LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਤਾ ਵੈਸ਼ਨੋ ਦੇਵੀ ਭਵਨ 'ਚ ਮਚੀ ਭਾਜੜ ਕਾਰਣ 12 ਸ਼ਰਧਾਲੂਆਂ ਦੀ ਮੌਤ 14 ਜ਼ਖਮੀ

vaishno devi

ਜੰਮੂ : ਜੰਮੂ-ਕਸ਼ਮੀਰ (Jammu and Kashmir) ਸਥਿਤ ਮਾਤਾ ਵੈਸ਼ਨੋ ਦੇਵੀ ਭਵਨ (Mata Vaishno Devi Bhavan) ਵਿਚ ਭਗਦੜ ਮਚ ਗਈ। ਘਟਨਾ ਵਿਚ 12 ਸ਼ਰਧਾਲੂਆਂ ਦੀ ਮੌਤ ਹੋ ਗਈ। ਜਦੋਂ ਕਿ ਜ਼ਖਮੀਆਂ ਦੀ ਗਿਣਤੀ 4 ਦੱਸੀ ਜਾ ਰਹੀ ਹੈ।ਕਟਰਾ ਹਸਪਤਾਲ (Katra Hospital) ਦੇ ਬੀ.ਐੱਮ.ਓ. ਡਾਕਟਰ ਗੋਪਾਲ ਦੱਤ (BMO Dr. Gopal Dutt) ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਜ਼ਖਮੀਆਂ ਨੂੰ ਨਾਰਾਇਣਾ ਹਸਪਤਾਲ (Narayana Hospital) ਲਿਜਾਇਆ ਗਿਆ ਹੈ। ਉਥੇ ਹੀ ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ (Police) ਨੇ ਕਿਹਾ ਕਿ ਸਥਿਤੀ ਕੰਟਰੋਲ (Position control) ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਸਾਲ ਦੇ ਮੌਕੇ 'ਤੇ ਸ਼ਰਧਾਲੂ ਮਾਤਾ ਦੇ ਦਰਸ਼ਨ ਨੂੰ ਇਥੇ ਪਹੁੰਚੇ ਸਨ। ਇਸ ਦੌਰਾਨ ਅਚਾਨਕ ਭਗਦੜ ਮਚ ਗਈ। Also Read : ਪਟਿਆਲਾ ਦੀ ਥਾਪਰ ਯੂਨੀਵਰਿਸਟੀ  ਵਿਖੇ 12 ਹੋਰ ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 27

ਜਾਣਕਾਰੀ ਮੁਤਾਬਕ ਸ਼ੁਰੂਆਤ ਵਿਚ 14 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸੀ ਜਿਸ ਵਿਚੋਂ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੰਕੜਾ ਵੱਧ ਵੀ ਸਕਦਾ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।ਘਟਨਾ ਦੀ ਸੂਚਨਾ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ ਕਿ ਮਾਤਾ ਵੈਸ਼ਨੋ ਦੇਵੀ ਭਵਨ ਵਿਚ ਮਚੀ ਭਗਦੜ ਨਾਲ ਹੋਈਆਂ ਮੌਤਾਂ ਤੋਂ ਦੁਖੀ ਹਾਂ। ਪੀੜਤ ਪਰਿਵਾਰਾਂ ਲਈ ਮੇਰੀ ਹਮਦਰਦੀ ਹੈ। Also Read: ਪਟਿਆਲਾ ਵਿਖੇ AAP ਦਾ 'ਸ਼ਾਂਤੀ ਮਾਰਚ', ਕੈਪਟਨ ਦੇ ਗੜ੍ਹ ’ਚ ਕੇਜਰੀਵਾਲ ਦੀ ਦਹਾੜ!

ਭਗਵਾਨ ਜ਼ਖਮੀਆਂ ਨੂੰ ਛੇਤੀ ਸਿਹਤਯਾਬ ਕਰੇ। ਉਨ੍ਹਾਂ ਨੇ ਕਿਹਾ ਕਿ ਮੈਂ ਜੰਮੂ-ਕਸ਼ਮੀਰ ਦੇ ਗਵਰਨਰ ਮਨੋਜ ਸਿਨ੍ਹਾ, ਊਧਮਪੁਰ ਦੇ ਸੰਸਦ ਮੈਂਬਰ ਡਾਕਟਰ ਜਤਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਨਿੱਤਿਆਨੰਦ ਰਾਏ ਨਾਲ ਗੱਲ ਕਰਕੇ ਸਥਿਤੀ ਦੀ ਜਾਣਕਾਰ ਲਈ ਹੈ। ਜ਼ਖਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਦੇਣ ਦੇ ਹੁਕਮ ਦਿੱਤੇ ਹਨ। ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਨਵੇਂ ਸਾਲ ਮੌਕੇ ਹਰ ਵਾਰ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ। ਹਰ ਸਾਲ ਇਥੇ ਭਗਤਾਂ ਦੀ ਸਹੂਲਤ ਦਾ ਖਾਸ ਖਿਆਲ ਵੀ ਰੱਖਿਆ ਜਾਂਦਾ ਹੈ। ਪਰ ਸ਼ਨੀਵਾਰ ਨੂੰ ਨਵੇਂ ਸਾਲ ਮੌਕੇ ਕੁਝ ਨਵਾਂ ਦੇ ਮੌਕੇ 'ਤੇ ਕੁਝ ਜ਼ਿਆਦਾ ਲੋਕ ਇਥੇ ਇਕੱਠੇ ਹੋ ਗਏ।

In The Market