LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ੍ਰੀ ਦਰਬਾਰ ਸਾਹਿਬ 'ਚ 'ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ' ਨਾਲ ਸੰਗਤ ਨੇ ਕੀਤਾ ਨਵੇਂ ਸਾਲ ਦਾ ਸਵਾਗਤ

1jan shri darbar sahib

ਅੰਮ੍ਰਿਤਸਰ : ਗੁਰੂ ਨਗਰੀ ਦੇ ਵਾਸੀਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਚ ਕੀਤੀ। ਰਾਤ 9 ਵਜੇ ਤੋਂ 12 ਵਜੇ ਵਿਚਾਲੇ 1 ਲੱਖ ਤੋਂ ਵਧੇਰੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ (Sri Darbar Sahib) ਪਹੁੰਚੇ। ਆਲਮ ਅਜਿਹਾ ਸੀ ਕਿ ਤੁਹਾਨੂੰ ਪੈਰ ਰੱਖਣ ਦੀ ਵੀ ਥਾਂ ਨਹੀਂ। ਉਥੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ 2 ਲੱਖ ਤੋਂ ਵਧਏਰੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਚ ਦਰਸ਼ਨਾਂ ਲਈ ਪਹੁੰਚ ਸਕਦੇ ਹਨ। ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਚ ਰਾਤ 9 ਵਜੇ ਤੋਂ ਹੀ ਭੀੜ ਇਕੱਠੀ (The crowd gathered) ਹੋਣੀ ਸ਼ੁਰੂ ਹੋ ਗਈ। ਭੀੜ ਇੰਨੀ ਜ਼ਿਆਦਾ ਹੋ ਗਈ ਕਿ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਲਈ ਵੀ ਲੋਕਾਂ ਨੂੰ ਜੱਦੋ ਜ਼ਹਿਰ ਕਰਨੀ ਪੈ ਰਹੀ ਸੀ। Also Read : ਸ਼ਿਮਲਾ ਦੇ ਰਿਜ ਮੈਦਾਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ  ਤੋਂ ਬਾਅਦ ਪੁਲਿਸ ਨੇ ਲਿਆ ਐਕਸ਼ਨ 

golden temple: Punjab: Devotees flock to Golden Temple, seek blessings on New  Year, watch! - The Economic Times Video | ET Now

ਉਸ ਤੋਂ ਬਾਅਦ ਪਰਿਕਰਮਾ ਵਿਚ ਵੀ ਚਾਰੋ ਪਾਸੇ ਸ਼ਰਧਾਲੂ ਨਜ਼ਰ ਆ ਰਹੇ ਸਨ। ਲੋਕਾਂ ਨੂੰ ਜਿੱਥੇ ਥਾਂ ਮਿਲੀ, ਉਥੇ ਬੈਠ ਗਏ ਅਤੇ ਰਾਤ 12 ਵੱਜਣ ਦੀ ਉਡੀਕ ਕਰਨ ਲੱਗੇ। ਸ਼ਰਧਾਲੂ ਇਸ ਦੌਰਾਨ ਪੂਰਾ ਸਮਾਂ ਬੈਠੇ-ਬੈਠੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦਾ ਜਾਪ ਕਰ ਰਹੇ ਸਨ। ਸਾਰਿਆਂ ਨੂੰ ਰਾਤ ਦੇ 12 ਵੱਜਣ ਦਾ ਇੰਤਜ਼ਾਰ ਸੀ। ਜਿਵੇਂ ਹੀ 12 ਵੱਜੇ, ਪੂਰੇ ਗੁਰਦੁਆਰਾ ਸਾਹਿਬ ਵਿਚ ਇਕੱਠੇ 1 ਲੱਖ ਤੋਂ ਜ਼ਿਆਦਾ ਸੰਗਤਾਂ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਭੀੜ ਰੁਕਣ ਵਾਲੀ ਨਹੀਂ ਹੈ। ਅੰਦਾਜ਼ੇ ਮੁਤਾਬਕ ਗੁਰਦੁਆਰਾ ਸਾਹਿਬ ਵਿਚ ਅੱਜ 2 ਲੱਖ ਤੋਂ ਜ਼ਿਆਦਾ ਸੰਗਤ ਮੱਥਾ ਟੇਣ ਲਈ ਪਹੁੰਚੇਗੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਈ ਪੂਰੀਆਂ ਤਿਆਰੀਆਂ ਕੀਤੀਆਂ ਹਨ।

लंगर जाने के लिए लोगों कोशिशें करते हुए।

Also Read : ਮਾਤਾ ਵੈਸ਼ਨੋ ਦੇਵੀ ਭਵਨ 'ਚ ਮਚੀ ਭਾਜੜ ਕਾਰਣ 10 ਸ਼ਰਧਾਲੂਆਂ ਦੀ ਮੌਤ 14 ਜ਼ਖਮੀ
ਗੁਰਦੁਆਰਾ ਸਾਹਿਬ ਵਿਚ ਸੱਚਖੰਡ ਸਾਹਿਬ ਦੇ ਕਪਾਟ ਬੰਦ ਹਓਣ ਦੇ ਤੁਰੰਤ ਬਾਅਦ ਹੀ ਲੰਗਰ ਸਾਹਿਬ ਵੱਲ ਭੀੜ ਵੱਧਣੀ ਸ਼ੁਰੂ ਹੋ ਗਈ। ਭੀੜ ਇੰਨੀ ਜ਼ਿਆਦਾ ਕਿ ਲੰਗਰ ਹਾਲ ਵਿਚ ਬਣੇ ਨਵੇਂ ਕਮਰਿਆਂ ਨੂੰ ਵੀ ਖੋਲ੍ਹਣਾ ਪਿਆ। ਉਥੇ ਹੀ ਹਾਲ ਦੇ ਦੂਜੇ ਪਾਸੇ ਨਵੇਂ ਸਾਲ 'ਤੇ ਬਣਨ ਵਾਲੇ ਪਕਵਾਨਾਂ ਦੀਆਂ ਤਿਆਰੀਆਂ ਲਈ ਸ਼ਰਧਾਲੂ ਸੇਵਾ ਕਰ ਰਹੇ ਸਨ। ਰਾਤ 12 ਵੱਜਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿਚ ਜਿੱਥੇ ਥਾਂ ਮਿਲੀ, ਉਹ ਉਥੇ ਹੀ ਬੈਠ ਗਏ। ਸ਼ੈੱਡ ਭੀੜ ਨਾਲ ਭਰ ਜਾਣ ਤੋਂ ਬਾਅਦ ਪਰਿਕਰਮਾ ਵਿਚ ਚੱਲਣ ਲਈ ਵਿਛੇ ਟਾਟ 'ਤੇ ਹੀ ਬੈਠ ਗਏ। ਚਾਰੋ ਪਾਸੇ ਸੰਗਤਾਂ ਦੀ ਭੀੜ ਹੀ ਦੇਖਣ ਨੂੰ ਮਿਲ ਰਹੀ ਸੀ।

In The Market