LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਿਮਲਾ ਦੇ ਰਿਜ ਮੈਦਾਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ  ਤੋਂ ਬਾਅਦ ਪੁਲਿਸ ਨੇ ਲਿਆ ਐਕਸ਼ਨ 

shimla

ਸ਼ਿਮਲਾ : ਇਥੋਂ ਦੇ ਰਿਜ ਮੈਦਾਨ (Ridge Ground) 'ਤੇ ਸ਼ੁੱਕਰਵਾਰ ਸ਼ਾਮ ਚੱਲ ਰਹੇ ਨਵੇਂ ਸਾਲ (New year) ਦੇ ਜਸ਼ਨ ਨੂੰ ਪੁਲਿਸ (Police) ਨੇ ਇਕਦਮ ਬੰਦ ਕਰਵਾ ਦਿੱਤਾ। ਰਿਜ ਮੈਦਾਨ 'ਤੇ ਜਸ਼ਨ ਦੌਰਾਨ ਬਲਾਸਟ (Blast) ਕਰਨ ਦੀ ਪਾਕਿਸਤਾਨ (Pakistan) ਤੋਂ ਮਿਲੀ ਅੱਤਵਾਦੀ ਧਮਕੀ ਤੋਂ ਬਾਅਦ ਅਹਿਤੀਆਤਨ ਇਹ ਕਦਮ ਚੁੱਕਿਆ ਗਿਆ। ਬੰਬ ਧਮਾਕੇ (Bomb blast) ਦੀ ਜ਼ਿੰਮੇਵਾਰੀ ਜਿਸ ਵਿਅਕਤੀ ਨੂੰ ਸੌਂਪੀ ਗਈ ਸੀ ਉਹ ਕਸ਼ਮੀਰੀ ਮੂਲ (Kashmiri origin) ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕਾਹਲੀ-ਕਾਹਲੀ ਵਿਚ ਰਿਜ਼ ਮੈਦਾਨ (Ridge Ground) ਖਾਲੀ ਕਰਵਾਇਆ ਅਤੇ ਪੂਰੇ ਸੂਬੇ ਵਿਚ ਅਲਰਟ (Alert) ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਰਿਜ ਮੈਦਾਨ (Ridge Ground)  ਖਾਲੀ ਕਰਵਾਉਣ ਲਈ ਕੋਰੋਨਾ (Corona) ਦੇ ਨਵੇਂ ਵੈਰੀਅੰਟ ਓਮੀਕ੍ਰੋਨ (New variant Omicron) ਦੇ ਖਤਰੇ ਦਾ ਬਹਾਨਾ ਬਣਾਇਆ।  Also Read : ਮਾਤਾ ਵੈਸ਼ਨੋ ਦੇਵੀ ਭਵਨ 'ਚ ਮਚੀ ਭਾਜੜ ਕਾਰਣ 10 ਸ਼ਰਧਾਲੂਆਂ ਦੀ ਮੌਤ 14 ਜ਼ਖਮੀ

Shimla के Ridge Ground को बम से उड़ाने की धमकी, ओमिक्रॉन का बहाना कर पुलिस  ने कराया खाली | Bomb blasts threat Himachal Pradesh Police vacate Ridge  Ground Shimla
ਸ਼ਿਮਲਾ ਪੁਲਿਸ ਨੇ ਰਿਜ ਮੈਦਾਨ 'ਤੇ ਇਕੱਠੇ ਹਜ਼ਾਰਾਂ ਸੈਲਾਨੀਆਂ ਨੂੰ ਆਪਣੇ ਟਿਕਾਣਿਆਂ ਅਤੇ ਹੋਟਲਾਂ ਵਿਚ ਪਰਤ ਜਾਣ ਨੂੰ ਕਿਹਾ। ਉਥੇ ਹੀ ਰਿਜ ਅਤੇ ਮਾਲ ਰੋਡ 'ਤੇ ਸ਼ਿਮਲਾ ਆਈ.ਜੀ. ਹਿਮਾਂਸ਼ੂ ਮਿਸ਼ਰਾ, ਡੀ.ਸੀ. ਅਤੇ ਐੱਸ.ਪੀ ਮੋਨਿਕਾ ਨੇ ਭਾਰੀ ਪੁਲਿਸ ਫੋਰਸ ਦੇ ਨਾਲ ਚੈਕਿੰਗ ਕੀਤੀ। ਸ਼ੁੱਕਰਵਾਰ ਸ਼ਾਮ ਜਦੋਂ ਹਜ਼ਾਰਾਂ ਸੈਲਾਨੀ ਰਿਜ ਮੈਦਾਨ ਤੇ ਮਾਲ ਰੋਡ 'ਤੇ ਪਹੁੰਚੇ ਤਾਂ ਪੁਲਿਸ ਨੇ ਅਚਾਨਕ ਤੋਂ ਥਾਂ ਖਾਲੀ ਕਰਨ ਦੀ ਅਨਾਉਂਸਮੈਂਟ ਕਰ ਦਿੱਤੀ। ਪੁਲਿਸ ਨੇ ਇਸ ਦੇ ਲਈ ਕੋਰੋਨਾ ਦੇ ਨਵੇਂ ਵੈਰੀਅੰਟ ਓਮੀਕ੍ਰੋਨ ਨੂੰ ਵਜ੍ਹਾ ਦੱਸਿਆ। ਉਥੇ ਹੀ ਪੁਲਿਸ ਦਾ ਬੰਬ ਰੋਕੂ ਦਸਤਾ ਮੌਕੇ 'ਤੇ ਬੁਲਾਇਆ ਗਿਆ। ਰਿਜ ਅਤੇ ਮਾਲ ਰੋਡ ਚੱਪੇ-ਚੱਪੇ 'ਤੇ ਚੈਕਿੰਗ ਕੀਤੀ ਗਈ। ਜਾਂਚ ਜਾਰੀ ਹੈ ਅਥੇ ਖੋਜੀ ਦਸਤੇ ਦੇ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਹੈ। Also Read : ਪਟਿਆਲਾ ਦੀ ਥਾਪਰ ਯੂਨੀਵਰਿਸਟੀ  ਵਿਖੇ 12 ਹੋਰ ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 27


ਸ਼ਿਮਲਾ ਕਮਿਸ਼ਨਰ ਆਦਿੱਤਿਆ ਨੇਗੀ ਨੇ ਕਿਹਾ ਕਿ ਜਿੱਥੇ-ਜਿੱਥੇ ਭੀੜ ਲੱਗੀ, ਉਸ ਥਾਂ ਨੂੰ ਖਾਲੀ ਕਰਵਾਇਆ ਗਿਆ। ਸ਼ੁੱਕਰਵਾਰ ਸ਼ਿਮਲਾ ਵਿਚ 20 ਹਜ਼ਾਰ ਤੋਂ ਜ਼ਿਆਦਾ ਲੋਕ ਆ ਗਏ ਸਨ। ਹਾਲਾਂਕਿ ਉਨ੍ਹਾਂ ਨੇ ਇਹ ਤਰਕ ਦਿੱਤਾ ਕਿ ਓਮੀਕ੍ਰੋਨ ਦੇ ਖਤਰੇ ਦੀ ਸ਼ੰਕਾ ਨੂੰ ਘੱਟ ਕਰਨ ਲਈ ਰਿਜ ਅਤੇ ਹੋਰ ਥਾਵਾਂ ਨੂੰ ਖਾਲੀ ਕਰਵਾਇਆ ਗਿਆ ਹੈ।ਰਿਜ ਮੈਦਾਨ ਅਤੇ ਮਾਲ ਰੋਡ 'ਚ ਪੁਲਿਸ ਦੀ ਚੈਕਿੰਗ ਤੋਂਬਾਅਦ ਸੁੰਨ ਪੱਸਰੀ ਰਹੀ। ਉਥੇ ਪੁਲਿਸ ਦਾ ਦਸਤਾ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਮੈਦਾਨ ਅਤੇ ਮਾਲ ਰੋਡ 'ਤੇ ਲੱਗੇ ਡਸਟਬੀਨ ਵੀ ਇਕੱਠੇ ਕਰ ਲਏ ਅਤੇ ਇਨ੍ਹਾਂ ਦੀ ਜਾਂਚ ਕੀਤੀ ਗਈ। ਹਾਲਾਂਕਿ ਪੁਲਿਸ ਵਲੋਂ ਬੰਬ ਹੋਣ ਜਾਂ ਕਿਸੇ ਗੰਭੀਰ ਘਟਨਾ ਬਾਰੇ ਖੁੱਲ੍ਹ ਕੇ ਨਹੀਂ ਕਿਹਾ ਗਿਆ। ਪੁਲਿਸ ਸੈਲਾਨੀਆਂ ਨੂੰ ਰਾਸਤੇ ਅਤੇ ਪਾਰਕਿੰਗ ਵਾਲੀ ਥਾਂ ਦੱਸਣ ਵਿਚ ਜੁਟੀ ਰਹੀ। ਲੱਕੜ ਬਾਜ਼ਾਰ, ਸੰਜੌਲੀ, ਢਲੀ ਤੋਂ ਲੈ ਕੇ ਹਰ ਥਾਂ 'ਤੇ ਸੜਕ ਅਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ। ਸ਼ਾਮ 4-30 ਵਜੇ ਤੱਕ 4 ਹਜ਼ਾਰ ਤੋਂ ਜ਼ਿਆਦਾ ਵਾਹਨਾਂ ਵਿਚ ਸੈਲਾਨੀ ਸ਼ਿਮਲਾ ਆ ਚੁੱਕੇ ਸਨ। ਇਸ ਤੋਂ ਬਾਅਦ ਵੀ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਜਾਰੀ ਸੀ।

In The Market