LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ : ਸਵਿਮਿੰਗ ਪੂਲ ਵਿਚ ਲਾਈ ਚੁੱਭੀ, ਮੁੜ ਬਾਹਰ ਨਾ ਆਇਆ 13 ਸਾਲਾ ਜਵਾਕ, ਪਰਿਵਾਰ ਲਭਦਾ ਰਿਹਾ, ਸੀਸੀਟੀਵੀ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

cctv news

ਪੰਜਾਬ ਦੇ ਜਲੰਧਰ 'ਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ 'ਚ ਨਹਾਉਣ ਗਿਆ ਬੱਚਾ ਰਾਤ ਤਕ ਘਰ ਨਾ ਪੁੱਜਾ। ਚਿੰਤਤ ਪਰਿਵਾਰ ਦੋਸਤਾਂ ਨੂੰ ਪੁੱਛ ਕੇ ਸਵਿਮਿੰਗ ਪੂਲ ਵਿਖੇ ਪਹੁੰਚਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਉਕਤ 13 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਰਾਤ ਦੀ ਹੈ। ਜਦੋਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਬੱਚੇ ਡੁੱਬਣ ਦਾ ਖੁਲਾਸਾ ਹੋਇਆ। ਪਿਤਾ ਭੀਮ ਬਹਾਦੁਰ ਨੇ ਦੱਸਿਆ ਕਿ ਉਹ ਮੂਲ ਤੌਰ ਉਤੇ ਨੇਪਾਲ ਦੇ ਰਹਿਣ ਵਾਲੇ ਹਨ। ਜਲੰਧਰ ਵਿਚ ਉਹ ਦਾਨਿਸ਼ਮੰਦਾ ਕਾਲੋਨੀ ਵਿਚ ਰਹਿੰਦੇ ਹਨ। ਜਲੰਧਰ ਵਿਚ ਉਹ ਦਾਨਿਸ਼ਮੰਦਾ ਕਾਲੋਨੀ ਵਿਚ ਰਹਿੰਦੇ ਹਨ। ਉਸ ਦਾ ਪੁੱਤ ਮਾਧਵ (13) ਮੰਗਲਵਾਰ ਸ਼ਾਮ ਨੂੰ 4 ਦੋਸਤਾਂ ਦੇ ਨਾਲ ਸਨ ਸਿਟੀ ਕਾਲੋਨੀ ਸਥਿਤ ਰਾਇਲ ਸਵਿਮਿੰਗ ਪੂਲ ਵਿਚ ਨਹਾਉਣ ਲਈ ਗਿਆ ਸੀ। ਰਾਤ 9 ਵਜੇ ਤਕ ਮਾਧਵ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। 
ਮਾਧਵ ਦੇ ਦੋਸਤਾਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਰੇ ਮਿਲ ਕੇ ਪੂਲ ਗਏ ਸਨ। ਇਸ ਤੋਂ ਬਾਅਦ ਪਰਿਵਾਰ ਵਾਲੇ ਲੋਕ ਉਸ ਦੀ ਭਾਲ ਵਿਚ ਸਵਿਮਿੰਗ ਪੂਲ ਵਿਚ ਪਹੁੰਚੇ। ਸ਼ੱਕ ਹੋਣ ਉਤੇ ਪਰਿਵਾਰ ਦੇ ਲੋਕਾਂ ਨੇ ਪੂਲ ਵਿਚ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ। 

ਪੂਲ ਵਿਚੋਂ ਬੇਸੁੱਧ ਮਿਲਿਆ ਮਾਧਵ
ਸੀਸੀਟੀਵੀ ਮੁਤਾਬਕ ਸ਼ਾਮ 6.07 ਵਜੇ ਮਾਧਵ ਨੇ ਸਵਿਮਿੰਗ ਪੂਲ ਵਿਚ ਆਖਰੀ ਵਾਰ ਛਾਲ ਮਾਰੀ ਸੀ। ਇਸ ਤੋਂ ਬਾਅਦ, ਮਾਧਵ ਬਾਹਰ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਪੂਲ ਵਿਚ ਬੇਸੁੱਧ ਮਿਲਿਆ। ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਗਰੋਂ ਪੁਲਿਸ ਹਸਪਤਾਲ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ।

ਮਾਲਿਕ ਬੋਲਿਆ- ਛੇ ਵਜੇ ਬੰਦ ਕਰ ਦਿੱਤਾ ਜਾਂਦੈ ਪੂਲ 
ਉਧਰ, ਰਾਇਲ ਸਵਿਮਿੰਗ ਪੂਲ ਦੇ ਮਾਲਕ ਬਲਜੀਤ ਸਿੰਘ ਉਰਫ ਲੱਡੂ ਨੇ ਕਿਹਾ ਕਿ ਉਹ ਖੁਦ ਵੀ ਸਵਿਮਿੰਗ ਜਾਣਦੇ ਹਨ। ਉਨ੍ਹਾਂ ਨੇ ਕੋਚ ਵੀ ਰੱਖੇ ਹੋਏ ਹਨ। 6 ਵਜੇ ਪੂਲ ਬੰਦ ਕਰ ਦਿੱਤਾ ਜਾਂਦਾ ਹੈ। 6.07 ਵਜੇ ਬੱਚੇ ਨੇ ਛਾਲ ਮਾਰੀ ਹੈ। ਇਸ ਤੋਂ ਪਹਿਲਾਂ ਕਈ ਵਾਰ ਉਸ ਨੂੰ ਬਾਹਰ ਆਉਣ ਲਈ ਕਿਹਾ ਗਿਆ ਸੀ।

In The Market