LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡੇਅਰੀ ਪ੍ਰਾਡਕਟਾਂ ਦੀ ਆੜ ਵਿਚ ਵੇਚਿਆ ਜਾ ਰਿਹੈ ਮਾਂ ਦਾ ਦੁੱਧ ! ਹੋਵੇਗੀ 5 ਸਾਲ ਦੀ ਕੈਦ ਤੇ 5 ਲੱਖ ਜੁਰਮਾਨਾ

mothers milk news

National News : ਡੇਅਰੀ ਉਤਪਾਦਾਂ ਦੀ ਆੜ ਵਿਚ ਮਨੁੱਖੀ ਦੁੱਧ ਦਾ ਵਪਾਰ ਕਰਨ ਵਾਲੀਆਂ ਕੰਪਨੀਆਂ ਖਿ਼ਲਾਫ਼ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਸਖਤ ਐਕਸ਼ਨ ਲਿਆ ਹੈ। FSSAI ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ 'ਚ ਮਾਂ ਦਾ ਦੁੱਧ ਨਹੀਂ ਵੇਚਿਆ ਜਾ ਸਕਦਾ। ਐਡਵਾਈਜ਼ਰੀ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਮਨੁੱਖੀ ਦੁੱਧ ਦੀ ਪ੍ਰੋਸੈਸਿੰਗ ਅਤੇ ਵਿਕਰੀ ਕਰਨਾ ਗਲਤ ਹੈ। ਇਹ ਗੈਰ ਕਾਨੂੰਨੀ ਹੈ ਤੇ ਸਜ਼ਾ ਯੋਗ ਹੈ।
FSSAI ਨੇ ਕਿਹਾ ਕਿ ਕੁਝ ਕੰਪਨੀਆਂ ਡੇਅਰੀ ਉਤਪਾਦਾਂ ਦੀ ਆੜ ਵਿੱਚ ਮਨੁੱਖੀ ਦੁੱਧ ਦਾ ਵਪਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਬ੍ਰੈਸਟ ਫੀਡਿੰਗ ਪ੍ਰਮੋਸ਼ਨ ਨੈੱਟਵਰਕ ਆਫ ਇੰਡੀਆ ਨੇ ਸਰਕਾਰ ਨੂੰ ਅਜਿਹੀਆਂ ਕੰਪਨੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। 24 ਮਈ ਨੂੰ ਜਾਰੀ ਕੀਤੀ ਇੱਕ ਸਲਾਹ ਵਿੱਚ, FSSAI ਨੇ ਰਾਜਾਂ ਨੂੰ ਮਨੁੱਖੀ ਦੁੱਧ ਦੀ ਪ੍ਰੋਸੈਸਿੰਗ ਅਤੇ ਵਿਕਰੀ ਲਈ ਲਾਇਸੈਂਸ ਦੇਣਾ ਬੰਦ ਕਰਨ ਅਤੇ ਮਨੁੱਖੀ ਦੁੱਧ ਦੇ ਵਪਾਰੀਕਰਨ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ।

5 ਸਾਲ ਦੀ ਕੈਦ ਅਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾ
FSSAI ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਐਫਐਸਐਸ ਐਕਟ, 2006 ਅਤੇ ਇਸ ਦੇ ਤਹਿਤ ਬਣਾਏ ਨਿਯਮਾਂ ਤਹਿਤ ਮਨੁੱਖੀ ਦੁੱਧ ਦੀ ਪ੍ਰੋਸੈਸਿੰਗ ਅਤੇ ਵਿਕਰੀ ਦੀ ਇਜਾਜ਼ਤ ਨਹੀਂ ਹੈ। ਇਸ ਲਈ ਮਨੁੱਖੀ ਦੁੱਧ ਤੇ ਇਸ ਦੇ ਉਤਪਾਦਾਂ ਦਾ ਵਪਾਰੀਕਰਨ ਤੁਰੰਤ ਬੰਦ ਕੀਤਾ ਜਾਵੇ। ਨਿਯਮਾਂ ਦੀ ਕਿਸੇ ਵੀ ਉਲੰਘਣਾ 'ਤੇ ਫੂਡ ਬਿਜ਼ਨੈਸ ਆਪਰੇਟਰਾਂ (FBOs) ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੀ ਉਲੰਘਣਾ ਕਰਨ 'ਤੇ 5 ਸਾਲ ਦੀ ਕੈਦ ਤੇ 5 ਲੱਖ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।

In The Market