punjab news: ਤਰਨਤਾਰਨ ‘ਚ ਸਕੂਲ ਬਸ ਤੇ ਟਰੱਕ ਵਿਚਾਲੇ ਹੋਈ ਟੱਕਰ ਡਰਾਇਵਰ ਤੇ ਇਕ ਵਿਦਿਆਰਥੀ ਦੀ ਹੋਈ ਮੋਤ ਤਰਨਤਾਰਨ ਵਿਚ ਧੁੰਧ ਕਾਰਨ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਸਕੂਲ ਬਸ ਤੇ ਟਰੱਕ ਦੀ ਆਪਸੀ ਟੱਕਰ ਹੋਣ ਨਾਲ ਇਕ ਸਕੂਲ ਵਿਦਿਆਰਥੀ ਤੇ ਬਸ ਡਰਾਇਵਰ ਦੀ ਮੋਤ ਹੋ ਗਈ ਹੈ ਤੇ ਕਈ ਬੱਚੇ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਵਾਪਰੀਆ ਹੈ। ਜਿਸ ਵਿਚ 8 ਸਾਲਾਂ ਬੱਚੀ ਅਤੇ ਡਰਾਇਵਰ ਦੀ ਮੋਕੇ ਤੇ ਮੋਤ ਹੋ ਗਈ। ਕਈ ਬੱਚਿਆਂ ਦੇ ਡੂੰਘੀਆਂ ਸੱਟਾਂ ਵੀ ਵੱਜੀਆਂ ਹਨ ਜਿਨ੍ਹਾਂ ਨੂੰ ਲੋਕਾਂ ਨੇ 3 ਐਂਬੂਲੈਂਸਾਂ ਰਾਹੀਂ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। Also read: ਜਲਾਲਾਬਾਦ ‘ਚ 25 ਸਾਲਾਂ ਨੌਜਵਾਨ ਦੀ ਚਿੱਟੇ ਦੀ ਉਵਰਡੋਜ ਕਾਰਨ ਹੋਈ ਮੋਤ ਮੋਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਮੋਕੇ ਤੇ ਫ਼ਰਾਰ ਹੋ ਗਿਆ ਹੈ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
punjab news: NIA ਵੱਲੋਂ ਖਾਲ਼ਿਸਤਾਨੀ ਆਂਤਕੀ ਹਰਪ੍ਰੀਤ ਸਿੰਘ ਨੂੰ ਕੀਤਾ ਹਵਾਈ ਅੱਡੇ ਤੇ ਗ੍ਰਿਫਤਾਰ ਲੁਧਿਆਣਾ ਬੰਬ ਧਮਾਕੇ ਦੇ ਮਾਸਟਰਮਾਈਂਡ ਹਰਪ੍ਰੀਤ ਸਿੰਘ ਨੂੰ NIA ਦੀ ਟੀਮ ਵੱਲੋਂ ਇੰਦਰਾ ਗਾਂਧੀ ਇੰਟਰਨੇਸ਼ਨਲ ਹਵਾਈ ਅੱਡੇ ਤੇ ਗ੍ਰਿਫਤਾਰ ਕਰ ਲਿਆ ਗਿਆ। NIA ਵੱਲੋਂ ਇਸ ਦੀ ਜਾਣਕਾਰੀ ਸੁੱਕਰਵਾਰ ਨੂੰ ਦਿੱਤੀ ਗਈ ਸੀ। NIA ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਹਰਪ੍ਰੀਤ ਸਿੰਘ ਉਰਫ 'ਹੈਪੀ ਮਲੇਸ਼ੀਆ ਨੂੰ ਕੁਆਲਾਲੰਪੁਰ ਤੋਂ ਹਵਾਈ ਅੱਡੇ 'ਤੇ ਪਹੁੰਚਣ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਤੇ 10 ਲੱਖ ਦਾ ਇਨਾਮ ਸੀ। ਤੇ ਹਰਪ੍ਰੀਤ ਨੂੰ ਪਿਛਲੇ ਦਸੰਬਰ ਨੂੰ ਲੁਧਿਆਣਾ ਅਦਾਲਤ ਦੀ ਇਮਾਰਤ ‘ਚ ਬੰਬ ਰੱਖਣ ਸਬੰਧਿਤ ਕੇਸ ‘ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਧਮਾਕੇ ਨਾਲ ਇਕ ਦੀ ਮੋਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹੋ ਗਏ ਸਨ। ਪਿਛਲੇ ਸਾਲ 23 ਦਸੰਬਰ ਨੂੰ ਪੰਜਾਬ ਦੇ ਲੁਧਿਆਣਾ ਕਮਿਸ਼ਨਰੇਟ ਦੇ ਥਾਣਾ ਡਵੀਜ਼ਨ ਨੰਬਰ ਪੰਜ ਵਿੱਚ ਦਰਜ ਕੀਤਾ ਗਿਆ ਅਤੇ 13 ਜਨਵਰੀ ਨੂੰ NIA ਵੱਲੋਂ ਇਸ ਨੂੰ ਮੁੜ ਦਰਜ ਕੀਤਾ ਗਿਆ ਸੀ। Goldy Brar : ਗੋਲਡੀ ਬਰਾੜ ਨੂੰ ਕੈਲੇਫੋਰਨੀਆ 'ਚ ਕੀਤਾ ਗ੍ਰਿਫ਼ਤਾਰ ਜਾਣਕਾਰੀ ਮੁਤਾਬਕ ਸਾਹਮਣੇ ਆਇਆ ਹੈ ਕਿ ਹੈਪੀ ਮਲੇਸ਼ੀਆ ਜੋ ਕਿ ਲਖਬੀਰ ਸਿੰਘ ਰੋਡੇ ਦਾ ਸਾਥੀ ਸੀ। ਲਖਬੀਰ ਸਿੰਘ ਰੋਡੇ ਪਾਕਿਸਤਾਨ ਸਥਿਤ ISYF (ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ) ਦਾ ਮੁਖੀ ਹੈ। ਹੈਪੀ ਰੋਡੇ ਦੇ ਨਾਲ-ਨਾਲ ਲੁਧਿਆਣਾ ਕ...
punjab news: ਅੰਮ੍ਰਿਤਸਰ ‘ਚ ਵੱਡੀ ਵਾਰਦਾਤ ਘਰ ਬੈਠੀ ਮਹਿਲਾ ਦਾ ਕੀਤਾ ਕਤਲ ਅੰਮ੍ਰਿਤਸਰ ਪਾਸ ਏਰੀਆ ਰਣਜੀਤ ਐਵੀਨਿਊ ਵਿਖੇ ਅੱਜ ਸ਼ਾਮ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਤਾ ਲੱਗਾ ਕਿ ਰਣਜੀਤ ਐਵਨਿਊ ਸੀ ਬਲਾਕ ਵਿੱਚ ਇਕ ਔਰਤ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਗਲੇ ਤੇ ਤੇਜਧਾਰ ਹਥਿਆਰਾਂ ਦੇ ਨਿਸ਼ਾਨ ਵੇਖੇ ਗਏ ਹਨ। ਘਰ ਦੇ ਅੰਦਰ ਵੜ ਕੇ ਕੀਤਾ ਮਹਿਲਾ ਦਾ ਬੇਰਹਿਮੀ ਨਾਲ ਕਤਲ। ਮੋਕੇ ਤੇ ਮੋਜੂਦ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਾਂਚ ਕਰਦਿਆਂ ਪਤਾ ਲੱਗਿਆ ਹੈ ਕਿ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਲੱਗਦਾ ਹੈ। ਪੁਲਿਸ ਵੱਲੋਂ ਵਾਰਦਾਤ ਦੀ ਪੂਰੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਘਰ ਵਿਚ ਦੋਵੇਂ ਮਾਂ-ਪੁੱਤ ਰਹਿੰਦੇ ਸਨ ਤੇ ਉਨ੍ਹਾਂ ਵੱਲੋਂ ਘਰ ਦੀ ਉੱਪਰ ਲੀ ਛੱਤ PG ਲਈ ਦਿੱਤੀ ਹੋਈ ਸੀ ਜਿਸ ਵਿੱਚ ਚਾਰ ਦੇ ਕਰੀਬ ਮੁੰਡੇ ਰਹਿੰਦੇ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦੇ ਲੜਕੇ ਵਿਸ਼ਾਲ ਨੇ ਕਿਹਾ ਕਿ ਮੇਰਾ ਲਾਕਰ ਟੁੱਟਿਆ ਹੋਇਆ ਸੀ ਤੇ ਬਾਕੀ ਚੈਕਿਂਗ ਦੌਰਾਨ ਪਤਾ ਚਲੇਗਾ ਕੀ-ਕੀ ਸਮਾਨ ਚੋਰੀ ਹੋਇਆ ਹੈ। Also Read : ਕਪੂਰਥਲਾ ਕਾਰ ‘ਚ ਬੈਠੀ NRI ਮਹਿਲਾ ਕੋਲੋਂ ਸਪ੍ਰੇ ਛਿੜਕ ਕੇ ਪਰਸ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਨੇ ਤੇ ਦੋਸ਼ਿਆਂ ਨੂੰ ਜਲਦ ਤੋਂ ਜਲਦ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।...
ਅੱਜ ਦੀ ਵੱਡੀ ਵਾਰਦਾਤ, “ਅਕਾਲੀ ਆਗੂ” ਨੂੰ ਉਤਾਰਿਆ ਮੋਤ ਦੇ ਘਾਟ ਅਮ੍ਰਿਤਸਰ ‘ਚ ਪਠਾਨਕੋਟ ਨੈਸ਼ਨਲ ਹਾਈਵੇ ਤੇ ਅਕਾਲੀ ਆਗੂ ਅਜੀਤਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਅਕਾਲੀ ਆਗੂ ਬਟਾਲਾ ਦੇ ਨੇੜਲੇ ਪਿੰਡ ਸ਼ੇਖਪੁਰਾ ਖ਼ੁਰਦ ਦੇ ਰਹਿਣ ਵਾਲੇ ਸਨ। ਅਕਾਲੀ ਆਗੂ ਅਜੀਤਪਾਲ ਸਿੰਘ ਜੋ ਕਿ ਆਪਣੇ ਦੋਸਤ ਅਮ੍ਰਿਤਪਾਲ ਨਾਲ ਗੱਡੀ ਵਿਚ ਸਵਾਰ ਹੋ ਕੇ ਅਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਕਿਸੇ ਕਾਰਨ ਕਰਕੇ ਉਨ੍ਹਾਂ ਨੇ ਗੱਡੀ ਰੋਕ ਲਈ। ਜਿਸ ਦੌਰਾਨ ਪਿਛੋਂ ਆਏ ਵਾਹਨ ਦੇ ਚਲਦਿਆਂ ਉਨ੍ਹਾਂ ਤੇ ਫਾਇਰਿੰਗ ਕਰ ਦਿੱਤੀ ਗਈ। ਫਾਇਰਿੰਗ ਦੌਰਾਨ ਅਜੀਤਪਾਲ ਨੂੰ ਗੋਲੀ ਵੱਜ ਗਈ ਤੇ ਉਹ ਜ਼ਖਮੀ ਹੋ ਗਏ। ਜ਼ਖਮੀ ਹਾਲਤ ਵਿਚ ਅਜੀਤਪਾਲ ਨੂੰ ਉਨ੍ਹਾਂ ਦੇ ਦੋਸਤ ਵੱਲੋਂ ਅਮ੍ਰਿਤਸਰ ਦੇ ਨਿਜੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਜੀਤਪਾਲ ਸਿੰਘ ਬੀਤੇ ਦਿਨ ਹੀ ਅਮ੍ਰਿਤਸਰ ਤੋਂ ਆਪਣੇ ਪਿੰਡ ਬਟਾਲਾ ਪਹੁੰਚੇ ਸਨ। ਪਿੰਡ ਪਹੁੰਚਦਿਆਂ ਹੀ ਉਨ੍ਹਾਂ ਨੂੰ ਫੋਨ ਆਇਆ ਜਿਸ ਨਾਲ ਉਹ ਵਾਪਸ ਆਪਣੇ ਦੋਸਤ ਨਾਲ ਅਮ੍ਰਿਤਸਰ ਵੱਲ ਨੂੰ ਤੁਰ ਪਏ। ਜਿਸ ਦੌਰਾਨ ਉਨ੍ਹਾਂ ਨੂੰ ਵੱਡੀ ਵਾਰਦਾਤ ਦਾ ਸਾਹਮਣਾ ਕਰਨਾ ਪੈ ਗਿਆ । ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਲਦ ਤੋਂ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ।
punjab news: ਅੱਜ ਦੀ ਵੱਡੀ ਵਾਰਦਾਤ, “ਅਕਾਲੀ ਆਗੂ” ਨੂੰ ਉਤਾਰਿਆ ਮੋਤ ਦੇ ਘਾਟ ਅਮ੍ਰਿਤਸਰ ‘ਚ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਅਕਾਲੀ ਆਗੂ ਅਜੀਤਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਅਕਾਲੀ ਆਗੂ ਬਟਾਲਾ ਦੇ ਨੇੜਲੇ ਪਿੰਡ ਸ਼ੇਖਪੁਰਾ ਖ਼ੁਰਦ ਦੇ ਰਹਿਣ ਵਾਲੇ ਸਨ। ਅਕਾਲੀ ਆਗੂ ਅਜੀਤਪਾਲ ਸਿੰਘ ਜੋ ਕਿ ਆਪਣੇ ਦੋਸਤ ਅਮ੍ਰਿਤਪਾਲ ਨਾਲ ਗੱਡੀ ਵਿਚ ਸਵਾਰ ਹੋ ਕੇ ਅਮ੍ਰਿਤਸਰ ਨੂੰ ਜਾ ਰਹੇ ਸਨ। ਰਸਤੇ ਵਿਚ ਕਿਸੇ ਕਾਰਨ ਕਰਕੇ ਉਨ੍ਹਾਂ ਨੇ ਗੱਡੀ ਰੋਕ ਲਈ। ਜਿਸ ਦੌਰਾਨ ਪਿਛੋਂ ਆਏ ਵਾਹਨ ਦੇ ਚਲਦਿਆਂ ਉਨ੍ਹਾਂ ਤੇ ਫਾਇਰਿੰਗ ਕਰ ਦਿੱਤੀ ਗਈ। ਫਾਇਰਿੰਗ ਦੌਰਾਨ ਅਜੀਤਪਾਲ ਨੂੰ ਗੋਲੀ ਵੱਜ ਗਈ ਤੇ ਉਹ ਜ਼ਖਮੀ ਹੋ ਗਏ। ਜ਼ਖਮੀ ਹਾਲਤ ਵਿਚ ਅਜੀਤਪਾਲ ਨੂੰ ਉਨ੍ਹਾਂ ਦੇ ਦੋਸਤ ਵੱਲੋਂ ਅਮ੍ਰਿਤਸਰ ਦੇ ਨਿਜੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਜੀਤਪਾਲ ਸਿੰਘ ਬੀਤੇ ਦਿਨ ਹੀ ਅਮ੍ਰਿਤਸਰ ਤੋਂ ਆਪਣੇ ਪਿੰਡ ਬਟਾਲਾ ਪਹੁੰਚੇ ਸਨ। ਪਿੰਡ ਪਹੁੰਚਦਿਆਂ ਹੀ ਉਨ੍ਹਾਂ ਨੂੰ ਫੋਨ ਆਇਆ ਜਿਸ ਨਾਲ ਉਹ ਵਾਪਸ ਆਪਣੇ ਦੋਸਤ ਨਾਲ ਅਮ੍ਰਿਤਸਰ ਵੱਲ ਨੂੰ ਤੁਰ ਪਏ। ਜਿਸ ਦੌਰਾਨ ਉਨ੍ਹਾਂ ਨੂੰ ਵੱਡੀ ਵਾਰਦਾਤ ਦਾ ਸਾਹਮਣਾ ਕਰਨਾ ਪੈ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਲਦ ਤੋਂ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਅੰਮ੍ਰਿਤਪਾਲ ਸਿੰਘ ਨੇ ਕੀਤੀ “ਖਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ” ਅਮ੍ਰਿਤਸਰ ਵਿਖੇ 9 ਵਜੇ ਪਹੁੰਚੇ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਈ ਗਈ ਤੇ ਭਾਈ ਅੰਮ੍ਰਿਤਪਾਲ ਵੱਲੋਂ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਤੇ ਫਿਰ ਅਮ੍ਰਿਤਸਰ ਤੋਂ “ਖਾਲਸਾ ਵਹੀਰ ਯਾਤਰਾ” ਦੀ ਸ਼ੁਰੂਆਤ ਕੀਤੀ ਗਈ। ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸ਼ੁਰੂ ਹੋਕੇ ਗੁਰਦੁਆਰਾ ਨਾਨਕਸਰ ਸਾਹਿਬ ਜੰਡਿਆਲਾ ਗੁਰੂ ਵਿਖੇ ਪਹੁੰਚ ਰਿਹਾ ਹੈ ਤੇ ਉਨ੍ਹਾਂ ਦੇ ਸਵਾਗਤ ਲਈ ਮੁੱਖ ਸੇਵਾਦਾਰ ਬਾਬਾ ਬਿਬੇਕ ਸਿੰਘ ਵੱਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ । ਉਨ੍ਹਾਂ ਦਾ ਕਹਿਣਾ ਹੈ, ਕਿ ਖਾਲਸਾ ਵਹੀਰ ਯਾਤਰਾ ਦੇ 13 ਪੜਾਅ ਹੋਣਗੇ। ਜਿਸ ਦੌਰਾਨ ਭਾਰੀ ਗਿਣਤੀ ਚ ਸਮਰਥਾ ਦਾ ਹਜੂਮ ਇਕੱਠਾ ਹੋਇਆ ਹੈ, ਤੇ 13 ਵਾਂ ਪੜਾਅ ਅਮ੍ਰਿਤ ਸੰਚਾਰ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਹੀਰ ਯਾਤਰਾ ਪਹੁੰਚੇਗੀ। Also Read : punjab news
ਪੰਜਾਬ ਦੇ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ 'ਤੇ ਕੇਵਲ ਪੰਜਾਬ ਦਾ ਹੱਕ : ਐਡਵੋਕੇਟ ਧਾਮੀ Amritsar: ਚੰਡੀਗੜ੍ਹ ਵਿਚ ਵੱਖਰੀ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਵਾਸਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਕੀਤੀ ਜਾ ਰਹੀ ਚਾਰਾਜੋਈ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੇ ਦਰਜਨਾਂ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ 'ਤੇ ਕੇਵਲ ਪੰਜਾਬ ਦਾ ਹੀ ਹੱਕ ਹੈ ਅਤੇ ਇਸ 'ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। Also Read : punjab news ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰਾਂ ਦੇ ਅਣਦੇਖੀ ਕਰਕੇ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਸੂਬੇ ਦੀ ਤਰਜਮਾਨੀ ਕਰਨ ਦੀ ਥਾਂ ਵਿਰੋਧ ਵਿਚ ਭੁਗਤ ਰਹੇ ਹਨ। ਕੁਝ ਦਿਨ ਪਹਿਲਾਂ ਆਇਆ ਉਨ੍ਹਾਂ ਦਾ ਟਵੀਟ ਇਸ ਦੀ ਤਸਦੀਕ ਹੈ। ਜਿਸ ਵਿੱਚ ਉਨ੍ਹਾਂ ਵੱਖਰੀ ਪੰਜਾਬ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਕਰਕੇ ਚੰਡੀਗੜ੍ਹ 'ਤੇ ਪੰਜਾਬ ਦੇ ਹੱਕ ਨੂੰ ਕਮਜੋਰ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਿਭਾਈ ਜਾ ਰਹੀ ਸ਼ਾਜਿਸੀ ਭੂਮਿਕਾ ਦੇ ਕਾਰਨ ਹੀ ਕੇਂਦਰ ਸਰਕਾਰ ਚੰਡੀਗੜ੍ਹ ਵਿਚੋਂ ਪੰਜਾਬ ਦੇ ਹੱਕਾਂ ਨੂੰ ਲਗਾਤਾਰ ਘੱਟ ਕਰ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਸੀ, ਹੱਕ ਹੈ ਅਤੇ ਰਹੇਗਾ। ਕੇਂਦਰ ਵਲੋਂ ਪੰਜਾਬ ਨਾਲ ਪਹਿਲਾਂ ਹੀ ਕਈ ਧੱਕੇ ਕੀਤੇ ਗਏ ਹਨ ਅਤੇ ਹੁਣ ਹੋਰ ਧੱਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਲਈ ਆਪਣੀ ਜਮੀਨ ਦੀ ਵਰਤੋਂ ਕਰੇ ਅਤੇ ਮੌਜੂਦਾ ਵਿਧਾਨ ਸਭਾ ਖਾਲੀ ਕਰ ਕੇ ਪੰਜਾਬ ਹਵਾਲੇ ਕਰੇ। ਐਡਵੋਕੇਟ ਧਾਮੀ ਨੇ ਪੰਜਾਬ ਦੇ ਰਾਜਪਾਲ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਵਿਰੋਧੀ ਕਿਸੇ ਵੀ ਫੈਸਲੇ ਤੇ ਹਾਮੀ ਨਾ ਭਰਨ। Also Read : ਅਮਰੀਕਾ ਵਿੱਚ ਪੜ੍ਹ ਰਹੇ ਸਿੱਖ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ...
Amritsar SGPC News : ਹਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਲਈ ਹੋਈਆਂ ਚੋਣਾਂ ਚ ਅੱਜ ਹਰਜਿੰਦਰ ਸਿੰਘ ਧਾਮੀ ਦੁਬਾਰਾ ਤੋਂ ਪ੍ਰਧਾਨ ਬਣ ਗਏ ਨੇ। ਇਨ੍ਹਾਂ ਚੋਣਾਂ ਚ ਹਰਜਿੰਦਰ ਸਿੰਘ ਧਾਮੀ ਨੂੰ 104 ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਨੇ ਹਰਜਿੰਦਰ ਧਾਮੀ ਨੂੰ ਪ੍ਰਧਾਨਗੀ ਲਈ ਅੱਗੇ ਕੀਤਾ ਸੀ ਤੇ ਬੀਬੀ ਜਗੀਰ ਕੌਰ SAD ਦੇ ਵਿਰੁੱਧ ਜਾ ਕੇ ਧਾਮੀ ਦੇ ਖਿਲਾਫ਼ ਇਸ ਚੋਣ ਚ ਉਤਰੇ ਸੀ। SAD ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਰੀ ਸ਼ਾਮ ਤੱਕ ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਧਾਮੀ ਦੇ ਵਿਰੁਧ ਪ੍ਰਧਾਨਗੀ ਦੇ ਅਹੁਦੇ ਲਈ ਡਟੇ ਰਹੇ। ਪੇਸ਼ੇ ਤੋਂ ਵਕੀਲ ਹਰਜਿੰਦਰ ਸਿੰਘ ਧਾਮੀ 1996 ਵਿਚ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਸੀ। ਉਹ ਆਪਣੇ ਪ੍ਰਸ਼ਾਸਨਿਕ ਕੰਮਾਂ ਦੇ ਲਈ ਜਾਣੇ ਜਾਂਦੇ ਨੇ। ਉਨ੍ਹਾਂ ਦੀ ਧਾਰਮਿਕ ਤੇ ਕਾਨੂੰਨੀ ਮਾਮਲਿਆਂ ਚ ਬਹੁਤ ਨਿਪੁੰਨ ਹਨ। SGPC Amritsar SGPC ਦੇ ਲਈ ਪਿਛਲੇ 26 ਸਾਲਾਂ ਤੋਂ ਉਹ ਆਪਣੀ ਸੇਵਾ ਨਿਭਾ ਰਹੇ ਹਨ। ਹਰਜਿੰਦਰ ਸਿੰਘ ਧਾਮੀ ਹੁਣ ਦੂਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਨੇ। ਇਸ ਤੋਂ ਪਹਿਲਾਂ ਉਹ 29-11-2021 ਤੋਂ ਪ੍ਰਧਾਨ ਦੇ ਅਹੁਦੇ ਤੇ ਰਹੇ ਹਨ। SGPC ਦਾ ਪ੍ਰਧਾਨ ਬਣਨ ਤੋਂ ਪਹਿਲਾਂ ਉਹ ਧਰਮ ਪ੍ਰਚਾਰਕ ਕਮੇਟੀ, ਕਾਰਜਕਾਰੀ ਕਮੇਟੀ ਦੇ ਮੈਂਬਰ ਵੀ ਰਹੇ ਹਨ ਤੇ ਬਾਅਦ ਵਿਚ 2019 ਵਿਚ ਜਨਰਲ ਸਕੱਤਰ ਤੇ 2020 ਵਿਚ ਮੁੱਖ ਸਕੱਤਰ ਵਜੋਂ ਵੀ ਉਨਾਂ ਨੇ ਅਹੁਦਾ ਸੰਭਾਲਿਆ ਸੀ। ...
ਪੰਜਾਬ ਵਿਚ ਬਟਾਲਾ ਦੇ ਇੰਡਸਟਰੀ ਏਰੀਆ ਵਿੱਚ ਬੀਤੀ ਰਾਤ ਕਬਾੜ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਅੱਗ ਨੂੰ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਲਈ ਗਈ। ਪਰ ਕਾਬੂ ਪਾਉਣ ਤੱਕ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਸੀ ਤੇ ਦੱਸਿਆ ਗਿਆ ਕੀ ਅੱਗ ਲੱਗਣ ਦਾ ਕਾਰਨ ਆਤਿਸ਼ਬਾਜ਼ੀ ਹੈ । ਗੋਦਾਮ ਦੇ ਪੀੜਤ ਹਰਸ਼ ਅਗਰਵਾਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਕਰੀਬ 4 ਸਾਲਾਂ ਤੋਂ ਇੰਡਸਟਰੀ ਏਰੀਆ ਬਟਾਲਾ ਵਿੱਚ ਕਬਾੜ ਦਾ ਕੰਮ ਕਰ ਰਿਹਾ ਹੈ ਤੇ ਇਸ ਤੋਂ ਇਲਾਵਾ ਉਹ ਕੋਈ ਹੋਰ ਕੰਮ ਨਹੀਂ ਕਰਦਾ । ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਤੇ ਵੀ ਨੁਕਸਾਨ ਹੋਇਆ ਹੈ । ਪੀੜਤ ਨੇ ਕਿਹਾ ਹੈ ਕਿ ਗੋਦਾਮ ਦੀ ਛੱਤ ਵੀ ਨਹੀਂ ਹੈ । ਜਿਸ ਕਾਰਨ ਮੰਗਲਵਾਰ ਦੀ ਰਾਤ ਨੂੰ ਆਲੇ-ਦੁਆਲੇ ਦੇ ਲੋਕਾਂ ਵੱਲੋਂ ਆਤਿਸ਼ਬਾਜ਼ੀ ਚਲਾਏ ਜਾਣ ਕਾਰਨ ਅੱਗ ਲੱਗੀ ਹੈ,। ਅੱਗ ਲੱਗਣ ਕਾਰਨ ਉਨ੍ਹਾਂ ਦਾ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ । ਇਸ ਘਟਨਾ ਦੀ ਜਾਣਕਾਰੀ ਦਿੰਦੀਆਂ ਬਟਾਲਾ ਫਾਇਰ ਬ੍ਰਿਗੇਡ ਦੇ ਅਧਿਕਾਰੀ ਸਤਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਜਦੋਂ ਮੌਕੇ ਤੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਉਥੇ ਪਹੁੰਚੇ ਸਨ। ਪਰ ਅੱਗ ਦੀਆਂ ਲਪੇਟਾਂ ਇੰਨੀਆਂ ਵੱਧ ਚੁੱਕੀਆਂ ਸਨ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਹੈ । Also Read : punjab news
Amritsar News Today : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਕਾਮਯਾਬੀ ਪੰਜਾਬ ਦੇ ਵਿਚ ਚੋਰੀਆਂ ਅਤੇ ਲੁਟਾਂ-ਖੋਹਾਂ ਨੂੰ ਅੰਜਾਮ ਦੇਣਾ ਆਮ ਜਿਹੀ ਗੱਲ ਹੋ ਗਈ ਹੈ । ਦਿਨ-ਦਿਹਾੜੇ ਅਪਰਾਧੀਆਂ ਵੱਲੋਂ ਬੇਖੋਫ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਖ਼ਬਰ ਅੰਮ੍ਰਿਤਸਰ ਦੀ ਹੈ ਜਿੱਥੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੇ ਨਿਰਦੇਸ਼ਾ ਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਂਦਾ ਹੈ । ਇਸ ਮੁਹਿਮ ਦੇ ਚੱਲਦੇ ਥਾਣਾ ਛੇਹਰਟਾ ਦੀ ਪੁਲੀਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਕੇਂਦਰੀ ਜੇਲ੍ਹ ਚੋਂ ਜ਼ਮਾਨਤ ਤੇ ਬਾਹਰ ਆਏ ਗੁਰਸਾਹਬ ਸਿੰਘ ਵਾਸੀ ਖਡੂਰ ਸਾਹਿਬ ਨੂੰ ਉਸ ਦੇ ਸਾਥੀ ਸਮੇਤ ਦੱਸ ਚੋਰੀ ਦੇ ਮੋਟਰਸਾਈਕਲਾਂ ਸਣੇ ਕਾਬੂ ਕੀਤਾ । ਥਾਣਾ ਛੇਹਰਟਾ ਦੇ ਮੁਖੀ ਗੁਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਦੋ ਨੌਜਵਾਨ ਚੋਰੀ ਦੇ ਇਕ ਮੋਟਰਸਾਈਕਲ ਤੇ ਆ ਰਹੇ ਹਨ। ਪੁਲਿਸ ਚੌਂਕੀ ਟਾਊਨ ਛੇਹਰਟਾ ਵੱਲੋਂ ਨਾਕਾਬੰਦੀ ਕਰ ਇਨ੍ਹਾਂ ਦੋਵਾਂ ਨੌਜਵਾਨਾਂ ਤੇ ਮੋਟਰਸਾਈਕਲ ਨੂੰ ਵੀ ਕਾਬੂ ਕੀਤਾ ਗਿਆ। ਰਿਮਾਂਡ ਹਾਸਿਲ ਕਰਨ ਤੋਂ ਬਾਅਦ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਏ ਤੇ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ । Also Read : punjabi khabra
ਹੁਣੇ-ਹੁਣੇ ਆਈ ਵੱਡੀ ਖ਼ਬਰ ਠਾਹ-ਠਾਹ ਚੱਲੀਆਂ ਗੋਲੀਆਂ ਅੰਮ੍ਰਿਤਸਰ ਦੇ ਸ਼ਿਵ ਸੇਨਾ ਲੀਡਰ ਤੇ ਹੋਈ ਫਾਇਰਿੰਗ। ਅੰਮ੍ਰਿਤਸਰ ਦੇ ਗੋਪਾਲ ਮੰਦਿਰ ਬਾਹਰ ਬੈਠੇ- ਸੁਧੀਰ ਸੂਰੀ ਦੇ ਲੱਗੀਆਂ ਤਿੰਨ ਗੋਲੀਆਂ ਗੋਲੀ ਮਾਰਨ ਵਾਲਾ ਹੋਇਆ ਗਿ੍ਫ਼ਤਾਰ। ਅੰਮ੍ਰਿਤਸਰ 'ਚ ਵਾਪਰੀ ਵੱਡੀ ਘਟਨਾ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਲੱਗੀਆਂ ਗੋਲੀਆਂ ਅੰਮ੍ਰਿਤਸਰ ਦੇ ਵਿੱਚ ਇਕ ਵੱਡੀ ਖ਼ਬਰ ਦੇਖਣ ਨੂੰ ਮਿਲ ਰਹੀ ਹੈ, ਕਿ ਸ਼ਿਵ ਸੇਨਾ ਦੇ ਲੀਡਰ ਤੇ ਹੋਈ ਦਿਨ- ਦਿਹਾੜੇ ਫਾਇਰਿੰਗ। ਅੰਮ੍ਰਿਤਸਰ ਦੇ ਗੋਪਾਲ ਮੰਦਿਰ ਬਾਹਰ ਧਰਨੇ ਤੇ ਬੈਠੇ ਸਨ ਸੁਧੀਰ ਸੂਰੀ। ਮੂਰਤੀਆਂ ਦੀ ਬੇਅਦਬੀ ਨੂੰ ਲੈ ਕੇ ਦਿੱਤਾ ਜਾ ਰਿਹਾ ਸੀ ਧਰਨਾ। ਸੂਰੀ ਨੂੰ ਸ਼ਰੇਆਮ ਮਾਰੀਆਂ ਗਈਆਂ ਸਨ ਗੋਲੀਆਂ, ਪੁਲਿਸ ਨੇ ਹਮਲਾਵਰ ਨੂੰ ਕੀਤਾ ਮੌਕੇ ਤੇ ਕਾਬੂ । ਧਰਨੇ ਦੌਰਾਨ ਹੋਈ ਤਕਰਾਰ ਤੇ ਝਗੜੇ ਤੋਂ ਬਾਅਦ ਸੂਰੀ ਦੇ ਮਾਰੀਆਂ ਤਿੰਨ ਗੋਲੀਆਂ। ਸੂਰੀ ਦੇ ਸਮਰਥਕਾਂ ਵੱਲੋਂ ਕੀਤੀ ਭੰਨਤੋੜ। ਇਸ ਮਾਮਲੇ ਦੀ ਪੂਰੀ ਕਾਰਵਾਈ ਕੀਤੀ ਜਾਵੇਗੀ। ਸੁਧੀਰ ਸੂਰੀ ਜਿਨ੍ਹਾਂ ਦਾ ਵਿਵਾਦਾਂ ਨਾਲ ਰਿਸ਼ਤਾ ਜੁੜੀਆ ਹੋਈਆ ਹੈ। Also Read : Amritsar News ਅੰਮ੍ਰਿਤਸਰ 'ਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਨੂੰ ਸ਼ੁੱਕਰਵਾਰ ਦੁਪਹਿਰ ਸਮੇਂ ਗੋਲੀ ਮਾਰ ਦਿੱਤੀ ਗਈ, ਜਦੋਂ ਉਹ ਦੇਵਤਾ ਦੀਆਂ ਮੂਰਤੀਆਂ ਦੇ ਵਿਰੋਧ 'ਚ ਗੋਪਾਲ ਮੰਦਰ ਦੇ ਬਾਹਰ ਧਰਨੇ 'ਤੇ ਬੈਠੇ ਸਨ। ਦੱਸਿਆ ਜਾ ਰਿਹਾ ਹੈ ਕਿ ਭੀੜ 'ਚੋਂ ਕਿਸੇ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਹਸਪਤਾਲ ਵਿਚ ਸੁਧੀਰ ਸੂਰੀ ਨੇ ਤੋੜਿਆ ਦਮ । ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਅਰੁਣ ਪਾਲ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ, ਕਿ ਸਾਨੂੰ ਅੱਜ ਦੁਪਹਿਰ ਦੇ ਕਰੀਬ ਸੂਚਨਾ ਮਿਲੀ ਹੈ ਕਿ ਸੁਧੀਰ ਸੂਰੀ ਦੇ ਗੋਲੀ ਮਾਰ ਕੇ ਉਸ ਨੰ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਵੀ ਬਰਾਮਦ ਕਰ ਲਏ ਹਨ। ...
Amritsar Road Accident 3 People Died ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਚਮਿਆਰੀ ਨੇੜੇ ਵਾਪਰੇ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ।ਇਸ ਹਾਦਸੇ ਵਿਚ ਇਕ ਔਰਤ ਗੰਭੀਰ ਰੂਪ ਚ ਜ਼ਖਮੀ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਹਰਜਿੰਦਰ ਸਿੰਘ, ਹਰਜਿੰਦਰ ਹੈਪੀ ਅਤੇ ਉਸ ਦੀ ਸਾਲੀ ਨੇਹਾ ਬੀਤੀ ਰਾਤ ਮੋਟਰਸਾਈਕਲ ’ਤੇ ਪਿੰਡ ਅਜਨਾਲਾ ਤੋਂ ਤਲਵੰਡੀ ਨਾਹਰ ਮੇਲਾ ਦੇਖਣ ਜਾ ਰਹੇ ਸਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਇਨ੍ਹਾਂ ਦਾ ਕਤਲ ਕਰ ਕੇ ਇਸ ਨੂੰ ਰੋਡ ਹਾਦਸੇ ਦਾ ਨਾਂ ਦਿੱਤਾ ਜਾ ਰਿਹਾ ਹੈ। ਹਾਦਸੇ 'ਚ ਜ਼ਖਮੀ ਮਹਿਲਾ ਨੂੰ ਨਿੱਜੀ ਹਸਪਤਾਲ ਵਿਚ ਭੇਜਿਆ ਗਿਆ। ਮਹਿਲਾ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਕਰ ਦਿੱਤਾ ਗਿਆ ਹੈ। ਫਿਲਹਾਲ ਉਹ ਹਾਦਸੇ ਬਾਰੇ ਕੁਝ ਵੀ ਦੱਸਣ ਤੋਂ ਅਸਮਰੱਥ ਹੈ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਤੱਥ ਸਾਹਮਣੇ ਆਉਣਗੇ ਉਸ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। The police have kept the three bodies in the mortuary ਪੁਲਿਸ ਨੇ ਤਿੰਨਾਂ ਲਾਸ਼ਾ ਨੂੰ ਮੁਰਦਾਘਰ ਵਿਚ ਰਖਵਾ ਦਿਤਾ ਹੈ ਜਿੱਥੇ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕਾਂ ਦਾ ਪੋਸਪਮਾਰਟਮ ਕੀਤਾ ਜਾਵੇਗਾ। Also Read : Amritsar Rape News...
Amritsar Rape Case News | Amritsar News ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਬਰ-ਜਨਾਹ ਦਾ ਮਾਮਲਾ ਨਾਬਾਲਿਗ ਕੁੜੀ ਨਾਲ ਜਬਰਦਸਤੀ ਬਣਾਏ ਜਾ ਰਹੇ ਨਾਜਾਇਜ਼ ਸੰਬੰਧ ਕੁੜੀ ਵੱਲੋਂ ਮਨ੍ਹਾ ਕਰਨ ਘਰ 'ਚ ਤਲਵਾਰਾਂ ਨਾਲ ਕੀਤਾ ਹਮਲਾ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਦਿੱਤੀਆਂ ਜਾ ਰਹੀਆਂ ਨੇ ਧਮਕੀਆਂ ਪੁਲਿਸ ਵੱਲੋਂ ਲੜਕੇ ਮਾਮਲਾ ਦਰਜ ਕਰ ਕੀਤੀ ਜਾ ਰਹੀ ਕਾਰਵਾਈ| ਪੰਜਾਬ ਵਿਚ ਔਰਤਾਂ ਦੇ ਖਿਲਾਫ਼ ਛੇੜ-ਛਾੜ ਤੇ ਜਬਰ-ਜਨਾਹ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਤੇ ਆਰੋਪ ਹੈ ਕਿ ਉਸਨੇ ਪਿਛਲੇ ਕਈ ਸਾਲਾਂ ਤੋਂ ਇਕ ਨਾਬਾਲਿਗ ਲੜਕੀ ਨਾਲ ਝੁਠ ਬੋਲ ਕੇ ਨਾਜਾਇਜ਼ ਸੰਬੰਧ ਬਣਾਏ ਹੋਏ ਸਨ, ਤੇ ਹੁਣ ਕੁੜੀ ਦੇ ਮਨ੍ਹਾਂ ਕਰਨ ਦੇ ਬਾਵਜੂਦ ਉਹ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। Amritsar Video ਕੁੜੀ ਦਾ ਕਹਿਣਾ ਹੈ ਕਿ ਅਮਨਦੀਪ ਨੇ ਉਸ ਤੋਂ ਇਸ ਗੱਲ ਦਾ ਪਰਦਾ ਰੱਖਿਆ ਸੀ ਕਿ ਉਹ ਪਹਿਲਾਂ ਤੋਂ ਸ਼ਾਦੀ-ਸ਼ੁਦਾ ਹੈ। ਅਤੇ ਹੁਣ ਉਸ ਦੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਜਦੋਂ ਕੁੜੀ ਨੂੰ ਇਸ ਗੱਲ ...
Amritsar Airport ਤੋਂ ਬਰਮਿੰਘਮ ਲਈ ਉਡਾਣ: ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀਆਂ ਉਡਾਣਾਂ ਅਕਤੂਬਰ ਮਹੀਨੇ ਵਿੱਚ ਹਫ਼ਤੇ ਵਿੱਚ ਦੋ ਵਾਰ ਉਡਾਣ ਭਰਨਗੀਆਂ। ਹੁਣ ਤੱਕ ਇਹ ਫਲਾਈਟ ਹਫ਼ਤੇ ਵਿੱਚ ਇੱਕ ਵਾਰ ਉਡਾਣ ਭਰਦੀ ਸੀ। ਮੰਗ ਨੂੰ ਦੇਖਦੇ ਹੋਏ ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦੀਆਂ ਜੇਬਾਂ ਨੂੰ ਵੀ ਕੁਝ ਰਾਹਤ ਮਿਲਣ ਵਾਲੀ ਹੈ। Also Read: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ IAS ਪੋਪਲੀ ਨੂੰ ਝਟਕਾ, ਖਪਤਕਾਰ ਅਦਾਲਤ ਨੇ 15 ਸਾਲ ਪੁਰਾਣੇ ਮਾਮਲੇ ਸੁਣਾਇਆ ਫੈਸਲਾ According to Air India Official Website ਏਅਰ ਇੰਡੀਆ ਦੀ ਵੈੱਬਸਾਈਟ ਮੁਤਾਬਕ ਅੰਮ੍ਰਿਤਸਰ-ਬਰਮਿੰਘਮ ਫਲਾਈਟ ਹਰ ਸ਼ੁੱਕਰਵਾਰ ਨੂੰ ਉਡਾਣ ਭਰਦੀ ਸੀ ਪਰ ਮੰਗ ਨੂੰ ਦੇਖਦੇ ਹੋਏ ਇਸ ਨੂੰ ਅਕਤੂਬਰ ਮਹੀਨੇ 'ਚ ਹਫਤੇ 'ਚ ਦੋ ਵਾਰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫਲਾਈਟ ਹਰ ਐਤਵਾਰ ਨੂੰ ਬਰਮਿੰਘਮ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸੋਮਵਾਰ ਨੂੰ ਵੀ ਉਡਾਣ ਭਰੇਗੀ। ਜਦੋਂ ਕਿ ਅਕਤੂਬਰ ਮਹੀਨੇ ਲਈ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਇਹ ਫਲਾਈਟ ਹਰ ਸ਼ੁੱਕਰਵਾਰ ਅਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਇਹ ਫਲਾਈਟ ਹਰ ਸ਼ਨੀਵਾਰ ਨੂੰ ਉਡਾਣ ਭਰੇਗੀ। ਫਿਲਹਾਲ ਇਸ ਦੇ ਸਮੇਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਪਹਿਰ 12:45 'ਤੇ ਉਡਾਣ ਭਰੇਗੀ ਅਤੇ 9 ਘੰਟੇ 'ਚ ਬਰਮਿੰਘਮ ਪਹੁੰਚੇਗੀ। ਇਸ ਦੇ ਨਾਲ ਹੀ ਬਰਮਿੰਘਮ ਤੋਂ ਇਹ ਫਲਾਈਟ ਰਾਤ 8:30 ਵਜੇ ਟੇਕ ...
Amritsar - Queen Elizabeth in Amritsar Jalian Wala Bhag ਅੰਮ੍ਰਿਤਸਰ: ਮਹਾਰਾਣੀ ਐਲਿਜ਼ਾਬੇਥ II ਦਾ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ। 96 ਸਾਲਾ ਐਲਿਜ਼ਾਬੇ...
ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ 'ਚ ਡੀਏਵੀ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ’ਤੇ ਅੰਮ੍ਰਿਤਸਰ ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਰਾਤ ਨੂੰ ਹੀ ਪੁਲਿਸ ਦੇ ਸਾਈਬਰ ਸੈੱਲ ਨੇ ਵਾਇਰਲ ਹੋਏ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨ ਘੰਟਿਆਂ ਵਿੱਚ ਹੀ ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਲਿਆ। ਇਹ ਅਫਵਾਹ ਸਕੂਲ ਦੇ ਵਿਦਿਆਰਥੀਆਂ ਨੇ ਹੀ ਫੈਲਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਾਬਾਲਗ ਸਮਝ ਕੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਅਜੇ ਤੱਕ ਸਕੂਲ ਨੂੰ ਬੱਚਿਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਸਕੂਲ ਦੀ ਪ੍ਰਿੰਸੀਪਲ ਪੱਲਵੀ ਸੇਠੀ ਦਾ ਕਹਿਣਾ ਹੈ ਕਿ ਜੇਕਰ ਵਿਦਿਆਰਥੀ ਉਨ੍ਹਾਂ ਦੇ ਸਕੂਲ ਦੇ ਹਨ ਤਾਂ ਉਹ ਵੀ ਕਾਰਵਾਈ ਕਰਨਗੇ। ਇਹ ਧਮਕੀ ਅੰਮ੍ਰਿਤਸਰ ਸ਼ਹਿਰ ਦੇ ਮਸ਼ਹੂਰ ਡੀਏਵੀ ਪਬਲਿਕ ਸਕੂਲ ਨੂੰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇੰਸਟਾਗ੍ਰਾਮ 'ਤੇ ਇਕ ਮੈਸੇਜ ਵਾਇਰਲ ਹੋਇਆ ਸੀ, ਜਿਸ 'ਚ 8 ਸਤੰਬਰ ਨੂੰ ਸਕੂਲ 'ਚ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਵਟਸਐਪ 'ਤੇ ਇਕ ਹੋਰ ਸੰਦੇਸ਼ ਸਾਂਝਾ ਕੀਤਾ ਗਿਆ, ਜਿਸ 'ਚ 8 ਸਤੰਬਰ ਨੂੰ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ। ਇੰਨਾ ਹੀ ਨਹੀਂ ਸੰਦੇਸ਼ ਦੇ ਹੇਠਾਂ ਪਾਕਿਸਤਾਨ ਦਾ ਝੰਡਾ ਵੀ ਲਗਾਇਆ ਗਿਆ ਸੀ। ਇਹ ਮੈਸੇਜ ਜਿੱਥੇ ਅੰਗਰੇਜ਼ੀ-ਉਰਦੂ ਭਾਸ਼ਾਵਾਂ ਵਿੱਚ ਵਾਇਰਲ ਹੋਇਆ ਸੀ। ਸਕੂਲੀ ਗਰੁੱਪਾਂ ਵਿੱਚ ਮੈਸੇਜ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਾਈਬਰ ਸੈੱਲ ਨੇ ਸੁਲਝਾ ਲਿਆ ਮਾਮਲਾਧਮਕੀ ਮਿਲਣ ਤੋਂ ਬਾਅਦ ਹੀ ਅੰਮ੍ਰਿਤਸਰ ਪੁਲਿਸ ਦਾ ਸਾਈਬਰ ਸੈੱਲ ਸਰਗਰਮ ਹੋ ਗਿਆ। ਸਾਈਬਰ ਸੈੱਲ ਨੇ ਇਸ ਸੰਦੇਸ਼ ਦੇ ਮੂਲ ਅਤੇ ਇਸ ਨੂੰ ਵਾਇਰਲ ਕਰਨ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਛੇਹਰਟਾ ਦਾ ਆਈਪੀ ਐਡਰੈੱਸ ਦੋ ਘੰਟਿਆਂ ਵਿੱਚ ਟਰੇਸ ਕਰ ਲਿਆ ਗਿਆ। ਇਹ ਸਕੂਲ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀ ਦਾ ਸੀ, ਜੋ ਛੇਹਰਟਾ ਵਿੱਚ ਰਹਿੰਦਾ ਹੈ। ਪੁਲਿਸ ਨੇ ਰਾਤ ਨੂੰ ਕੀਤੀ ਛਾਪੇਮਾਰੀਘਟਨਾ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਦੀ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਤੁਰੰਤ ਸੁਰੱਖਿਆ ਲਈ ਸਕੂਲ ਦੇ ਬਾਹਰ ਬਲੈਕ ਕਮਾਂਡੋ ਅਤੇ ਬਖਤਰਬੰਦ ਗੱਡੀਆਂ ਤਾਇਨਾਤ ਕਰ ਦਿੱਤੀਆਂ। ਇੰਨਾ ਹੀ ਨਹੀਂ ਸਾਈਬਰ ਸੈੱਲ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਅੰਮ੍ਰਿਤਸਰ ਅਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਰਾਤੋ-ਰਾਤ ਛਾਪੇਮਾਰੀ ਕੀਤੀ। ਤਿੰਨ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਨਾਬਾਲਗ ਹੋਣ ਕਾਰਨ ਨਹੀਂ ਕੀਤਾ ਗਿਆ ਗ੍ਰਿਫਤਾਰਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਤਿੰਨ ਵਿਦਿਆਰਥੀਆਂ ਨੂੰ ਰਾਤ ਨੂੰ ਹਿਰਾਸਤ ਵਿੱਚ ਲਿਆ ਗਿਆ। ਸਾਰੇ ਨੌਵੀਂ ਦੇ ਵਿਦਿਆਰਥੀ ਸਨ। ਸ਼ਰਾਰਤ ਵਿੱਚ ਤਿੰਨਾਂ ਨੇ ਇੱਕ ਯੋਜਨਾ ਬਣਾਈ ਅਤੇ ਦਹਿਸ਼ਤ ਪੈਦਾ ਕਰਨ ਲਈ ਮੈਸੇਜ ਪਾ ਦਿੱਤੇ। ਉਰਦੂ ਲਈ ਟਰਾਂਸਲੇਟਰ ਦੀ ਵਰਤੋਂ ਕੀਤੀ ਗਈ ਸੀ। ਨਾਬਾਲਗ ਹੋਣ ਕਾਰਨ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਪਰ ਪੁਲਿਸ ਨਿਯਮਾਂ ਅਨੁਸਾਰ ਕਾਰਵਾਈ ਕਰੇਗੀ। ਪ੍ਰਿੰਸੀਪਲ ਨੇ ਕਿਹਾ- ਪੁਲਿਸ ਨੇ ਦੱਸਿਆ ਸਿਰਫ ਅਫਵਾਹਪ੍ਰਿੰਸੀਪਲ ਸੇਠੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਰਾਤ 1 ਵਜੇ ਹਰਕਤ ਵਿੱਚ ਸੀ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਾਤ ਸਮੇਂ ਬੰਬ ਨਿਰੋਧਕ ਦਸਤੇ ਅਤੇ ਸਨਿਫਰ ਡਾਗਸ ਨਾਲ ਪੂਰੇ ਸਕੂਲ ਦੀ ਚੈਕਿੰਗ ਕੀਤੀ। ਦੁਪਹਿਰ 1 ਵਜੇ ਇਹ ਸਪੱਸ਼ਟ ਹੋ ਗਿਆ ਕਿ ਇਹ ਅਫਵਾਹ ਸੀ। ਪੁਲਿਸ ਨੇ ਅਜੇ ਤੱਕ ਉਨ੍ਹਾਂ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਇਹ ਅਫਵਾਹ ਕਿਸ ਨੇ ਫੈਲਾਈ। ਪ੍ਰਿੰਸੀਪਲ ਸੇਠੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਦੋਸ਼ੀ ਨਿਕਲਦੇ ਹਨ ਤਾਂ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਡੀਏਵੀ ਪ੍ਰਸ਼ਾਸਨ ਵੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇਗਾ। ਪਰ ਉਸਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਸ਼ਰਾਰਤੀ ਹੋ ਸਕਦੇ ਹਨ, ਪਰ ਸ਼ਰਾਰਤੀ ਅਪਰਾਧੀ ਨਹੀਂ। ਮਾਪਿਆਂ ਨੇ ਕਿਹਾ- ਸਾਨੂੰ ਪ੍ਰਸ਼ਾਸਨ 'ਤੇ ਭਰੋਸਾਇਸ ਅਫਵਾਹ ਤੋਂ ਬਾਅਦ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਸੀ। ਪਰ ਜਿਵੇਂ ਹੀ ਸਵੇਰੇ ਅਫਵਾਹ ਦਾ ਪਤਾ ਲੱਗਾ ਤਾਂ ਮਾਪੇ ਬੱਚਿਆਂ ਨੂੰ ਲੈ ਕੇ ਸਕੂਲ ਪਹੁੰਚ ਗਏ। ਪਰ ਸਕੂਲ ਵੈਨ ਅੱਜ ਬੱਚਿਆਂ ਨੂੰ ਲੈ ਕੇ ਸਕੂਲ ਨਹੀਂ ਪਹੁੰਚੀ। ਬੱਚਿਆਂ ਨੂੰ ਸਕੂਲ ਛੱਡਣ ਆਏ ਮਾਪਿਆਂ ਨੇ ਕਿਹਾ ਕਿ ਰਾਤ ਨੂੰ ਚਿੰਤਾ ਤਾਂ ਸੀ ਪਰ ਉਨ੍ਹਾਂ ਨੂੰ ਸਕੂਲ ਤੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਭਰੋਸਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਕੂਲ ਉੱਤੇ ਵਿਸ਼ਵਾਸ ਹੈ। ਸੰਸਦ ਮੈਂਬਰ ਔਜਲਾ ਨੇ ਸੁਰੱਖਿਆ ਲਈ ਕੀਤਾ ਟਵੀਟਇਸ ਘਟਨਾ ਤੋਂ ਬਾਅਦ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਕੂਲਾਂ ਦੀ ਸੁਰੱਖਿਆ ਸਖ਼ਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਸ਼ਹੂਰ ਸਕੂਲ ਦੇ ਪ੍ਰਿੰਸੀਪਲ ਨੂੰ ਗੰਭੀਰ ਧਮਕੀ ਮਿਲੀ ਹੈ, ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸੁਝਾਅ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਐਂਟੀ ਸੇਬੋਟੇਜ ਟੀਮਾਂ ਨੂੰ ਸਕੂਲ ਕੰਪਲੈਕਸ ਸਕੂਲ ਕੰਪਲੈਕਸ ਵਿਚ ਤਲਾਸ਼ੀ ਲੈਣ ਦਾ ਨਿਰਦੇਸ਼ ਦੇਣ।...
ਗੁਰਦਾਸਪੁਰ- ਪੰਜਾਬ ਦੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਮੀਡੀਆ ਅਲਾਊਡ ਨਹੀਂ ਹੋਵੇਗੀ। ਸਰਕਾਰੀ ਹਸਪਤਾਲ ਦੇ ਅਫਸਰਾਂ ਨੇ ਇਹ ਫਰਮਾਨ ਜਾਰੀ ਕੀਤਾ ਹੈ। ਇਸ ਬਾਰੇ ਵਿਚ ਹਸਪਤਾਲ ਵਿਚ ਥਾਂ-ਥਾਂ ਨੋਟਿਸ ਲਗਾ ਦਿੱਤੇ ਗਏ ਹਨ। ਹਾਲਾਂਕਿ, ਇਹ ਫਰਮਾਨ ਕਿਉਂ ਜਾਰੀ ਕੀਤਾ ਗਿਆ ਹੈ, ਇਸ ਉੱਤੇ ਅਫਸਰਾਂ ਨੇ ਚੁੱਪੀ ਸਾਧ ਰੱਖੀ ਹੈ। ਗੁਰਦਾਸਪੁਰ ਦੇ ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਕਿ ਅਜਿਹੇ ਨੋਟਿਸ ਲਾਏ ਗਏ ਹਨ। ਉਹ ਇਸ ਨੂੰ ਚੈੱਕ ਕਰਨਗੇ। ਮੀਡੀਆ ਉਨ੍ਹਾਂ ਦੇ ਕਈ ਪ੍ਰੋਗਰਾਮਾਂ ਵਿਚ ਮਦਦ ਕਰਦਾ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਨੋਟਿਸ ਤੁਰੰਤ ਹਟਾਇਆ ਜਾਵੇਗਾ। ਸੰਗਰੂਰ CM ਭਗਵੰਤ ਮਾਨ ਦਾ ਗ੍ਰਹਿ ਜ਼ਿਲਾ ਹੈ। ਇਸ ਉੱਤੇ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ (CID) ਦੇ ਰਾਹੀਂ ਪੱਤਰਕਾਰਾਂ ਦਾ ਬਿਓਰਾ ਮੰਗਿਆ ਗਿਆ। ਸਿੱਧੇ ਤੌਰ ਉੱਤੇ ਪੱਤਰਕਾਰਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਮੀਡੀਆ ਸੰਸਥਾਨ, ਆਈਡੀ ਕਾਰਡ ਤੇ ਘਰ ਦੇ ਪਤੇ ਤੱਕ ਮੰਗੇ ਗਏ। ਹਾਲਾਂਕਿ ਇਸ ਬਾਰੇ ਵਿਚ ਬਵਾਲ ਹੋਣ ਤੋਂ ਬਾਅਦ ਸਰਕਾਰ ਨੇ ਇਸ ਤੋਂ ਕਦਮ ਪਿੱਛੇ ਖਿੱਚ ਲਿਆ। CM ਜਾਰੀ ਕਰ ਚੁੱਕੇ ਹਨ ਹੈਲਪਲਾਈਨਸਰਕਾਰੀ ਦਫਤਰਾਂ ਵਿਚ ਪਾਰਦਰਸ਼ਿਤਾ ਰਹੇ, ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 9501295012 ਹੈਲਪਲਾਈਨ ਜਾਰੀ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਇਸ ਉੱਤੇ ਰਿਸ਼ਵਤਖੋਰੀ ਦੀ ਆਡੀਓ-ਵੀਡੀਓ ਰਿਕਾਰਡਿੰਗ ਭੇਜ ਸਕਦਾ ਹੈ। ਇਸ ਦੇ ਬਾਵਜੂਦ ਸਰਕਾਰੀ ਹਸਪਤਾਲ ਵਿਚ ਮੀਡੀਆ ਨੂੰ ਵੀ ਬੈਨ ਕਰ ਦਿੱਤਾ ਗਿਆ। ਅਜਿਹੇ ਵਿਚ ਉਥੇ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ, ਇਸ ਦਾ ਸਪੱਸ਼ਟ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਪਠਾਨਕੋਟ- ਪੰਜਾਬ ਵਿਚ ਹੁਣ ਰੇਤ-ਬਜਰੀ ਦੀ ਤਸਕਰੀ ਹੋਣ ਲੱਗੀ ਹੈ। ਅਜਿਹੇ ਹੀ ਕੁਝ ਟਰੱਸ ਪਠਾਨਕੋਟ ਦੇ ਡੀਸੀ ਹਰਬੀਰ ਸਿੰਘ ਨੇ ਪਿੱਛਾ ਕਰਕੇ ਫੜੇ ਹਨ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਕਿ ਇਨ੍ਹਾਂ ਨੂੰ ਜੰਮੂ ਕਸ਼ਮੀਰ ਤੋਂ ਲਿਆਂਦਾ ਗਿਆ ਸੀ। ਕੁਝ ਟਰੱਕ ਵਾਲਿਆਂ ਦੇ ਕੋਲ ਬਿੱਲ ਨਹੀਂ ਸਨ। ਉਥੇ ਹੀ ਕੁਝ ਅਜਿਹੇ ਸਨ, ਜਿਨ੍ਹਾਂ ਕੋਲ ਮਨਜ਼ੂਰੀ 5 ਟਨ ਦੀ ਸੀ ਪਰ ਰੇਤ-ਬਜਰੀ 30 ਤੋਂ 40 ਟਨ ਲੋਡ ਸੀ। ਡੀਸੀ ਨੇ ਤੁਰੰਤ ਇਸ ਦੇ ਬਾਰੇ ਵਿਚ ਪਠਾਨਕੋਟ ਦੇ SSP ਨੂੰ ਕਾਰਵਾਈ ਲਈ ਕਿਹਾ ਹੈ। Also Read: ਹਵਾ ਪ੍ਰਦੂਸ਼ਣ 'ਤੇ ਦਿੱਲੀ ਸਰਕਾਰ ਦੀ ਵੱਡਾ ਕਦਮ, ਪਟਾਕਿਆਂ ਦੀ ਵਿਕਰੀ 'ਤੇ ਵਧਾਈ ਪਾਬੰਦੀ ਇਨਪੁਟ ਦੇ ਬਾਅਦ ਕਾਰਵਾਈ :DCਪਠਾਨਕੋਟ ਦੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਇਨਪੁਟ ਮਿਲੀ ਸੀ ਕਿ ਪੰਜਾਬ ਵਿਚ ਗੈਰ-ਕਾਨੂੰਨੀ ਮਿਨਰਲ ਆ ਰਹੀ ਹੈ। ਇਹ ਪੰਜਾਬ ਦੀਆਂ ਸ਼ਰਤਾਂ ਦੇ ਖਿਲਾਫ ਹੈ। ਆਮਕਰਕੇ ਰੇਤ ਵਾਲੇ ਟਰੱਕ ਬਿਨਾਂ ਤਿਰਪਾਲ ਦੇ ਚੱਲਦੇ ਹਨ। ਇਨ੍ਹਾਂ ਵਿਚ ਕਰਿਆਨਾ ਦੇ ਸਮਾਨ ਵਾਂਗ ਪੈਕਿੰਗ ਕੀਤੀ ਗਈ ਸੀ। ਦੂਰੋਂ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਨ੍ਹਾਂ ਵਿਚ ਰੇਤ ਬਜਰੀ ਹੋਵੇਗੀ। ਇਸ ਤੋਂ ਇਲਾਵਾ ਕਈ ਟਰੱਕਾਂ ਵਿਚ ਪਰਚੀ ਘੱਟ ਭਾਰ ਦੀ ਸੀ ਪਰ ਰੇਤ ਤੇ ਬਜਰੀ ਜ਼ਿਆਦਾ ਹੈ। ਇਸ ਬਾਰੇ ਵਿਚ ਐੱਸਐੱਸਪੀ ਪਠਾਨਕੋਟ ਨੂੰ ਵੀ ਕਹਿ ਦਿੱਤਾ ਗਿਆ ਹੈ। Also Read: PM-SHRI ਯੋਜਨਾ ਨੂੰ ਕੈਬਨਿਟ ਦੀ ਮਨਜ਼ੂਰੀ, ਦੇਸ਼ ਭਰ 'ਚ 14 ਹਜ਼ਾਰ ਸਕੂਲ ਹੋਣਹੇ ਅਪਗ੍ਰੇਡ ਟਰੱਕ ਵਾਲੇ ਨੇ ਸਾਈਡ ਵੀ ਮਾਰੀ, ਪਿੱਛਾ ਕਰਕੇ ਫੜਿਆਇਸ ਦੌਰਾਨ ਟਰੱਕ ਵਾਲਾ ਭੱਜ ਗਿਆ। ਅਸੀਂ ਉਸ ਦਾ ਪਿੱਛਾ ਕੀਤਾ। ਉਸ ਨੇ ਟਰੱਕ ਨਾਲ ਸਾਨੂੰ ਸਾਈਡ ਵੀ ਮਾਰੀ। ਫਿਰ ਵੀ ਅਸੀਂ ਟਰੱਕ ਨੂੰ ਕਾਬੂ ਕਰ ਲਿਆ। ਹਾਲਾਂਕਿ ਡਰਾਈਵਰ ਭੱਜ ਗਿਆ। ਉਸ ਦੇ ਬਾਰੇ ਵਿਚ ਪੁਲਿਸ ਨੂੰ ਕਾਰਵਾਈ ਲਈ ਕਹਿ ਦਿੱਤਾ ਗਿਆ ਹੈ। ...
ਫਾਜ਼ਿਲਕਾ- ਫਾਜ਼ਿਲਕਾ ਜ਼ਿਲ੍ਹੇ 'ਚ ਪੈਂਦੀ ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ. ਜਵਾਨਾਂ ਵੱਲੋਂ ਹੈਰੋਇਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ.ਦੇ ਜਵਾਨਾਂ ਨੂੰ ਸਰਹੱਦ ਨੇੜੇ ਹੱਲ-ਚੱਲ ਦਿਖਾਈ ਦਿੱਤੀ ਸੀ , ਜਿਸ ਤੋਂ ਬਾਅਦ ਉਨ੍ਹਾਂ ਨੇ ਤਲਾਸ਼ੀ ਮੁਹਿੰਮ ਚਲਾਇਆ ਤਾਂ ਉਨ੍ਹਾਂ ਨੂੰ 7 ਕਿਲੋ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੀ ਕੀਮਤ 35 ਕਰੋੜ ਦੱਸੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ 50 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। Also Read: ਘਰ 'ਚੋਂ ਅਚਾਨਕ ਮਿਲੇ 9 ਪੁਰਾਣੇ ਨੋਟ, ਵੇਚਿਆ ਤਾਂ ਮਿਲੇ 47 ਲੱਖ ਰੁਪਏ! ਇਸ ਸਬੰਧੀ ਜਾਣਕਾਰੀ ਦਿੰਦਿਆਂ 66 ਬਟਾਲੀਅਨ ਦੇ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸਰਹੱਦ ਦੇ ਨੇੜਲੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾਇਆ ਗਿਆ ਸੀ। ਜਿਸ ਦੌਰਾਨ ਭਾਰਤੀ ਜਵਾਨਾਂ ਨੂੰ ਪਿੰਡ ਦਿਲਾਵਰ ਭੈਣੀ ਦੇ ਖੇਤਾਂ 'ਚੋਂ ਹੈਰੋਇਨ ਅਤੇ 50 ਜ਼ਿੰਦਾ ਕਾਰਤੂਸ ਮਿਲੇ। ਉਨ੍ਹਾਂ ਕਿਹਾ ਕਿ ਇਹ ਹੈਰੋਇਨ ਕਿਥੋਂ ਅਤੇ ਕਿਵੇਂ ਆਈ ਅਤੇ ਇਸ ਦੇ ਪਿੱਛੇ ਕਿਸਦਾ ਹੇਠ ਹੀ ਉਸਦੇ ਸੰਬੰਧੀ ਉਨ੍ਹਾਂ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਫਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ ਤੋਂ 3.780 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। Also Read: SYL 'ਤੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਪਹਿਲਾਂ ਕਾਂਗਰਸ ਤੇ ਭਾਜਪਾ ਪੰਜਾਬ-ਹਰਿਆਣਾ 'ਤੇ ਆਪਣਾ ਸਟੈਂਡ ਦੱਸਣ...
ਅੰਮ੍ਰਿਤਸਰ- ਅਰਸ਼ਦੀਪ ਸਿੰਘ ਨੂੰ ਟਵਿੱਟਰ 'ਤੇ ਖਾਲਿਸਤਾਨੀ ਕਿਹਾ ਜਾਣ ਲੱਗਿਆ ਕਿਉਂਕਿ ਉਹ ਏਸ਼ੀਆ ਕੱਪ 2022 'ਚ ਪਾਕਿਸਤਾਨ ਖਿਲਾਫ ਮੈਚ ਦੌਰਾਨ ਕੈਚ ਤੋਂ ਖੁੰਝ ਗਿਆ ਸੀ। ਅਰਸ਼ਦੀਪ ਦੇ ਬਚਾਅ 'ਚ ਸਭ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਆਏ ਸਨ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ 'ਤੇ ਭੜਕੇ ਹੋਏ ਹਨ। ਉਨ੍ਹਾਂ ਅਜਿਹਾ ਬੋਲਣ ਵਾਲਿਆਂ ਨੂੰ ਮਾੜੀ ਮਾਨਸਿਕਤਾ ਵਾਲਾ ਕਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕ੍ਰਿਕਟ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਜਿੱਤ ਜਾਂ ਹਾਰ ਹੋਣੀ ਸੁਭਾਵਿਕ ਹੈ। ਅਰਸ਼ਦੀਪ ਸਿੰਘ ਪੂਰੀ ਲਗਨ ਨਾਲ ਕ੍ਰਿਕਟ ਮੈਚ ਖੇਡ ਰਿਹਾ ਸੀ। ਇੱਕ ਕੈਚ ਮਿਸ ਹੋਣ ਤੋਂ ਬਾਅਦ ਦੇਸ਼ ਦੇ ਅੰਦਰ ਮਾੜੀ ਮਾਨਸਿਕਤਾ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਨੂੰ ਗੰਦੇ ਤਰੀਕੇ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। Also Read: ਸਸਤਾ ਰਾਸ਼ਨ ਲੈਣ ਲਈ ਮਰਸੀਡੀਜ਼ 'ਤੇ ਪਹੁੰਚਿਆ 'ਗਰੀਬ', ਗੱਡੀ ਦਾ ਨੰਬਰ ਵੀ VIP ਇਹ ਇੱਕ ਮੰਦਭਾਗੀ ਗੱਲ ਹੈ ਅਤੇ ਭਾਰਤ ਸਰਕਾਰ ਨੂੰ ਅਜਿਹੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਜੋ ਲੋਕ ਸ਼ੋਸ਼ਲ ਮੀਡੀਆ 'ਤੇ ਗੰਦਗੀ ਫੈਲਾਅ ਰਹੇ ਹਨ ਅਤੇ ਉਨ੍ਹਾਂ ਖਿਲਾਫ ਗੰਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਹੀ ਦੇਸ਼ ਅਤੇ ਕੌਮ ਦਾ ਨਾਮ ਖਰਾਬ ਕੀਤਾ ਹੈ ਤੇ ਕਰਦੇ ਹਨ। ਅਰਸ਼ਦੀਪ ਨੂੰ ਸੁਨੇਹਾ - ਸਿੱਖ ਕਦੇ ਹਾਰ ਨਹੀਂ ਮੰਨਦਾਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਰਸ਼ਦੀਪ ਸਿੰਘ ਨੂੰ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਰਸ਼ਦੀਪ ਨੂੰ ਤਨ ਮਨ ਨਾਲ ਖੇਡਣਾ ਚਾਹੀਦਾ ਹੈ ਅਤੇ ਅਕਾਲ ਪੁਰਖ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਕਾਮਯਾਬੀ ਬਖਸ਼ੇਣਗੇ। ਸੱਚਾ ਸਿੱਖ ਕਦੇ ਹਾਰ ਨਹੀਂ ਮੰਨਦਾ ਅਤੇ ਨਾ ਕਦੇ ਹੌਂਸਲਾ ਛੱਡਦਾ ਹੈ। ਇਸ ਲਈ ਪੂਰੀ ਲਗਨ ਨਾਲ ਖੇਡੋ ਅਤੇ ਦੇਸ਼ ਅਤੇ ਕੌਮ ਦਾ ਨਾਮ ਰੌਸ਼ਨ ਕਰੋ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
IPL 2025: 14 मार्च को खोला जाएगा आईपीएल के 18वें सीजन का पहला मैच, BCCI ने जारी किया तीन सीजन का शेड्यूल
Nawanshahr Accident News: कार और थार की भीषण टक्कर, कार चालक की मौके पर मौत
Chattisgarh Naxal Encounter: छत्तीसगढ़ पुलिस और नक्सलियों के बीच मुठभेड़,10 नक्सली ढेर