੇ 5 ਸਾਲ ਦੀ ਕੈਦ ਤੇ 5 ਲੱਖ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।...
ਮਾਨਸਾ-ਕੱਲ੍ਹ 29 ਮਈ ਉਹ ਦਿਨ ਹੈ, ਜਿਸ ਦਿਨ ਦੋ ਸਾਲ ਪਹਿਲਾਂ ਦੁਨੀਆ ਭਰ ਵਿਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਗਾਇਕ ਮੂਸੇਵਾਲਾ ਦੀ ਦੂਜੀ ਬਰਸੀ ਹੈ ਪਰ ਇਸ ਵਾਰ ਸਿੱਧੂ ਮੂਸੇਵਾਲਾ ਦੀ ਬਰਸੀ ਵੱਡੇ ਪੱਧਰ ਉਤੇ ਨਹੀਂ ਮਨਾਈ ਜਾਵੇਗੀ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਚੱਲਦੇ ਇਹ ਸਿਰਫ਼ ਪਰਿਵਾਰ ਤਕ ਹੀ ਸੀਮਤ ਰਹੇਗੀ।ਬਲਕੌਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਇਨਸਾਫ ਲਈ ਸਾਡੀ ਲੜਾਈ ਜਾਰੀ ਰਹੇਗੀ। ਪਿਛਲੇ ਸਾਲ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਭਾਰੀ ਇਕੱਠ ਹੋਇਆ ਸੀ। ਭੀੜ ਨੂੰ ਸੰਭਾਲਣਾ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਸੀ।
International News : ਐਤਵਾਰ ਨੂੰ ਤੂਫਾਨ ਨੇ ਤਬਾਹੀ ਮਚਾ ਦਿੱਤੀ। ਤੂਫਾਨ ਗੜੇਮਾਰੀ ਤੇ ਤੇਜ਼ ਹਵਾਵਾਂ ਕਾਰਨ ਸੈਂਕੜੇ ਇਮਾਰਤਾਂ ਤਬਾਹ ਹੋ ਗਈਆਂ। ਸੈਂਕੜੇ ਵਾਹਨ ਨੁਕਸਾਨੇ ਗਏ। ਇੰਨਾ ਹੀ ਨਹੀਂ, ਇਸ ਤੂਫਾਨ ਕਾਰਨ 21 ਲੋਕਾਂ ਦੀ ਮੌਤ ਹੋ ਗਈ ਜਦਕਿ 42 ਲੋਕ ਜ਼ਖਮੀ ਹੋ ਗਏ। ਇਹ ਤੂਫਾਨ ਅਮਰੀਕਾ ਦੇ ਟੈਕਸਾਸ, ਓਕਲਾਹੋਮਾ ਅਤੇ ਅਰਕਨਸਾਸ ਸੂਬਿਆਂ ਵਿਚ ਆਇਆ। ਅਮਰੀਕੀ ਮੀਡੀਆ ਹਾਊਸ ਸੀਐਨਐਨ ਮੁਤਾਬਕ ਤੂਫ਼ਾਨ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਕਰੀਬ 10 ਕਰੋੜ ਲੋਕ ਪ੍ਰਭਾਵਿਤ ਹੋਏ ਹਨ।ਇਲੀਨੋਇਸ, ਕੈਂਟਕੀ, ਮਿਸੂਰੀ ਅਤੇ ਟੈਨੇਸੀ ਸ਼ਹਿਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇੱਥੇ ਬੇਸਬਾਲ ਦੇ ਆਕਾਰ ਦੇ ਗੜੇ ਪੈ ਰਹੇ ਹਨ। ਇਸ ਕਾਰਨ 40 ਲੱਖ ਤੋਂ ਵੱਧ ਲੋਕ ਡਰ ਦੇ ਸਾਏ ਹੇਠ ਰਹਿ ਰਹੇ ਹਨ। ਇਨ੍ਹਾਂ ਰਾਜਾਂ ਵਿੱਚ 136 ਤੋਂ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਤੂਫਾਨ-ਸਪੌਨਿੰਗ ਤੂਫਾਨ, ਜਿਸ ਨੇ ਦੱਖਣੀ ਮੈਦਾਨੀ ਅਤੇ ਓਜ਼ਾਰਕ ਪਹਾੜਾਂ ਨੂੰ ਪ੍ਰਭਾਵਿਤ ਕੀਤਾ, ਨੇ ਸੋਮਵਾਰ ਦੁਪਹਿਰ ਤੱਕ ਅਮਰੀਕਾ ਦੇ ਚਾਰ ਰਾਜਾਂ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਕਰ ਦਿੱਤੀ ਹੈ ਅਤੇ ਸੈਂਕੜੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ, ਕਿਉਂਕਿ ਭਵਿੱਖਬਾਣੀ ਕਰਨ ਵਾਲਿਆਂ ਨੇ ਹੋਰ ਗੰਭੀਰ ਮੌਸਮ ਦੀ ਚੇਤਾਵਨੀ ਦਿੱਤੀ ਹੈ।ਅਮਰੀਕਾ ਦੇ ਮੌਸਮ ਵਿਭਾਗ ਨੇ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਗੜੇਮਾਰੀ ਦੇ ਨਾਲ-ਨਾਲ ਤੂਫ਼ਾਨ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ। ਤੂਫ਼ਾਨ ਨਾਲ ਕਈ ਇਮਾਰਤਾਂ, ਬਿਜਲੀ, ਗੈਸ ਲਾਈਨਾਂ ਅਤੇ ਇੱਕ ਬਾਲਣ ਸਟੇਸ਼ਨ ਤਬਾਹ ਹੋ ਗਿਆ ਸੀ। ਵ੍ਹਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਪੂਰੀ ਘਟਨਾ 'ਤੇ ਨਜ਼ਰ ਰੱਖ ਰਹੇ ਹਨ। ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ।
Railway Recruitment : ਨਵੀਂ ਦਿੱਲੀ- ਰੁਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਰੇਲਵੇ ਵਿਭਾਗ ਨੇ ਨਵੀਂ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੇਲਵੇ 'ਚ ਅਸਿਸਟੈਂਟ ਲੋਕੋ ਪਾਇਲਟ ਦੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਇਸ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਰਜਿਸਟਰੇਸ਼ਨ ਦੀ ਆਖਰੀ ਮਿਤੀ 7 ਜੂਨ 2024 ਹੈ। ਚਾਹਵਾਨ ਉਮੀਦਵਾਰ ਉਮੀਦਵਾਰ 7 ਜੂਨ 2024 ਤੱਕ ਅਪਲਾਈ ਕਰ ਸਕਦੇ ਹਨ। ਇਸ ਨੌਕਰੀ ਵਾਸਤੇ ਅਪਲਾਈ ਕਰਨ ਲਈ ਵਿਦਿਅਕ ਯੋਗਤਾ ਦੀ ਜੇ ਗੱਲ ਕਰੀਏ ਤਾਂ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਜਮਾਤ 10ਵੀਂ ਪਾਸ ਹੋਣਾ ਚਾਹੀਦਾ ਹੈ। ਅਧਿਕਾਰਤ ਨੋਟੀਫਿਕੇਸ਼ਨ 'ਚ ਦਿੱਤੇ ਗਏ ਸੰਬੰਧਤ ਟਰੇਡ 'ਚ ਆਈਟੀਆਈ ਦਾ ਸਰਟੀਫਿਕੇਟ ਹੋਣਾ ਚਾਹੀਦਾ। ਉਮੀਦਵਾਰ ਦੀ ਉਮਰ 18 ਤੋਂ 42 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਐੱਸ.ਸੀ./ਐੱਸ.ਟੀ. ਕੈਟੇਗਰੀ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ 47 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਹੁਦਿਆਂ ਦਾ ਵੇਰਵਾਯੂਆਰ- 464 ਅਹੁਦੇਐੱਸਸੀ- 89 ਅਹੁਦੇਐੱਸਟੀ- 45 ਅਹੁਦੇਕੁੱਲ ਗਿਣਤੀ- 598 ਅਹੁਦੇ ...
ਲੁਧਿਆਣਾ– ਜਮਾਲਪੁਰ ਅਧੀਨ ਪੈਂਦੇ ਮੁੰਡੀਆਂ ਪਿੰਡ ’ਚ ਨਿਆਣੀ ਉਮਰੇ ਹੀ ਕੁੜੀ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਰਵਿਦਾਸ ਗੁਰਦੁਆਰਾ ਨੇੜੇ ਰਹਿਣ ਵਾਲੀ ਨਾਬਾਲਿਗਾ ਲੜਕੀ ਜੋ ਪੰਜਵੀਂ ਜਮਾਤ ਵਿਚੋਂ ਪਾਸ ਹੋਈ ਸੀ ਤੇ ਛੇਵੀਂ ਵਿਚ ਦਾਖਲਾ ਲੈਣਾ ਸੀ, ਨੇ ਭੇਤਭਰੇ ਹਾਲਾਤ ’ਚ ਜੀਵਨ ਲੀਲ੍ਹਾ ਖਤਮ ਕਰ ਲਈ। ਮ੍ਰਿਤਕਾ ਦੀ ਪਛਾਣ ਰਿਤੂ ਵਜੋਂ ਹੋਈ ਹੈ। ਰਿਤੂ ਆਪਣੀ ਮਾਸੀ ਕੋਲ ਰਹਿੰਦੀ ਸੀ। ਘਟਨਾ ਸਮੇਂ ਮਾਸੀ ਕੰਮ ’ਤੇ ਗਈ ਸੀ ਅਤੇ ਵਿਦਿਆਰਥਣ ਘਰ ’ਚ ਇਕੱਲੀ ਸੀ।ਖੁਦਕੁਸ਼ੀ ਦੀ ਜਾਣਕਾਰੀ ਮਿਲਣ ’ਤੇ ਮੁੰਡੀਆਂ ਚੌਕੀ ਦੇ ਹੌਲਦਾਰ ਗੁਰਿੰਦਰ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਹੌਲਦਾਰ ਗੁਰਵਿੰਦਰ ਨੇ ਦੱਸਿਆ ਕਿ ਲੜਕੀ ਨੇ ਖੁਦ ਭੇਤਭਰੇ ਹਾਲਾਤ ’ਚ ਫਾਹਾ ਲਿਆ ਹੈ। ਉਸ ਨੇ ਅਜਿਹਾ ਕਿਉਂ ਕੀਤਾ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Accident News : ਜਲੰਧਰ 'ਚ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਤੇਜ਼ ਰਫਤਾਰ ਕਰੇਟਾ ਕਾਰ ਨੇ ਇਕ ਸਾਈਕਲ ਤੇ ਦੋ ਸਕੂਟੀ ਤੇ ਇਕ ਬਾਈਕ ਉਤੇ ਸਵਾਰ ਚਾਰ ਲੋਕਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਰਿਸ਼ਤੇਦਾਰਾਂ ਮੁਤਾਬਕ ਸਾਈਕਲ ਸਵਾਰ ਦੀ ਮੌਤ ਹੋ ਗਈ ਹੈ, ਜਦਕਿ ਐਸਐਚਓ ਦਾ ਕਹਿਣਾ ਹੈ ਕਿ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਬਾਕੀ ਤਿੰਨੇ ਵੀ ਗੰਭੀਰ ਜ਼ਖਮੀ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਕਰੇਟਾ ਕਾਰ ਨੂੰ ਨਾਬਾਲਿਗ ਚਲਾ ਰਿਹਾ ਸੀ। ਉਸ ਦੇ ਨਾਲ ਇਕ ਹੋਰ ਨਾਬਾਲਿਗ ਮੁੰਡਾ ਵੀ ਕਾਰ ਵਿਚ ਬੈਠਾ ਸੀ, ਜੋ ਹਾਦਸੇ ਮਗਰੋਂ ਉਥੋਂ ਫਰਾਰ ਹੋ ਗਏ। ਜ਼ਖ਼ਮੀ ਵਿਅਕਤੀ ਮੁਤਾਬਕ ਕਾਰ ਦੀ ਸਪੀਡ 120 ਸੀ। ਉਧਰ, ਪੁਲਿਸ ਨੇ ਕਾਰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਸੋਮਵਾਰ ਸ਼ਾਮ ਵੇਲੇ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਜਲੰਧਰ ਹਾਈਟਸ ਨੇੜੇ ਵਾਪਰਿਆ।ਜਾਣਕਾਰੀ ਮੁਤਾਬਕ ਸਾਈਕਲ ਸਵਾਰ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ। ਉਸ ਦੀ ਪਛਾਣ ਮਾਲਾ (40) ਵਾਸੀ ਜਲੰਧਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਘਟਨਾ ਵੇਲੇ ਕਾਰ ਬੱਚੇ ਚਲਾ ਰਹੇ ਸਨ। ਜਦੋਂ ਹਾਦਸਾ ਵਾਪਰਿਆ ਤਾਂ ਕਾਰ ਵਿਚ ਸਵਾਰ ਦੋਵੇਂ ਨਾਬਾਲਗ ਬੱਚੇ ਤੁਰੰਤ ਉਥੋਂ ਭੱਜ ਗਏ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਗਨੀਮਤ ਰਹੀ ਕਿ ਉਸ ਥਾਂ 'ਤੇ ਜ਼ਿਆਦਾ ਭੀੜ ਨਹੀਂ ਸੀ, ਨਹੀਂ ਤਾਂ ਹਾਦਸਾ ਵੱਡਾ ਹੋ ਸਕਦਾ ਸੀ।ਉੱਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਜਾਂਚ ਲਈ ਤੁਰੰਤ ਉੱਥੇ ਪਹੁੰਚ ਗਈ। ਜਲੰਧਰ ਹਾਈਟਸ ਪੁਲਿਸ ਨੇ ਮੌਕੇ ਤੋਂ ਕ੍ਰੇਟਾ ਕਾਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਪੁਲਿਸ ਕਾਰ ਦਾ ਵੇਰਵਾ ਹਾਸਲ ਕਰਕੇ ਕਾਰ ਦੇ ਮਾਲਕ ਦਾ ਪਤਾ ਲਗਾਏਗੀ।
Perfume Tips : ਕੜਾਕੇ ਦੀ ਗਰਮੀ ਅਤੇ ਹੁੰਮਸ ਦਾ ਸਮਾਂ ਚੱਲ ਰਿਹਾ ਹੈ ਜਿੱਥੇ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਜਿਹੇ 'ਚ ਲੋਕ ਪਸੀਨੇ ਦੀ ਬਦਬੂ ਅਤੇ ਸਰੀਰ ਦੀ ਬਦਬੂ ਤੋਂ ਬਚਣ ਲਈ ਪਰਫਿਊਮ ਦੀ ਵਰਤੋਂ ਕਰਦੇ ਹਨ ਪਰ ਪਰਫਿਊਮ ਵੀ ਲੰਬੇ ਸਮੇਂ ਤਕ ਖੁਸ਼ਬੂ ਪ੍ਰਦਾਨ ਕਰਨ ਦੇ ਯੋਗ ਨਹੀਂ ਹੁੰਦੇ ਕਿਉਂਕਿ ਗਰਮੀਆਂ ਵਿੱਚ ਲੰਬੇ ਸਮੇਂ ਤੱਕ ਆਪਣੀ ਖੁਸ਼ਬੂ ਬਣਾਈ ਰੱਖਣਾ ਅਸਲ ਵਿੱਚ ਮੁਸ਼ਕਲ ਹੁੰਦਾ ਹੈ। ਅਜਿਹੇ 'ਚ ਮਾਹਰਾਂ ਨੇ ਕੁਝ ਅਜਿਹੇ ਟਿਪਸ ਦੱਸੇ ਹਨ, ਜੋ ਗਰਮੀਆਂ 'ਚ ਚੰਗੀ ਖੁਸ਼ਬੂ ਹਾਸਲ ਕਰਨ 'ਚ ਮਦਦ ਕਰ ਸਕਦੇ ਹਨ। ਖੁਸ਼ਬੂ ਹੋਵੇ ਪਹਿਲੀ ਪਸੰਦਪਰਫਿਊਮ ਤੋਂ ਹੋਣ ਵਾਲੀ ਸਿਰ ਦਰਦ ਤੋਂ ਬਚਣ ਦਾ ਇੱਕ ਤਰੀਕਾ ਹੈ ਕਿ ਤੁਸੀਂ ਆਪਣੇ ਲਈ ਸਹੀ ਖੁਸ਼ਬੂ ਦੀ ਚੋਣ ਕਰੋ। ਵੱਖ-ਵੱਖ ਸੁਗੰਧਾਂ ਨੂੰ ਅਜ਼ਮਾਓ, ਜੇਕਰ ਇਹ ਅਜੇ ਵੀ ਕੰਮ ਨਹੀਂ ਕਰਦਾ ਹੈ, ਤਾਂ ਸੁਗੰਧਿਤ ਬਾਡੀ ਪ੍ਰਾਡਕਟ ਅਪਣਾਓ। ਮਾਹਰਾਂ ਮੁਤਾਬਕ ਜੇਕਰ ਕੋਈ ਪਰਫਿਊਮ ਨਹੀਂ ਲਾਉਣਾ ਚਾਹੁੰਦਾ, ਤਾਂ ਕੋਈ ਵੀ ਗੁਲਾਬ ਅਤੇ ਨੇਰੋਲੀ ਵਰਗੇ ਪਰਫਿਊਮ ਵਾਲੇ ਸਾਬਣ ਦੀ ਵਰਤੋਂ ਕਰ ਸਕਦੇ ਹੋ। ਲੇਅਰਿੰਗ ਕਰੋਨਮੀਯੁਕਤ ਚਮੜੀ ਖੁਸ਼ਬੂ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਦੀ ਹੈ। ਮਾਹਰ ਸਾਰਾ ਦਿਨ ਚੰਗੀ ਖੁਸ਼ਬੂ ਦੇਣ ਲਈ ਪਰਫਿਊਮ ਦੀਆਂ ਇੱਕ ਤੋਂ ਵੱਧ ਪਰਤਾਂ ਲਗਾਉਣ ਦੀ ਸਿਫ਼ਾਰਸ਼ ਕਰਦਾ ਹੈ। ਜੇਕਰ ਤੁਸੀਂ ਸਿਰਫ ਪਰਫਿਊਮਡ ਬਾਡੀ ਲੋਸ਼ਨ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਬਹੁਤ ਘੱਟ ਖੁਸ਼ਬੂ ਮਿਲੇਗੀ। ਜੇਕਰ ਤੁਸੀਂ ਇਸ ਨੂੰ ਸੁਗੰਧਿਤ ਸਾਬਣ, ਕਰੀਮ ਅਤੇ ਫਿਰ ਪਰਫਿਊਮ ਨਾਲ ਮਿਲਾਉਂਦੇ ਹੋ ਤਾਂ ਤੁਹਾਨੂੰ ਲੰਬੇ ਸਮੇਂ ਤੱਕ ਚੱਲਣ ਵਾਲੀ ਖੁਸ਼ਬੂ ਮਿਲੇਗੀ। ਸਰੀਰ ਦੇ ਇਨ੍ਹਾਂ ਹਿੱਸਿਆਂ ਉਤੇ ਲਗਾਓ ਪਰਫਿਊਮਆਪਣੇ ਸਰੀਰ ਦੇ ਗਰਮ ਹਿੱਸਿਆਂ 'ਤੇ ਪਰਫਿਊਮ ਲਗਾਉਣ ਨਾਲ ਖੁਸ਼ਬੂ ਆਸਾਨੀ ਨਾਲ ਫੈਲਦੀ ਹੈ, ਇਸ ਲਈ ਤੁਹਾਨੂੰ ਗਰਦਨ, ਗੁੱਟ, ਗੋਡਿਆਂ ਦੇ ਪਿੱਛੇ ਵਾਲੀ ਥਾਂ ਅਤੇ ਕੰਨਾਂ ਦੀਆਂ ਲੋਬਾਂ 'ਤੇ ਪਰਫਿਊਮ ਲਗਾਉਣਾ ਚਾਹੀਦਾ ਹੈ। ਇੱਕ ਵਾਰ ਜਦੋਂ ਤੁਸੀਂ ਆਪਣੇ ਸਰੀਰ 'ਤੇ ਪਰਫਿਊਮ ਲਗਾ ਲੈਂਦੇ ਹੋ, ਤਾਂ ਆਪਣੇ ਕੱਪੜਿਆਂ 'ਤੇ ਵੀ ਪਰਫਿਊਮ ਲਗਾਓ। ਸਹੀ ਥਾਂ ਰੱਖੋਜੇਕਰ ਤੁਸੀਂ ਆਪਣੇ ਮਹਿੰਗੇ ਪਰਫਿਊਮ ਦੀਆਂ ਬੋਤਲਾਂ ਨੂੰ ਬਾਥਰੂਮ ਦੀ ਕੈਬਨਿਟ ਵਿੱਚ ਰੱਖ ਰਹੇ ਹੋ, ਤਾਂ ਤੁਹਾਡਾ ਤਰੀਕਾ ਗਲਤ ਹੋ ਸਕਦਾ ਹੈ ਕਿਉਂਕਿ ਨਮੀ ਪਰਫਿਊਮ ਦੀ ਬਣਤਰ ਨੂੰ ਨਸ਼ਟ ਕਰ ਸਕਦੀ ਹੈ, ਇਸ ਲਈ ਇਨ੍ਹਾਂ ਨੂੰ ਗਰਮੀ ਤੋਂ ਦੂਰ, ਠੰਢੀ ਅਲਮਾਰੀ ਵਿੱਚ ਰੱਖੋ।...
National News : 'ਲੋਕ ਸਭਾ ਚੋਣਾਂ ਵਿਚਾਲੇ ਡਾਕਖਾਨੇ ਦੇ ਖਾਤਿਆਂ ਵਿਚ ਔਰਤਾਂ ਨੂੰ 8 ਹਜ਼ਾਰ ਰੁਪਏ ਮਿਲਣ ਜਾ ਰਹੇ ਹਨ। ਇਹ ਰਕਮ ਉਸ ਔਰਤ ਨੂੰ ਹੀ ਮਿਲੇਗੀ ਜਿਸ ਦਾ ਡਾਕਖਾਨੇ ਵਿਚ ਖਾਤਾ ਹੋਵੇਗਾ। ਖਾਤਾ ਖੁਲ੍ਹਵਾਉਣ ਦਾ ਆਖਰੀ ਦਿਨ ਸੋਮਵਾਰ ਹੈ। ਇਸ ਤੋਂ ਬਾਅਦ ਇਹ ਸਕੀਮ ਤਹਿਤ ਖਾਤਾ ਨਹੀਂ ਖੁੱਲ੍ਹ ਸਕੇਗਾ।'ਇਹ ਜਾਣਕਾਰੀ ਮਿਲਦਿਆਂ ਹੀ ਹਜ਼ਾਰਾਂ ਔਰਤਾਂ ਡਾਕਖਾਨੇ ਵਿੱਚ ਪੁੱਜ ਰਹੀਆਂ ਹਨ। ਦਰਅਸਲ, ਬੈਂਗਲੁਰੂ ਵਿਚ ਇੱਕ ਅਫਵਾਹ ਉੱਡੀ ਸੀ ਕਿ ਕੁਝ ਸਿਆਸੀ ਪਾਰਟੀਆਂ ਔਰਤਾਂ ਦੇ ਪੋਸਟ ਆਫਿਸ ਖਾਤਿਆਂ ਵਿੱਚ 8,000 ਰੁਪਏ ਟਰਾਂਸਫਰ ਕਰਨਗੀਆਂ। ਇੰਨਾ ਸੁਣ ਹਜ਼ਾਰਾਂ ਔਰਤਾਂ ਤੜਕੇ ਤਿੰਨ ਵਜੇ ਹੀ ਬੈਂਗਲੁਰੂ ਜਨਰਲ ਪੋਸਟ ਆਫਿਸ ਬਾਹਰ ਪਹੁੰਚਣੀਆਂ ਸ਼ੁਰੂ ਹੋ ਗਈਆਂ। ਖਾਤਾ ਖੋਲ੍ਹਣ ਲਈ ਘੰਟਿਆਂਬੱਧੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਡਾਕਖਾਨੇ ਵਿੱਚ ਖਾਤੇ ਖੋਲ੍ਹਣ ਵਾਲੀਆਂ ਔਰਤਾਂ ਦੀ ਗਿਣਤੀ ਦੇਖ ਕੇ ਡਾਕਘਰ ਦੇ ਕਰਮਚਾਰੀ ਵੀ ਦੰਗ ਰਹਿ ਗਏ। ਇੱਥੋਂ ਤੱਕ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇੰਨੀਆਂ ਔਰਤਾਂ ਅਚਾਨਕ ਖਾਤੇ ਖੁੱਲ੍ਹਵਾਉਣ ਲਈ ਕਿਉਂ ਇਕੱਠੀਆਂ ਹੋ ਗਈਆਂ।ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਡਾਕਖਾਨੇ ਦੇ ਅਧਿਕਾਰੀਆਂ ਨੂੰ ਔਰਤਾਂ ਦੇ ਖਾਤੇ ਖੋਲ੍ਹਣ ਲਈ ਵਾਧੂ ਸਟਾਫ਼ ਤਾਇਨਾਤ ਕਰਨਾ ਪਿਆ। ਔਰਤਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਦੀ ਮਦਦ ਵੀ ਲੈਣੀ ਪਈ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤਾਂ ਸਵੇਰੇ 3 ਵਜੇ ਤੋਂ ਹੀ ਖਾਤਾ ਖੋਲ੍ਹਣ ਲਈ ਲਾਈਨ ‘ਚ ਖੜ੍ਹੀਆਂ ਹੋਣ ਲੱਗੀਆਂ। ਪਹਿਲਾਂ ਇਸ ਡਾਕਘਰ ਵਿੱਚ ਰੋਜ਼ਾਨਾ 100-200 ਖਾਤੇ ਖੁੱਲ੍ਹਦੇ ਸਨ ਪਰ ਹੁਣ ਰੋਜ਼ਾਨਾ 700 ਤੋਂ 800 ਖਾਤੇ ਖੁੱਲ੍ਹ ਰਹੇ ਹਨ। ਹਾਲਾਂਕਿ ਇਸ ਦਾ ਰਾਹੁਲ ਗਾਂਧੀ ਦੇ 8500 ਰੁਪਏ ਦੇ ਵਾਅਦੇ ਨਾਲ ਕੋਈ ਸਬੰਧ ਨਹੀਂ ਹੈ। ਔਰਤਾਂ ਵਿਚ ਕਿਉਂ ਮਚ ਗਈ ਹਫੜਾ-ਦਫੜੀ ? ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਔਰਤਾਂ ਵਿਚ ਚਰਚਾ ਸੀ ਕਿ ਡਾਕ ਵਿਭਾਗ ਇੰਡੀਆ ਪੋਸਟ ਪੇਮੈਂਟ ਬੈਂਕ ਤਹਿਤ ਖੋਲ੍ਹੇ ਗਏ ਹਰ ਖਾਤੇ ‘ਚ ਪੈਸੇ ਜਮ੍ਹਾਂ ਕਰਵਾ ਰਿਹਾ ਹੈ। ਔਰਤਾਂ ਨੂੰ ਇਸ ਅਫਵਾਹ ਬਾਰੇ ਵ੍ਹਟਸਐਪ ਗਰੁੱਪ ਤੋਂ ਪਤਾ ਲੱਗਾ। ਇਹ ਅਫਵਾਹਾਂ ਪਿਛਲੇ ਕੁਝ ਦਿਨਾਂ ਤੋਂ ਵ੍ਹਟਸਐਪ ਗਰੁੱਪਾਂ ਉਤੇ ਫੈਲ ਰਹੀਆਂ ਸਨ ਅਤੇ ਆਰਡਬਲਯੂਏ ਗਰੁੱਪ ਵਿੱਚ ਵਾਇਰਲ ਹੋਈਆਂ ਸਨ। ਇਨ੍ਹਾਂ ਦੇ ਜ਼ਰੀਏ ਹੀ ਔਰਤਾਂ ਨੂੰ ਖਬਰ ਮਿਲੀ ਕਿ ਸੋਮਵਾਰ ਨੂੰ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਸੈਂਕੜੇ ਔਰਤਾਂ ਆਪਣੇ ਖਾਤੇ ਖੋਲ੍ਹਣ ਲਈ ਜਨਰਲ ਪੋਸਟ ਆਫਿਸ ਪਹੁੰਚੀਆਂ। ...
National News : ਗਰਮੀ ਦੀਆਂ ਛੁੱਟੀਆਂ ਦੌਰਾਨ ਰੇਲਗੱਡੀਆਂ ਵਿਚ ਲਗਾਤਾਰ ਭੀੜ ਵਧ ਰਹੀ ਹੈ। ਯਾਤਰੀਆਂ ਨੂੰ ਹੁੰਦੀ ਸਮੱਸਿਆ ਨੂੰ ਦੂਰ ਕਰਨ ਲਈ ਰੇਲਵੇ ਵਿਭਾਗ ਸਰਗਰਮ ਹੈ। ਰੇਲਵੇ ਵਿਭਾਗ ਲੰਬੀ ਦੂਰੀ ਦੀਆਂ ਟ੍ਰੇਨਾਂ ਵਿਚ ਵਾਧੂ ਕੋਚ ਲਗਾ ਰਿਹਾ ਹੈ। ਇਸ ਤੋਂ ਇਲਾਵਾ, ਰੇਲਵੇ ਹੋਰ ਸਹੂਲਤਾਂ ਯਾਤਰੀਆਂ ਨੂੰ ਮੁਹੱਈਆ ਕਰਵਾ ਰਿਹਾ ਹੈ। ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਵਿੱਤੀ ਸਾਲ ਦੇ ਅਪ੍ਰੈਲ ਤੇ ਮਈ ਮਹੀਨਿਆਂ ਦੌਰਾਨ ਲੰਬੀ ਦੂਰੀ ਦੀਆਂ ਟ੍ਰੇਨਾਂ ਵਿਚ 34 ਵਾਧੂ ਕੋਚ ਜੋੜੇ ਗਏ ਸਨ।ਗਰਮੀ ਦੇ ਦਿਨਾਂ ਵਿਚ ਯਾਤਰੀਆਂ ਦੀ ਗਿਣਤੀ ਵਧ ਜਾਂਦੀ ਹੈ ਜਿਸ ਨਾਲ ਯਾਤਰੀਆਂ ਨੂੰ ਕੰਫਰਮ ਸੀਟ ਮਿਲਣ ਵਿਚ ਦਿੱਕਤ ਹੁੰਦੀ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਤੇ ਯਾਤਰੀਆਂ ਨੂੰ ਰਿਜ਼ਰਵ ਸੀਟਾਂ ਉਪਲਬਧ ਕਰਾਉਣ ਲਈ ਜਿਹੜੀਆਂ ਟ੍ਰੇਨਾਂ ਵਿਚ ਵੇਟਿੰਗ ਲਿਸਟ ਵਾਲੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦਾ ਰੇਲਵੇ ਅਧਿਕਾਰੀਆਂ ਵੱਲੋਂ ਉੱਚ ਪੱਧਰ ਉਤੇ ਨਿਰੀਖਣ ਕੀਤਾ ਜਾਂਦਾ। ਫਿਰ ਵਾਧੂ ਕੋਚ ਜੋੜ ਕੇ ਵੇਟਿੰਗ ਲਿਸਟ ਵਾਲੇ ਯਾਤਰੀਆਂ ਦੀ ਭੀੜ ਘੱਟ ਕਰ ਦਿੱਤੀ ਜਾਂਦੀ ਹੈ।ਫਿਰੋਜ਼ਪੁਰ ਮੰਡਲ ਵੱਲੋਂ ਅਪ੍ਰੈਲ ਤੇ ਮਈ 2024 ਦੌਰਾਨ ਵੱਖ-ਵੱਖ ਟ੍ਰੇਨਾਂ ਵਿਚ 34 ਵਾਧੂ ਕੋਚ ਲਗਾਏ ਗਏ ਹਨ। ਉਨ੍ਹਾਂ ਕੋਚਾਂ ਵਿਚ 5 ਏਅਰ ਕੰਡੀਸ਼ਨਰ, 2 ਥਰਡ ਏਅਰ ਕੰਡੀਸ਼ਰ ਇਕੋਨਾਮੀ, 14 ਸਲੀਪਰ, 1 ਸੈਕੰਡ ਸੀਟਿੰਗ ਤੇ 12 ਜਨਰਲ ਕੋਚ ਸ਼ਾਮਲ ਹਨ ਜਿਸ ਦਾ ਫਾਇਦਾ ਚੁੱਕ ਕੇ ਲਗਭਗ 2600 ਰੇਲ ਯਾਤਰੀਆਂ ਨੇ ਯਾਤਰਾ ਕੀਤੀ ਤੇ ਵਾਧੂ ਭੀੜ ਨੂੰ ਦੂਰ ਕਰਨ ਲਈ ਗਰਮੀ ਲਈ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਫਿਰੋਜ਼ਪੁਰ ਮੰਡਲ ਵਿਚ ਵਾਧੂ ਭੀੜ ਨੂੰ ਦੂਰ ਕਰਨ ਲਈ 12 ਜੋੜੀ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।ਇਨ੍ਹਾਂ ਟਰੇਨਾਂ ਵਿਚ ਜੋੜੇ ਵਾਧੂ ਡੱਬੇਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਡਵੀਜ਼ਨ ਵਿੱਚ 04075/04076 (ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ), 04624/04623 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਵਾਰਾਣਸੀ), 04656/04655 (ਜੰਮੂਤਵੀ-ਉਦੈਪੁਰ ਸਿਟੀ 0469/4607), (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਗੁਹਾਟੀ), 04682/04681 (ਜੰਮੂਤਵੀ-ਕੋਲਕਾਤਾ), 05005/05006 (ਅੰਮ੍ਰਿਤਸਰ-ਗੋਰਖਪੁਰ), 05049/05050 (ਅੰਮ੍ਰਿਤਸਰ-ਛਪਰਾ), 09097/09098-(ਸ਼੍ਰੀ ਮਾਤਾ ਵੈਸ਼ਮੋ ਦੇਵੀ-ਕਟੜਾ-ਬਾਂਦਰਾ ਟਰਮੀਨਲ ) , 05656/05655 (ਜੰਮੂਤਵੀ-ਗੁਹਾਟੀ), 04141/04142 (ਸੂਬੇਦਾਰਗੰਜ-ਸ਼ਹੀਦ ਕੈਪਟਨ ਤੁਸ਼ਾਰ ਮਹਾਜਨ), 04017/04018 (ਸ਼ਹੀਦ ਕੈਪਟਨ-ਅਨੰਦ ਤੁਸ਼ਾਰ ਮਹਾਜਨ-ਆਨੰਦ ਵਿਹਾਰ) ਸਟੇਸ਼ਨਾਂ ਵਿਚਕਾਰ ਚੱਲਣ ਵਾਲੀਆਂ ਇਨ੍ਹਾਂ ਟਰੇਨਾਂ ਵਿੱਚ ਵਾਧੂ ਡੱਬੇ ਜੋੜ ਕੇ ਲਗਭਗ 2600 ਦੀ ਵੇਟਿੰਗ ਕਲੀਅਰ ਕੀਤੀ ਗਈ ਹੈ।...
National News : ਦਿੱਲੀ ਤੋਂ ਬਨਾਰਸ ਜਾ ਰਹੀ ਇੰਡੀਗੋ ਦੀ ਫਲਾਈਟ ਵਿਚ ਹਫੜਾ-ਦਫੜੀ ਮਚ ਗਈ। ਇੰਡੀਗੋ ਦੀ ਫਲਾਈਟ ਨੇ ਅੱਜ ਯਾਨੀ ਮੰਗਲਵਾਰ ਸਵੇਰੇ ਦਿੱਲੀ ਤੋਂ ਬਨਾਰਸ ਲਈ ਉਡਾਣ ਭਰਨੀ ਸੀ। ਇਸ ਦੌਰਾਨ ਜਹਾਜ਼ ਵਿਚ ਬੰਬ ਹੋਣ ਦੀ ਖਬਰ ਮਿਲੀ। ਇਸ ਦੌਰਾਨ ਆਈਜੀਆਈ ਹਵਾਈ ਅੱਡੇ ‘ਤੇ ਜਹਾਜ਼ ਦੀ ਐਮਰਜੈਂਸੀ ਇਵੈਕਿਊਏਸ਼ਨ ਕੀਤਾ ਗਿਆ। ਹਵਾਬਾਜ਼ੀ ਸੁਰੱਖਿਆ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਦੀ ਵਰਕਸ਼ਾਪ ਵਿਚ ਇਸ ਉਤੇ ਇੱਕ ਨੋਟ ‘ਤੇ ਬੰਬ ਲਿਖਿਆ ਹੋਇਆ ਸੀ। ਇਸ ਦੌਰਾਨ ਜਹਾਜ਼ ਵਿਚ ਬੰਬ ਹੋਣ ਦਾ ਰੋਲਾ ਪੈਂਦਿਆਂ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਹਫੜਾ ਦਫੜੀ ਮਚ ਗਈ। ਲੋਕ ਹਵਾਈ ਅੱਡੇ ਉਤੇ ਹੀ ਜਹਾਜ਼ ਦੇ ਐਮਰਜੈਂਸੀ ਐਗਜ਼ਿਟ ਤੋਂ ਛਾਲ ਮਾਰ ਕੇ ਭੱਜਣ ਲੱਗੇ। ਇਸ ਮਗਰੋਂ ਫਲਾਈਟ ਨੂੰ ਇਕ ਪਾਸੇ ਲਿਜਾਇਆ ਗਿਆ, ਜਿੱਥੇ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਤੋਂ ਬਾਹਰ ਕੱਢਿਆ ਗਿਆ। ਐਵੀਏਸ਼ਨ ਸਕਿਓਰਿਟੀ ਅਤੇ ਬੰਬ ਡਿਸਪੋਜ਼ਲ ਟੀਮ ਨੂੰ ਤੁਰੰਤ ਸੱਦਿਆ ਗਿਆ।ਜਾਣਕਾਰੀ ਮੁਤਾਬਕ ਫਲਾਈਟ ਦੇ ਬਾਥਰੂਮ ਵਿਚੋਂ ਟਿਸ਼ੂ ਪੇਪਰ ਮਿਲਿਆ ਸੀ, ਜਿਸ ‘ਤੇ ਲਿਖਿਆ ਬੰਬ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਮੈਸੇਜ ਵਿਚ ਲਿਖਿਆ ਸੀ, ’30 ਮਿੰਟਾਂ ‘ਚ ਬੰਬ ਧਮਾਕਾ।’ ਇਹ ਮੈਸੇਜ ਫਲਾਈਟ 6E2211 ਵਿਚ ਪਾਇਲਟ ਨੇ ਦੇਖਿਆ ਸੀ। ਜਹਾਜ਼ ਵਿੱਚ ਕੁੱਲ 176 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 2 ਬੱਚੇ ਵੀ ਸਨ।ਇਸ ਦੇ ਨਾਲ ਹੀ ਇੰਡੀਗੋ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ‘ਦਿੱਲੀ ਤੋਂ ਬਨਾਰਸ ਜਾ ਰਹੀ ਇੰਡੀਗੋ ਦੀ ਫਲਾਈਟ 6E2211 ਨੂੰ ਦਿੱਲੀ ਏਅਰਪੋਰਟ ‘ਤੇ ਬੰਬ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ। ਸਾਰੀਆਂ ਸੁਰੱਖਿਆ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ ਜਹਾਜ਼ ਨੂੰ ਵਾਪਸ ਟਰਮੀਨਲ ਖੇਤਰ ਵਿੱਚ ਤਾਇਨਾਤ ਕੀਤਾ ਜਾਵੇਗਾ। ਫਿਲਹਾਲ ਫਲਾਈਟ ‘ਚ ਅਸਲ ‘ਚ ਬੰਬ ਹੈ ਜਾਂ ਨਹੀਂ ਜਾਂ ਫਿਰ ਇਹ ਫਰਜ਼ੀ ਕਾਲ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।...
Weather Update : ਪੰਜਾਬ 'ਚ ਨੌਤਪਾ ਦੇ ਤੀਜੇ ਦਿਨ ਗਰਮੀ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੋਮਵਾਰ ਨੂੰ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ। ਇਹ ਪੰਜਾਬ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 29 ਮਈ ਤਕ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਪੱਛਮੀ ਡਿਸਟਰਬੈਂਸ ਦੇ ਐਕਟਿਵ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਹਾਲੇ ਦੋ ਦਿਨ ਨੌਤਪਾ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਦੌਰਾਨ ਤਾਪਮਾਨ ਵਿਚ ਥੋੜਾ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ਪੰਜਾਬ ਦੇ ਬਠਿੰਡਾ ਵਿਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ ਹੈ, ਜੋ 21 ਮਈ 1978 ਦੇ ਤਾਪਮਾਨ ਤੋਂ 0.7 ਡਿਗਰੀ ਜ਼ਿਆਦਾ ਹੈ। ਉਕਤ ਤਰੀਕ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿਚ 47.7 ਡਿਗਰੀ ਦਰਜ ਕੀਤਾ ਗਿਆ ਸੀ।ਉਥੇ, ਬਠਿੰਡਾ ਤੋਂ ਬਾਅਦ ਸਭ ਤੋਂ ਜ਼ਿਆਦਾ ਤਾਪਮਾਨ ਪਠਾਨਕੋਟ ਵਿਚ 47.1 ਡਿਗਰੀ ਰਿਹਾ ਹੈ। ਉਥੇ, ਫਿਰੋਜ਼ਪੁਰ ਦਾ ਤਾਪਮਾਨ 45.7 ਡਿਗਰੀ, ਫਰੀਦਕੋਟ 45.6, ਅੰਮ੍ਰਿਤਸਰ ਦਾ 45.4 ਡਿਗਰੀ ਦਰਜ ਕੀਤਾ ਗਿਆ ਹੈ।10 ਜ਼ਿਲ੍ਹਿਆਂ ਵਿਚ ਰੈਡ ਅਲਰਟ, 13 ਵਿਚ ਆਰੇਂਜਮੌਸਮ ਵਿਭਾਗ ਨੇ ਅੱਜ ਮੰਗਲਵਾਰ ਲਈ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿਚ ਰੈਡ ਅਲਰਟ ਜਾਰੀ ਕਰ ਦਿੱਤਾ ਹੈ। ਭਾਵ ਕਿ ਤਾਪਮਾਨ 45 ਡਿਗਰੀ ਤੋਂ ਉਪਰ ਪਹੁੰਚੇਗਾ। ਜਦਕਿ ਹੋਰ ਪੂਰੇ ਰਾਜ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਿੱਥੇ ਤਾਪਮਾਨ 40 ਤੋਂ 45 ਡਿਗਰੀ ਦੇ ਕਰੀਬ ਪਹੁੰਚਣ ਦਾ ਅਨੁਮਾਨ ਹੈ।
National News : ਅੰਤਰਰਾਸ਼ਟਰੀ ਫਰਜ਼ੀ ਕਾਲਾਂ ਰਾਹੀਂ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨੂੰ ਰੋਕਣ ਲਈ ਹੁਣ ਸਰਕਾਰ ਸਖਤੀ ਦੇ ਮੂਡ ਵਿਚ ਹੈ। ਸਰਕਾਰ ਨੇ ਟੈਲੀਕਾਮ ਆਪਰੇਟਰਾਂ ਨੂੰ ਉਨ੍ਹਾਂ ਸਾਰੀਆਂ ਫਰਜ਼ੀ ਅੰਤਰਰਾਸ਼ਟਰੀ ਕਾਲਾਂ ਨੂੰ ਬਲਾਕ ਕਰਨ ਦਾ ਹੁਕਮ ਚਾੜ੍ਹੇ ਹਨ, ਜੋ ਕਾਲ ਆਉਣ ‘ਤੇ ਭਾਰਤੀ ਨੰਬਰਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਦੂਰਸੰਚਾਰ ਵਿਭਾਗ (DoT) ਨੂੰ ਇਸ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ।DoT ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਹ ਰਿਪੋਰਟ ਮਿਲੀ ਹੈ ਕਿ ਧੋਖਾਧੜੀ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਭਾਰਤੀ ਮੋਬਾਈਲ ਨੰਬਰ ਦਿਖਾ ਕੇ ਅੰਤਰਰਾਸ਼ਟਰੀ ਫਰਜ਼ੀ ਕਾਲ ਕਰ ਰਹੇ ਹਨ ਅਤੇ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਧੜੀ ਕਰ ਰਹੇ ਹਨ। ਬਿਆਨ ਦੇ ਅਨੁਸਾਰ, “DOT ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ (TSPs) ਨੇ ਅਜਿਹੀਆਂ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਕਿਸੇ ਵੀ ਭਾਰਤੀ ਦੂਰਸੰਚਾਰ ਗਾਹਕ ਤੱਕ ਪਹੁੰਚਣ ਤੋਂ ਰੋਕਣ ਲਈ ਇੱਕ ਪ੍ਰਣਾਲੀ ਤਿਆਰ ਕੀਤੀ ਹੈ। ਹੁਣ TSPs ਨੂੰ ਅਜਿਹੀਆਂ ਇਨਕਮਿੰਗ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਨੂੰ ਰੋਕਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ, ਜੋ ਕਿ ਦੂਰਸੰਚਾਰ ਵਿਭਾਗ ਦੁਆਰਾ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ, TSPs ਦੁਆਰਾ ਪਹਿਲਾਂ ਹੀ ਭਾਰਤੀ ਲੈਂਡਲਾਈਨ ਨੰਬਰਾਂ ਨਾਲ ਆਉਣ ਵਾਲੀਆਂ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਨੂੰ ਰੋਕਿਆ ਜਾ ਰਿਹਾ ਹੈ।ਬਿਆਨ ਦੇ ਅਨੁਸਾਰ, ਅਜਿਹੀਆਂ ਕਾਲਾਂ ਭਾਰਤ ਦੇ ਅੰਦਰੋਂ ਸ਼ੁਰੂ ਹੁੰਦੀਆਂ ਹਨ ਪਰ ਵਿਦੇਸ਼ਾਂ ਤੋਂ ਸਾਈਬਰ ਅਪਰਾਧੀਆਂ ਵੱਲੋਂ ਕਾਲਿੰਗ ਲਾਈਨ ਆਈਡੈਂਟਿਟੀ (CLI) ਨਾਲ ਛੇੜਛਾੜ ਕਰ ਕੇ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫਰਜ਼ੀ ਡਿਜੀਟਲ ਗ੍ਰਿਫਤਾਰੀਆਂ, ਫੇਡਐਕਸ ਘੁਟਾਲੇ, ਡਰੱਗ ਜਾਂ ਕੋਰੀਅਰ ਵਿੱਚ ਨਸ਼ੀਲੇ ਪਦਾਰਥਾਂ, ਸਰਕਾਰੀ ਅਤੇ ਪੁਲਿਸ ਅਧਿਕਾਰੀ ਦੱਸ ਕੇ ਗੱਲ ਕਰਨਾ, DOT ਜਾਂ TRAI ਅਧਿਕਾਰੀਆਂ ਦੀ ਨਕਲ ਕਰਕੇ ਮੋਬਾਈਲ ਨੰਬਰਾਂ ਨੂੰ ਬਲਾਕ ਕਰਨਾ, ਆਦਿ ਵਰਗੇ ਮਾਮਲਿਆਂ ਵਿੱਚ ਇਸ ਦੀ ਗਲਤ ਵਰਤੋਂ ਕੀਤੀ ਗਈ ਹੈ।ਸੰਚਾਰ ਮੰਤਰਾਲੇ ਨੇ ਕਿਹਾ, “ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅਜੇ ਵੀ ਕੁਝ ਧੋਖੇਬਾਜ਼ ਹੋ ਸਕਦੇ ਹਨ ਜੋ ਦੂਜੇ ਤਰੀਕਿਆਂ ਨਾਲ ਸਫਲ ਹੁੰਦੇ ਹਨ,” ਅਜਿਹੀਆਂ ਕਾਲਾਂ ਲਈ, ਤੁਸੀਂ ਸੰਚਾਰ ਸਾਥੀ ‘ਤੇ ਜਾ ਕੇ ਚਕਸ਼ੂ ‘ਤੇ ਅਜਿਹੇ ਸ਼ੱਕੀ ਧੋਖਾਧੜੀ ਸੰਚਾਰ ਦੀ ਰਿਪੋਰਟ ਕਰਕੇ ਹਰ ਕਿਸੇ ਦੀ ਮਦਦ ਕਰ ਸਕਦੇ ਹੋ। ਇਹ ਧਿਆਨ ਵਿੱਚ ਰੱਖੋ ਕਿ ਜੇਕਰ ਕੋਈ ਸਾਈਬਰ ਅਪਰਾਧ ਜਾਂ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ, ਤਾਂ ਉਸਨੂੰ ਭਾਰਤ ਸਰਕਾਰ ਨੂੰ ਰਿਪੋਰਟ ਕਰਨੀ ਚਾਹੀਦੀ ਹੈ। ‘ਚਕਸ਼ੂ’ ਪੋਰਟਲ ‘ਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ‘ਤੇ ਜਾਂ www.cybercrime.gov...
ਪਟਿਆਲਾ : ਪਟਿਆਲਾ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਵੱਡੀ ਵਾਰਦਾਤ ਹੋਣੋਂ ਰੋਕ ਦਿੱਤੀ ਹੈ। ਰਾਜਪੁਰਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ ਲਾਡੀ ਅਤੇ ਸੁਬੀਰ ਸਿੰਘ ਉਰਫ ਸੂਬੀ ਦੇ ਰੂਪ ਵਿਚ ਹੋਈ ਹੈ। ਪੁਲਿਸ ਮੁਤਾਬਕ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਨਾਲ ਦੋ ਵਾਰਦਾਤਾਂ ਨੂੰ ਰੋਕਿਆ ਗਿਆ ਹੈ। ਲਾਡੀ 2017 ਵਿਚ ਪੰਚਕੂਲਾ ਵਿਚ ਮੀਤ ਬਾਊਂਸਰ ਦੇ ਕਤਲ ਵਿਚ ਸ਼ਾਮਲ ਸ਼ੂਟਰਾਂ ਵਿਚੋਂ ਇੱਕ ਸੀ ਤੇ ਸਤੰਬਰ 2020 ਤੋਂ ਜ਼ਮਾਨਤ 'ਤੇ ਚੱਲ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਨੂੰ ਵਿਦੇਸ਼ੀ ਮੂਲ ਦੇ ਗੈਂਗਸਟਰ ਗੋਲਡੀ ਢਿੱਲੋਂ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ ਜੋ ਕਿ ਫਰਾਰ ਅੱਤਵਾਦੀ ਗੋਲਡੀ ਬਰਾੜ ਦਾ ਸਾਥੀ ਹੈ, ਗੋਲਡੀ ਢਿੱਲੋਂ ਜਨਵਰੀ 2024 ਵਿਚ ਚੰਡੀਗੜ੍ਹ ਦੇ ਸੈਕਟਰ 5 ਵਿਚ ਹੋਈ ਗੋਲੀਬਾਰੀ ਦੀ ਵਾਰਦਾਤ ਵਿਚ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਵਿਰੋਧੀ ਗੈਂਗ ਵਲੋਂ ਬੀਤੇ ਦਿਨੀਂ ਖਰੜ ਵਿਖੇ ਉਨ੍ਹਾਂ ਦੇ ਗੈਂਗ ਮੈਂਬਰ ਮਨੀਸ਼ ਕੁਮਾਰ ਦਾ ਕੀਤੇ ਕਤਲ ਦੇ ਬਦਲੇ ਵਜੋਂ ਦੋ ਟਾਰਗੇਟ ਕਿਲਿੰਗ ਕਰਨ ਲਈ ਦਿੱਤੇ ਗਏ ਸਨ। ਗੈਂਗਸਟਰਾਂ ਕੋਲੋਂ 3 ਪਿਸਤੌਲਾਂ ਸਮੇਤ 15 ਜਿੰਦਾ ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ।
National News : ਇਨ੍ਹੀਂ ਦਿਨੀਂ ਪੁਣੇ 'ਚ ਹੋਏ ਸੜਕ ਹਾਦਸੇ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ। ਇਕ ਤੇਜ਼ ਰਫਤਾਰ ਲਗਜ਼ਰੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਕਾਰ ਨੂੰ ਇੱਕ 17 ਸਾਲ ਦਾ ਅਮੀਰਜ਼ਾਦਾ ਚਲਾ ਰਿਹਾ ਸੀ, ਜੋ ਸ਼ਰਾਬ ਦੇ ਨਸ਼ੇ ਵਿੱਚ ਸੀ। ਇਸ ਮਾਮਲੇ 'ਚ ਆਏ ਦਿਨ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਹੁਣ ਪੁਣੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਨਸ਼ੇ ਦੀ ਜਾਂਚ ਲਈ ਨਾਬਾਲਗ ਦੇ ਖੂਨ ਦੇ ਨਮੂਨੇ ਕੂੜੇਦਾਨ ਵਿੱਚ ਸੁੱਟੇ ਗਏ ਸਨ। ਉਸ ਦੀ ਥਾਂ ਕਿਸੇ ਹੋਰ ਵਿਅਕਤੀ ਦੇ ਖੂਨ ਦੇ ਨਮੂਨੇ ਲਏ ਗਏ ਹਨ। ਇੰਨਾ ਹੀ ਨਹੀਂ, ਇਹ ਸਭ ਕੁਝ ਸਾਸੂਨ ਜਨਰਲ ਹਸਪਤਾਲ ਦੇ ਇਕ ਡਾਕਟਰ ਦੇ ਕਹਿਣ 'ਤੇ ਕੀਤਾ ਗਿਆ। ਪਿਤਾ ਨੇ ਲੁਭਾਇਆ ਸੀ ਡਾਕਟਰ ਨੂੰਪੁਣੇ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਹੈਰਾਨ ਕਰਨ ਵਾਲਾ ਸੱਚ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਨੌਜਵਾਨ ਦੇ ਪਿਤਾ ਨੇ ਡਾਕਟਰ ਨੂੰ ਬੁਲਾਇਆ ਤੇ ਉਸ ਨੂੰ ਲਾਲਚ ਦਿੰਦੇ ਹੋਏ ਖੂਨ ਦੇ ਨਮੂਨੇ ਬਦਲਣ ਲਈ ਕਿਹਾ। ਸੀਨੀਅਰ ਅਧਿਕਾਰੀ ਨੇ ਅੱਗੇ ਦੱਸਿਆ ਕਿ ਨਾਬਾਲਗ ਦੇ ਖੂਨ ਦੇ ਨਮੂਨੇ ਨਾਲ ਛੇੜਛਾੜ ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਦੋ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਸੂਨ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਮੁਖੀ ਡਾ. ਅਜੈ ਟਵਾਰੇ ਅਤੇ ਸਰਕਾਰੀ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਸ੍ਰੀਹਰੀ ਹਾਰਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਨਮੂਨੇ ਕੂੜੇਦਾਨ ਵਿੱਚ ਸੁੱਟੇਅਧਿਕਾਰੀ ਨੇ ਕਿਹਾ, 'ਜਾਂਚ ਤੋਂ ਪਤਾ ਲੱਗਾ ਹੈ ਕਿ ਨਾਬਾਲਗ ਦੇ ਖੂਨ ਦੇ ਨਮੂਨੇ ਕਿਸੇ ਹੋਰ ਵਿਅਕਤੀ ਦੇ ਨਮੂਨਿਆਂ ਨਾਲ ਬਦਲੇ ਗਏ ਸਨ। ਇਹ ਸਾਰਾ ਕੁਝ ਡਾ. ਟਵਾਰੇ ਦੇ ਨਿਰਦੇਸ਼ਾਂ 'ਤੇ ਕੀਤਾ ਗਿਆ। ਡਾ. ਟਵਾਰੇ ਦੇ ਨਿਰਦੇਸ਼ਾਂ 'ਤੇ ਨੌਜਵਾਨ ਦੇ ਖੂਨ ਦੇ ਨਮੂਨੇ ਕੂੜੇਦਾਨ ਵਿੱਚ ਸੁੱਟ ਦਿੱਤੇ ਗਏ ਅਤੇ ਉਸ ਦੀ ਥਾਂ 'ਤੇ ਕਿਸੇ ਹੋਰ ਵਿਅਕਤੀ ਦੇ ਨਮੂਨੇ ਲਏ ਗਏ।'ਕੀ ਹੈ ਮਾਮਲਾ?18 ਮਈ ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਤੇਜ਼ ਰਫ਼ਤਾਰ ਪੋਰਸ਼ ਕਾਰ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਟੱਕਰ 'ਚ ਦੋਵੇਂ ਬਾਈਕ ਸਵਾਰ ਅਨੀਸ਼ ਅਵਧੀਆ (ਪੁਰਸ਼) ਅਤੇ ਅਸ਼ਵਨੀ ਕੋਸਟਾ (ਮਹਿਲਾ) ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਣੇ ਦੇ ਕਲਿਆਣੀਨਗਰ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਕਾਰ ਚਾਲਕ ਵੀ ਨਾਬਾਲਗ ਹੈ। ਦੋਸ਼ ਹੈ ਕਿ ਨਾਬਾਲਗ ਲੜਕੇ ਨੇ ਸ਼ਰਾਬ ਪੀਤੀ ਹੋਈ ਸੀ। ਇਸ ਤੋਂ ਬਾਅਦ ਜੁਵੇਨਾਈਲ ਜਸਟਿਸ ਬੋਰਡ ਨੇ ਨਾਬਾਲਗ ਮੁਲਜ਼ਮ ਨੂੰ ਕੁਝ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ ਇੱਕ ਸ਼ਰਤ ਇਹ ਹੈ ਕਿ ਮੁਲਜ਼ਮ ਨੂੰ ‘ਸੜਕ ਹਾਦਸੇ ਅਤੇ ਉਨ੍ਹਾਂ ਦੇ ਹੱਲ’ ਬਾਰੇ ਲੇਖ ਲਿਖਣਾ ਪਵੇਗਾ।ਟੁੱਟ ਗਏ ਦੋ ਪਰਿਵਾਰਇਸ ਹਾਦਸੇ ਵਿੱਚ ਕੁੜੀ ਮੁੰਡੇ ਦੀ ਮੌਤ ਹੋ ਜਾਣ ਕਾਰਨ ਦੋ ਪਰਿਵਾਰ ਉਜੜ ਕੇ ਰਹਿ ਗਏ ਹਨ। ਕਿਸੇ ਨੇ ਆਪਣੀ ਇਕਲੌਤੀ ਧੀ ਗੁਆ ਲਈ ਅਤੇ ਕਿਸੇ ਨੇ ਆਪਣਾ ਇਕਲੌਤਾ ਪੁੱਤਰ ਗੁਆ ਦਿੱਤਾ। ਕਲਿਆਣੀ ਨਗਰ 'ਚ ਸੋਮਵਾਰ ਸ਼ਾਮ ਨੂੰ ਵਾਪਰੇ ਦਰਦਨਾਕ ਹਾਦਸੇ ਦੀ ਸ਼ਿਕਾਰ ਅਸ਼ਵਨੀ ਦੀ ਲਾਸ਼ ਜਦੋਂ ਜਬਲਪੁਰ ਦੇ ਸ਼ਕਤੀਨਗਰ ਨਾਲ ਲੱਗਦੇ ਸਾਕਰ ਹਿਲਸ ਸਥਿਤ ਉਸ ਦੇ ਘਰ ਪਹੁੰਚੀ ਤਾਂ ਲੋਕਾਂ ਦੇ ਕਾਲਜੇ ਫਟ ਗਏ। ਜਿਸ ਨੂੰ ਵੀ ਇਸ ਘਟਨਾ ਦਾ ਪਤਾ ਸੀ ਉਸ ਦੇ ਹੰਝੂ ਨਹੀਂ ਰੁਕ ਰਹੇ ਸਨ। ਮ੍ਰਿਤਕ ਲੜਕੀ ਅਸ਼ਵਨੀ ਦੇ ਪਿਤਾ ਸੁਰੇਸ਼ ਕੋਸਟਾ ਨੇ ਦੱਸਿਆ, 'ਉਨ੍ਹਾਂ ਦੀ ਲੜਕੀ ਉੱਥੇ ਪੜ੍ਹਾਈ ਲਈ ਗਈ ਹੋਈ ਸੀ। ਉਸ ਨੂੰ ਉਥੇ ਨੌਕਰੀ ਮਿਲ ਗਈ। ਉਹ ਇਸ ਦਸੰਬਰ ਵਿੱਚ ਗਈ ਸੀ। ਉਸਦੇ ਸਾਰੇ ਸੁਪਨੇ ਖਤਮ ਹੋ ਗਏ ਹਨ। ...
Death of jawan due to heat : ਦੇਸ਼ ਵਿਚ ਗਰਮੀ ਜਾਨਲੇਵਾ ਬਣਦੀ ਜਾ ਰਹੀ ਹੈ। ਪਹਿਲਾਂ ਪੰਜਾਬ ਵਿਚ ਵੀ ਗਰਮੀ ਨਾਲ ਮੌਤ ਦੀ ਖਬਰ ਸਾਹਮਣੇ ਆਈ ਸੀ। ਹੁਣ ਦੇਸ਼ ਦੇ ਜੈਸਲਮੇਰ ਇਲਾਕੇ ਵਿਚੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਕੜਾਕੇ ਦੀ ਗਰਮੀ ਕਾਰਨ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ BSF ਦੇ ਜਵਾਨ ਦੀ ਹੀਟ ਸਟ੍ਰੋਕ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਨੌਪਤਾ ਦਾ ਦੂਜਾ ਦਿਨ ਸੀਜ਼ਨ ਦਾ ਸਭ ਤੋਂ ਗਰਮ ਦਿਨ ਸੀ। ਐਤਵਾਰ ਨੂੰ ਪਾਰਾ 48.5 ਡਿਗਰੀ ਦਰਜ ਕੀਤਾ ਗਿਆ। ਜੈਸਲਮੇਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀਐਸਐਫ ਜਵਾਨ ਅਜੇ ਕੁਮਾਰ (35) ਦੀ ਗਰਮੀ ਕਾਰਨ ਮੌਤ ਹੋ ਗਈ। ਉਹ ਸਰਹੱਦੀ ਚੌਕੀ ਭਾਨੂ ਵਿਖੇ ਤਾਇਨਾਤ ਸੀ। ਇਸ ਦੌਰਾਨ ਅੱਤ ਦੀ ਗਰਮੀ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਉਸ ਨੂੰ ਰਾਮਗੜ੍ਹ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਗਰੋਂ ਰਾਮਗੜ੍ਹ ਕੰਪਲੈਕਸ ਵਿੱਚ ਹੀ ਫ਼ੌਜੀ ਜਵਾਨ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਦੌਰਾਨ ਬੀਐਸਐਫ ਦੇ ਅਧਿਕਾਰੀਆਂ ਨੇ ਜਵਾਨ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਭੇਟ ਕੀਤੀ।ਜਵਾਨ ਅਜੈ ਕੁਮਾਰ ਸੀਮਾ ਸੁਰੱਖਿਆ ਬਲ ਦੀ 173ਵੀਂ ਕੋਰ ਵਿੱਚ ਤਾਇਨਾਤ ਸੀ। ਉਹ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ...
National News : ਦਿੱਲੀ (Delhi) ਦੇ ਇੱਕ ਬੇਬੀ ਕੇਅਰ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਦੀ ਖਬਰ ਹਾਲੇ ਸੁਰਖੀਆਂ ਵਿਚ ਹੀ ਹੈ ਕਿ ਇਕ ਹੋਰ ਬੱਚਿਆਂ ਨਾਲ ਸਬੰਧਤ ਖਬਰ ਸਾਹਮਣੇ ਆ ਗਈ ਹੈ। ਚਾਰ ਬੱਚਿਆਂ ਨੇ ਚੂਹੇ ਮਾਰਨ ਵਾਲੀ ਦਵਾਈ ਨੂੰ ਟੂਥਪੇਸਟ (Tooth paste) ਸਮਝਿਆ ਅਤੇ ਇਸ ਨਾਲ ਬੁਰਸ਼ ਕਰ ਲਿਆ । ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਇਨ੍ਹਾਂ ਚਾਰਾਂ ਬੱਚਿਆਂ ਨੂੰ ਆਈਸੀਯੂ (ICU) ਵਿੱਚ ਦਾਖ਼ਲ ਕਰਵਾਉਣਾ ਪਿਆ।ਇਹ ਮਾਮਲਾ ਤਾਮਿਲਨਾਡੂ ਦੇ ਕੁੱਡਲੋਰ ਜ਼ਿਲ੍ਹੇ ਦੇ ਵ੍ਰਿਧਾਚਲਮ ਨੇੜੇ ਦਾ ਹੈ। ਸਿਹਤ ਵਿਗੜਨ ਮਗਰੋਂ ਇਨ੍ਹਾਂ ਬੱਚਿਆਂ ਨੂੰ JIPMER, ਪੁਡੂਚੇਰੀ ਰੈਫਰ ਕਰ ਦਿੱਤਾ ਗਿਆ। ਉੱਥੇ ਉਹ ਆਈਸੀਯੂ ਵਿੱਚ ਦਾਖ਼ਲ ਹੈ।ਨਿਊ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ ਰਾਜਾ ਦੀਆਂ ਦੋ ਬੇਟੀਆਂ, 5 ਸਾਲ ਦੀ ਲਵਣਿਆ ਅਤੇ 2 ਸਾਲ ਦੀ ਰਸ਼ਮਿਤਾ, ਜੋ ਕਿ ਕੋਕਮਪਲਯਾਮ ਪਿੰਡ ਦੀ ਰਹਿਣ ਵਾਲੇ ਹਨ, ਆਪਣੇ ਮਾਮੇ ਦੇ ਘਰ ਗਈਆਂ। ਉੱਥੇ ਉਸ ਨੇ ਆਪਣੀਆਂ ਦੋ ਚਚੇਰੀਆਂ ਭੈਣਾਂ ਨਾਲ ਮਿਲ ਕੇ ਚੂਹੇ ਮਾਰਨ ਵਾਲੀ ਪੇਸਟ ਨੂੰ ਟੁੱਥ ਪੇਸਟ ਸਮਝ ਕੇ ਬੁਰਸ਼ ਕਰ ਲਿਆ। ਡਾਕਟਰਾਂ ਮੁਤਾਬਕ ਇਨ੍ਹਾਂ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ 72 ਘੰਟਿਆਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਮੁਤਾਬਕ ਜ਼ਹਿਰ ਦਾ ਅਸਰ 72 ਘੰਟਿਆਂ ਤੱਕ ਰਹਿ ਸਕਦਾ ਹੈ। ਡਾਕਟਰ ਮੁਤਾਬਕ ਤਿੰਨ ਬੱਚਿਆਂ ਨੇ ਸਿਰਫ ਇਸ ਪੇਸਟ ਨਾਲ ਬੁਰਸ਼ ਕੀਤਾ ਸੀ ਜਦਕਿ ਇਕ ਨੇ ਇਸ ਪੇਸਟ ਦਾ ਕੁਝ ਹਿੱਸਾ ਖਾਧਾ ਵੀ ਸੀ।ਪੁਲਿਸ ਅਨੁਸਾਰ ਇਹ ਚੂਹੇ ਮਾਰਨ ਵਾਲੀ ਪੇਸਟ ਇੱਕ ਟਿਊਬ ਵਿੱਚ ਸੀ ਅਤੇ ਬੱਚੇ ਇਸ ਟਿਊਬ ਨਾਲ ਖੇਡ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਜਦੋਂ ਇਨ੍ਹਾਂ ਬੱਚਿਆਂ ਦੇ ਮੂੰਹ ਅਤੇ ਹੱਥਾਂ ਵਿੱਚ ਇਹ ਜ਼ਹਿਰ ਦੇਖਿਆ ਤਾਂ ਉਹ ਤੁਰੰਤ ਉਨ੍ਹਾਂ ਨੂੰ ਨੇੜਲੇ ਹਸਪਤਾਲ ਲੈ ਗਏ। ਫਿਰ ਉਸ ਨੂੰ ਐਤਵਾਰ ਰਾਤ ਨੂੰ ਪੁਡੂਚੇਰੀ ਰੈਫਰ ਕਰ ਦਿੱਤਾ ਗਿਆ।
Liquor Shops Closed : ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਦੋ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਰਅਸਲ, ਪੰਜਾਬ ਵਿਚ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਹੋਣੀ ਹੈ। ਇਸ ਕਾਰਨ ਪੰਜਾਬ ਵਿੱਚ 2 ਦਿਨ ਡਰਾਈ ਡੇ ਰਹੇਗਾ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਚੋਣ ਕਮਿਸ਼ਨ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਸਾਧਾਰਨ ਭਾਸ਼ਾ ਵਿੱਚ ਡਰਾਈ ਡੇ ਦਾ ਮਤਲਬ ਹੈ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਵੋਟਾਂ ਵਾਲੇ ਦਿਨ ਸਰਕਾਰੀ ਅਦਾਰਿਆਂ, ਗੈਰ-ਸਰਕਾਰੀ ਅਦਾਰਿਆਂ, ਬੈਂਕਾਂ, ਫੈਕਟਰੀਆਂ ਅਤੇ ਦੁਕਾਨਾਂ ਵਿੱਚ ਛੁੱਟੀ ਰਹੇਗੀ ਤਾਂ ਜੋ ਲੋਕ ਵੋਟ ਪਾਉਣ ਲਈ ਜਾ ਸਕਣ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤਾ ਹੈ ਕਿ ਸ਼ਰਾਬ ਦੀਆਂ ਦੁਕਾਨਾਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਸ਼ਾਮ 6 ਵਜੇ ਤੱਕ ਬੰਦ ਰਹਿਣਗੀਆਂ। ਗਿਣਤੀ ਵਾਲੇ ਦਿਨ 4 ਜੂਨ ਨੂੰ ਪੂਰਾ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਕਾਰਨ ਰੈਸਟੋਰੈਂਟਾਂ ਅਤੇ ਪੱਬਾਂ ਨੂੰ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹਿਣ ਦੇ ਨਾਲ ਨਾਲ ਰੈਸਟੋਰੈਂਟਾਂ, ਕਲੱਬਾਂ, CSD ਕੰਟੀਨਾਂ, ਦੁਕਾਨਾਂ ਜਾਂ ਜਨਤਕ ਥਾਵਾਂ 'ਤੇ ਸ਼ਰਾਬ ਵੇਚੀ ਜਾਂ ਸਟਾਕ ਨਹੀਂ ਕੀਤੀ ਜਾਵੇਗੀ। ਇਨ੍ਹਾਂ ਹੁਕਮਾਂ ਨੂੰ ਬਿਨਾਂ ਲਾਇਸੈਂਸ ਵਾਲੀਆਂ ਥਾਵਾਂ 'ਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
International News : ਪੈਸੇ ਕਮਾਉਣ ਲਈ ਇਕ ਪਤੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਗਿਆ। ਪਤਨੀ ਦੀਆਂ ਪ੍ਰਾਈਵੇਟ ਵੀਡੀਓਜ਼ ਬਣਾ ਕੇ ਵੈਬਸਾਈਟ ਉਤੇ ਪਾਉਣ ਲੱਗਾ। ਇਸ ਬਾਰੇ ਉਸ ਦੀ ਪਤਨੀ ਨੂੰ ਕੋਈ ਜਾਣਕਾਰੀ ਨਹੀਂ ਸੀ। ਖੁਲਾਸਾ ਹੋਣ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ, ਇਹ ਮਾਮਲਾ ਪਾਕਿਸਤਾਨ ਹੈ। ਪਾਕਿਸਤਾਨ ਦੀ ਪੁਲਿਸ ਨੇ ਉਕਤ ਵਿਅਕਤੀ ਨੂੰ ਆਪਣੀ ਪਤਨੀ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਵੈੱਬਸਾਈਟਾਂ ’ਤੇ ਪਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸ਼ੱਕੀ ਨੇ ਖੁਲਾਸਾ ਕੀਤਾ ਕਿ ਵੈੱਬਸਾਈਟ ਆਪਰੇਟਰਾਂ ਨੇ ਵ੍ਹਟਸਐਪ ਰਾਹੀਂ ਉਸ ਨਾਲ ਸੰਪਰਕ ਕੀਤਾ ਸੀ। ਆਪਣੀ ਹਰਕਤ ’ਤੇ ਅਫਸੋਸ ਜ਼ਾਹਰ ਕਰਦਿਆਂ ਉਸ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਵੈਬਸਾਈਟ ਮਾਲਕ ਨੂੰ ਮੇਰਾ ਵ੍ਹਟਸਐਪ ਨੰਬਰ ਕਿਵੇਂ ਮਿਲਿਆ।' ਸ਼ੱਕੀ ਨੇ ਆਪਣੀ ਪਤਨੀ ਦੀ ਗੁਪਤ ਵੀਡੀਓ ਰਿਕਾਰਡ ਕਰਨ ਲਈ ਬਾਥਰੂਮ ਵਿੱਚ ਕੈਮਰਾ ਲਗਾਉਣ ਦੀ ਗੱਲ ਸਵੀਕਾਰ ਕੀਤੀ। ਪਰ ਬਾਅਦ ਵਿੱਚ ਇਸ ਨੂੰ ਹਟਾਉਣ ਦਾ ਦਾਅਵਾ ਕੀਤਾ। ਪੁਲਿਸ ਦੇ ਬਿਆਨਾਂ ਅਨੁਸਾਰ, ਉਸ ਦੀ ਪਤਨੀ ਨੇ ਉਸ ’ਤੇ ਦੋਸਤਾਂ ਨਾਲ ਸਬੰਧ ਬਣਾਉਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੁਲਜ਼ਮ ਦੀ ਪਤਨੀ ਦਾ ਦਾਅਵਾ ਹੈ ਕਿ ਉਸ ਦੇ ਪਤੀ ਨੇ ਉਨ੍ਹਾਂ ਦੀ ਧੀ ਦੀ ਅਸ਼ਲੀਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਧੀ ਨਾਲ ਸਰੀਰਕ ਸਬੰਧ ਬਣਾਉਣ ਦੀ ਵੀ ਕੋਸ਼ਿਸ਼ ਕੀਤੀ।
ਗੁਰਦਾਸਪੁਰ-ਅਣਪਛਾਤੇ ਕਾਰ ਚਾਲਕ ਨੇ ਮੋਟਰਸਾਈਕਲ ਚਾਲਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਸਟੇਸ਼ਨ ਕਾਹਨੂੰਵਾਨ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਨੇ 24 ਮਈ ਨੂੰ ਵਿਦੇਸ਼ ਆਸਟ੍ਰੇਲੀਆ ਜਾਣਾ ਸੀ।ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸਵਰਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਸ ਦਾ ਜਵਾਈ ਬਿਕਰਮ ਸਿੰਘ ਪੁੱਤਰ ਕੈਪਟਨ ਸਾਗਰ ਸਿੰਘ ਨੇ 24-ਮਈ-2024 ਨੂੰ ਵਿਦੇਸ਼ ਆਸਟ੍ਰੇਲੀਆ ਜਾਣਾ ਸੀ, ਜੋ ਮਿਤੀ 23-5-24 ਨੂੰ ਕਰੀਬ 5 ਵਜੇ ਸ਼ਾਮ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਜ਼ਾਰ ਕਾਹਨੂੰਵਾਨ ਕੁਝ ਨਿੱਜੀ ਸਾਮਾਨ ਲੈ ਕੇ ਘਰ ਵਾਪਸ ਆ ਰਿਹਾ ਸੀ ਤਾਂ ਪਿੰਡ ਵੜੈਚ ਮੋੜ ਸਿੰਘ ਸਰਵਿਸ ਸਟੇਸ਼ਨ ਨੇੜੇ ਸਾਹਮਣੇ ਤੋਂ ਇਕ ਚਿੱਟੇ ਰੰਗ ਦੀ ਕਾਰ ਚਾਲਕ ਨੇ ਗਲਤ ਸਾਈਡ ਤੋਂ ਲਿਆ ਕੇ ਮੋਟਰਸਾਈਕਲ ਵਿਚ ਮਾਰ ਦਿੱਤੀ। ਇਸ ਨਾਲ ਕਾਰ ਉਸ ਦੇ ਜਵਾਈ ਬਿਕਰਮ ਸਿੰਘ ਨੂੰ ਸੜਕ ਤੇ ਘੜੀਸਦੀ ਹੋਈ ਦੂਜੀ ਸਾਈਡ ਲੈ ਗਈ।ਇਸ ਦੌਰਾਨ ਬਿਕਰਮ ਦੀ ਪੱਕੀ ਸੜਕ 'ਤੇ ਡਿੱਗਣ ਕਰ ਕੇ ਸਿਰ ਵਿਚ ਗੰਭੀਰ ਸੱਟ ਲੱਗ ਗਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।...
ਚੱਕਰਵਾਤ ਰੇਮਲ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨੇ ਦੇਸ਼ ਦੇ ਕਈ ਇਲਾਕਿਆਂ ਵਿਚ ਕਹਿਰ ਢਾਹ ਦਿੱਤਾ ਹੈ। ਇਸ ਨਾਲ ਕਈ ਘਰ ਤਬਾਹ ਹੋ ਚੁੱਕੇ ਹਨ। ਕਈ ਥਾਵਾਂ ਉਤੇ ਦਰੱਖਤ ਉਖੜ ਗਏ ਹਨ। ਜਾਣਕਾਰੀ ਅਨੁਸਾਰ ਇਸ ਚੱਕਰਵਾਤ ਰੇਮਲ ਤੂਫਾਨ ਦਾ ਪ੍ਰਭਾਵ ਬੰਗਾਲ ਤੋਂ ਬੰਗਲਾਦੇਸ਼ ਤੱਕ ਦਿਖਾਈ ਦੇ ਰਿਹਾ ਹੈ। ਚੱਕਰਵਾਤ ਰੇਮਾਲ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟਾਂ ਨੂੰ ਪਾਰ ਕਰ ਗਿਆ ਹੈ। ਇਹ ਤੂਫਾਨ ਐਤਵਾਰ ਰਾਤ ਨੂੰ ਬੰਗਾਲ ਦੇ ਤੱਟਾਂ ਉਤੇ ਟਕਰਾਇਆ। ਜਦੋਂ ਇਹ ਬੰਗਾਲ ਦੇ ਤੱਟ ‘ਤੇ ਪਹੁੰਚਿਆ ਤਾਂ ਹਵਾ ਦੀ ਰਫ਼ਤਾਰ 135 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਕਾਰਨ ਬੰਗਾਲ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਕਈ ਥਾਵਾਂ ਉਤੇ ਦਰੱਖਤ ਉਖੜ ਗਏ ਹਨ। ਇਸ ਨਾਲ ਕਈ ਘਰ ਤਬਾਹ ਹੋ ਚੁੱਕੇ ਹਨ।ਕੋਲਕਾਤਾ ਵਿਚ ਤੂਫਾਨ ਦੌਰਾਨ ਕੰਧ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਆਈਐਮਡੀ ਅਨੁਸਾਰ, ਬੰਗਾਲ ਤੋਂ ਬੰਗਲਾਦੇਸ਼ ਤੱਕ ਤਬਾਹੀ ਮਚਾ ਰਹੀ ਰੇਮਲ ਹੁਣ ਕਮਜ਼ੋਰ ਹੋਣ ਜਾ ਰਿਹਾ ਹੈ। ਚੱਕਰਵਾਤੀ ਤੂਫਾਨ ‘ਰੇਮਲ’ ਕੈਨਿੰਗ (ਪੱਛਮੀ ਬੰਗਾਲ) ਤੋਂ ਲਗਪਗ 80 ਕਿਲੋਮੀਟਰ ਦੱਖਣ ਵੱਲ ਹੈ। ਇਹ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਤੱਟਾਂ ਨੂੰ ਪਾਰ ਕਰ ਰਿਹਾ ਹੈ। ਉੱਤਰ ਵੱਲ ਵਧਣਾ ਅਤੇ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਹੈ। ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਤੱਟੀ ਖੇਤਰਾਂ ਵਿੱਚ ਲੈਂਡਫਾਲ ਦੀ ਪ੍ਰਕਿਰਿਆ ਜਾਰੀ ਹੈ ਅਤੇ ਅਗਲੇ 2 ਘੰਟਿਆਂ ਤੱਕ ਜਾਰੀ ਰਹੇਗੀ। -ਪੱਛਮੀ ਬੰਗਾਲ ਦੇ ਤੱਟਵਰਤੀ ਖੇਤਰਾਂ ਵਿੱਚ ਚੱਕਰਵਾਤੀ ਤੂਫਾਨ ‘ਰੇਮਲ’ ਦੇ ਆਉਣ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਭਾਰੀ ਤਬਾਹੀ ਦਾ ਦ੍ਰਿਸ਼ ਦੇਖਿਆ ਗਿਆ। ‘ਰੇਮਲ’ ਨਾਲ ਤੱਟਵਰਤੀ ਖੇਤਰਾਂ ਨੂੰ ਹੋਏ ਨੁਕਸਾਨ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਝੌਂਪੜੀਆਂ ਦੀਆਂ ਛੱਤਾਂ ਹਵਾ ਵਿੱਚ ਉੱਡ ਗਈਆਂ, ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਕਾਰਨ ਕੋਲਕਾਤਾ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ।-ਚੱਕਰਵਾਤ ਰਾਮਾਲ ਦਾ ਅਸਰ ਬਿਹਾਰ ‘ਚ ਵੀ ਦੇਖਣ ਨੂੰ ਮਿਲੇਗਾ। ਬਿਹਾਰ ਦੇ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਰੀਮਲ ਕਾਰਨ ਕੋਲਕਾਤਾ ਤੋਂ ਪਟਨਾ ਦੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੇਵਘਰ ਤੋਂ ਪਟਨਾ ਦੀ ਫਲਾਈਟ ਵੀ ਰੱਦ ਕਰ ਦਿੱਤੀ ਗਈ ਹੈ। ਚੱਕਰਵਾਤੀ ਤੂਫ਼ਾਨ ਰਾਮਾਲ ਕਾਰਨ ਪੁਰਾਣੀ ਬਲੀਡਿੰਗ ਦੀ ਚਾਰਦੀਵਾਰੀ ਦੇ ਢਹਿ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार