LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Summers Vacations : ਟਰੇਨਾਂ ਵਿਚ ਵਧੀ ਯਾਤਰੀਆਂ ਦੀ ਭੀੜ, ਹੁਣ ਨਹੀਂ ਹੋਵੇਗੀ ਸਮੱਸਿਆ, ਰੇਲਵੇ ਵਿਭਾਗ ਦੇਣ ਜਾ ਰਿਹੈ ਸਹੂਲਤਾਂ

rail summers

National News : ਗਰਮੀ ਦੀਆਂ ਛੁੱਟੀਆਂ ਦੌਰਾਨ ਰੇਲਗੱਡੀਆਂ ਵਿਚ ਲਗਾਤਾਰ ਭੀੜ ਵਧ ਰਹੀ ਹੈ। ਯਾਤਰੀਆਂ ਨੂੰ ਹੁੰਦੀ ਸਮੱਸਿਆ ਨੂੰ ਦੂਰ ਕਰਨ ਲਈ ਰੇਲਵੇ ਵਿਭਾਗ ਸਰਗਰਮ ਹੈ। ਰੇਲਵੇ ਵਿਭਾਗ ਲੰਬੀ ਦੂਰੀ ਦੀਆਂ ਟ੍ਰੇਨਾਂ ਵਿਚ ਵਾਧੂ ਕੋਚ ਲਗਾ ਰਿਹਾ ਹੈ। ਇਸ ਤੋਂ ਇਲਾਵਾ, ਰੇਲਵੇ ਹੋਰ ਸਹੂਲਤਾਂ ਯਾਤਰੀਆਂ ਨੂੰ ਮੁਹੱਈਆ ਕਰਵਾ ਰਿਹਾ ਹੈ। ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਵਿੱਤੀ ਸਾਲ ਦੇ ਅਪ੍ਰੈਲ ਤੇ ਮਈ ਮਹੀਨਿਆਂ ਦੌਰਾਨ ਲੰਬੀ ਦੂਰੀ ਦੀਆਂ ਟ੍ਰੇਨਾਂ ਵਿਚ 34 ਵਾਧੂ ਕੋਚ ਜੋੜੇ ਗਏ ਸਨ।
ਗਰਮੀ ਦੇ ਦਿਨਾਂ ਵਿਚ ਯਾਤਰੀਆਂ ਦੀ ਗਿਣਤੀ ਵਧ ਜਾਂਦੀ ਹੈ ਜਿਸ ਨਾਲ ਯਾਤਰੀਆਂ ਨੂੰ ਕੰਫਰਮ ਸੀਟ ਮਿਲਣ ਵਿਚ ਦਿੱਕਤ ਹੁੰਦੀ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਤੇ ਯਾਤਰੀਆਂ ਨੂੰ ਰਿਜ਼ਰਵ ਸੀਟਾਂ ਉਪਲਬਧ ਕਰਾਉਣ ਲਈ ਜਿਹੜੀਆਂ ਟ੍ਰੇਨਾਂ ਵਿਚ ਵੇਟਿੰਗ ਲਿਸਟ ਵਾਲੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦਾ ਰੇਲਵੇ ਅਧਿਕਾਰੀਆਂ ਵੱਲੋਂ ਉੱਚ ਪੱਧਰ ਉਤੇ ਨਿਰੀਖਣ ਕੀਤਾ ਜਾਂਦਾ। ਫਿਰ ਵਾਧੂ ਕੋਚ ਜੋੜ ਕੇ ਵੇਟਿੰਗ ਲਿਸਟ ਵਾਲੇ ਯਾਤਰੀਆਂ ਦੀ ਭੀੜ ਘੱਟ ਕਰ ਦਿੱਤੀ ਜਾਂਦੀ ਹੈ।
ਫਿਰੋਜ਼ਪੁਰ ਮੰਡਲ ਵੱਲੋਂ ਅਪ੍ਰੈਲ ਤੇ ਮਈ 2024 ਦੌਰਾਨ ਵੱਖ-ਵੱਖ ਟ੍ਰੇਨਾਂ ਵਿਚ 34 ਵਾਧੂ ਕੋਚ ਲਗਾਏ ਗਏ ਹਨ। ਉਨ੍ਹਾਂ ਕੋਚਾਂ ਵਿਚ 5 ਏਅਰ ਕੰਡੀਸ਼ਨਰ, 2 ਥਰਡ ਏਅਰ ਕੰਡੀਸ਼ਰ ਇਕੋਨਾਮੀ, 14 ਸਲੀਪਰ, 1 ਸੈਕੰਡ ਸੀਟਿੰਗ ਤੇ 12 ਜਨਰਲ ਕੋਚ ਸ਼ਾਮਲ ਹਨ ਜਿਸ ਦਾ ਫਾਇਦਾ ਚੁੱਕ ਕੇ ਲਗਭਗ 2600 ਰੇਲ ਯਾਤਰੀਆਂ ਨੇ ਯਾਤਰਾ ਕੀਤੀ ਤੇ ਵਾਧੂ ਭੀੜ ਨੂੰ ਦੂਰ ਕਰਨ ਲਈ ਗਰਮੀ ਲਈ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਫਿਰੋਜ਼ਪੁਰ ਮੰਡਲ ਵਿਚ ਵਾਧੂ ਭੀੜ ਨੂੰ ਦੂਰ ਕਰਨ ਲਈ 12 ਜੋੜੀ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।
ਇਨ੍ਹਾਂ ਟਰੇਨਾਂ ਵਿਚ ਜੋੜੇ ਵਾਧੂ ਡੱਬੇ
ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਡਵੀਜ਼ਨ ਵਿੱਚ 04075/04076 (ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ), 04624/04623 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਵਾਰਾਣਸੀ), 04656/04655 (ਜੰਮੂਤਵੀ-ਉਦੈਪੁਰ ਸਿਟੀ 0469/4607), (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਗੁਹਾਟੀ), 04682/04681 (ਜੰਮੂਤਵੀ-ਕੋਲਕਾਤਾ), 05005/05006 (ਅੰਮ੍ਰਿਤਸਰ-ਗੋਰਖਪੁਰ), 05049/05050 (ਅੰਮ੍ਰਿਤਸਰ-ਛਪਰਾ), 09097/09098-(ਸ਼੍ਰੀ ਮਾਤਾ ਵੈਸ਼ਮੋ ਦੇਵੀ-ਕਟੜਾ-ਬਾਂਦਰਾ ਟਰਮੀਨਲ ) , 05656/05655 (ਜੰਮੂਤਵੀ-ਗੁਹਾਟੀ), 04141/04142 (ਸੂਬੇਦਾਰਗੰਜ-ਸ਼ਹੀਦ ਕੈਪਟਨ ਤੁਸ਼ਾਰ ਮਹਾਜਨ), 04017/04018 (ਸ਼ਹੀਦ ਕੈਪਟਨ-ਅਨੰਦ ਤੁਸ਼ਾਰ ਮਹਾਜਨ-ਆਨੰਦ ਵਿਹਾਰ) ਸਟੇਸ਼ਨਾਂ ਵਿਚਕਾਰ ਚੱਲਣ ਵਾਲੀਆਂ ਇਨ੍ਹਾਂ ਟਰੇਨਾਂ ਵਿੱਚ ਵਾਧੂ ਡੱਬੇ ਜੋੜ ਕੇ ਲਗਭਗ 2600 ਦੀ ਵੇਟਿੰਗ ਕਲੀਅਰ ਕੀਤੀ ਗਈ ਹੈ।

In The Market