LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਨਲੇਵਾ ਨੌਤਪਾ ! ਅਸਮਾਨੋਂ ਵਰ੍ਹ ਰਹੀ 'ਅੱਗ' ਕਾਰਨ ਚਾਰ ਮੌਤਾਂ, ਧੁੱਪ ਵਿਚ ਚੱਕਰ ਆਉਣ ਤਾਂ ਕਰੋ ਇਹ ਉਪਾਅ

heat wave 29

ਬਠਿੰਡਾ : ਪੰਜਾਬ 'ਚ ਗਰਮੀ ਜਾਨਲੇਵਾ ਬਣ ਗਈ ਹੈ। ਨੌਤਪਾ ਦਾ ਅੱਜ ਪੰਜਵਾਂ ਦਿਨ ਹੈ ਤੇ ਪੰਜ ਦਿਨਾਂ ਵਿਚ ਗਰਮੀ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਬਠਿੰਡਾ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਗਰਮੀ ਕਾਰਨ 4 ਲੋਕਾਂ ਦੀ ਮੌਤ ਹੋ ਗਈ। 2 ਵਿਅਕਤੀਆਂ ਦੀ ਰੇਲਵੇ ਸਟੇਸ਼ਨ ’ਤੇ ਅਤੇ ਇਕ ਵਿਅਕਤੀ ਦੀ ਗੁਡਜ਼ ਵੇਅਰਹਾਊਸ ਰੋਡ ’ਤੇ ਮੌਤ ਹੋ ਗਈ। ਤਿੰਨੇਂ ਬੇਘਰ ਅਤੇ ਬੇਸਹਾਰਾ ਸਨ ਅਤੇ ਉਨ੍ਹਾਂ ਕੋਲ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ, ਜਿਸ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਇਸੇ ਤਰ੍ਹਾਂ ਗਿੱਦੜਬਾਹਾ ਦੇ ਰਹਿਣ ਵਾਲੇ ਮੁਕੰਦ ਲਾਲ (60) ਦੀ ਮਾਲ ਰੋਡ ’ਤੇ ਗਰਮੀ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਸੰਸਥਾ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਇਨ੍ਹਾਂ ਮਾਮਲਿਆਂ ’ਚ ਥਾਣਾ ਜੀ. ਆਰ. ਪੀ. ਅਤੇ ਥਾਣਾ ਸਦਰ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।

ਧੁੱਪ ਵਿਚ ਨਿਕਲਦਿਆਂ ਲੂ ਲੱਗ ਜਾਵੇ ਤਾਂ ਕਰੋ ਇਹ ਕੰਮ

ਲੂ ਲੱਗਣ ਕਾਰਨ ਸਿਹਤ ਜ਼ਿਆਦਾ ਨਾ ਵਿਗੜੇ ਇਸ ਲਈ ਇਹ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ। ਧੁੱਪ ਵਿਚ ਨਿਕਲਣ ਸਮੇਂ ਜੇ ਚੱਕਰ ਆਉਣ ਲੱਗਣ ਤਾਂ ਤੁਰੰਤ ਛਾਂਅ ਵਿਚ ਹੋ ਜਾਓ। ਮੁੜ੍ਹਕਾ ਸੁਕਾਉ ਅਤੇ ਹੱਥ, ਪੈਰ, ਮੁੰਹ ਪਾਣੀ ਨਾਲ ਧੋਵੋ , ਪਾਣੀ ਪੀਉ। ਜ਼ਿਆਦਾ ਸਮੱਸਿਆ ਹੋਣ ਉਤੇ ਡਾਕਟਰ ਨੂੰ ਜ਼ਰੂਰ ਦਿਖਾਉ। ਗਰਮੀ ਦੇ ਮੌਸਮ ਵਿਚ ਠੰਡੀ ਤਾਸੀਰ ਵਾਲੇ ਭੋਜਨ ਹੀ ਕਰੋ। ਇਸ ਵਿਚ ਤਾਜ਼ਾ ਮੁਸੰਮੀ ਫਲ ਉਤਮ ਰਹਿੰਦਾ ਹੈ। ਜੇਕਰ ਲੂ ਲੱਗਣ ਨਾਲ ਤੇਜ਼ ਬੁਖਾਰ ਹੋ ਗਿਆ ਤਾਂ ਠੰਡੇ ਗਿੱਲੇ ਕੱਪੜੇ ਨਾਲ ਸਰੀਰ ਨੂੰ ਪੂੰਜੋ। ਰੋਗੀ ਨੂੰ ਠੰਡੀ ਖੁੱਲੀ ਹਵਾ ਵਿਚ ਆਰਾਮ ਕਰਵਾਉ। ਪਿਆਸ ਬੁਝਾਉਣ ਲਈ ਨਿੰਬੂ ਦੇ ਰਸ ਵਿਚ ਮਿੱਟੀ ਦੇ ਘੜੇ ਜਾਂ ਸੁਰਾਹੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। 


ਧੁੱਪ ਵਿਚ ਨਿਕਲਣ ਸਮੇਂ ਵਰਤੋਂ ਇਹ ਸਾਵਧਾਨੀਆਂ

-ਸਿਰ ਢੱਕੋ, ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਵੇਲੇ ਛੱਤਰੀ, ਪੱਗ, ਟੋਪੀ, ਤੌਲੀਆ ਆਦਿ ਦੀ ਵਰਤੋਂ ਕਰੋ।
-ਜਦੋਂ ਵੀ ਸੰਭਵ ਹੋਵੇ ਪਾਣੀ ਪੀਓ, ਯਾਤਰਾ ਕਰਦੇ ਸਮੇਂ ਪੀਣ ਵਾਲਾ ਪਾਣੀ ਆਪਣੇ ਨਾਲ ਰੱਖੋ।
-ਹਲਕੇ ਰੰਗ ਦੇ ਪਤਲੇ ਢਿੱਲੇ, ਸੂਤੀ ਕੱਪੜਿਆਂ ਨੂੰ ਤਰਜੀਹ ਦਿਓ, ਪਹਿਨੋ। 
-ਨਿੰਬੂ ਪਾਣੀ, ਲੱਸੀ, ਫ਼ਲਾਂ ਦੇ ਰਸ ਦੀ ਕੁਝ ਨਮਕ ਸਮੇਤ ਵਰਤੋਂ ਕਰੋ।
ਜ਼ਿਆਦਾ ਪਾਣੀ ਵਾਲੇ ਮੌਸਮੀ ਫਲ ਅਤੇ ਸਬਜ਼ੀਆਂ ਖਾਓ ਜਿਵੇਂ ਕਿ ਤਰਬੂਜ, ਖਰਬੂਜ਼ਾ, ਸੰਤਰਾ, ਅੰਗੂਰ, ਅਨਾਨਾਸ, ਖੀਰਾ, ਸਲਾਦ ਜਾਂ ਹੋਰ ਸਥਾਨਕ ਤੌਰ ’ਤੇ ਉਪਲਬਧ ਫਲ ਅਤੇ ਸਬਜ਼ੀਆਂ।
-ਧੁੱਪ ਵਿਚ ਨਿਕਲਦੇ ਸਮੇਂ ਜੁੱਤੀ ਜਾਂ ਚੱਪਲ ਜ਼ਰੂਰ ਪਾਓ।
-ਜਿੰਨਾ ਹੋ ਸਕੇ ਘਰ ਦੇ ਅੰਦਰ ਰਹੋ। ਸਵੇਰੇ ਤੇ ਸ਼ਾਮ ਸਮੇਂ ਹੀ ਬਾਹਰ ਨਿਕਲੋ।
- ਛੋਟੇ ਬੱਚੇ, ਗਰਭਵਤੀ ਔਰਤਾਂ, ਬਾਹਰ ਕੰਮ ਕਰਨ ਵਾਲੇ ਲੋਕ, ਉਹ ਲੋਕ ਜਿਨ੍ਹਾਂ ਨੂੰ ਮਾਨਸਿਕ ਰੋਗ ਹੈ, ਉਹ ਲੋਕ ਜੋ ਸਰੀਰਕ ਤੌਰ ’ਤੇ ਬਿਮਾਰ ਹਨ, ਖਾਸ ਕਰਕੇ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਦਾ ਖਾਸ ਧਿਆਨ ਰੱਖਿਆ ਜਾਵੇ।
-ਇਕਦਮ ਏਸੀ ਵਿਚੋਂ ਨਿਕਲ ਕੇ ਧੁੱਪ ਵਿਚ ਜਾਂ ਧੁੱਪ ਵਿਚੋਂ ਆ ਕੇ ਇਕਦਮ ਏਸੀ ਵਿਚ ਨਾ ਬੈਠੋ। ਸਰੀਰ ਦਾ ਤਾਪਮਾਨ ਨਾਰਮਲ ਹੋਣ ਦੀ ਉਡੀਕ ਕਰੋ।
-ਘਰ ਨੂੰ ਠੰਢਾ ਰੱਖੋ।
-ਦੁਪਹਿਰ 12:00 ਵਜੇ ਤੋਂ ਬਾਅਦ ਦੁਪਹਿਰ 04:00 ਵਜੇ ਤੱਕ ਬਾਹਰ ਨਿਕਲਣ ਤੋਂ ਪਰਹੇਜ਼ ਕਰੋ।
-ਕਾਫ਼ੀ, ਅਲਕੋਹਲ, ਚਾਹ ਅਤੇ ਕਾਰਬੋਨੇਟਿਡ ਸਾਫਟ ਡਰਿੰਕਸ ਜਾਂ ਜ਼ਿਆਦਾ ਮਾਤਰਾ ਵਿਚ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ।
-ਧੁੱਪ ਵਿਚੋਂ ਆ ਕੇ ਇਕਦਮ ਬੇਹੱਦ ਠੰਢਾ ਪਾਣੀ ਜਾਂ ਪੀਣ ਵਾਲਾ ਕੋਈ ਪਦਾਰਥ ਦਾ ਸੇਵਨ ਕਰਨ ਤੋਂ ਬਚੋ।

In The Market