LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਟਿਆਲਾ ਪੁਲਿਸ ਵੱਲੋਂ 2 ਕਿੱਲੋਂ 500 ਗ੍ਰਾਮ ਸਮੈਕ ਤੇ 325 ਗ੍ਰਾਮ ਹੈਰੋਇਨ ਸਮੇਤ 3 ਕਾਬੂ

8m patiyala police

ਪਟਿਆਲਾ- ਪਟਿਆਲਾ ਪੁਲਿਸ ਨੂੰ ਨਸ਼ਿਆਂ ਖਿਲਾਫ ਮੁਹਿੰਮ ਵਿਚ ਵੱਡੀ ਸਫਲਤਾ ਹੱਥ ਲੱਗੀ ਹੈ। ਸੰਦੀਪ ਕੁਮਾਰ ਗਰਗ,ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਫਰੰਸ ਰਾਂਹੀ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਤਿੰਨ ਵਿਅਕਤੀਆਂ) ਅਜੈ ਕੁਮਾਰ ਉਰਫ ਕੰਗਾਰੂ ਪੁੱਤਰ ਫੂਲ ਚੰਦ ਵਾਸੀ ਨੇੜੇ ਸੋਹਨ ਸਿੰਘ ਦਾ ਆਰਾ ਨਿਊ ਮਾਲਵਾ ਕਲੋਨੀ, ਰਾਜਨ ਪੁੱਤਰ ਜੰਗ ਸਿੰਘ ਵਾਸੀ ਮਕਾਨ ਨੰਬਰ 361/2 ਬੰਡੂਗਰ ਥਾਣਾ ਸਿਵਲ ਲਾਇਨ, ਮੁਹੰਮਦ ਅਸਰਾਨ ਉਰਫ ਅਸਲਮ ਪੁੱਤਰ ਮੁਹੰਮਦ ਅਫਸਰ ਵਾਸੀ ਪਿੰਡ ਕਬੀਰਪੁਰ ਜਿਲਾ ਉਨਾਓ (ਯੂ.ਪੀ.) ਨੂੰ ਕਾਬੂ ਕਰਕੇ ਇੰਨ੍ਹਾਂ ਪਾਸੋਂ 02 ਕਿੱਲੋਂ 500 ਗ੍ਰਾਮ ਸਮੈਕ ਅਤੇ 325 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Also Read: Punjab Election: 'ਚੋਣ ਪਿਟਾਰਾ' ਖੁੱਲ੍ਹਣ ਦਾ ਇੰਤਜ਼ਾਰ, EC ਵਰਤੇਗਾ ਵਧੇਰੇ ਸਖਤਾਈ

ਸੰਦੀਪ ਗਰਗ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ ਗੁਰਦੀਪ ਸਿੰਘ ਅਤੇ ਏ.ਐਸ.ਆਈ ਜਸਪਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਅਜੈ ਕੁਮਾਰ ਉਰਫ ਕੰਗਾਰੂ ਪੁੱਤਰ ਫੂਲ ਚੰਦ ਵਾਸੀ ਨੇੜੇ ਸੋਹਨ ਸਿੰਘ ਦਾ ਆਰਾ ਨਿਉ ਮਾਲਵਾ ਕਲੋਨੀ ਪਟਿਆਲਾ, ਰਾਜਨ ਪੁੱਤਰ ਜੰਗ ਸਿੰਘ ਵਾਸੀ ਮਕਾਨ ਨੰਬਰ 361/2 ਬੰਡੂਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਮੁਹੰਮਦ ਅਸਰਾਨ ਉਰਫ ਅਸਲਮ ਪੁੱਤਰ ਮੁਹੰਮਦ ਅਫਸਰ ਵਾਸੀ ਪਿੰਡ ਕਬੀਰਪੁਰ ਜਿਲਾ ਉਨਾਓ (ਯੂ.ਪੀ.) ਅਤੇ ਇਹਨਾਂ ਦੇ ਕੁਝ ਹੋਰ ਸਾਥੀ ਆਪਸ ਵਿਚ ਮਿਲਕੇ ਪਟਿਆਲਾ ਸ਼ਹਿਰ ਵਿੱਚ ਕਾਫੀ ਵੱਡਾ ਗਿਰੋਹ ਬਣਾਕੇ ਨਸ਼ਾ ਵੇਚਣ ਦਾ ਕੰਮ ਵੱਡੇ ਪੱਧਰ ਉੱਤੇ ਕਰਦੇ ਹਨ, ਜੋ ਕਿ ਨੌਜਵਾਨ ਬੱਚਿਆਂ ਨੂੰ ਇਸ ਨਸ਼ੇ ਦੇ ਦਲਦਲ ਵਿੱਚ ਧਕੇਲ ਰਹੇ ਹਨ ਅਤੇ ਇਸ ਗਿਰੋਹ ਨੇ ਵੱਡੀ ਖੇਪ ਦੀ ਸਪਲਾਈ ਕਰਨੀ ਹੈ ਜਿਸ ਤੋਂ ਇਸ ਗਿਰੋਹ ਦੇ ਖਿਲਾਫ ਮੁਕੱਦਮਾ ਨੰਬਰ 39 ਮਿਤੀ 06.03.2022 ਅ/ਧ 21,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਉਂਦੇ ਹੋਏ ਉਕਤ ਦੋਸ਼ੀਆਂ ਨੂੰ ਨਵੀਂ ਰਾਜਪੁਰਾ ਕਲੋਨੀ ਨੇੜੇ ਬੱਸ ਅੱਡਾ ਪਟਿਆਲਾ ਥਾਣਾ ਲਾਹੌਰੀ ਗੇਟ ਪਟਿਆਲਾ ਦੇ ਏਰੀਆ ਤੋਂ ਗ੍ਰਿਫਤਾਰ ਕਰਕੇ ਇੰਨ੍ਹਾਂ ਪਾਸ ਕੁੱਲ 02 ਕਿੱਲੋ 500 ਗ੍ਰਾਮ ਸਮੈਕ ਅਤੇ 325 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਅਜੈ ਕੁਮਾਰ ਉਰਫ ਕੰਗਾਰੂ, ਰਾਜਨ ਅਤੇ ਮੁਹੰਮਦ ਅਸਰਾਨ ਉਰਫ ਅਸਲਮ ਉਕਤ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਇੰਨ੍ਹਾਂ ਦੇ ਗਿਰੋਹ ਦੇ ਬਾਕੀ ਸਾਥੀਆਂ ਨੂੰ ਟਰੇਸ ਕਰਕੇ ਜਲਦ ਹੀ ਗ੍ਰਿਫਤਾਰ ਕਰ ਲਿਆ।

Also Read: ਗੈਰੀ ਸੰਧੂ ਨੇ ਪਹਿਲੀ ਵਾਰ ਸ਼ੇਅਰ ਕੀਤੀ ਬੇਟੇ ਦੀ ਵੀਡੀਓ, ਕਿਹਾ-'ਹਾਂ ਬਿਲਕੁਲ ਸਹੀ, ਮੇਰਾ ਪੁੱਤਰ'

In The Market