LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਗਜ਼ ਦੇ ਟੁਕੜੇ ਕਾਰਣ ਆਪਣੇ ਵਤਨ ਪਰਤਣ ਨੂੰ ਤਰਸ ਰਿਹਾ 'ਬਾਰਡਰ' 

262

ਅੰਮ੍ਰਿਤਸਰ: ਅਟਾਰੀ ਸਰਹੱਦ (Attic border) 'ਤੇ 2 ਦਸੰਬਰ ਨੂੰ ਜਨਮੇ ਬਾਰਡਰ (Border) ਕਾਰਣ ਉਸ ਦੇ ਮਾਤਾ-ਪਿਤਾ ਬਾਰਡਰ (Parent Border) ਪਾਰ ਨਹੀਂ ਕਰ ਪਾਏ। ਪਾਕਿ ਰੇਂਜਰ (Pak Ranger) ਨੇ ਇਹ ਕਹਿ ਕੇ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ ਕਿ ਕਿਤੇ ਇਹ ਬੱਚਾ ਉਸ ਦੇ ਮਾਤਾ-ਪਿਤਾ ਭਾਰਤ ਤੋਂ ਚੋਰੀ ਕਰਕੇ ਨਾ ਲੈ ਕੇ ਆਏ ਹੋਣ। ਪਰਿਵਾਰਕ ਮੈਂਬਰਾਂ (Family members) ਨੇ ਬੱਚੇ ਦਾ ਨਾਂ ਬਾਰਡਰ ਰੱਖਿਆ ਸੀ। ਇਸ ਉਮੀਦ ਵਿਚ ਕਿ ਇਹ ਉਨ੍ਹਾਂ ਦੇ ਜੀਵਨ ਦਾ ਯਾਦਗਾਰ ਪਲ ਬਣੇਗਾ ਪਰ ਕਾਗਜ਼ ਦਾ ਇਕ ਟੁਕੜਾ ਨਾ ਹੋਣ ਕਾਰਣ ਇਹ ਪਰਿਵਾਰ ਆਪਣੇ ਵਤਨ ਨਹੀਂ ਜਾ ਪਾ ਰਿਹਾ।

Also Read: ਬੁਰੂੰਡੀ ਦੀ ਜੇਲ ਵਿਚ ਲੱਗੀ ਭਿਆਨਕ ਅੱਗ, 39 ਕੈਦੀਆਂ ਦੀ ਮੌਤ ਤੇ 69 ਜ਼ਖਮੀ
ਪਰਿਵਾਰਕ ਮੈਂਬਰਾਂ ਮੁਤਾਬਕ ਉਹ ਭਾਰਤ ਵਿਚ ਮੰਦਰਾਂ ਵਿਚ ਘੁੰਮਣ ਲਈ 99 ਲੋਕਾਂ ਦੇ ਨਾਲ ਆਏ ਸਨ ਪਰ ਬਾਅਦ ਵਿਚ ਲਾਕਡਾਊਨ ਲੱਗ ਗਿਆ ਅਤੇ ਉਹ ਭਾਰਤ ਵਿਚ ਹੀ ਫੱਸ ਗਏ। ਅਟਾਰੀ ਵਾਹਗਾ ਸਰਹੱਦ 'ਤੇ ਬਾਹਰ ਰਹਿੰਦੇ ਹੋਏ ਉਨ੍ਹਾਂ ਨੇ ਇਕ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਬਾਰਡਰ ਰੱਖਿਆ ਤਾਂ ਜੋ ਪਾਕਿਸਤਾਨ ਜਾ ਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇ ਕਿ ਉਨ੍ਹਾਂ ਦਾ ਪੁੱਤਰ ਸਰਹੱਦ 'ਤੇ ਹੋਇਆ। ਇੰਨੇ ਵਿਚ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਜਾਣ ਦੀ ਪਰਮਿਸ਼ਨ ਦਿੱਤੀ ਗਈ। ਜਿਵੇਂ ਹੀ ਉਹ ਬਾਕੀ ਲੋਕਾਂ ਦੇ ਨਾਲ ਵਾਪਸ ਜਾਣ ਲੱਗੇ ਉਸੇ ਵੇਲੇ ਪਾਕਿ ਰੇਂਜਰ ਨੇ ਬਾਰਡਰ ਦਾ ਵੀਜ਼ਾ ਮੰਗਿਆ ਪਰ ਉਨ੍ਹਾਂ ਕੋਲ ਕੁਝ ਨਹੀਂ ਸੀ। ਜਿਸ ਕਾਰਣ ਉਹ ਸਰਹੱਦ ਪਾਰ ਨਹੀਂ ਕਰ ਸਕੇ।

Also Read: ਮਾਹਰਾਂ ਦੀ ਰਾਏ, ਇਨ੍ਹਾਂ ਤਰੀਕਿਆਂ ਨਾਲ ਕਿਸਾਨਾਂ 'ਤੇ ਦਰਜ ਕੇਸ ਆਸਾਨੀ ਨਾਲ ਹੋ ਸਕਦੇ ਹਨ ਵਾਪਸ 

2 ਬੱਚਿਆਂ ਦੀ ਮਾਂ ਨਿੰਬੂ ਬਾਈ ਅਤੇ ਪਿਤਾ ਬਾਲਮ ਰਾਮ ਆਪਣੇ ਚਾਰ ਹੋਰ ਬੱਚਿਆਂ ਅਤੇ ਬਾਰਡਰ ਦੇ ਨਾਲ ਬਾਰਡਰ ਨੇੜੇ ਹੀ ਰੈਨਬਸੇਰਾ ਵਿਚ ਆਸਰਾ ਲਏ ਹੋਏ ਹਨ। ਬਾਰਡਰ ਦਾ ਜਨਮ ਪ੍ਰਮਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਅੰਮ੍ਰਿਤਸਰ ਵਿਚ ਹੀ ਮੁਮਕਿਨ ਹੈ ਪਰ ਪਾਸਪੋਰਟ ਅਤੇ ਵੀਜ਼ਾ ਆਦਿ ਲਈ ਇਸ ਪਰਿਵਾਰ ਨੂੰ ਦਿੱਲੀ ਸਥਿਤ ਪਾਕਿਸਤਾਨੀ ਸਫਾਰਤਖਾਨੇ ਨਾਲ ਸੰਪਰਕ ਕਰਨਾ ਪਵੇਗਾ। ਹਾਲਾਂਕਿ ਇਹ ਪਰਿਵਾਰ ਆਰਥਿਕ ਪੱਖੋਂ ਇੰਨਾ ਸਮਰੱਥ ਨਹੀਂ ਹੈ ਕਿ ਦਿੱਲੀ ਜਾ ਸਕੇ, ਪਰਿਵਾਰਕ ਮੈਂਬਰਾਂ ਦੇ ਮੁਤਾਬਕ ਜਦੋਂ ਕੋਈ ਪਾਕਿਸਤਾਨ ਤੋਂ ਆਉਂਦਾ ਹੈ ਤਾਂ ਭਾਰਤ ਤੋਂ ਕੋਈ ਯਾਦਗਾਰ ਜ਼ਰੂਰ ਲੈ ਕੇ ਜਾਂਦਾ ਹੈ ਅਤੇ ਉਹ ਬਾਰਡਰ ਵਜੋਂ ਇਕ ਨਵੀਂ ਯਾਦਗਾਰ ਲੈ ਕੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਪਰਮਿਸ਼ਨ ਨਹੀਂ ਮਿਲ ਪਾ ਰਹੀ ਹੈ ਉਹ ਬਾਰਡਰ ਦੀ ਵਜ੍ਹਾ ਨਾਲ ਸਰਹੱਦ ਪਾਰ ਨਹੀਂ ਕਾਰ ਪਾ ਰਹੇ ਹਨ।

In The Market