LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੱਖ ਮੰਤਰੀ ਨੇ ਟਿੱਪਰ ਵਾਲੇ ਨੂੰ ਪੁੱਛਿਆ, 'ਸਹੁੰ ਖਾ ਕੇ ਦੱਸ ਰੇਤ ਕਿੰਨੇ ਨੂੰ ਵਿਕਦੀ ਹੈ'

05channi

ਚੰਡੀਗੜ੍ਹ : ਪੰਜਾਬ (Punjab) ਵਿਚ ਆਮ ਆਦਮੀ ਪਾਰਟੀ (Aam Aadmi party) ਵਲੋਂ ਰੇਤ ਦੀਆਂ ਖੱਡਾਂ 'ਤੇ ਚੈਕਿੰਗ (Checking) ਕੀਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ (Cheif Minister) ਵਲੋਂ ਵੀ ਇਨ੍ਹਾਂ ਰੇਤ ਦੀਆਂ ਖੱਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਉਥੇ ਮੌਜੂਦ ਮੀਡੀਆ (Media) ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਖਾਸ ਤੌਰ 'ਤੇ ਇਹੀ ਚੀਜ਼ ਦੇਖਣ ਆਇਆ ਹਾਂ ਕਿਉਂਕਿ ਕਲ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ ਰੌਲਾ ਪਾਇਆ ਹੋਇਆ ਸੀ ਕਿ ਰੇਤਾ ਮਹਿੰਗੀ ਵਿਕ ਰਹੀ ਹੈ।

Also Read : ਭਾਰਤ ਬਨਾਮ ਨਿਊਜ਼ੀਲੈਂਡ : ਮੈਦਾਨ 'ਤੇ ਆ ਗਿਆ ਸਪਾਈਡਰਕੈਮ, ਦੇਖੋ Funny moments

ਉਨ੍ਹਾਂ ਕਿਹਾ ਕਿ ਸਾਡੇ ਹਲਕੇ ਵਿਚ ਜੇ ਰੇਤ ਦੀਆਂ ਖੱਡਾਂ ਚੱਲ ਰਹੀਆਂ ਹਨ, ਇਹ ਲੀਗਲ ਹੈ, ਇਸ ਦੇ ਕਾਗਜ਼ ਬਿਲਕੁਲ ਸਹੀ ਹਨ ਅਤੇ ਸਰਕਾਰ ਵਲੋਂ ਹੀ ਇਥੇ ਰੇਤ ਵਿਕਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਇਥੇ ਰੇਤ ਸਾਢੇ 5 ਰੁਪਏ ਵੇਚੀ ਜਾ ਰਹੀ ਹੈ। ਕਲ ਉਨ੍ਹਾਂ ਨੇ ਸਾਰੇ ਟਰੱਕਾਂ ਵਾਲਿਆਂ ਨੂੰ ਪੁੱਛਿਆ ਜਦੋਂ ਕਿ ਮੈਂ ਸਾਰੇ ਟਰੱਕ ਵਾਲਿਆਂ ਨੂੰ ਸਹੁੰ ਖਵਾ ਕੇ ਪੁੱਛਿਆ ਹੈ ਕਿ ਉਹ ਖੁਦ ਦੱਸਣ ਰੇਤ ਦਾ ਰੇਟ ਕੀ ਹੈ।

Also Read: ਅਮਰੀਕਾ ਦੀ ਲੇਟਲਤੀਫੀ ਕਾਰਣ ਨਵੇਂ ਸਾਲ 'ਤੇ ਘਰਾਂ ਨੂੰ ਨਹੀਂ ਪਰਤ ਸਕਣਗੇ ਹਜ਼ਾਰਾਂ ਭਾਰਤੀ

ਕਲ ਉਨ੍ਹਾਂ ਨੇ ਪੂਰਾ ਜ਼ੋਰ ਲਾ ਲਿਆ ਪਰ ਇਕ ਵੀ ਬੰਦੇ ਨੇ ਸਾਢੇ 5 ਰੁਪਏ ਤੋਂ ਜ਼ਿਆਦਾ ਰੇਟ ਕਿਸੇ ਨੇ ਨਹੀਂ ਦੱਸਿਆ। ਅੱਜ ਪੰਜਾਬ ਵਿਚ ਸਾਢੇ 5 ਰੁਪਏ ਦਰਿਆ 'ਤੇ ਰੇਟ ਹੈ ਅਤੇ ਉਸ ਤੋਂ ਬਾਅਦ ਜਿੰਨੀ ਟਰਾਂਸਪੋਰਟ ਹੈ ਉਹ ਰੇਟ ਪੈਂਦਾ ਹੈ। ਉਨ੍ਹਾਂ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਬਾਹਰੋਂ ਲੋਕ ਆ ਕੇ ਇਥੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਪਰ ਲੋਕ ਉਨ੍ਹਾਂ ਨੂੰ ਕਦੇ ਮਨਜ਼ੂਰ ਨਹੀਂ ਕਰਨਗੇ।  

In The Market