ਗੈਰੀ ਸੰਧੂ ਨੇ ਪਹਿਲੀ ਵਾਰ ਸ਼ੇਅਰ ਕੀਤੀ ਬੇਟੇ ਦੀ ਵੀਡੀਓ, ਕਿਹਾ-‘ਹਾਂ ਬਿਲਕੁਲ ਸਹੀ, ਮੇਰਾ ਪੁੱਤਰ’

ਚੰਡੀਗੜ੍ਹ- ਗੈਰੀ ਸੰਧੂ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਗੈਰੀ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜੋ ਆਪਣੀ ਹਾਜ਼ਰੀ ਨਾਲ ਸਭ ਦੇ ਚਿਹਰੇ ’ਤੇ ਖ਼ੁਸ਼ੀ…

ਚੰਡੀਗੜ੍ਹ- ਗੈਰੀ ਸੰਧੂ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਗੈਰੀ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜੋ ਆਪਣੀ ਹਾਜ਼ਰੀ ਨਾਲ ਸਭ ਦੇ ਚਿਹਰੇ ’ਤੇ ਖ਼ੁਸ਼ੀ ਲਿਆ ਦਿੰਦੇ ਹਨ।

Also Read: ਪੰਜਾਬ ਐਗਜ਼ਿਟ ਪੋਲ ‘ਤੇ ਬੋਲੇ ਚੰਨੀ- ’10 ਮਾਰਚ ਦਾ ਇੰਤਜ਼ਾਰ ਕਰੋ’

 

 
 
 
 
 
View this post on Instagram
 
 
 
 
 
 
 
 
 
 
 

A post shared by Garry Sandhu (@officialgarrysandhu)

ਇਸੇ ਖ਼ੁਸ਼ੀ ਨੂੰ ਬਰਕਰਾਰ ਰੱਖਦਿਆਂ ਗੈਰੀ ਸੰਧੂ ਨੇ ਇਕ ਵੀਡੀਓ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਗੈਰੀ ਸੰਧੂ ਨੇ ਪਹਿਲੀ ਵਾਰ ਆਪਣੇ ਪੁੱਤਰ ਅਵਤਾਰ ਸੰਧੂ ਨੂੰ ਦਿਖਾਇਆ ਹੈ। ਇਸ ਵੀਡੀਓ ਦੀ ਕੈਪਸ਼ਨ ’ਚ ਗੈਰੀ ਲਿਖਦੇ ਹਨ, ‘ਮੇਰਾ ਮੁੰਡਾ, ਹਾਂ ਜੀ ਬਿਲਕੁਲ ਸਹੀ ਮੇਰਾ ਪੁੱਤਰ, ਅਵਤਾਰ ਸੰਧੂ।’

Also Read: ਪੰਜਾਬ ਦੀਆਂ 5 ਰਾਜ ਸਭਾ ਸੀਟਾਂ ‘ਤੇ ਹੋਵੇਗੀ ਚੋਣ, ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਕੀਤੀ ਜਾਰੀ

ਦੱਸ ਦੇਈਏ ਕਿ ਗੈਰੀ ਦੀ ਇਸ ਵੀਡੀਓ ਨੂੰ ਹੁਣ ਤਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਹੇਠਾਂ ਜੈਜ਼ੀ ਬੀ, ਜੱਸੀ ਗਿੱਲ, ਜਗਦੀਪ ਸਿੱਧੂ, ਗਿੱਪੀ ਗਰੇਵਾਲ, ਅਰਜਣ ਢਿੱਲੋਂ, ਹੈਪੀ ਰਾਏਕੋਟੀ, ਮਿਸ ਪੂਜਾ, ਕਰਨ ਔਜਲਾ, ਸ਼ੈਰੀ ਮਾਨ, ਜੀ ਖ਼ਾਨ, ਜੇ ਸਟੈਟਿਕ, ਸਰਤਾਜ ਵਿਰਕ, ਮਨਪ੍ਰੀਤ ਤੂਰ ਤੇ ਗੁਰਨੀਤ ਦੋਸਾਂਝ ਨੇ ਕੁਮੈਂਟ ਕਰਕੇ ਗੈਰੀ ਸੰਧੂ ਨੂੰ ਵਧਾਈ ਦਿੱਤੀ ਹੈ।

Leave a Reply

Your email address will not be published. Required fields are marked *