ਜਲੰਧਰ ਤੋਂ ਇਕ ਤੋਂ ਬਾਅਦ ਇਕ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੰਮੂ ਕਸ਼ਮੀਰ ਵਿੱਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ਵਿਚ ਲੁਕੇ ਗੈਂਗਸਟਰ ਨਾਲ ਪੁਲਿਸ ਦਾ ਐਨਕਾਊਂਟਰ ਹੋ ਗਿਆ। ਇਸ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਾਣਕਾਰੀ ਅਨੁਸਾਰ 2 ਅਪ੍ਰੈਲ 2024 ਨੂੰ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਨੂੰ ਕਠੂਆ ਵਿੱਚ ਇੱਕ ਗੈਂਗਸਟਰ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਈ। ਜੰਮੂ ਪੁਲਿਸ ਦੇ ਬਹਾਦਰ ਸਬ-ਇੰਸਪੈਕਟਰ ਦੀਪਕ ਕੁਮਾਰ ਨੂੰ ਇਸ ਘਟਨਾ ‘ਚ ਗੋਲੀ ਲੱਗ ਗਈ। ਉਸ ਦੀ ਜੰਮੂ ਦੇ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ।ਗੈਂਗਸਟਰ ਰੋਹਿਤ ਕੁਮਾਰ ਰਾਣਾ ਉਰਫ ਰੋਹਿਤ ਰਾਣਾ ਉਰਫ ਮੱਖਣ, ਜਿਸ ਨੂੰ AGTF ਨੇ ਬੁੱਧਵਾਰ ਨੂੰ ਜਲੰਧਰ ਦੇ ਭੋਗਪੁਰ ‘ਚ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਨੇ ਹੀ ਜੰਮੂ ਪੁਲਿਸ ਦੇ ਉਕਤ ਸਬ ਇੰਸਪੈਕਟਰ ਨੂੰ ਗੋਲੀ ਮਾਰੀ ਸੀ। ਜਲੰਧਰ ਵਿਚ ਮੁਕਾਬਲੇ ਦੌਰਾਨ AGTF ਨੇ ਰਾਣਾ ਦੀ ਲੱਤ ਉਤੇ ਦੋ ਗੋਲੀਆਂ ਮਾਰੀਆਂ ਸੀ। ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਜ਼ਖਮੀ ਹੋ ਗਈਆਂ।ਮੁਲਜ਼ਮ ਭੋਗਪੁਰ ‘ਚ ਜਿਸ ਮਕਾਨ ‘ਚ ਰਹਿ ਰਿਹਾ ਸੀ, ਉਹ ਬਜ਼ੁਰਗ ਜੋੜੇ ਦਾ ਹੈ। ਦੋਵਾਂ ਦੀ ਦੇਖ-ਭਾਲ ਕਰਨ ਲਈ ਮੁਲਜ਼ਮ ਨੂੰ ਉਕਤ ਘਰ ਵਿੱਚ ਰੱਖਿਆ ਗਿਆ ਸੀ। ਬਜ਼ੁਰਗ ਦਾ ਪੁੱਤਰ ਅਰਮੇਨੀਆ ਵਿੱਚ ਰਹਿੰਦਾ ਹੈ। ਇਸ ਕਾਰਨ ਮੁਲਜ਼ਮਾਂ ਨੇ ਜਲੰਧਰ ਦੇ ਭੋਗਪੁਰ ਵਿੱਚ ਰਹਿਣਾ ਹੀ ਠੀਕ ਸਮਝਿਆ। ਕਿਉਂਕਿ ਹਾਈਵੇ ਭੋਗਪੁਰ ਦੇ ਨਾਲ ਲੱਗਦੀ ਹੈ ਅਤੇ ਨਵਾਂਸ਼ਹਿਰ ਨੂੰ ਜਾਣ ਵਾਲਾ ਰਸਤਾ ਵੀ ਆਸਾਨ ਹੈ। ਹਾਲਾਂਕਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਦੋ ਹਥਿਆਰ ਉਹੀ ਹਥਿਆਰ ਹਨ, ਜੋ ਉਹ ਜੰਮੂ ਤੋਂ ਆਪਣੇ ਨਾਲ ਲਿਆਇਆ ਸੀ।
ਜਲੰਧਰ-ਜਲੰਧਰ ਸ਼ਹਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਧੇੜ ਉਮਰ ਦਾ ਵਿਅਕਤੀ ਚਾਰ ਸਾਲ ਦੀ ਮਾਸੂਮ ਨਾਲ ਗੰਦੀਆਂ ਹਰਕਤਾਂ ਕਰਦਾ ਰਿਹਾ। ਸ਼ਹਿਰ ਦੇ ਭਗਵਾਨ ਵਾਲਮੀਕਿ ਚੌਕ ਦੇ ਨਜ਼ਦੀਕੀ ਇਲਾਕੇ ’ਚ ਵਾਪਰੀ ਦਰਦਨਾਕ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਆਂਢ ’ਚ ਰਹਿਣ ਵਾਲਾ 55 ਸਾਲਾ ਇਲੈਕਟ੍ਰੀਸ਼ੀਅਨ ਬੱਚੀ ਨਾਲ ਗੰਦੇ ਕੰਮ ਕਰ ਰਿਹਾ ਸੀ। ਇਸ ਦਾ ਕਿਸੇ ਨੂੰ ਪਤਾ ਨਹੀਂ ਲੱਗਾ, ਜਿਵੇਂ ਹੀ ਕੁੜੀ ਦੀ ਮਾਂ ਆਪਣੇ ਕੰਮ ’ਤੇ ਜਾਂਦੀ ਤਾਂ ਮੁਲਜ਼ਮ ਕੁੜੀ ਨੂੰ 10-20 ਰੁਪਏ ਦਾ ਲਾਲਚ ਦੇ ਕੇ ਆਪਣੇ ਕਮਰੇ ’ਚ ਲਿਜਾਂਦਾ ਤੇ ਗੰਦੀਆਂ ਹਰਕਤ ਕਰਦਾ। ਕਾਫ਼ੀ ਦੇਰ ਤੋਂ ਚਲਦੇ ਇਸ ਸਿਲਸਿਲੇ ਕਾਰਨ ਕੁੜੀ ਵੀ ਸਹਿਮ ਗਈ ਸੀ।ਇਸ ਗੰਦੀ ਕਰਤੂਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਦੀ ਮਾਂ ਨੇ ਉਸ ਨੂੰ ਨਹਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਗੁਪਤ ਅੰਗ ਨੂੰ ਛੂਹਣ ’ਤੇ ਬੱਚੀ ਰੋਣ ਲੱਗੀ। ਮਾਂ ਨੇ ਕਾਰਨ ਪੁੱਛਿਆ ਤਾਂ ਖੁਲਾਸਾ ਹੋਣ ਉਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੁੜੀ ਨੇ ਦੱਸਿਆ ਕਿ ਗੁਆਂਢ ’ਚ ਰਹਿਣ ਵਾਲਾ ਚਾਚਾ ਪਹਿਲਾਂ ਉਸ ਨੂੰ ਪੈਸੇ ਦੇ ਕੇ ਪਿਆਰ ਕਰਦਾ ਸੀ ਤੇ ਫਿਰ ਉਸ ਨੂੰ ਆਪਣੇ ਕਮਰੇ ’ਚ ਲਿਜਾਂਦਾ ਸੀ ਤੇ ਉਸ ਨਾਲ ਗੰਦੀ ਹਰਕਤ ਕਰਦਾ ਸੀ। ਫਿਰ ਕੀ ਸੀ ਬੱਚੀ ਦੀ ਮਾਂ ਨੇ ਜਾਣਕਾਰਾਂ ਨੂੰ ਇਕੱਠਾ ਕੀਤਾ ਤੇ ਮੁਲਜ਼ਮ ਦੀ ਖ਼ੂਬ ਛਿੱਤਰ ਪਰੇਡ ਕੀਤੀ। ਉਹ ਆਪਣੀ ਇਸ ਗੰਦੀ ਹਰਕਤ ਲਈ ਮੁਆਫ਼ੀ ਮੰਗਣ ਲੱਗਾ। ਵਿਹੜੇ ਦੇ ਮਾਲਕ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਸ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਬਜਾਏ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ।ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਪ੍ਰਾਪਰਟੀ ਦੇ ਮਾਲਕ ਨੇ ਮੁਲਜ਼ਮ ਦੀ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਸੀ। ਫਿਲਹਾਲ ਇਸ ਸਬੰਧੀ ਪੁਲਿਸ ਥਾਣੇ ’ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਹਾਲਾਂਕਿ ਪੀੜਤ ਕੁੜੀ ਦੀ ਮਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਦੱਸ ਰਹੀ ਹੈ ਕਿ ਉਸ ਦੀ ਛੋਟੀ ਧੀ ਨਾਲ ਕੀ ਹੋਇਆ ਪਰ ਡਰ ਦੇ ਮਾਰੇ ਬੱਚੀ ਦੀ ਮਾਂ ਪੁਲਿਸ ਦੇ ਸਾਹਮਣੇ ਜਾਣ ਲਈ ਤਿਆਰ ਨਹੀਂ ਹੈ। ਇਹ ਵੀ ਚਰਚਾ ਹੈ ਕਿ ਜਿਸ ਜਗ੍ਹਾ ’ਤੇ ਇਹ ਲੋਕ ਕਿਰਾਏ ’ਤੇ ਰਹਿ ਰਹੇ ਹਨ, ਉਸ ਜਗ੍ਹਾ ਦੇ ਮਾਲਕ ਦੇ ਦਬਾਅ ਕਾਰਨ ਇਹ ਪੀੜਤ ਥਾਣੇ ਨਹੀਂ ਜਾ ਰਹੇ।...
ਨਵੀਂ ਦਿੱਲੀ : ਗਰਮੀ ਨੇ ਇਸ ਵਾਰ ਸਾਰੇ ਰਿਕਾਰਡ ਤੋੜ ਦਿੱਤੇ ਹਨ। ਤਾਪਮਾਨ ਹੱਦਾਂ ਬੰਨੇ ਟੱਪਦਾ ਜਾ ਰਿਹਾ ਹੈ। ਦੇਸ਼ ਵਾਸੀ ਤ੍ਰਾਹ ਤ੍ਰਾਹ ਕਰ ਰਹੇ ਹਨ। ਦਿੱਲੀ ਦੇ ਮੁੰਗੇਸ਼ਪੁਰ ਇਲਾਕੇ ’ਚ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਕੌਮੀ ਰਾਜਧਾਨੀ ’ਚ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਉੱਤਰ-ਪੱਛਮੀ ਦਿੱਲੀ ਦੇ ਮੁੰਗੇਸ਼ਪੁਰ ’ਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 49.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਇਕ ਦਿਨ ਬਾਅਦ ਤਾਪਮਾਨ ਹੋਰ ਵੱਧ ਗਿਆ ਤੇ ਮੌਸਮ ਵਿਗਿਆਨ ਕੇਂਦਰ ਨੇ ਸ਼ਾਮ 4:14 ਵਜੇ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ’ਚ ਇਹ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ।ਹਾਲਾਂਕਿ ਸ਼ਾਮ ਸਮੇਂ ਅਚਾਨਕ ਮੌਸਮ ਨੇ ਮਿਜਾਜ਼ ਬਦਲ ਲਿਆ। ਆਸਮਾਨ ’ਚ ਬੱਦਲ ਛਾ ਗਏ ਤੇ ਕੁਝ ਇਲਾਕਿਆਂ ’ਚ ਹਲਕੀ ਕਿਣਮਿਣ ਵੀ ਹੋਈ। ਇਸ ਨਾਲ ਦਿੱਲੀ ਵਾਸੀਆਂ ਨੂੰ ਕੁਝ ਰਾਹਤ ਮਿਲੀ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਖੇਤਰੀ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਰਾਜਸਥਾਨ ਤੋਂ ਆਉਣ ਵਾਲੀ ਗਰਮੀ ਦੀ ਮਾਰ ’ਚ ਆਉਣ ਵਾਲੇ ਦਿੱਲੀ ਦੇ ਬਾਹਰੀ ਇਲਾਕੇ ਪਹਿਲੇ ਖੇਤਰ ਹਨ। ਦਿੱਲੀ ਦੇ ਕੁੱਝ ਹਿੱਸੇ ਗਰਮ ਹਵਾਵਾਂ ਦੇ ਜਲਦੀ ਆਉਣ ਨਾਲ ਪ੍ਰਭਾਵਿਤ ਹੋਏ ਹਨ, ਜਿਸ ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਖਰਾਬ ਮੌਸਮ ਵਿਗੜ ਗਿਆ ਹੈ। 52.3 ਡਿਗਰੀ ਸੈਲਸੀਅਸ ਤਾਪਮਾਨ ਗਲਤੀ ਕਾਰਨ ਹੋਣ ਦੀ ਸੰਭਾਵਨਾ : ਮੌਸਮ ਵਿਭਾਗਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਦਿੱਲੀ ਦੇ ਮੁੰਗੇਸ਼ਪੁਰ ਇਲਾਕੇ ਦੇ ਆਟੋਮੈਟਿਕ ਵੈਦਰ ਸਟੇਸ਼ਨ (AWS) 'ਚ ਦਰਜ ਕੀਤਾ ਗਿਆ ਵੱਧ ਤੋਂ ਵੱਧ ਤਾਪਮਾਨ 52.9 ਡਿਗਰੀ ਸੈਲਸੀਅਸ 'ਚ ਗਲਤੀ ਹੋਣ ਦੀ ਸੰਭਾਵਨਾ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕਿਉਂਕਿ ਇਹ ਰਾਸ਼ਟਰੀ ਰਾਜਧਾਨੀ ਦੇ ਹੋਰ ਹਿੱਸਿਆਂ 'ਚ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨਾਲੋਂ ਅੱਠ ਡਿਗਰੀ ਸੈਲਸੀਅਸ ਜ਼ਿਆਦਾ ਹੈ।...
ਨਵੀਂ ਦਿੱਲੀ- HDFC ਬੈਂਕ ਨੇ ਕੀਤੇ ਜਾਣ ਵਾਲੇ ਟਰਾਂਜ਼ੈਕਸ਼ਨਾਂ ਦਾ ਮੈਸੇਜ ਅਲਰਟ ਭੇਜਣ ਬਾਰੇ ਵੱਡਾ ਫੈਸਲਾ ਲਿਆ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਕਿ 25 ਜੂਨ, 2024 ਤੋਂ 100 ਰੁਪਏ ਤੋਂ ਘੱਟ ਦੇ UPI ਲੈਣ-ਦੇਣ (UPI Transaction) 'ਤੇ SMS ਅਲਰਟ ਨਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ 500 ਰੁਪਏ ਤੱਕ ਦੀ ਰਕਮ ਕ੍ਰੈਡਿਟ ਹੋਣ 'ਤੇ ਵੀ ਮੈਸੇਜ ਅਲਰਟ ਨਹੀਂ ਭੇਜਿਆ ਜਾਵੇਗਾ।ਬੈਂਕ ਨੇ ਗਾਹਕਾਂ ਨੂੰ ਕਿਹਾ ਕਿ ਭਾਵੇਂ ਹੀ ਐਸਐਮਐਸ ਅਲਰਟ ਨਹੀਂ ਆਵੇਗਾ ਪਰ, ਗਾਹਕਾਂ ਨੂੰ ਹਰ ਲੈਣ-ਦੇਣ 'ਤੇ ਈ-ਮੇਲ ਅਲਰਟ ਮਿਲੇਗਾ। ਇਹ ਸੁਨਿਸ਼ਚਿਤ ਕਰਨ ਲਈ ਕਿ ਸਾਰੇ ਗਾਹਕਾਂ ਨੂੰ ਈ-ਮੇਲ ਅਲਰਟ ਮਿਲਣਗੇ, ਬੈਂਕ ਨੇ ਉਨ੍ਹਾਂ ਨੂੰ ਆਪਣੀ ਈ-ਮੇਲ ਆਈਡੀ ਅਪਡੇਟ ਕਰਨ ਲਈ ਕਿਹਾ ਹੈ।ਜਾਣਕਾਰੀ ਅਨੁਸਾਰ ਇਸ ਦਾ ਕਾਰਨ ਇਹ ਹੈ ਕਿ ਬਲਕ ਐਸਐਮਐਸ ਸੁਨੇਹੇ ਭੇਜਣ ਦੀ ਲਾਗਤ ਵਧ ਜਾਂਦੀ ਹੈ। ਯੂਪੀਆਈ ਟ੍ਰਾਂਜੈਕਸ਼ਨਾਂ...
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਆਪਣੇ ਯਾਤਰੀਆਂ ਲਈ ਨਵੀਆਂ ਨਵੀਆਂ ਸਹੂਲਤਾਂ ਲਿਆਂਦੀ ਰਹਿੰਦੀ ਹੈ। ਹੁਣ ਏਅਰਲਾਈਨ ਨੇ ਔਰਤਾਂ ਲਈ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ। ਇਸ ਜ਼ਰੀਏ ਔਰਤਾਂ ਵੈੱਬ ਚੈੱਕ-ਇਨ ਦੇ ਸਮੇਂ ਆਪਣੇ ਲਈ ਸੀਟ ਦੀ ਚੋਣ ਕਰ ਸਕਣਗੀਆਂ। ਉਹ ਦੂਜੀਆਂ ਮਹਿਲਾ ਯਾਤਰੀਆਂ ਦੁਆਰਾ ਪਹਿਲਾਂ ਹੀ ਬੁੱਕ ਕੀਤੀਆਂ ਸੀਟਾਂ ਬਾਰੇ ਜਾਣ ਸਕਦੀਆਂ ਹਨ। ਏਅਰਲਾਈਨ ਨੇ ਮਾਰਕੀਟ ਰਿਸਰਚ ਕਰਨ ਤੋਂ ਬਾਅਦ ਇਹ ਫੀਚਰ ਸ਼ੁਰੂ ਕੀਤਾ ਹੈ। ਇੰਡੀਗੋ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਸੀ। ਪ੍ਰੈੱਸ ਰਿਲੀਜ਼ 'ਚ ਏਅਰਲਾਈਨ ਨੇ ਕਿਹਾ ਕਿ ਉਹ ਔਰਤਾਂ ਲਈ ਇਕ ਨਵੀਂ ਸਹੂਲਤ ਸ਼ੁਰੂ ਕਰ ਰਹੀ ਹੈ। ਇਸ ਵਿਸ਼ੇਸ਼ਤਾ ਦਾ ਉਦੇਸ਼ ਮਹਿਲਾ ਯਾਤਰੀਆਂ ਲਈ ਯਾਤਰਾ ਅਨੁਭਵ ਨੂੰ ਵਧੇਰੇ ਆਰਾਮਦਾਇਕ ਬਣਾਉਣਾ ਹੈ।ਇੰਡੀਗੋ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਨਵੀਂ ਸੀਟ ਚੋਣ ਵਿਸ਼ੇਸ਼ਤਾ ਮਾਰਕੀਟ ਖੋਜ ਤੋਂ ਬਾਅਦ ਪੇਸ਼ ਕੀਤੀ ਗਈ ਹੈ। ਫਿਲਹਾਲ #GirlPower ਦੇ ਤਹਿਤ ਇਹ ਫੀਚਰ ਸ਼ੁਰੂ ਕੀਤਾ ਹੈ। ਇਸ ਵਿਸ਼ੇਸ਼ਤਾ ਵਿੱਚ ਮਹਿਲਾ ਯਾਤਰੀ ਵੈੱਬ ਚੈਕ-ਇਨ ਦੌਰਾਨ ਹੋਰ ਮਹਿਲਾ ਯਾਤਰੀਆਂ ਦੁਆਰਾ ਬੁੱਕ ਕੀਤੀਆਂ ਸੀਟਾਂ ਬਾਰੇ ਜਾਣ ਸਕਣਗੀਆਂ। ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਇੰਡੀਗੋ 60 ਪ੍ਰਤੀਸ਼ਤ ਤੋਂ ਵੱਧ ਮਾਰਕੀਟ ਹਿੱਸੇਦਾਰੀ ਨਾਲ ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਹੈ। ਇਸ ਸਾਲ ਅਪ੍ਰੈਲ 2024 'ਚ ਇੰਡੀਗੋ ਏਅਰਲਾਈਨ 'ਚ 80 ਲੱਖ ਯਾਤਰੀਆਂ ਨੇ ਸਫਰ ਕੀਤਾ।
National News : ਕੁਰੂਕਸ਼ੇਤਰ ਨੈਸ਼ਨਲ ਹਾਈਵੇ 44 ਉਤੇ ਸ਼ਾਹਬਾਦ ਦੇ ਪਿੰਡ ਰਤਨਗੜ੍ਹ ਨੇੜੇ ਸਵਾਰੀਆਂ ਨਾਲ ਭਰੀ ਹੋਈ ਕੁਰੂਕਸ਼ੇਤਰ ਡਿਪੋ ਦੀ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਇਸ ਬੱਸ ਵਿਚ 45 ਯਾਤਰੀ ਸਵਾਰ ਸਨ। ਬਰੇਕ ਫੇਲ੍ਹ ਹੋਣ ਦਾ ਰੋਲਾ ਪੈਣ ਉਤੇ ਚੀਕ ਪੁਕਾਰ ਮਚ ਗਈ। ਉਪਰੰਤ ਬੱਸ ਸੜਕ ਕਿਨਾਰੇ ਖੱਡ ਵਿੱਚ ਜਾ ਡਿੱਗੀ। ਬੱਸ ਚਲਾਕ ਧਰਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਲਈ ਬੱਸ ਲੈ ਕੇ ਰਵਾਨਾ ਹੋਇਆ ਸੀ। ਇਸ ਦੌਰਾਨ ਬੱਸ ਦੇ ਬ੍ਰੇਕ ਠੀਕ ਸਨ ਪਰ ਜਦੋਂ ਉਹ ਨੈਸ਼ਨਲ ਹਾਈਵੇ 44 ਪਿੰਡ ਰਤਨਗੜ੍ਹ ਨੇੜੇ ਪਹੁੰਚੇ ਤਾਂ ਬੱਸ ਦੀ ਬ੍ਰੇਕ ਕੰਮ ਨਹੀਂ ਕਰ ਰਹੀ ਸੀ। ਬੱਸ ਦੇ ਬ੍ਰੇਕ ਫੇਲ੍ਹ ਹੋ ਚੁਕੇ ਸਨ। ਬੱਸ ਦੇ ਸਾਹਮਣੇ ਹੋਰ ਗੱਡੀਆਂ ਚੱਲ ਰਹੀਆਂ ਸਨ। ਕਿਸੇ ਗੱਡੀ ਨਾਲ ਟੱਕਰ ਨਾ ਹੋ ਜਾਵੇ ਇਸ ਲਈ ਉਸ ਨੇ ਬੱਸ ਨੂੰ ਸੜਕ ਕਿਨਾਰੇ ਖਦਾਨ ਵਿੱਚ ਰੋਕਿਆ। ਗਨੀਮਤ ਰਹੀ ਕਿ ਬੱਸ ਖਦਾਨ ਵਿੱਚ ਜਾ ਕੇ ਪਲਟੀ ਨਹੀਂ ਅਤੇ ਬੱਸ ਸਿੱਧੀ ਖੜੀ ਰਹੀ, ਜਿਸ ਨਾਲ ਸਾਰੀ ਸਵਾਰੀਆਂ ਸੁਰੱਖਿਅਤ ਹਨ। ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਬੱਸ ਵਿਚ ਲਗਪਗ 45 ਯਾਤਰੀ ਸਵਾਰ ਸਨ, ਜਿਨ੍ਹਾਂ ‘ਚ 2 ਤੋਂ 3 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬਾਕੀ ਸਵਾਰੀਆਂ ਨੂੰ ਹੋਰ ਬੱਸ ਦਾ ਪ੍ਰਬੰਧ ਕਰਕੇ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ।
National News : ਗਰਮੀ ਦਾ ਕਹਿਰ ਜਾਰੀ ਹੈ। ਵਧੇ ਤਾਪਮਾਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਤਪਸ਼ ਇੰਨੀ ਕੇ ਤੰਦਰੁਸਤ ਵਿਅਕਤੀ ਵੀ ਬਿਮਾਰ ਪੈ ਜਾਵੇ। ਅਜਿਹੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਵੋਗੇ। ਦਰਅਸਲ, ਕਹਿਰ ਦੀ ਗਰਮੀ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਸਕੂਲ ਸੱਦ ਲਿਆ ਗਿਆ। ਫਿਰ ਕੀ ਸੀ, ਇਕ ਤੋਂ ਬਾਅਦ ਇਕ ਵਿਦਿਆਰਥਣਾਂ ਬੇਹੋਸ਼ ਹੋ ਕੇ ਡਿੱਗਣ ਲੱਗੀਆਂ। ਸਰਕਾਰੀ ਸਕੂਲ ਵਿਚ ਤੇਜ਼ ਗਰਮੀ ਕਾਰਨ 16 ਵਿਦਿਆਰਥਣਾਂ ਬੇਹੋਸ਼ ਹੋ ਗਈਆਂ। ਬਿਹਾਰ ਦੇ ਸ਼ੇਖਪੁਰਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਵਿਗੜਦੀ ਸਿਹਤ ਕਾਰਨ ਸਕੂਲ ਵਿੱਚ ਹਫੜਾ-ਦਫੜੀ ਮੱਚ ਗਈ। ਬੇਹੋਸ਼ ਹੋਏ ਬੱਚਿਆਂ ਨੂੰ ਹਸਪਤਾਲ ਲਿਜਾਣ ਲਈ ਸਿਹਤ ਵਿਭਾਗ ਨੂੰ ਬੁਲਾਇਆ ਗਿਆ। ਕਾਫੀ ਦੇਰ ਤਕ ਐਂਬੂਲੈਂਸ ਨਾ ਪਹੁੰਚਣ ਉਤੇ ਸਾਰੀਆਂ ਵਿਦਿਆਰਥਣਾਂ ਨੂੰ ਨਿੱਜੀ ਵਾਹਨਾਂ ਵਿਚ ਸਦਰ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਲਾਪਰਵਾਹੀ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਬਿਹਾਰ ਵਿਚ ਗਰਮੀਆਂ ਦਾ ਮੌਸਮ ਆਪਣੇ ਸਿਖਰ ‘ਤੇ ਹੈ। ਕਹਿਰ ਦੀ ਗਰਮੀ ਨੇ ਤਬਾਹੀ ਮਚਾ ਦਿੱਤੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਉਪਰ ਪਹੁੰਚ ਗਿਆ ਹੈ। ਕੜਾਕੇ ਦੀ ਗਰਮੀ ਦੇ ਬਾਵਜੂਦ ਸੂਬੇ ਦੇ ਸਕੂਲ ਖੁੱਲ੍ਹ ਰਹੇ ਹਨ। ਜਿਸ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਟਨਾ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਸੁਰੇਸ਼ ਪ੍ਰਸਾਦ ਨੇ ਦੱਸਿਆ ਕਿ ਨਮਾਜ਼ ਤੋਂ ਬਾਅਦ ਜਦੋਂ ਬੱਚੇ ਜਮਾਤ ਵਿੱਚ ਪੜ੍ਹ ਰਹੇ ਸਨ ਤਾਂ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਰਾਗਿਨੀ, ਕਾਜਲ, ਸਨੇਹਾ, ਜੂਲੀ ਕੁਮਾਰੀ ਸਮੇਤ ਦਰਜਨਾਂ ਬੱਚੇ ਇੱਕ-ਇੱਕ ਕਰਕੇ ਬੇਹੋਸ਼ ਹੋਣ ਲੱਗੇ। ਬੱਚੇ ਬੇਹੋਸ਼ ਹੋਣ ‘ਤੇ ਸਕੂਲ ‘ਚ ਹਫੜਾ-ਦਫੜੀ ਮਚ ਗਈ। ਅਧਿਆਪਕਾਂ ਅਤੇ ਸਟਾਫ਼ ਨੇ ਬੱਚਿਆਂ ਨੂੰ ਪੱਖੇ ਨਾਲ ਹਵਾ ਦਿੱਤੀ ਅਤੇ ਉਨ੍ਹਾਂ ਨੂੰ ਇਲੈਕਟਰੋਲ ਮਿਲਾ ਕੇ ਪਾਣੀ ਪਿਲਾਇਆ। ਬੱਚਿਆਂ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਬੁਲਾਈ ਗਈ। ਸੂਚਨਾ ਦੇ ਬਾਵਜੂਦ ਜਦੋਂ ਐਂਬੂਲੈਂਸ ਨਾ ਪੁੱਜੀ ਤਾਂ ਸਾਰੇ ਬੱਚਿਆਂ ਨੂੰ ਨਿੱਜੀ ਵਾਹਨ ‘ਚ ਸਦਰ ਹਸਪਤਾਲ ਦਾਖਲ ਕਰਵਾਇਆ ਗਿਆ।...
ਬਠਿੰਡਾ : ਬਠਿੰਡਾ 'ਚ ਤੜਕੇ ਤੜਕੇ ਵੱਡੀ ਵਾਰਦਾਤ ਵਾਪਰੀ। ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਦਿੱਤਾ। ਮੁਲਜ਼ਮ ਨੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਵਾਰਦਾਤ ਗੋਪਾਲ ਨਗਰ ਦੀ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ।ਗੁਆਂਢੀਆਂ ਨੇ ਦੱਸਿਆ ਕਿ ਇਨ੍ਹਾਂ ਦੇ ਘਰ ਕੋਈ ਬੰਦਾ ਆਉਂਦਾ ਸੀ, ਜਿਸ ਨੂੰ ਪਤੀ ਰੋਕਦਾ ਸੀ। ਇਸੇ ਕਾਰਨ ਸਵੇਰੇ ਕਲੇਸ਼ ਹੋਇਆ ਤੇ ਫਿਰ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕਾ ਗਗਨਦੀਪ ਕੌਰ ਦੀ ਭੈਣ ਨੇ ਦੱਸਿਆ ਕਿ ਦੋਹਾਂ ਪਤੀ-ਪਤਨੀ ਦਾ ਰੋਜ਼ਾਨਾ ਆਪਸ 'ਚ ਝਗੜਾ ਹੁੰਦਾ ਸੀ ਅਤੇ ਪਤੀ ਦਾ ਦੋਸ਼ ਸੀ ਕਿ ਉਸ ਦੀ ਪਤਨੀ ਘਰ ਬੰਦ ਸੱਦਦੀ ਹੈ।ਗੁਆਂਢੀਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇਨ੍ਹਾਂ ਦੇ ਘਰ ਇਕ ਵਿਅਕਤੀ ਆਇਆ ਸੀ। ਇਸ ਤੋਂ ਬਾਅਦ, ਘਰ 'ਚ ਕਲੇਸ਼ ਵੱਧ ਗਿਆ ਅਤੇ ਪਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਪਤਨੀ ਦੇ ਰਿਸ਼ਤੇਦਾਰ ਦਾ ਦੱਸਣਾ ਹੈ ਕਿ ਪਤਨੀ ਦਾ ਕਿਸੀ ਗੈਰ ਮਰਦੇ ਨਾ ਨਜਾਇਜ਼ ਸੰਬੰਧ ਸੀ ਜੋ ਪਤੀ ਉਸ ਨੂੰ ਰੋਕਦਾ ਸੀ ਅਤੇ ਘਰ ਦੇ ਵਿੱਚ ਹਰ ਵਕਤ ਕਲੇਸ਼ ਰਹਿੰਦਾ ਸੀ ਜਿਸ ਦੇ ਚਲਦੇ ਅੱਜ ਸਵੇਰੇ ਸਾਨੂੰ ਪਤਾ ਚੱਲਿਆ ਹੈ ਕਿ ਦੋਸ਼ੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਥਾਣਾ ਕੈਨਾਲ ਦੇ ਐੱਸਐੱਚਓ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
National News : ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਕਾਫਲੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਕਾਫਲੇ ਵਿਚ ਇਕ ਬੇਕਾਬੂ ਪੁਲਿਸ ਐਸਕਾਰਟ ਵਾਹਨ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਪੈਦਲ ਯਾਤਰੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਗੋਂਡਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫ਼ਲੇ ਨਾਲ ਇਹ ਹਾਦਸਾ ਵਾਪਰਿਆ। ਇਸ ਹਾਦਸੇ ਤੋਂ ਬਾਅਦ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ।ਕੈਸਰਗੰਜ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਕਰਨ ਭੂਸ਼ਣ ਸਿੰਘ ਦੇ ਕਾਫ਼ਲੇ ਨਾਲ ਵਾਪਰੇ ਇਸ ਹਾਦਸੇ ਨੇ ਗੋਂਡਾ ’ਚ ਹਲਚਲ ਤੇਜ਼ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਹੋਰ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਥਾਨਕ ਸੀ.ਐੱਚ.ਸੀ. ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੋ ਦੀ ਮੌਤ ਤੋਂ ਗੁੱਸੇ 'ਚ ਆਈ ਭੀੜ ਨੇ ਸਥਾਨਕ ਥਾਣੇ ਦਾ ਘਿਰਾਓ ਕਰ ਲਿਆ। ਲੋਕ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।ਹਾਦਸੇ 'ਚ ਪੁਲਿਸ ਦੀ ਸੁਰੱਖਿਆ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਐਸਕਾਰਟ ਕਾਰ ਦੇ ਏਅਰਬੈਗ ਖੁੱਲ੍ਹ ਗਏ। ਇਸ ਘਟਨਾ ਤੋਂ ਬਾਅਦ ਕਾਫ਼ਲੇ 'ਚ ਸ਼ਾਮਲ ਸਾਰੇ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕੀਤੀ ਗਈ ਹੈ। ਇਹ ਹਾਦਸਾ ਕਰਨਲਗੰਜ ਥਾਣਾ ਖੇਤਰ ਦੇ ਹਜ਼ੂਰਪੁਰ 'ਚ ਬਹਿਰਾਇਚ ਰੇਲਵੇ ਕਰਾਸਿੰਗ ਨੇੜੇ ਹੋਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਐਸਕਾਰਟ ਦੇ ਨਿਸ਼ਾਨ ਵਾਲੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ। ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋ ਹੋਰ ਪੈਦਲ ਯਾਤਰੀ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਤੁਰੰਤ ਸਥਾਨਕ ਸੀ.ਐੱਚ.ਸੀ. ਉਥੇ ਡਾਕਟਰਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ 'ਚ ਪੁਲਿਸ ਦੀ ਫਾਰਚੂਨਰ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।...
Punjab Weather Update : ਪੰਜਾਬ ਵਿਚ ਅੱਜ ਨੌਪਤਾ ਦਾ ਪੰਜਵਾਂ ਦਿਨ ਹੈ। ਪੂਰਾ ਸੂਬਾ ਸੂਰਜ ਦੇਵ ਦੇ ਰੁਦਰ ਰੂਪ ਦਾ ਸਾਹਮਣਾ ਕਰ ਰਿਹਾ ਹੈ। ਗਰਮੀ ਕਾਰਨ ਜਾਨਾਂ ਜਾ ਰਹੀ ਹਨ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਰੈੱਡ ਅਲਰਟ ਜਾਰੀ ਕੀਤਾ ਹੈ ਪਰ ਇਸ ਵਿਚਾਲੇ ਵਿਭਾਗ ਨੇ ਰਾਹਤ ਭਰੀ ਖਬਰ ਵੀ ਦਿੱਤੀ ਹੈ। IMD ਮੁਤਾਬਕ 31 ਮਈ ਤੋਂ ਝੁਲਸਾਉਣ ਵਾਲੀ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇੱਕ ਹਫ਼ਤੇ ਵਿੱਚ ਹੀ ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੱਛਮੀ ਗੜਬੜੀ ਪੰਜਾਬ ਨੂੰ ਪ੍ਰਭਾਵਿਤ ਕਰੇਗੀ। ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ 6 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ 'ਚ ਰੈੱਡ ਅਲਰਟ ਰਹੇਗਾ। ਜਦਕਿ ਪੂਰੇ ਸੂਬੇ 'ਚ ਆਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਸਾਰੇ ਸ਼ਹਿਰਾਂ ਵਿੱਚ 1 ਤੋਂ 2 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ।ਮੌਸਮ ਵਿਭਾਗ ਮੁਤਾਬਕ 29 ਮਈ ਤੋਂ ਨਵਾਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਜਿਸ ਕਾਰਨ ਕਈ ਸੂਬਿਆਂ ਵਿਚ ਮੀਂਹ ਅਤੇ ਗੜੇਮਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲੇਗਾ। ਮੀਂਹ ਦੀ ਸੰਭਾਵਨਾ ਘੱਟ ਹੈ ਪਰ ਇਹ ਪੱਛਮੀ ਗੜਬੜੀ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦੇਣ ਵਾਲੀ ਹੈ।ਮੌਸਮ ਵਿਭਾਗ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਹੈ ਅਤੇ ਸੂਬੇ ਦੇ ਕਈ ਸ਼ਹਿਰਾਂ ਵਿਚ ਤਾਪਮਾਨ 45 ਤੋਂ 50 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਮਈ ਮਹੀਨੇ ਵਿਚ ਪੰਜ ਤੋਂ ਸੱਤ ਦਿਨ ਹੀਟਵੇਵ ਰਹੀ ਹੈ। ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਪੰਜ ਪੱਛਮੀ ਗੜਬੜੀ ਸਰਗਰਮ ਸਨ ਪਰ ਸਿਰਫ਼ ਦੋ ਹੀ ਸਰਗਰਮ ਸਨ। ਜਿਸ ਕਾਰਨ ਮੀਂਹ ਦੀਆਂ ਗਤੀਵਿਧੀਆਂ ਵੀ ਘੱਟ ਦੇਖਣ ਨੂੰ ਮਿਲੀਆਂ। ਮੌਸਮ ਵਿਭਾਗ ਮੁਤਾਬਕ ਜੂਨ ਦਾ ਮਹੀਨਾ ਵੀ ਰਾਹਤ ਵਾਲਾ ਨਜ਼ਰ ਨਹੀਂ ਆ ਰਿਹਾ। ਜੂਨ ਮਹੀਨੇ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਰਹਿਣ ਦਾ ਅਨੁਮਾਨ ਹੈ। ਚੰਡੀਗੜ੍ਹ ਵਿਚ ਗਰਮੀ ਦਾ ਕਹਿਰਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅੱਜ ਵੀ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਰਾਹਤ ਦੀ ਗੱਲ ਹੈ ਕਿ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸ ਕਾਰਨ 1 ਅਤੇ 2 ਜੂਨ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਕਾਰਨ ਤਾਪਮਾਨ ‘ਚ ਵੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੇਗੀ।
ਨਵਾਂਸ਼ਹਿਰ ਸਬ-ਡਵੀਜ਼ਨ ਬਲਾਚੌਰ ਦੇ ਪਿੰਡ ਮਹਿਮੂਦਪੁਰ ਮੰਡੇਰ ਵਿਖੇ ਵੱਡੀ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਵਿਖੇ ਰਾਤ ਸਮੇਂ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ ਨੁਕਸਾਨੇ ਗਏ। ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਦਰ ਥਾਣਾ ਬਲਾਚੌਰ ਨੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨੋਂ ਸਰੂਪਾਂ ਨੂੰ ਕਬਜ਼ੇ ਵਿਚ ਲੈ ਕੇ ਅੱਜ ਗੋਇੰਦਵਾਲ ਸਾਹਿਬ ਲੈ ਗਏ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਹਮੇਸ਼ਾ ਦੀ ਤਰ੍ਹਾਂ ਸੁਖ ਆਸਣ ਕਮਰੇ ਵਿੱਚ ਰੱਖਿਆ ਗਿਆ। ਸਿਰਫ਼ ਕੰਧ ਵਾਲਾ ਪੱਖਾ ਚੱਲਦਾ ਰਿਹਾ। ਸ਼ਾਰਟ ਸਰਕਟ ਕਰਕੇ ਲੱਗੀ ਅੱਗ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੁਕਸਾਨੇ ਗਏ।ਸਵੇਰੇ ਜਦੋਂ ਪਾਠੀ ਸਿੰਘ ਨੇ ਆ ਕੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਹੋਰ ਲੋਕਾਂ ਨੂੰ ਬੁਲਾ ਕੇ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਹੇਠਾਂ ਕਮਰੇ ਵਿਚ ਲਿਆਂਦਾ ਗਿਆ।ਖੁਸ਼ਕਿਸਮਤੀ ਇਹ ਰਹੀ ਕਿ ਅੱਗ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਥੋੜਾ ਜਿਹਾ ਨੁਕਸਾਨ ਹੋਇਆ। ਮੌਕੇ 'ਤੇ ਐਸਜੀਪੀਸੀ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਏਜੀਪੀਸੀ ਮੈਂਬਰਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਕਬਜ਼ੇ 'ਚ ਲੈ ਕੇ ਗੁਰਦੁਆਰਾ ਸਾਹਿਬ ਦੇ ਇਕ ਕਮਰੇ 'ਚ ਰਖਵਾ ਦਿੱਤਾ, ਜਿਸ ਨੂੰ ਅੱਜ ਅਰਦਾਸ ਉਪਰੰਤ ਪਾਲਕੀ ਸਾਹਿਬ ਗੋਇੰਦਵਾਲ ਸਾਹਿਬ ਲਈ ਰੱਖਿਆ ਗਿਆ।
ਬਠਿੰਡਾ : ਪੰਜਾਬ 'ਚ ਗਰਮੀ ਜਾਨਲੇਵਾ ਬਣ ਗਈ ਹੈ। ਨੌਤਪਾ ਦਾ ਅੱਜ ਪੰਜਵਾਂ ਦਿਨ ਹੈ ਤੇ ਪੰਜ ਦਿਨਾਂ ਵਿਚ ਗਰਮੀ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਬਠਿੰਡਾ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਗਰਮੀ ਕਾਰਨ 4 ਲੋਕਾਂ ਦੀ ਮੌਤ ਹੋ ਗਈ। 2 ਵਿਅਕਤੀਆਂ ਦੀ ਰੇਲਵੇ ਸਟੇਸ਼ਨ ’ਤੇ ਅਤੇ ਇਕ ਵਿਅਕਤੀ ਦੀ ਗੁਡਜ਼ ਵੇਅਰਹਾਊਸ ਰੋਡ ’ਤੇ ਮੌਤ ਹੋ ਗਈ। ਤਿੰਨੇਂ ਬੇਘਰ ਅਤੇ ਬੇਸਹਾਰਾ ਸਨ ਅਤੇ ਉਨ੍ਹਾਂ ਕੋਲ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ, ਜਿਸ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਇਸੇ ਤਰ੍ਹਾਂ ਗਿੱਦੜਬਾਹਾ ਦੇ ਰਹਿਣ ਵਾਲੇ ਮੁਕੰਦ ਲਾਲ (60) ਦੀ ਮਾਲ ਰੋਡ ’ਤੇ ਗਰਮੀ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਸੰਸਥਾ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਇਨ੍ਹਾਂ ਮਾਮਲਿਆਂ ’ਚ ਥਾਣਾ ਜੀ. ਆਰ. ਪੀ. ਅਤੇ ਥਾਣਾ ਸਦਰ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਧੁੱਪ ਵਿਚ ਨਿਕਲਦਿਆਂ ਲੂ ਲੱਗ ਜਾਵੇ ਤਾਂ ਕਰੋ ਇਹ ਕੰਮ ਲੂ ਲੱਗਣ ਕਾਰਨ ਸਿਹਤ ਜ਼ਿਆਦਾ ਨਾ ਵਿਗੜੇ ਇਸ ਲਈ ਇਹ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ। ਧੁੱਪ ਵਿਚ ਨਿਕਲਣ ਸਮੇਂ ਜੇ ਚੱਕਰ ਆਉਣ ਲੱਗਣ ਤਾਂ ਤੁਰੰਤ ਛਾਂਅ ਵਿਚ ਹੋ ਜਾਓ। ਮੁੜ੍ਹਕਾ ਸੁਕਾਉ ਅਤੇ ਹੱਥ, ਪੈਰ, ਮੁੰਹ ਪਾਣੀ ਨਾਲ ਧੋਵੋ , ਪਾਣੀ ਪੀਉ। ਜ਼ਿਆਦਾ ਸਮੱਸਿਆ ਹੋਣ ਉਤੇ ਡਾਕਟਰ ਨੂੰ ਜ਼ਰੂਰ ਦਿਖਾਉ। ਗਰਮੀ ਦੇ ਮੌਸਮ ਵਿਚ ਠੰਡੀ ਤਾਸੀਰ ਵਾਲੇ ਭੋਜਨ ਹੀ ਕਰੋ। ਇਸ ਵਿਚ ਤਾਜ਼ਾ ਮੁਸੰਮੀ ਫਲ ਉਤਮ ਰਹਿੰਦਾ ਹੈ। ਜੇਕਰ ਲੂ ਲੱਗਣ ਨਾਲ ਤੇਜ਼ ਬੁਖਾਰ ਹੋ ਗਿਆ ਤਾਂ ਠੰਡੇ ਗਿੱਲੇ ਕੱਪੜੇ ਨਾਲ ਸਰੀਰ ਨੂੰ ਪੂੰਜੋ। ਰੋਗੀ ਨੂੰ ਠੰਡੀ ਖੁੱਲੀ ਹਵਾ ਵਿਚ ਆਰਾਮ ਕਰਵਾਉ। ਪਿਆਸ ਬੁਝਾਉਣ ਲਈ ਨਿੰਬੂ ਦੇ ਰਸ ਵਿਚ ਮਿੱਟੀ ਦੇ ਘੜੇ ਜਾਂ ਸੁਰਾਹੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਧੁੱਪ ਵਿਚ ਨਿਕਲਣ ਸਮੇਂ ਵਰਤੋਂ ਇਹ ਸਾਵਧਾਨੀਆਂ -ਸਿਰ ਢੱਕੋ, ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਵੇਲੇ ਛੱਤਰੀ, ਪੱਗ, ਟੋਪੀ, ਤੌਲੀਆ ਆਦਿ ਦੀ ਵਰਤੋਂ ਕਰੋ।-ਜਦੋਂ ਵੀ ਸੰਭਵ ਹੋਵੇ ਪਾਣੀ ਪੀਓ, ਯਾਤਰਾ ਕਰਦੇ ਸਮੇਂ ਪੀਣ ਵਾਲਾ ਪਾਣੀ ਆਪਣੇ ਨਾਲ ਰੱਖੋ।-ਹਲਕੇ ਰੰਗ ਦੇ ਪਤਲੇ ਢਿੱਲੇ, ਸੂਤੀ ਕੱਪੜਿਆਂ ਨੂੰ ਤਰਜੀਹ ਦਿਓ, ਪਹਿਨੋ। -ਨਿੰਬੂ ਪਾਣੀ, ਲੱਸੀ, ਫ਼ਲਾਂ ਦੇ ਰਸ ਦੀ ਕੁਝ ਨਮਕ ਸਮੇਤ ਵਰਤੋਂ ਕਰੋ।ਜ਼ਿਆਦਾ ਪਾਣੀ ਵਾਲੇ ਮੌਸਮੀ ਫਲ ਅਤੇ ਸਬਜ਼ੀਆਂ ਖਾਓ ਜਿਵੇਂ ਕਿ ਤਰਬੂਜ, ਖਰਬੂਜ਼ਾ, ਸੰਤਰਾ, ਅੰਗੂਰ, ਅਨਾਨਾਸ, ਖੀਰਾ, ਸਲਾਦ ਜਾਂ ਹੋਰ ਸਥਾਨਕ ਤੌਰ ’ਤੇ ਉਪਲਬਧ ਫਲ ਅਤੇ ਸਬਜ਼ੀਆਂ।-ਧੁੱਪ ਵਿਚ ਨਿਕਲਦੇ ਸਮੇਂ ਜੁੱਤੀ ਜਾਂ ਚੱਪਲ ਜ਼ਰੂਰ ਪਾਓ।-ਜਿੰਨਾ ਹੋ ਸਕੇ ਘਰ ਦੇ ਅੰਦਰ ਰਹੋ। ਸਵੇਰੇ ਤੇ ਸ਼ਾਮ ਸਮੇਂ ਹੀ ਬਾਹਰ ਨਿਕਲੋ।- ਛੋਟੇ ਬੱਚੇ, ਗਰਭਵਤੀ ਔਰਤਾਂ, ਬਾਹਰ ਕੰਮ ਕਰਨ ਵਾਲੇ ਲੋਕ, ਉਹ ਲੋਕ ਜਿਨ੍ਹਾਂ ਨੂੰ ਮਾਨਸਿਕ ਰੋਗ ਹੈ, ਉਹ ਲੋਕ ਜੋ ਸਰੀਰਕ ਤੌਰ ’ਤੇ ਬਿਮਾਰ ਹਨ, ਖਾਸ ਕਰਕੇ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਦਾ ਖਾਸ ਧਿਆਨ ਰੱਖਿਆ ਜਾਵੇ।-ਇਕਦਮ ਏਸੀ ਵਿਚੋਂ ਨਿਕਲ ਕੇ ਧੁੱਪ ਵਿਚ ਜਾਂ ਧੁੱਪ ਵਿਚੋਂ ਆ ਕੇ ਇਕਦਮ ਏਸੀ ਵਿਚ ਨਾ ਬੈਠੋ। ਸਰੀਰ ਦਾ ਤਾਪਮਾਨ ਨਾਰਮਲ ਹੋਣ ਦੀ ਉਡੀਕ ਕਰੋ।-ਘਰ ਨੂੰ ਠੰਢਾ ਰੱਖੋ।-ਦੁਪਹਿਰ 12:00 ਵਜੇ ਤੋਂ ਬਾਅਦ ਦੁਪਹਿਰ 04:00 ਵਜੇ ਤੱਕ ਬਾਹਰ ਨਿਕਲਣ ਤੋਂ ਪਰਹੇਜ਼ ਕਰੋ।-ਕਾਫ਼ੀ, ਅਲਕੋਹਲ, ਚਾਹ ਅਤੇ ਕਾਰਬੋਨੇਟਿਡ ਸਾਫਟ ਡਰਿੰਕਸ ਜਾਂ ਜ਼ਿਆਦਾ ਮਾਤਰਾ ਵਿਚ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ।-ਧੁੱਪ ਵਿਚੋਂ ਆ ਕੇ ਇਕਦਮ ਬੇਹੱਦ ਠੰਢਾ ਪਾਣੀ ਜਾਂ ਪੀਣ ਵਾਲਾ ਕੋਈ ਪਦਾਰਥ ਦਾ ਸੇਵਨ ਕਰਨ ਤੋਂ ਬਚੋ।...
ਨਵੀਂ ਦਿੱਲੀ-ਤੁਸੀਂ ਸਿਰਫ 99 ਰੁਪਏ ਖਰਚ ਕੇ ਕੋਈ ਵੀ ਫਿਲਮ ਦੇਖ ਸਕਦੇ ਹੋ। ਇਹ ਮਜ਼ਾਕ ਨਹੀਂ, ਬਿਲਕੁਲ ਸੱਚ ਹੈ। ਇਹ ਆਫਰ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI) ਦੇ ਰਿਹਾ ਹੈ। ਐਸੋਸੀਏਸ਼ਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਟਿਕਟ ਖਿੜਕੀ ਉਤੇ ਭੀੜ ਵਧਾਉਣ ਲਈ 31 ਮਈ ਨੂੰ ‘ਸਿਨੇਮਾ ਲਵਰਜ਼ ਡੇ’ ਮਨਾਇਆ ਜਾ ਰਿਹਾ ਹੈ। ਸਿਨੇਮਾ ਲਵਰਸ ਡੇ ਇਸ ਸਾਲ 31 ਮਈ ਨੂੰ ਮਨਾਇਆ ਜਾਵੇਗਾ। MAI ਨੇ ਐਲਾਨ ਕੀਤਾ ਕਿ 31 ਮਈ ਨੂੰ ਫਿਲਮਾਂ ਵੇਖਣ ਦੇ ਚਾਹਵਾਨ ਸਿਰਫ 99 ਰੁਪਏ ਪ੍ਰਤੀ ਵਿਅਕਤੀ ਦੀ ਦਰ ਨਾਲ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਫਿਲਮ ਦੇਖ ਸਕਣਗੇ। MAI ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ PVR, INOX, Cinepolls, Mirage ਅਤੇ Delight ਸਮੇਤ ਦੇਸ਼ ਭਰ ਵਿੱਚ 4,000 ਤੋਂ ਵੱਧ ਸਕ੍ਰੀਨਾਂ ਨੇ ਸਿਨੇਮਾ ਲਵਰਜ਼ ਡੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਹੱਥ ਮਿਲਾਇਆ ਹੈ। ਉਧਰ, ਧਰਮਾ ਪ੍ਰੋਡਕਸ਼ਨ ਨੇ ‘ਮਿਸਟਰ ਐਂਡ ਮਿਸਿਜ਼ ਮਾਹੀ’ ਦਾ ਇੱਕ ਮਿਕਸਅੱਪ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਸਿਨੇਮਾ ਪ੍ਰੇਮੀ ਦਿਵਸ ‘ਤੇ ਤੁਸੀਂ ਸਿਰਫ਼ 99 ਰੁਪਏ ਵਿੱਚ ‘ਮਿਸਟਰ ਐਂਡ ਮਿਸਿਜ਼ ਮਾਹੀ’ ਦੀ ਟਿਕਟ ਖਰੀਦ ਸਕਦੇ ਹੋ। ਜਾਨ੍ਹਵੀ ਕਪੂਰ ਅਤੇ ਰਾਜਕੁਮਾਰ ਰਾਓ ਦੀ ਮੋਸਟ ਵੇਟਿਡ ਫਿਲਮ ਮਿਸਟਰ ਐਂਡ ਮਿਸਿਜ਼ ਮਾਹੀ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 31 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। View this post on Instagram A post shared by Dharma ...
National News : ਆਪਣੀ ਧੀ ਦਾ ਜਨਮ ਦਿਨ ਮਨਾ ਕੇ ਘਰ ਪਰਤ ਰਹੇ ਪਰਿਵਾਰ 'ਤੇ ਸਮੇਂ ਨੇ ਅਜਿਹੀ ਮਾਰ ਮਾਰੀ ਕਿ ਪੂਰੇ ਪਰਿਵਾਰ ਉਤੇ ਕਹਿਰ ਟੁੱਟ ਪਿਆ। ਉਕਤ ਪਰਿਵਾਰ ਨਾਲ ਰੂਹ ਨੂੰ ਕੰਬਾਅ ਦੇਣ ਵਾਲਾ ਹਾਦਸਾ ਵਾਪਰ ਗਿਆ। ਕਾਰ ਨਹਿਰ ਵਿਚ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਮਹਾਰਾਸ਼ਟਰਾ ਦੇ ਸਾਂਗਲੀ 'ਚ ਤਾਸਗਾਂਵ-ਮਨੇਰਾਜੁਰੀ ਰੋਡ 'ਤੇ ਮੰਗਲਵਾਰ ਰਾਤ ਕਰੀਬ 1:30 ਵਜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਰਾਜੇਂਦਰ ਜਗਨਨਾਥ ਪਾਟਿਲ (60), ਸੁਜਾਤਾ ਰਾਜੇਂਦਰ ਪਾਟਿਲ (55), ਪ੍ਰਿਅੰਕਾ ਅਵਧੂਤ ਖਰੜੇ (30), ਧਰੁਵ (3), ਕਾਰਤੀਕੀ (1), ਰਾਜਵੀ (2) ਦੀ ਮੌਤ ਹੋ ਗਈ ਹੈ। ਜਦਕਿ ਸਵਪਨਲੀ ਵਿਕਾਸ ਭੌਂਸਲੇ (30) ਜ਼ਖਮੀ ਹੋ ਗਈ ਹੈ।ਪੁਲਿਸ ਮੁਤਾਬਕ ਇਸ ਹਾਦਸੇ ਵਿੱਚ ਮਰਨ ਵਾਲੇ ਸਾਰੇ ਲੋਕ ਇੱਕ ਹੀ ਪਰਿਵਾਰ ਦੇ ਸਨ। ਉਹ ਤਾਸਗਾਂਵ ਦਾ ਰਹਿਣ ਵਾਲਾ ਸੀ। ਲੜਕੀ ਦੇ ਜਨਮ ਦਿਨ ਦੇ ਮੌਕੇ 'ਤੇ ਪਾਟਿਲ-ਭੌਸਲੇ ਪਰਿਵਾਰ ਤਾਸਗਾਂਵ ਤੋਂ ਕਵਥੇਮਹੰਕਲ ਦੇ ਕੋਕਲੇ ਪਿੰਡ ਗਿਆ ਸੀ। ਉਥੋਂ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰਿਆ। ਇਹ ਹਾਦਸਾ ਦੇਰ ਰਾਤ ਕਰੀਬ ਡੇਢ ਵਜੇ ਚਿਨਚਨੀ ਇਲਾਕੇ ਦੇ ਚਿੰਚਨੀ ਤਾਸਗਾਂਵ-ਮਨੇਰਾਜੁਰੀ ਰੋਡ 'ਤੇ ਵਾਪਰਿਆ। ਕਾਰ ਸਿੱਧੀ ਤਾਸਰੀ ਨਹਿਰ ਵਿੱਚ ਜਾ ਟਕਰਾਈ। ਇਸ ਨਹਿਰ ਵਿੱਚ ਪਾਣੀ ਨਾ ਹੋਣ ਕਾਰਨ ਨਹਿਰ ਸੁੱਕੀ ਪਈ ਸੀ। ਇਸ ਲਈ ਤੇਜ਼ ਰਫ਼ਤਾਰ ਕਾਰ ਨਹਿਰ ਵਿੱਚ ਜਾ ਟਕਰਾਈ। ਛੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇਸ ਦੌਰਾਨ ਰਾਤ ਹੋਣ ਕਾਰਨ ਅਤੇ ਇਲਾਕਾ ਸੁੰਨਸਾਨ ਹੋਣ ਕਾਰਨ ਹਾਦਸੇ ਤੋਂ ਬਾਅਦ ਕੋਈ ਐਮਰਜੈਂਸੀ ਮਦਦ ਨਹੀਂ ਮਿਲੀ। ਬੁੱਧਵਾਰ ਸਵੇਰੇ ਇੱਕ ਵਿਅਕਤੀ ਨੂੰ ਹਾਦਸੇ ਦਾ ਪਤਾ ਉਦੋਂ ਲੱਗਾ ਜਦੋਂ ਉਸ ਨੇ ਕਾਰ ਨੂੰ ਨਹਿਰ ਵਿੱਚ ਪਈ ਦੇਖੀ। ਇਸ ਤੋਂ ਬਾਅਦ ਉਸ ਨੇ ਪਿੰਡ ਵਾਸੀਆਂ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਉਨ੍ਹਾਂ ਨੇ ਜ਼ਖਮੀ ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।...
ਮਾਨਸਾ : 29 ਮਈ 2022 ਅਜਿਹਾ ਮੰਦਭਾਗਾ ਦਿਨ ਸੀ ਜਦੋਂ ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਅੱਜ ਸਿੱਧੂ ਮੂਸੇਵਾਲਾ ਨੂੰ ਸੰਸਾਰ ਵਿਚੋਂ ਗਏ ਨੂੰ ਪੂਰੇ 2 ਸਾਲ ਹੋ ਗਏ ਹਨ। ਅੱਜ ਮਰਹੂਮ ਗਾਇਕ ਦੀ ਦੂਜੀ ਬਰਸੀ ਹੈ। ਇਸ ਮੌਕੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ। ਮਾਤਾ ਚਰਨ ਕੌਰ ਨੇ ਪੋਸਟ ਵਿਚ ਉਸ ਕਾਲੇ ਦਿਨ ਨੂੰ ਯਾਦ ਕਰਦਿਆਂ ਲਿਖਿਆ ਹੈ ਕਿ ਬੇਸ਼ੱਕ ਮੈਂ ਆਪਣੇ ਪੁੱਤ ਨੂੰ ਸਰੀਰਕ ਤੌਰ 'ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ 2 ਸਾਲਾਂ ਤੋਂ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਲਈ ਅੱਜ ਦਾ ਦਿਨ ਬੜਾ ਔਖਾ ਹੈ।ਚਰਨ ਕੌਰ ਨੇ ਇੰਸਟਾਗ੍ਰਾਮ 'ਤੇ ਪੋਸਟ ਵਿਚ ਲਿਖਿਆ ,"ਸ਼ੁੱਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ 1051902 ਮਿੰਟ ਤੇ 63115200 ਸੈਕਿੰਡ ਗੁਜ਼ਰ ਗਏ ਆ ਪੁੱਤ ਤੁਹਾਨੂੰ ਘਰ ਦੀ ਦਹਿਲੀਜ਼ ਲੰਘੇ ਨੂੰ। ਮੇਰੀਆਂ ਅਰਦਾਸਾਂ ਤੇ ਮੰਨਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾਂ ਕਿਸੇ ਗੁਨਾਹ ਤੋਂ ਬਣੇ ਦੁਸ਼ਮਨਾਂ ਨੇ ਮੇਰੀ ਕੁੱਖ 'ਚੋਂ ਖੋਹ ਲਿਆ ਤੇ ਪੁੱਤ ਅਜਿਹਾ ਹਨੇਰਾ ਕੀਤਾ, ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਨ ਦੀ ਉਮੀਦ ਖ਼ੁਦ ਉਮੀਦ ਨੂੰ ਵੀ ਨਹੀਂ ਸੀ ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਫ਼ ਸੀ, ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ। ਬੇਟਾ ਮੈਂ ਤੇ ਤੁਹਾਡੇ ਬਾਪੂ ਜੀ, ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿਚ ਬਰਕਰਾਰ ਰੱਖਾਂਗੇ। ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ 'ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਹਾਂ ਜੋ ਮੈਂ ਇਨ੍ਹਾਂ ਦੋ ਸਾਲਾਂ ਤੋਂ ਕਰਦੀ ਆ ਰਹੀ ਹਾਂ ਪੁੱਤ। ਅੱਜ ਦਾ ਦਿਨ ਬੜਾ ਔਖਾ ਪੁੱਤ।" ਉਧਰ, ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਉਸ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਲਿਖਿਆ ਹੈ ਕਿ 2 ਸਾਲ ਬੀਤਣ ਤੋਂ ਬਾਅਦ ਵੀ ਨਿਆਂ ਇਕ ਧੁੰਦਲੀ ਉਮੀਦ ਬਣਿਆ ਹੋਇਆ ਹੈ। ਨਹੀਂ ਕੀਤਾ ਜਾਵੇਗਾ ਵੱਡਾ ਇਕੱਠਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ ਪਰ ਇਸ ਵਾਰ ਅਜਿਹਾ ਕੋਈ ਸਮਾਗਮ ਨਹੀਂ ਕਰਵਾਇਆ ਜਾਵੇਗਾ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਕਾਰਨ ਇਸ ਵਾਰ ਬਰਸੀ ਸਮਾਗਮ ਸਿਰਫ਼ ਪਰਿਵਾਰ ਤਕ ਹੀ ਸੀਮਤ ਰਹਿਣਗੇ ਤੇ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ।
ਪੰਜਾਬ ਦੇ ਜਲੰਧਰ 'ਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ 'ਚ ਨਹਾਉਣ ਗਿਆ ਬੱਚਾ ਰਾਤ ਤਕ ਘਰ ਨਾ ਪੁੱਜਾ। ਚਿੰਤਤ ਪਰਿਵਾਰ ਦੋਸਤਾਂ ਨੂੰ ਪੁੱਛ ਕੇ ਸਵਿਮਿੰਗ ਪੂਲ ਵਿਖੇ ਪਹੁੰਚਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਉਕਤ 13 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਰਾਤ ਦੀ ਹੈ। ਜਦੋਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਬੱਚੇ ਡੁੱਬਣ ਦਾ ਖੁਲਾਸਾ ਹੋਇਆ। ਪਿਤਾ ਭੀਮ ਬਹਾਦੁਰ ਨੇ ਦੱਸਿਆ ਕਿ ਉਹ ਮੂਲ ਤੌਰ ਉਤੇ ਨੇਪਾਲ ਦੇ ਰਹਿਣ ਵਾਲੇ ਹਨ। ਜਲੰਧਰ ਵਿਚ ਉਹ ਦਾਨਿਸ਼ਮੰਦਾ ਕਾਲੋਨੀ ਵਿਚ ਰਹਿੰਦੇ ਹਨ। ਜਲੰਧਰ ਵਿਚ ਉਹ ਦਾਨਿਸ਼ਮੰਦਾ ਕਾਲੋਨੀ ਵਿਚ ਰਹਿੰਦੇ ਹਨ। ਉਸ ਦਾ ਪੁੱਤ ਮਾਧਵ (13) ਮੰਗਲਵਾਰ ਸ਼ਾਮ ਨੂੰ 4 ਦੋਸਤਾਂ ਦੇ ਨਾਲ ਸਨ ਸਿਟੀ ਕਾਲੋਨੀ ਸਥਿਤ ਰਾਇਲ ਸਵਿਮਿੰਗ ਪੂਲ ਵਿਚ ਨਹਾਉਣ ਲਈ ਗਿਆ ਸੀ। ਰਾਤ 9 ਵਜੇ ਤਕ ਮਾਧਵ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਮਾਧਵ ਦੇ ਦੋਸਤਾਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਰੇ ਮਿਲ ਕੇ ਪੂਲ ਗਏ ਸਨ। ਇਸ ਤੋਂ ਬਾਅਦ ਪਰਿਵਾਰ ਵਾਲੇ ਲੋਕ ਉਸ ਦੀ ਭਾਲ ਵਿਚ ਸਵਿਮਿੰਗ ਪੂਲ ਵਿਚ ਪਹੁੰਚੇ। ਸ਼ੱਕ ਹੋਣ ਉਤੇ ਪਰਿਵਾਰ ਦੇ ਲੋਕਾਂ ਨੇ ਪੂਲ ਵਿਚ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ। ਪੂਲ ਵਿਚੋਂ ਬੇਸੁੱਧ ਮਿਲਿਆ ਮਾਧਵਸੀਸੀਟੀਵੀ ਮੁਤਾਬਕ ਸ਼ਾਮ 6.07 ਵਜੇ ਮਾਧਵ ਨੇ ਸਵਿਮਿੰਗ ਪੂਲ ਵਿਚ ਆਖਰੀ ਵਾਰ ਛਾਲ ਮਾਰੀ ਸੀ। ਇਸ ਤੋਂ ਬਾਅਦ, ਮਾਧਵ ਬਾਹਰ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਪੂਲ ਵਿਚ ਬੇਸੁੱਧ ਮਿਲਿਆ। ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਗਰੋਂ ਪੁਲਿਸ ਹਸਪਤਾਲ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ। ਮਾਲਿਕ ਬੋਲਿਆ- ਛੇ ਵਜੇ ਬੰਦ ਕਰ ਦਿੱਤਾ ਜਾਂਦੈ ਪੂਲ ਉਧਰ, ਰਾਇਲ ਸਵਿਮਿੰਗ ਪੂਲ ਦੇ ਮਾਲਕ ਬਲਜੀਤ ਸਿੰਘ ਉਰਫ ਲੱਡੂ ਨੇ ਕਿਹਾ ਕਿ ਉਹ ਖੁਦ ਵੀ ਸਵਿਮਿੰਗ ਜਾਣਦੇ ਹਨ। ਉਨ੍ਹਾਂ ਨੇ ਕੋਚ ਵੀ ਰੱਖੇ ਹੋਏ ਹਨ। 6 ਵਜੇ ਪੂਲ ਬੰਦ ਕਰ ਦਿੱਤਾ ਜਾਂਦਾ ਹੈ। 6.07 ਵਜੇ ਬੱਚੇ ਨੇ ਛਾਲ ਮਾਰੀ ਹੈ। ਇਸ ਤੋਂ ਪਹਿਲਾਂ ਕਈ ਵਾਰ ਉਸ ਨੂੰ ਬਾਹਰ ਆਉਣ ਲਈ ਕਿਹਾ ਗਿਆ ਸੀ।
ਪਠਾਨਕੋਟ-ਪੰਜਾਬ ਵਿੱਚ ਇੱਕ ਜੂਨ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ, ਸਿਆਸਤ ਭਖੀ ਹੋਈ ਹੈ। ਭਖਦੀ ਗਰਮੀ ਵਿਚ ਭਖੇ ਸਿਆਸੀ ਮਾਹੌਲ ਵਿਚ ਸਿਆਸੀ ਪਾਰਟੀਆਂ ਦੇ ਵਰਕਰ ਵੀ ਭੱਖ ਗਏ ਹਨ। ਅੱਜ ਪਠਾਨਕੋਟ ਵਿੱਚ ਚੋਣ ਪ੍ਰਚਾਰ ਦੌਰਾਨ ਪੋਸਟਰ ਲਾਉਣ ਨੂੰ ਲੈ ਕੇ 'ਆਪ' ਅਤੇ ਭਾਜਪਾ ਦੇ ਵਰਕਰ ਆਹਮੋ ਸਾਹਮਣੇ ਹੋ ਗਏ। ਉਨ੍ਹਾਂ ਨੇ ਇੱਕ ਦੂਜੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇੱਕ ਦੂਜੇ ਉੱਤੇ ਵੱਧ ਚੜ੍ਹ ਕੇ ਦੋਸ਼ ਲਗਾਏ। ਇਸ ਦੌਰਾਨ ਪੁਲਿਸ ਨੇ ਵਿਚਕਾਰ ਹੋ ਕੇ ਮਾਮਲਾ ਸੰਭਾਲਣ ਦੀ ਕੋਸ਼ਿਸ਼ ਕੀਤੀ।ਜਾਣਕਾਰੀ ਮੁਤਾਬਕ AAP ਦੇ ਅਰਵਿੰਦ ਕੇਜਰੀਵਾਲ ਪਠਾਨਕੋਟ ਵਿਖੇ ਪਹੁੰਚ ਰਹੇ ਹਨ। ਜਿਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਪਠਾਨਕੋਟ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਥਾਂ-ਥਾਂ ‘ਤੇ ਪੋਸਟਰ ਲਗਾਏ ਗਏ ਹਨ ਪਰ ਉਥੇ ਹੀ ਮਾਮਲਾ ਉਸ ਵੇਲੇ ਗਰਮ ਹੋ ਗਿਆ ਜਦੋਂ ਵਾਲਮੀਕਿ ਚੌਕ ਵਿਖੇ ਸਰਕਾਰੀ ਖੰਭਿਆਂ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਪੋਸਟਰ ਲਗਾਏ ਗਏ ਤਾਂ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸ ਦਾ ਡੱਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਦੀ ਸੂਚਨਾ ਜ਼ਿਲ੍ਹਾ ਚੋਣ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਵੀ ਦਿੱਤੀ ਗਈ ਹੈ ਪਰ ਜੇਕਰ ਫਿਰ ਵੀ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਖੰਭਿਆਂ ਤੋਂ ਪੋਸਟਰ ਨਹੀਂ ਉਤਾਰੇ ਜਾਂਦੇ ਤਾਂ ਉਹ ਵੱਡਾ ਸੰਘਰਸ਼ ਕਰਨਗੇ ਅਤੇ ਜਦ ਤੱਕ ਇਹ ਪੋਸਟਰ ਨਹੀਂ ਉਤਰਦੇ ਉਹ ਇਥੇ ਹੀ ਪ੍ਰਦਰਸ਼ਨ ਕਰਦੇ ਰਹਿਣਗੇ। ਉਧਰ, ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਬੀਜੇਪੀ ਵਾਲੇ ਆਪਣੇ ਹਾਰ ਵੇਖ ਕੇ ਬੁਖਲਾਏ ਹੋਏ ਹਨ। ਇਸ ਲਈ ਸਾਡੇ ਕੀਤੇ ਜਾ ਰਹੇ ਪ੍ਰਚਾਰ ਵਿਚ ਅੜਿੱਕਾ ਡਾਹ ਰਹੇ ਹਨ।
ਮਾਛੀਵਾੜਾ ਸਾਹਿਬ : ਸਰਹਿੰਦ ਨਹਿਰ ਕੰਢੇ ਬਣੀ ਸੜਕ ਉਤੇ ਮੁੜ ਦਰਦਨਾਕ ਹਾਦਸਾ ਵਾਪਰਿਆ ਹੈ। ਭਰੀ ਜਵਾਨੀ ਵਿਚ ਇਕ ਘਰ ਨੌਜਵਾਨ ਜਹਾਨੋਂ ਤੁਰ ਗਿਆ। ਮ੍ਰਿਤਕ ਨੌਜਵਾਨ ਨਿਖਿਲ ਸ਼ਰਮਾ (23) ਵਾਸੀ ਨੂਰਪੁਰ ਬੇਦੀ ਵਜੋਂ ਹੋਈ ਹੈ। ਜਦਕਿ ਉਸ ਦਾ ਇਕ ਸਾਥੀ ਅਕਾਸ਼ਦੀਪ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।ਜਾਣਕਾਰੀ ਅਨੁਸਾਰ ਨਿਖਿਲ ਸ਼ਰਮਾ ਜੋ ਕਿ ਰੈਡੀਮੇਡ ਦੀ ਦੁਕਾਨ ਕਰਦਾ ਹੈ, ਜੋ ਕੱਲ੍ਹ ਆਪਣੇ ਸਾਥੀ ਅਕਾਸ਼ਦੀਪ ਨਾਲ ਕਾਰ ਵਿਚ ਲੁਧਿਆਣਾ ਵਿਖੇ ਦੁਕਾਨ ਦਾ ਸਾਮਾਨ ਖਰੀਦਣ ਜਾ ਰਹੇ ਸਨ। ਰਾਤ ਕਰੀਬ 9 ਵਜੇ ਜਦੋਂ ਉਹ ਰੋਪੜ ਤੋਂ ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ’ਤੇ ਜਦੋਂ ਪਵਾਤ ਪੁਲ ਨੇੜੇ ਪੁੱਜੇ ਤਾਂ ਇਥੇ ਇਕ ਟ੍ਰੈਕਟਰ-ਟਰਾਲੀ ਜਾ ਰਹੀ ਸੀ। ਇਸ ਟ੍ਰੈਕਟਰ-ਟਰਾਲੀ ਵਿਚ ਲੱਕੜ ਬਾਹਰ ਤੱਕ ਲੱਦੀ ਹੋਈ ਸੀ ਅਤੇ ਪਿੱਛੇ ਕੋਈ ਵੀ ਰਿਫਲੈਕਟਰ ਨਹੀਂ ਲੱਗਿਆ ਸੀ। ਟ੍ਰੈਕਟਰ-ਟਰਾਲੀ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀ ਨਿਖਿਲ ਸ਼ਰਮਾ ਦੀ ਕਾਰ ਇਸ ਨਾਲ ਟਕਰਾ ਗਈ। ਇਸ ਹਾਦਸੇ ਵਿਚ ਨਿਖਿਲ ਸ਼ਰਮਾ ਅਤੇ ਉਸਦੇ ਨਾਲ ਬੈਠਾ ਸਾਥੀ ਅਕਾਸ਼ਦੀਪ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਲਿਆਂਦਾ ਗਿਆ। ਇਲਾਜ ਦੌਰਾਨ ਡਾਕਟਰਾਂ ਨੇ ਨਿਖਿਲ ਸ਼ਰਮਾ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਅਕਾਸ਼ਦੀਪ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਮਾਛੀਵਾੜਾ ਪੁਲਸ ਵਲੋਂ ਮ੍ਰਿਤਕ ਨਿਖਿਲ ਸ਼ਰਮਾ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤਾ ਗਿਆ ਅਤੇ ਟ੍ਰੈਕਟਰ-ਟਰਾਲੀ ਨੂੰ ਕਬਜ਼ੇ ’ਚ ਲੈ ਕੇ ਉਸਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਦੱਸ ਦੇਈਏ ਕਿ ਬੀਤੀ 24 ਮਈ ਨੂੰ ਸਰਹਿੰਦ ਨਹਿਰ ਕਿਨਾਰੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 4 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਸੇ ਸੜਕ ਉਤੇ ਦੇਰ ਰਾਤ ਇਕ ਹੋਰ ਦਰਦਨਾਕ ਸੜਕ ਹਾਦਸਾ ਵਾਪਰ ਗਿਆ।
ਮੁਹਾਲੀ : ਸੂਬੇ ਵਿਚ ਪੈ ਰਹੀ ਝੁਲਸਾ ਦੇਣ ਵਾਲੀ ਗਰਮੀ ਕਾਰਨ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਲਗਾਏ ਜਾਣ ਵਾਲੇ ਸਮਰ ਕੈਂਪਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਧਿਆਨ ਵਿਚ ਆਇਆ ਹੈ ਕਿ ਸਕੂਲਾਂ ਵਿਚ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਸਕੂਲ ਬੁਲਾਇਆ ਜਾ ਰਿਹਾ ਹੈ, ਜਦਕਿ ਵਿਭਾਗ ਨੇ ਮੌਸਮ ਵਿਭਾਗ ਵੱਲੋਂ ਜਾਰੀ ਗਰਮੀ ਦੀ ਚਿਤਾਵਨੀ ਅਤੇ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰੀ/ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ 21.5.2024 ਤੋਂ 30.06.2024 ਤੱਕ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ। ਨੋਟੀਫਿਕੇਸ਼ਨ ਜ਼ਰੀਏ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲ ਵਿਚ ਸਮਰ ਕੈਂਪ ਨਾ ਲਗਾਏ ਜਾਣ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਪਾਲਣਾ ਨਾ ਕਰਨ ਦੀ ਸੂਰਤ ਵਿਚ ਸਕੂਲ ਮੁਖੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
International News : ਇਕ ਪੁਲਿਸ ਵਾਲੇ ਦੀ ਸ਼ਰਮਨਾਕ ਕਰਤੂਤ ਵੀਡੀਓ ਵਿਚ ਕੈਦ ਹੋ ਗਈ ਹੈ। ਮਾਮਲਾ ਦਰਅਸਲ ਇਹ ਹੈ ਕਿ ਕਾਰ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੀ ਗਈ ਇਕ ਲੜਕੀ ਨੂੰ ਉਕਤ ਪੁਲਿਸ ਅਫਸਰ ਕਾਰ ਵਿਚ ਲਿਜਾ ਰਿਹਾ ਸੀ। ਇਸ ਦੌਰਾਨ ਉਹ ਕਾਰ ਦੀ ਪਿਛਲੀ ਸੀਟ ਉਤੇ ਉਕਤ ਕੁੜੀ ਨਾਲ ਆਪਣੀ ਹੱਦਾਂ ਟੱਪ ਗਿਆ। ਇਸ ਦੌਰਾਨ ਉਹ ਕਾਰ ਵਿਚ ਹੀ ਲਾਕ ਹੋ ਗਿਆ ਤੇ ਉਸ ਨੇ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਨੂੰ ਮੌਕੇ ਉਤੇ ਬੁਲਾ ਕੇ ਕਾਰ ਦੀ ਦਰਵਾਜਾ ਖੁਲ੍ਹਵਾਇਆ। ਇਹ ਸ਼ਰਮਨਾਕ ਮਾਮਲਾ ਸੈਨ ਡਿਏਗੋ ਸ਼ਹਿਰ ਦੇ ਇੱਕ ਯੂਐਸ ਪੁਲਿਸ ਅਧਿਕਾਰੀ ਦਾ ਹੈ। ਇਸ ਘਟੀਆ ਕਰਤੂਤ ਦਾ ਖੁਲਾਸਾ ਹੋਣ ਮਗਰੋਂ ਉਸ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ।ਉਕਤ ਪੁਲਿਸ ਅਫਸਰ ਦੀ ਪਛਾਣ ਐਂਥਨੀ ਹੇਅਰ ਵਜੋਂ ਹੋਈ ਹੈ। ਉਹ 15 ਅਗਸਤ, 2023 ਦੀ ਰਾਤ ਨੂੰ ਕਾਰ ਚੋਰੀ ਦੇ ਸ਼ੱਕੀ ਵਿਅਕਤੀਆਂ ਦੀ ਗ੍ਰਿਫਤਾਰੀ ਵਿੱਚ ਸਹਾਇਤਾ ਕਰ ਰਿਹਾ ਸੀ। KFMB ਸੈਨ ਡਿਏਗੋ ਆਊਟਲੈਟ ਦੇ ਅਨੁਸਾਰ, ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਔਰਤ ਸੀ, ਜਿਸ ਕੋਲ ਬਕਾਇਆ ਬੈਂਚ ਵਾਰੰਟ ਸੀ। ਅੰਦਰੂਨੀ ਜਾਂਚ ਮੁਤਾਬਕ ਅਧਿਕਾਰੀ ਹੇਅਰ ਦੇ ਬਾਡੀ ਕੈਮਰੇ ਨੇ ਟਰਾਂਸਪੋਰਟ ਦੌਰਾਨ ਉਸ ਦੀ ਅਤੇ ਔਰਤ ਵਿਚਕਾਰ ਹੋਈ ਅਸ਼ਲੀਲ ਗੱਲਬਾਤ ਨੂੰ ਕੈਦ ਕਰ ਲਿਆ। ਵਾਰਤਾਲਾਪ ਨੇ ਉਸ ਸਮੇਂ ਇੱਕ ਮੋੜ ਲੈ ਲਿਆ, ਜਦੋਂ ਔਰਤ ਨੇ ਹੇਅਰ ਨੂੰ ਰਿਝਾਉਣ ਲਈ ਟਿੱਪਣੀਆਂ ਕੀਤੀਆਂ, ਜਿਸ ਵਿੱਚ ਜਿਨਸੀ ਗਤੀਵਿਧੀ ਦੇ ਪ੍ਰਸਤਾਵ ਵੀ ਸ਼ਾਮਲ ਸਨ। ਹੇਅਰ ਨੇ ਜਵਾਬ ਦਿੰਦੇ ਹੋਏ ਉਸ ਨੂੰ ਅਜਿਹੀ ਗੱਲਬਾਤ ਤੋਂ ਪਰਹੇਜ਼ ਕਰਨ ਦੀ ਬੇਨਤੀ ਕੀਤੀ। ਉਸ ਨੇ ਕਿਹਾ ਕਿ ਹਾਲੇ ਰੁਕ ਜਾਓ, ਇਸ ਤਰ੍ਹਾਂ ਦੀਆਂ ਗੱਲਾਂ ਹਾਲੇ ਨਾ ਕਰੋ, ਸਭ ਰਿਕਾਰਡ ਹੋ ਰਿਹਾ ਹੈ। San Diego Police Officer resigns after getting locked in the backseat of his police cruiser for over an hour with a woman who he had arrested.Officer Anthony Hair arrested the woman due to a suspected car theft.On the way to police headquarters, the woman could be heard in… pic.twitter.com/LPVIWQFukU — BAY AREA STATE OF MIND (@YayAreaNews) May 28, 2024 ਜਦੋਂ ਅਧਿਕਾਰੀ ਦੀ ਕਾਰ ਇੱਕ ਸ਼ਾਂਤ ਇਲਾਕੇ ਵਿੱਚ ਪਹੁੰਚੀ, ਤਾਂ ਅਫਸਰ ਅਤੇ ਔਰਤ ਵਿਚਕਾਰ ਗੱਲਬਾਤ ਘੱਟ ਹੋ ਗਈ। ਫਿਰ ਪੁਲਿਸ ਅਫਸਰ ਹੇਅਰ ਨੇ ਆਪਣਾ ਬਾਡੀ ਕੈਮਰਾ ਬੰਦ ਕਰ ਦਿੱਤਾ। GPS ਡੇਟਾ ਨੇ ਸੰਕੇਤ ਦਿੱਤਾ ਕਿ ਮੰਜ਼ਿਲ ਦੇ ਨੇੜੇ ਹਨੇਰੇ ਵਿਚ ਇਕ ਰਿਹਾਇਸ਼ੀ ਗਲੀ ਵਿੱਚ ਮੁੜਨ ਤੋਂ ਪਹਿਲਾਂ ਹੇਅਰ ਦਾ ਕਰੂਜ਼ਰ ਸੱਤ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹੌਲੀ ਹੋ ਗਿਆ। ਕਰੂਜ਼ਰ 1:34 ਵਜੇ ਰੁਕਿਆ। ਇਸ ਵਿਚਾਲੇ ਉਹ ਉਕਤ ਕੁੜੀ ਨਾਲ ਕਾਰ ਦੀ ਪਿਛਲੀ ਸੀਟ ਉਤੇ ਸ਼ਰਮ ਦੀਆਂ ਸਾਰੀਆਂ ਹੱਦਾਂ ਟੱਪ ਗਿਆ।ਵੀਹ ਮਿੰਟਾਂ ਬਾਅਦ, ਹੇਅਰ ਨੇ ਇੱਕ ਸਾਥੀ ਅਫਸਰ ਨਾਲ ਸੰਪਰਕ ਕੀਤਾ, ਗਸ਼ਤ ਕਰਦੀਆਂ ਪੁਲਿਸ ਦੀਆਂ ਕਾਰਾਂ ਲਈ ਪੁੱਜੀਆਂ ਤੇ ਇੱਕ ਮਾਸਟਰ ਚਾਬੀ ਬਾਰੇ ਪੁੱਛਗਿੱਛ ਕੀਤੀ। ਹੇਅਰ ਨੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ ਔਰਤ ਨਾਲ ਪਿਛਲੀ ਸੀਟ ਵਿੱਚ ਬੰਦ ਸੀ ਅਤੇ ਸਹਾਇਤਾ ਦੀ ਬੇਨਤੀ ਕਰ ਰਹੀ ਸੀ। ਇੱਕ ਘੰਟੇ ਤੋਂ ਵੱਧ ਇਕੱਠੇ ਪਿਛਲੀ ਸੀਟ ਵਿੱਚ ਰਹਿਣ ਤੋਂ ਬਾਅਦ ਇੱਕ ਸੁਪਰਵਾਈਜ਼ਰ ਦਰਵਾਜ਼ਾ ਖੋਲ੍ਹਣ ਲਈ ਪਹੁੰਚਿਆ।ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਵਿਚ ਹੇਅਰ ਨੇ ਕਿਹਾ ਕਿ ਉਹ ਸਿਰਫ਼ ਔਰਤ ਦੀ ਜਾਂਚ ਕਰ ਰਿਹਾ ਸੀ ਅਤੇ ਦਰਵਾਜ਼ਾ ਗਲਤੀ ਨਾਲ ਬੰਦ ਹੋ ਗਿਆ ਸੀ। ਉਸ ਨੇ ਦੱਸਿਆ ਕਿ ਕਰੂਜ਼ਰ ਤੋਂ ਬਾਹਰ ਨਿਕਲਦੇ ਸਮੇਂ ਉਸ ਦਾ ਬਾਡੀ ਕੈਮਰਾ ਖਿਸਕ ਗਿਆ ਸੀ। ਤਕਨੀਕੀ ਜਾਂਚ ਮਗਰੋਂ ਜਦੋਂ ਖੁਲਾਸਾ ਹੋ ਗਿਆ ਕਿ ਉਕਤ ਕੁੜੀ ਨਾਲ ਸ਼ਰਮਨਾਕ ਕਰਤੂਤ ਕੀਤੀ ਹੈ ਤਾਂ ਘਟਨਾ ਦੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਹੇਅਰ ਨੇ 14 ਸਤੰਬਰ 2023 ਨੂੰ ਆਪਣਾ ਅਸਤੀਫਾ ਦੇ ਦਿੱਤਾ। ਅੰਦਰੂਨੀ ਮਾਮਲਿਆਂ ਦੇ ਜਾਂਚਕਰਤਾਵਾਂ ਨਾਲ ਇੱਕ ਇੰਟਰਵਿਊ ਵਿੱਚ, ਇੱਕ ਸਾਥੀ ਅਧਿਕਾਰੀ ਨੇ ਘਟਨਾ ਦੌਰਾਨ ਹੇਅਰ ਦੇ ਵਿਵਹਾਰ ਨੂੰ ਘਬਰਾਉਣ ਵਾਲਾ ਦੱਸਿਆ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार