LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੁਰੂੰਡੀ ਦੀ ਜੇਲ ਵਿਚ ਲੱਗੀ ਭਿਆਨਕ ਅੱਗ, 39 ਕੈਦੀਆਂ ਦੀ ਮੌਤ ਤੇ 69 ਜ਼ਖਮੀ

0811

ਬੁਰੂੰਡੀ : ਅਫਰੀਕੀ ਦੇਸ਼ ਬੁਰੂੰਡੀ (African country Burundi) ਦੀ ਇਕ ਪ੍ਰਮੁੱਖ ਜੇਲ ਵਿਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਣ ਜੇਲ ਵਿਚ ਕੈਦ 39 ਕੈਦੀਆਂ (39 prisoners) ਦੀ ਮੌਤ ਹੋ ਗਈ। ਜਦੋਂ ਕਿ 69 ਕੈਦੀ ਬੁਰੀ ਤਰ੍ਹਾਂ ਝੁਲਸ ਗਏ। ਜ਼ਖਮੀ ਕੈਦੀਆਂ ਦਾ ਹਸਪਤਾਲ (Hospital) ਵਿਚ ਇਲਾਜ ਜਾਰੀ ਹੈ। ਬੁਰੂੰਡੀ ਦੇ ਸਮੇਂ ਅਨੁਸਾਰ ਮੰਗਲਵਾਰ ਸਵੇਰੇ ਤਕਰੀਬਨ ਚਾਰ ਵਜੇ ਰਾਜਧਾਨੀ ਗਿਤੇਗਾ (The capital will fall) ਦੀ ਮੁੱਖ ਜੇਲ ਵਿਚ ਅਚਾਨਕ ਅੱਗ ਭੜਕ ਉਠੀ।

Also Read: ਬੀਬੀ ਹਰਸਿਮਰਤ ਕੌਰ ਨੇ ਕੀਤਾ ਟਵੀਟ ਕਰ ਕੇਂਦਰ ਸਰਕਾਰ ਨੂੰ ਕੀਤੀ ਇਹ ਅਪੀਲ
ਅੱਗ ਲੱਗਦੇ ਹੀ ਜੇਲ ਵਿਚ ਭਾਜੜ ਦਾ ਮਾਹੌਲ ਬਣ ਗਿਆ। ਇਸ ਦੌਰਾਨ ਜੇਲ ਵਿਚ ਫਸੇ ਰਹਿ ਜਾਣ ਕਾਰਣ 39 ਕੈਦੀਆਂ ਦੀ ਜਾਨ ਚਲੀ ਗਈ। ਜਦੋਂ ਕਿ 69 ਕੈਦੀ ਝੁਲਸ ਗਏ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਰਾਹਤ ਬਚਾਅ ਕਾਰਜ ਦੀ ਟੀਮ ਮੌਕੇ 'ਤੇ ਪਹੁੰਚ ਗਈ। ਮੀਡੀਆ ਰਿਪੋਰਟਸ ਮੁਤਾਬਿਕ ਜ਼ਖਮੀ ਕੈਦੀਆਂ ਨੂੰ ਜੇਲ ਦੇ ਕੋਲ ਹੀ ਕਿਸੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Also Read: EMI 'ਤੇ ਰਾਹਤ ਦੀ ਉਡੀਕ ਕਰ ਰਹੇ ਲੋਕਾਂ ਨੂੰ RBI ਦਾ ਵੱਡਾ ਝਟਕਾ
ਹਾਲਾਂਕਿ ਹੁਣ ਤੱਕ ਜੇਲ ਵਿਚ ਅੱਗ ਲੱਗਣ ਦਾ ਕਾਰਣ ਸਾਹਮਣੇ ਨਹੀਂ ਆਇਆ ਹੈ। ਮੀਡੀਆ ਰਿਪੋਰਟਸ ਮੁਤਾਬਕ ਜਿਸ ਜੇਲ ਵਿਚ ਅੱਗ ਲੱਗੀ, ਉਸ ਵਿਚ ਸਮਰੱਥਾ ਤੋਂ ਲਗਭਗ ਚਾਰ ਗੁਣਾ ਵਧੇਰੇ ਕੈਦ ਕੀਤੇ ਗਏ ਸਨ। ਜਿਸ ਕਾਰਣ ਭਾਜੜ ਦੌਰਾਨ ਕਈ ਕੈਦੀ ਜੇਲ ਵਿਚੋਂ ਨਿਕਲ ਪਾਉਣ ਵਿਚ ਕਾਮਯਾਬ ਨਹੀਂ ਹੋ ਸਕੇ ਅਤੇ ਅੱਗ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਜੇਲ ਦੀ ਸਮਰੱਥਾ ਤਕਰੀਬਨ 400 ਕੈਦੀਆਂ ਦੀ ਹੈ, ਪਰ ਇਸ ਜੇਲ ਵਿਚ 1500 ਤੋਂ ਵਧੇਰੇ ਕੈਦੀਆਂ ਨੂੰ ਕੈਦ ਕੀਤਾ ਗਿਆ ਸੀ। ਜਿਸ ਵੇਲੇ ਇਹ ਹਾਦਸਾ ਹੋਇਆ ਉਸ ਦੌਰਾਨ ਜੇਲ ਵਿਚ ਕੈਦ ਸਾਰੇ ਕੈਦੀ ਸੋ ਰਹੇ ਸਨ।

In The Market