LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab Election: 'ਚੋਣ ਪਿਟਾਰਾ' ਖੁੱਲ੍ਹਣ ਦਾ ਇੰਤਜ਼ਾਰ, EC ਵਰਤੇਗਾ ਵਧੇਰੇ ਸਖਤਾਈ

8m punjab

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 'ਚ ਸਿਰਫ 2 ਦਿਨ ਬਾਕੀ ਹਨ। ਸਿਆਸੀ ਪਾਰਟੀਆਂ ਤੋਂ ਇਲਾਵਾ ਸੂਬੇ ਭਰ ਦੇ ਵੋਟਰ ਵੀ 10 ਮਾਰਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਗਿਣਤੀ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿਯਮਾਂ ਨੂੰ ਵੀ ਸਪੱਸ਼ਟ ਕਰ ਦਿੱਤਾ ਹੈ। ਜਿਸ ਵਿੱਚ ਸਭ ਤੋਂ ਸਪੱਸ਼ਟ ਅਤੇ ਵਿਸ਼ੇਸ਼ ਨਿਯਮ ਮੁੜ ਗਿਣਤੀ ਸਬੰਧੀ ਹੈ। ਇਸ ਵਾਰ ਰਾਊਂਡ ਦੇ ਹਿਸਾਬ ਨਾਲ ਮੁੜ ਗਿਣਤੀ ਕੀਤੀ ਜਾ ਰਹੀ ਹੈ।

Also Read: ਗੈਰੀ ਸੰਧੂ ਨੇ ਪਹਿਲੀ ਵਾਰ ਸ਼ੇਅਰ ਕੀਤੀ ਬੇਟੇ ਦੀ ਵੀਡੀਓ, ਕਿਹਾ-'ਹਾਂ ਬਿਲਕੁਲ ਸਹੀ, ਮੇਰਾ ਪੁੱਤਰ'

ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੇ ਸੋਮਵਾਰ ਸ਼ਾਮ ਤੱਕ ਆਪਣੇ ਕਾਊਂਟਿੰਗ ਏਜੰਟਾਂ ਦੇ ਵੇਰਵੇ ਰਿਟਰਨਿੰਗ ਅਫ਼ਸਰਾਂ ਨੂੰ ਦੇ ਦਿੱਤੇ ਹਨ ਅਤੇ ਪਛਾਣ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ। ਏਜੰਟਾਂ ਬਾਰੇ ਚੋਣ ਕਮਿਸ਼ਨ ਨੇ ਸਪੱਸ਼ਟ ਕਿਹਾ ਹੈ ਕਿ ਇੱਕ ਉਮੀਦਵਾਰ ਸਿਰਫ਼ ਇੱਕ ਹੀ ਕਾਊਂਟਿੰਗ ਸੈਂਟਰ ਦੇਖੇਗਾ ਤਾਂ ਜੋ ਗਿਣਤੀ ਕੇਂਦਰ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਦੇ ਨਾਲ ਹੀ ਏਜੰਟਾਂ ਨੂੰ ਸਵੇਰੇ 7 ਵਜੇ ਤੋਂ ਪਹਿਲਾਂ ਕੇਂਦਰ ਵਿੱਚ ਪਹੁੰਚਣਾ ਜ਼ਰੂਰੀ ਹੈ। ਕਿਸੇ ਵੀ ਏਜੰਟ ਨੂੰ ਦੇਰੀ ਨਾਲ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

Also Read: ਪੰਜਾਬ ਐਗਜ਼ਿਟ ਪੋਲ 'ਤੇ ਬੋਲੇ ਚੰਨੀ- '10 ਮਾਰਚ ਦਾ ਇੰਤਜ਼ਾਰ ਕਰੋ'

ਗੇੜ ਵਿਚਾਲੇ ਹੀ ਕੀਤਾ ਜਾਵੇ ਇਤਰਾਜ਼
ਚੋਣ ਕਮਿਸ਼ਨ ਨੇ ਗਿਣਤੀ ਵਾਲੇ ਦਿਨ ਲਈ ਨਿਯਮਾਂ ਨੂੰ ਵੀ ਸਪੱਸ਼ਟ ਕਰ ਦਿੱਤਾ ਹੈ। ਇਸ ਵਾਰ ਏਜੰਟ ਜਾਂ ਉਮੀਦਵਾਰ ਗੇੜ ਦੇ ਮੱਧ ਵਿਚ ਹੀ ਮੁੜ ਗਿਣਤੀ ਲਈ ਅਪੀਲ ਕਰ ਸਕਦੇ ਹਨ। ਉਸ ਦੇ ਕਹਿਣ 'ਤੇ ਵੀ ਦੋ ਵਾਰ ਹੀ ਮੁੜ ਗਿਣਤੀ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ ਰਾਊਂਡ ਦੇ ਵਿਚਕਾਰ ਅਪੀਲ ਵੀ ਕਰਨੀ ਪਵੇਗੀ। ਚੋਣ ਕਮਿਸ਼ਨ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਅਗਲੇ ਗੇੜ ਦੀ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਕੋਈ ਵੀ ਏਜੰਟ ਜਾਂ ਉਮੀਦਵਾਰ ਪਿਛਲੇ ਗੇੜ ਦੀ ਮੁੜ ਗਿਣਤੀ ਲਈ ਅਪੀਲ ਨਹੀਂ ਕਰ ਸਕਦਾ।

Also Read: ਪੰਜਾਬ ਦੀਆਂ 5 ਰਾਜ ਸਭਾ ਸੀਟਾਂ 'ਤੇ ਹੋਵੇਗੀ ਚੋਣ, ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਕੀਤੀ ਜਾਰੀ

ਮੋਬਾਈਲ ਅਤੇ ਇਲੈਕਟ੍ਰਾਨਿਕ ਯੰਤਰ ਲੈ ਕੇ ਜਾਣ ਦੀ ਮਨਾਹੀ
ਚੋਣ ਕਮਿਸ਼ਨ ਨੇ ਵੀ ਗਿਣਤੀ ਕੇਂਦਰਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ। ਕੋਈ ਵੀ ਉਮੀਦਵਾਰ ਜਾਂ ਏਜੰਟ ਆਪਣੇ ਨਾਲ ਮੋਬਾਈਲ ਅੰਦਰ ਨਹੀਂ ਲਿਜਾ ਸਕਦਾ। ਇੰਨਾ ਹੀ ਨਹੀਂ, ਹੋਰ ਇਲੈਕਟ੍ਰਾਨਿਕ ਯੰਤਰਾਂ ਨੂੰ ਅੰਦਰ ਲਿਜਾਣ ਦੀ ਵੀ ਮਨਾਹੀ ਹੋਵੇਗੀ।

ਤਿਆਰੀਆਂ ਮੁਕੰਮਲ, ਹੁਣ 10 ਮਾਰਚ ਦਾ ਇੰਤਜ਼ਾਰ
ਗਿਣਤੀ ਕੇਂਦਰਾਂ ਅੰਦਰ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਗਿਣਤੀ ਕੇਂਦਰਾਂ ਦੇ ਅੰਦਰ ਮੇਜ਼ ਸਜਾਏ ਗਏ ਹਨ। ਦੋ ਦਿਨਾਂ ਵਿੱਚ ਸਾਰੇ ਕੇਂਦਰਾਂ ਵਿੱਚ ਇੰਟਰਨੈੱਟ ਅਤੇ ਕੰਪਿਊਟਰ ਵੀ ਲਗਾ ਦਿੱਤੇ ਜਾਣਗੇ। ਕੋਰੋਨਾ ਪੀਰੀਅਡ ਕਾਰਨ ਗਿਣਤੀ ਵਾਲੇ ਦਿਨ ਵੀ ਸਫਾਈ ਦਾ ਧਿਆਨ ਰੱਖਿਆ ਜਾਵੇਗਾ। ਮਾਸਕ ਅਤੇ ਸੈਨੀਟਾਈਜ਼ਰ ਮੁਹੱਈਆ ਕਰਵਾਏ ਜਾਣਗੇ। ਇੰਨਾ ਹੀ ਨਹੀਂ, ਮਸ਼ੀਨਾਂ ਨੂੰ ਖੋਲ੍ਹਣ ਅਤੇ ਰੀਪੈਕ ਕਰਨ ਤੋਂ ਪਹਿਲਾਂ ਸੈਨੇਟਾਈਜ਼ ਵੀ ਕੀਤਾ ਜਾਵੇਗਾ।

In The Market