LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਡੀਗੋ ਫਲਾਈਟ ਵਿਚ ਮਚ ਗਿਆ ਬਵਾਲ! ਐਮਰਜੈਂਸੀ ਐਗਜ਼ਿਟ ਵਿਚੋਂ ਯਾਤਰੀਆਂ ਨੇ ਮਾਰੀਆਂ ਛਾਲਾਂ

flight indigo news

National News : ਦਿੱਲੀ ਤੋਂ ਬਨਾਰਸ ਜਾ ਰਹੀ ਇੰਡੀਗੋ ਦੀ ਫਲਾਈਟ ਵਿਚ ਹਫੜਾ-ਦਫੜੀ ਮਚ ਗਈ। ਇੰਡੀਗੋ ਦੀ ਫਲਾਈਟ ਨੇ ਅੱਜ ਯਾਨੀ ਮੰਗਲਵਾਰ ਸਵੇਰੇ ਦਿੱਲੀ ਤੋਂ ਬਨਾਰਸ ਲਈ ਉਡਾਣ ਭਰਨੀ ਸੀ। ਇਸ ਦੌਰਾਨ ਜਹਾਜ਼ ਵਿਚ ਬੰਬ ਹੋਣ ਦੀ ਖਬਰ ਮਿਲੀ। ਇਸ ਦੌਰਾਨ ਆਈਜੀਆਈ ਹਵਾਈ ਅੱਡੇ ‘ਤੇ ਜਹਾਜ਼ ਦੀ ਐਮਰਜੈਂਸੀ ਇਵੈਕਿਊਏਸ਼ਨ ਕੀਤਾ ਗਿਆ। ਹਵਾਬਾਜ਼ੀ ਸੁਰੱਖਿਆ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਦੀ ਵਰਕਸ਼ਾਪ ਵਿਚ ਇਸ ਉਤੇ ਇੱਕ ਨੋਟ ‘ਤੇ ਬੰਬ ਲਿਖਿਆ ਹੋਇਆ ਸੀ। ਇਸ ਦੌਰਾਨ ਜਹਾਜ਼ ਵਿਚ ਬੰਬ ਹੋਣ ਦਾ ਰੋਲਾ ਪੈਂਦਿਆਂ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਹਫੜਾ ਦਫੜੀ ਮਚ ਗਈ। 
ਲੋਕ ਹਵਾਈ ਅੱਡੇ ਉਤੇ ਹੀ ਜਹਾਜ਼ ਦੇ ਐਮਰਜੈਂਸੀ ਐਗਜ਼ਿਟ ਤੋਂ ਛਾਲ ਮਾਰ ਕੇ ਭੱਜਣ ਲੱਗੇ। ਇਸ ਮਗਰੋਂ ਫਲਾਈਟ ਨੂੰ ਇਕ ਪਾਸੇ ਲਿਜਾਇਆ ਗਿਆ, ਜਿੱਥੇ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਤੋਂ ਬਾਹਰ ਕੱਢਿਆ ਗਿਆ। ਐਵੀਏਸ਼ਨ ਸਕਿਓਰਿਟੀ ਅਤੇ ਬੰਬ ਡਿਸਪੋਜ਼ਲ ਟੀਮ ਨੂੰ ਤੁਰੰਤ ਸੱਦਿਆ ਗਿਆ।
ਜਾਣਕਾਰੀ ਮੁਤਾਬਕ ਫਲਾਈਟ ਦੇ ਬਾਥਰੂਮ ਵਿਚੋਂ ਟਿਸ਼ੂ ਪੇਪਰ ਮਿਲਿਆ ਸੀ, ਜਿਸ ‘ਤੇ ਲਿਖਿਆ ਬੰਬ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਮੈਸੇਜ ਵਿਚ ਲਿਖਿਆ ਸੀ, ’30 ਮਿੰਟਾਂ ‘ਚ ਬੰਬ ਧਮਾਕਾ।’ ਇਹ ਮੈਸੇਜ ਫਲਾਈਟ 6E2211 ਵਿਚ ਪਾਇਲਟ ਨੇ ਦੇਖਿਆ ਸੀ। ਜਹਾਜ਼ ਵਿੱਚ ਕੁੱਲ 176 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 2 ਬੱਚੇ ਵੀ ਸਨ।
ਇਸ ਦੇ ਨਾਲ ਹੀ ਇੰਡੀਗੋ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ‘ਦਿੱਲੀ ਤੋਂ ਬਨਾਰਸ ਜਾ ਰਹੀ ਇੰਡੀਗੋ ਦੀ ਫਲਾਈਟ 6E2211 ਨੂੰ ਦਿੱਲੀ ਏਅਰਪੋਰਟ ‘ਤੇ ਬੰਬ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ। ਸਾਰੀਆਂ ਸੁਰੱਖਿਆ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ ਜਹਾਜ਼ ਨੂੰ ਵਾਪਸ ਟਰਮੀਨਲ ਖੇਤਰ ਵਿੱਚ ਤਾਇਨਾਤ ਕੀਤਾ ਜਾਵੇਗਾ। ਫਿਲਹਾਲ ਫਲਾਈਟ ‘ਚ ਅਸਲ ‘ਚ ਬੰਬ ਹੈ ਜਾਂ ਨਹੀਂ ਜਾਂ ਫਿਰ ਇਹ ਫਰਜ਼ੀ ਕਾਲ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

In The Market