LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਗਾ ਸਿਵਲ ਹਸਪਤਾਲ ਤੋਂ ਅਗਵਾ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ, ਮੁਲਜ਼ਮ ਫਰਾਰ

000police

ਮੋਗਾ : ਪੰਜਾਬ (Punjab) ਦੇ ਮੋਗਾ ਵਿਚ ਸਰਕਾਰੀ ਹਸਪਤਾਲ (Civil Hospital) ਤੋਂ ਅਗਵਾ ਹੋਏ 8 ਮਹੀਨੇ ਦੇ ਬੱਚੇ ਨੂੰ 10 ਘੰਟੇ ਵਿਚ ਪੁਲਿਸ (Police) ਨੇ ਪਿੰਡ ਦਬੜੀ ਖਾਣਾ ਤੋਂ ਬਰਾਮਦ ਕਰ ਲਿਆ ਹੈ। ਪੁਲਿਸ (Police) ਨੇ 1 ਲੱਖ ਵਿਚ ਬੱਚੇ ਨੂੰ ਖਰੀਦਣ ਵਾਲੇ ਜੋੜੇ ਨੂੰ ਗ੍ਰਿਫਤਾਰ (Arrest) ਕੀਤਾ ਹੈ। ਬੱਚੇ ਨੂੰ ਵੇਚਣ ਵਾਲਾ ਮੁੱਖ ਮੁਲਜ਼ਮ ਅਜੇ ਪੁਲਿਸ ਗ੍ਰਿਫਤ (Police) ਤੋਂ ਬਾਹਰ ਹੈ।


ਐਸ.ਪੀ.ਡੀ. ਰੁਪਿੰਦਰ ਕੌਰ ਨੇ ਦੱਸਿਆ ਕਿ ਬੱਚੇ ਦੇ ਅਗਵਾ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲੇ ਦੀ ਪੁਲਿਸ ਨੂੰ ਉਸ ਨੂੰ ਸਹੀ-ਸਲਾਮਤ ਲੱਭ ਲਿਆ ਸੀ। ਪੁਲਿਸ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ 'ਤੇ ਦੇਰ ਸ਼ਾਮ ਨੂੰ ਅਗਵਾ ਕਰਨ ਵਾਲੇ ਵਿਸ਼ਾਲ ਕੁਮਾਰ ਦੇ ਘਰ ਪਹੁੰਚੀ। ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਇਥੇ ਛਾਪੇਮਾਰੀ ਦੌਰਾਨ ਪਤਾ ਲੱਗਾ ਕਿ ਬੱਚੇ ਨੂੰ ਜੈਤੋਂ ਦੇ ਪਿੰਡ ਦੜਬੀ ਖਾਣਾ ਦੇ ਰਹਿਣ ਵਾਲੇ ਜਾਲੰਦਾ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਕੌਰ ਨੂੰ ਇਕ ਲੱਖ ਰੁਪਏ ਵਿਚ ਵੇਚਿਆ ਗਿਆ ਹੈ।

Also Read: ਮੁੱਖ ਮੰਤਰੀ ਨੇ ਟਿੱਪਰ ਵਾਲੇ ਨੂੰ ਪੁੱਛਿਆ, 'ਸਹੁੰ ਖਾ ਕੇ ਦੱਸ ਰੇਤ ਕਿੰਨੇ ਨੂੰ ਵਿਕਦੀ ਹੈ'
ਇਸ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਨੂੰ ਜੋੜੇ ਦੇ ਘਰ ਰੇਡ ਕਰਕੇ ਅਗਵਾ ਹੋਏ ਬੱਚੇ ਅਭਿਜੋਤ ਨੂੰ ਬਰਾਮਦ ਕਰ ਕੇ ਜਾਲੰਦਾ ਸਿੰਘ ਅਤੇ ਵੀਰਪਾਲ ਕੌਰ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦਾ ਮਾਸਟਰਮਾਈਂਡ ਵਿਸ਼ਾਲ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦਾ ਸੀ। ਇਸੇ ਹਸਪਤਾਲ ਵਿਚ ਪਿੰਡ ਬੜਾ ਘਰ ਦੀ ਬੇਅੰਤ ਕੌਰ ਦਵਾਈ ਲੈਣ ਆਉਂਦੀ ਸੀ। ਇਸ ਦੌਰਾਨ ਦੋਹਾਂ ਦੀ ਮੁਲਾਕਾਤ ਹੋਣ 'ਤੇ ਬੇਅੰਤ ਕੌਰ ਨੇ ਵਿਸ਼ਾਲ ਕੁਮਾਰ ਨੂੰ ਦੱਸਿਆ ਕਿ ਉਸ ਦੇ ਭਰਾ ਜਾਲੰਦਾ ਸਿੰਘ ਅਤੇ ਭਾਬੀ ਵੀਰਪਾਲ ਕੌਰ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਹਨ।

ਪਰ ਮੈਡੀਕਲ ਸਮੱਸਿਆ ਕਾਰਣ ਉਨ੍ਹਾਂ ਨੂੰ ਬੱਚਾ ਨਹੀਂ ਹੋ ਸਕਦਾ। ਅਜਿਹੇ ਵਿਚ ਉਨ੍ਹਾਂ ਨੂੰ ਇਕ ਬੱਚੇ ਦੀ ਲੋੜ ਹੈ। 2 ਮਹੀਨੇ ਪਹਿਲਾਂ ਬੱਚਾ ਲੈਣ ਦੇਣ ਦੀ ਗੱਲ ਸ਼ੁਰੂ ਹੋਈ ਸੀ ਅਤੇ ਮੌਕਾ ਮਿਲਦੇ ਹੀ ਵਿਸ਼ਾਲ ਨੇ 4 ਦਸੰਬਰ ਦੀ ਦੁਪਹਿਰ ਨੂੰ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਤੋਂ 8 ਮਹੀਨੇ ਦੇ ਅਭਿਜੋਤ ਨੂੰ ਅਗਵਾ ਕਰ ਘਰ ਲਿਆਂਦਾ। ਇਸ ਤੋਂ ਬਾਅਦ ਬੱਚੇ ਨੂੰ ਆਪਣੀ ਪਛਾਣ ਦੀ ਇਕ ਲੜਕੀ ਮਨਪ੍ਰੀਤ ਕੌਰ ਨੂੰ ਸੌਂਪ ਦਿੱਤਾ ਅਤੇ ਫਿਰ ਬਾਅਦ ਵਿਚ ਜੋੜੇ ਨੂੰ ਸੌਂਪ ਦਿੱਤਾ।

ਬੱਚੇ ਦੇ ਸਹੀ-ਸਲਾਮਤ ਮਿਲਣ ਤੋਂ ਬਾਅਦ ਪੁਲਿਸ ਨੇ ਰਾਹਤ ਦਾ ਸਾਹ ਲਿਆ। ਬੱਚੇ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਪੁਲਿਸ ਜਾਂਚ ਕਰ ਰਹੀ ਹੈ ਕਿ ਵਿਸ਼ਾਲ ਕੁਮਾਰ ਵਲੋਂ ਬੱਚੇ ਨੂੰ ਅਗਵਾ ਕਰਨ ਵਿਚ ਉਸ ਦੇ ਪਰਿਵਾਰ ਦਾ ਕਿੰਨਾ ਯੋਗਦਾਨ ਹੈ। ਥਾਣਾ ਸਿਟੀ ਸਾਊਥ ਪੁਲਿਸ ਨੇ ਬੱਚੇ ਦੇ ਪਿਤਾ ਕਰਮਜੀਤ ਸਿੰਘ ਦੇ ਬਿਆਨ 'ਤੇ ਵਿਸ਼ਾਲ ਕੁਮਾਰ, ਮਨਪ੍ਰੀਤ ਕੌਰ ਵਾਸੀ ਮੋਗਾ, ਜਾਲੰਦਾ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਕੌਰ 'ਤੇ ਕੇਸ ਦਰਜ ਕੀਤਾ ਗਿਆ ਹੈ।
Also Read : ਭਾਰਤ ਬਨਾਮ ਨਿਊਜ਼ੀਲੈਂਡ : ਮੈਦਾਨ 'ਤੇ ਆ ਗਿਆ ਸਪਾਈਡਰਕੈਮ, ਦੇਖੋ Funny moments

In The Market