LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਹਿਰ ਦੀ ਗਰਮੀ 'ਚ ਵੀ ਖੋਲ੍ਹਿਆ ਸਕੂਲ, ਇਕ ਤੋਂ ਬਾਅਦ ਇਕ 16 ਵਿਦਿਆਰਥਣਾਂ ਬੇਹੋਸ਼ ਹੋ ਡਿੱਗੀਆਂ, ਮਚੀ ਹਫੜਾ ਦਫੜੀ

students fell

National News : ਗਰਮੀ ਦਾ ਕਹਿਰ ਜਾਰੀ ਹੈ। ਵਧੇ ਤਾਪਮਾਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਤਪਸ਼ ਇੰਨੀ ਕੇ ਤੰਦਰੁਸਤ ਵਿਅਕਤੀ ਵੀ ਬਿਮਾਰ ਪੈ ਜਾਵੇ। ਅਜਿਹੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਵੋਗੇ। ਦਰਅਸਲ, ਕਹਿਰ ਦੀ ਗਰਮੀ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਸਕੂਲ ਸੱਦ ਲਿਆ ਗਿਆ। ਫਿਰ ਕੀ ਸੀ, ਇਕ ਤੋਂ ਬਾਅਦ ਇਕ ਵਿਦਿਆਰਥਣਾਂ ਬੇਹੋਸ਼ ਹੋ ਕੇ ਡਿੱਗਣ ਲੱਗੀਆਂ। ਸਰਕਾਰੀ ਸਕੂਲ ਵਿਚ ਤੇਜ਼ ਗਰਮੀ ਕਾਰਨ 16 ਵਿਦਿਆਰਥਣਾਂ ਬੇਹੋਸ਼ ਹੋ ਗਈਆਂ।  
ਬਿਹਾਰ ਦੇ ਸ਼ੇਖਪੁਰਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਵਿਗੜਦੀ ਸਿਹਤ ਕਾਰਨ ਸਕੂਲ ਵਿੱਚ ਹਫੜਾ-ਦਫੜੀ ਮੱਚ ਗਈ। ਬੇਹੋਸ਼ ਹੋਏ ਬੱਚਿਆਂ ਨੂੰ ਹਸਪਤਾਲ ਲਿਜਾਣ ਲਈ ਸਿਹਤ ਵਿਭਾਗ ਨੂੰ ਬੁਲਾਇਆ ਗਿਆ। ਕਾਫੀ ਦੇਰ ਤਕ ਐਂਬੂਲੈਂਸ ਨਾ ਪਹੁੰਚਣ ਉਤੇ ਸਾਰੀਆਂ ਵਿਦਿਆਰਥਣਾਂ ਨੂੰ ਨਿੱਜੀ ਵਾਹਨਾਂ ਵਿਚ ਸਦਰ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਲਾਪਰਵਾਹੀ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ।


ਬਿਹਾਰ ਵਿਚ ਗਰਮੀਆਂ ਦਾ ਮੌਸਮ ਆਪਣੇ ਸਿਖਰ ‘ਤੇ ਹੈ। ਕਹਿਰ ਦੀ ਗਰਮੀ ਨੇ ਤਬਾਹੀ ਮਚਾ ਦਿੱਤੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਉਪਰ ਪਹੁੰਚ ਗਿਆ ਹੈ। ਕੜਾਕੇ ਦੀ ਗਰਮੀ ਦੇ ਬਾਵਜੂਦ ਸੂਬੇ ਦੇ ਸਕੂਲ ਖੁੱਲ੍ਹ ਰਹੇ ਹਨ। ਜਿਸ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਘਟਨਾ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਸੁਰੇਸ਼ ਪ੍ਰਸਾਦ ਨੇ ਦੱਸਿਆ ਕਿ ਨਮਾਜ਼ ਤੋਂ ਬਾਅਦ ਜਦੋਂ ਬੱਚੇ ਜਮਾਤ ਵਿੱਚ ਪੜ੍ਹ ਰਹੇ ਸਨ ਤਾਂ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਰਾਗਿਨੀ, ਕਾਜਲ, ਸਨੇਹਾ, ਜੂਲੀ ਕੁਮਾਰੀ ਸਮੇਤ ਦਰਜਨਾਂ ਬੱਚੇ ਇੱਕ-ਇੱਕ ਕਰਕੇ ਬੇਹੋਸ਼ ਹੋਣ ਲੱਗੇ। ਬੱਚੇ ਬੇਹੋਸ਼ ਹੋਣ ‘ਤੇ ਸਕੂਲ ‘ਚ ਹਫੜਾ-ਦਫੜੀ ਮਚ ਗਈ। ਅਧਿਆਪਕਾਂ ਅਤੇ ਸਟਾਫ਼ ਨੇ ਬੱਚਿਆਂ ਨੂੰ ਪੱਖੇ ਨਾਲ ਹਵਾ ਦਿੱਤੀ ਅਤੇ ਉਨ੍ਹਾਂ ਨੂੰ ਇਲੈਕਟਰੋਲ ਮਿਲਾ ਕੇ ਪਾਣੀ ਪਿਲਾਇਆ। ਬੱਚਿਆਂ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਬੁਲਾਈ ਗਈ। ਸੂਚਨਾ ਦੇ ਬਾਵਜੂਦ ਜਦੋਂ ਐਂਬੂਲੈਂਸ ਨਾ ਪੁੱਜੀ ਤਾਂ ਸਾਰੇ ਬੱਚਿਆਂ ਨੂੰ ਨਿੱਜੀ ਵਾਹਨ ‘ਚ ਸਦਰ ਹਸਪਤਾਲ ਦਾਖਲ ਕਰਵਾਇਆ ਗਿਆ।

In The Market