LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਨਾਂ ਨਿਗਲ ਰਹੀ ਗਰਮੀ ! ਸਰਹੱਦ ਉਤੇ ਤਾਇਨਾਤ ਜਵਾਨ ਦੀ ਲੂ ਲੱਗਣ ਕਾਰਨ ਮੌਤ

jawan heat

Death of jawan due to heat : ਦੇਸ਼ ਵਿਚ ਗਰਮੀ ਜਾਨਲੇਵਾ ਬਣਦੀ ਜਾ ਰਹੀ ਹੈ। ਪਹਿਲਾਂ ਪੰਜਾਬ ਵਿਚ ਵੀ ਗਰਮੀ ਨਾਲ ਮੌਤ ਦੀ ਖਬਰ ਸਾਹਮਣੇ ਆਈ ਸੀ। ਹੁਣ ਦੇਸ਼ ਦੇ ਜੈਸਲਮੇਰ ਇਲਾਕੇ ਵਿਚੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਕੜਾਕੇ ਦੀ ਗਰਮੀ ਕਾਰਨ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ BSF ਦੇ ਜਵਾਨ ਦੀ ਹੀਟ ਸਟ੍ਰੋਕ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਨੌਪਤਾ ਦਾ ਦੂਜਾ ਦਿਨ ਸੀਜ਼ਨ ਦਾ ਸਭ ਤੋਂ ਗਰਮ ਦਿਨ ਸੀ। ਐਤਵਾਰ ਨੂੰ ਪਾਰਾ 48.5 ਡਿਗਰੀ ਦਰਜ ਕੀਤਾ ਗਿਆ। 
ਜੈਸਲਮੇਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀਐਸਐਫ ਜਵਾਨ ਅਜੇ ਕੁਮਾਰ (35) ਦੀ ਗਰਮੀ ਕਾਰਨ ਮੌਤ ਹੋ ਗਈ। ਉਹ ਸਰਹੱਦੀ ਚੌਕੀ ਭਾਨੂ ਵਿਖੇ ਤਾਇਨਾਤ ਸੀ। ਇਸ ਦੌਰਾਨ ਅੱਤ ਦੀ ਗਰਮੀ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਉਸ ਨੂੰ ਰਾਮਗੜ੍ਹ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਗਰੋਂ ਰਾਮਗੜ੍ਹ ਕੰਪਲੈਕਸ ਵਿੱਚ ਹੀ ਫ਼ੌਜੀ ਜਵਾਨ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਦੌਰਾਨ ਬੀਐਸਐਫ ਦੇ ਅਧਿਕਾਰੀਆਂ ਨੇ ਜਵਾਨ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਜਵਾਨ ਅਜੈ ਕੁਮਾਰ ਸੀਮਾ ਸੁਰੱਖਿਆ ਬਲ ਦੀ 173ਵੀਂ ਕੋਰ ਵਿੱਚ ਤਾਇਨਾਤ ਸੀ। ਉਹ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਸਾਰੂ ਪਿੰਡ ਦਾ ਰਹਿਣ ਵਾਲਾ ਸੀ। ਰਾਮਗੜ੍ਹ ਹਸਪਤਾਲ 'ਚ ਪੋਸਟਮਾਰਟਮ ਤੋਂ ਬਾਅਦ ਜਵਾਨ ਦੀ ਮ੍ਰਿਤਕ ਦੇਹ ਨੂੰ ਰਾਮਗੜ੍ਹ ਤੋਂ ਜੋਧਪੁਰ ਸੜਕੀ ਰਸਤੇ ਭੇਜ ਦਿਤਾ ਗਿਆ, ਜਿਥੋਂ ਲਾਸ਼ ਨੂੰ ਜਵਾਨ ਦੇ ਜੱਦੀ ਪਿੰਡ ਲਿਜਾਇਆ ਗਿਆ। ਸ਼ਾਹਗੜ੍ਹ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

In The Market