LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Lok Sabha Elections : ਔਰਤਾਂ ਨੂੰ ਮਿਲਣਗੇ 8 ਹਜ਼ਾਰ ! ਤੜਕੇ ਤਿੰਨ ਵਜੇ ਹੀ ਡਾਕਖਾਨਿਆਂ ਬਾਹਰ ਲੱਗੀਆਂ ਲਾਈਨਾਂ

post office news

National News : 'ਲੋਕ ਸਭਾ ਚੋਣਾਂ ਵਿਚਾਲੇ ਡਾਕਖਾਨੇ ਦੇ ਖਾਤਿਆਂ ਵਿਚ ਔਰਤਾਂ ਨੂੰ 8 ਹਜ਼ਾਰ ਰੁਪਏ ਮਿਲਣ ਜਾ ਰਹੇ ਹਨ। ਇਹ ਰਕਮ ਉਸ ਔਰਤ ਨੂੰ ਹੀ ਮਿਲੇਗੀ ਜਿਸ ਦਾ ਡਾਕਖਾਨੇ ਵਿਚ ਖਾਤਾ ਹੋਵੇਗਾ। ਖਾਤਾ ਖੁਲ੍ਹਵਾਉਣ ਦਾ ਆਖਰੀ ਦਿਨ ਸੋਮਵਾਰ ਹੈ। ਇਸ ਤੋਂ ਬਾਅਦ ਇਹ ਸਕੀਮ ਤਹਿਤ ਖਾਤਾ ਨਹੀਂ ਖੁੱਲ੍ਹ ਸਕੇਗਾ।'
ਇਹ ਜਾਣਕਾਰੀ ਮਿਲਦਿਆਂ ਹੀ ਹਜ਼ਾਰਾਂ ਔਰਤਾਂ ਡਾਕਖਾਨੇ ਵਿੱਚ ਪੁੱਜ ਰਹੀਆਂ ਹਨ। 
ਦਰਅਸਲ, ਬੈਂਗਲੁਰੂ ਵਿਚ ਇੱਕ ਅਫਵਾਹ ਉੱਡੀ ਸੀ ਕਿ ਕੁਝ ਸਿਆਸੀ ਪਾਰਟੀਆਂ ਔਰਤਾਂ ਦੇ ਪੋਸਟ ਆਫਿਸ ਖਾਤਿਆਂ ਵਿੱਚ 8,000 ਰੁਪਏ ਟਰਾਂਸਫਰ ਕਰਨਗੀਆਂ। ਇੰਨਾ ਸੁਣ ਹਜ਼ਾਰਾਂ ਔਰਤਾਂ ਤੜਕੇ ਤਿੰਨ ਵਜੇ ਹੀ ਬੈਂਗਲੁਰੂ ਜਨਰਲ ਪੋਸਟ ਆਫਿਸ ਬਾਹਰ ਪਹੁੰਚਣੀਆਂ ਸ਼ੁਰੂ ਹੋ ਗਈਆਂ। ਖਾਤਾ ਖੋਲ੍ਹਣ ਲਈ ਘੰਟਿਆਂਬੱਧੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਡਾਕਖਾਨੇ ਵਿੱਚ ਖਾਤੇ ਖੋਲ੍ਹਣ ਵਾਲੀਆਂ ਔਰਤਾਂ ਦੀ ਗਿਣਤੀ ਦੇਖ ਕੇ ਡਾਕਘਰ ਦੇ ਕਰਮਚਾਰੀ ਵੀ ਦੰਗ ਰਹਿ ਗਏ। ਇੱਥੋਂ ਤੱਕ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇੰਨੀਆਂ ਔਰਤਾਂ ਅਚਾਨਕ ਖਾਤੇ ਖੁੱਲ੍ਹਵਾਉਣ ਲਈ ਕਿਉਂ ਇਕੱਠੀਆਂ ਹੋ ਗਈਆਂ।
ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਡਾਕਖਾਨੇ ਦੇ ਅਧਿਕਾਰੀਆਂ ਨੂੰ ਔਰਤਾਂ ਦੇ ਖਾਤੇ ਖੋਲ੍ਹਣ ਲਈ ਵਾਧੂ ਸਟਾਫ਼ ਤਾਇਨਾਤ ਕਰਨਾ ਪਿਆ। ਔਰਤਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਦੀ ਮਦਦ ਵੀ ਲੈਣੀ ਪਈ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤਾਂ ਸਵੇਰੇ 3 ਵਜੇ ਤੋਂ ਹੀ ਖਾਤਾ ਖੋਲ੍ਹਣ ਲਈ ਲਾਈਨ ‘ਚ ਖੜ੍ਹੀਆਂ ਹੋਣ ਲੱਗੀਆਂ। ਪਹਿਲਾਂ ਇਸ ਡਾਕਘਰ ਵਿੱਚ ਰੋਜ਼ਾਨਾ 100-200 ਖਾਤੇ ਖੁੱਲ੍ਹਦੇ ਸਨ ਪਰ ਹੁਣ ਰੋਜ਼ਾਨਾ 700 ਤੋਂ 800 ਖਾਤੇ ਖੁੱਲ੍ਹ ਰਹੇ ਹਨ। ਹਾਲਾਂਕਿ ਇਸ ਦਾ ਰਾਹੁਲ ਗਾਂਧੀ ਦੇ 8500 ਰੁਪਏ ਦੇ ਵਾਅਦੇ ਨਾਲ ਕੋਈ ਸਬੰਧ ਨਹੀਂ ਹੈ।

ਔਰਤਾਂ ਵਿਚ ਕਿਉਂ ਮਚ ਗਈ ਹਫੜਾ-ਦਫੜੀ ? 
ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਔਰਤਾਂ ਵਿਚ ਚਰਚਾ ਸੀ ਕਿ ਡਾਕ ਵਿਭਾਗ ਇੰਡੀਆ ਪੋਸਟ ਪੇਮੈਂਟ ਬੈਂਕ ਤਹਿਤ ਖੋਲ੍ਹੇ ਗਏ ਹਰ ਖਾਤੇ ‘ਚ ਪੈਸੇ ਜਮ੍ਹਾਂ ਕਰਵਾ ਰਿਹਾ ਹੈ। ਔਰਤਾਂ ਨੂੰ ਇਸ ਅਫਵਾਹ ਬਾਰੇ ਵ੍ਹਟਸਐਪ ਗਰੁੱਪ ਤੋਂ ਪਤਾ ਲੱਗਾ। ਇਹ ਅਫਵਾਹਾਂ ਪਿਛਲੇ ਕੁਝ ਦਿਨਾਂ ਤੋਂ ਵ੍ਹਟਸਐਪ ਗਰੁੱਪਾਂ ਉਤੇ ਫੈਲ ਰਹੀਆਂ ਸਨ ਅਤੇ ਆਰਡਬਲਯੂਏ ਗਰੁੱਪ ਵਿੱਚ ਵਾਇਰਲ ਹੋਈਆਂ ਸਨ। ਇਨ੍ਹਾਂ ਦੇ ਜ਼ਰੀਏ ਹੀ ਔਰਤਾਂ ਨੂੰ ਖਬਰ ਮਿਲੀ ਕਿ ਸੋਮਵਾਰ ਨੂੰ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਸੈਂਕੜੇ ਔਰਤਾਂ ਆਪਣੇ ਖਾਤੇ ਖੋਲ੍ਹਣ ਲਈ ਜਨਰਲ ਪੋਸਟ ਆਫਿਸ ਪਹੁੰਚੀਆਂ।

 

In The Market