LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amritsar Airport ਤੋਂ ਬਰਮਿੰਘਮ ਲਈ ਅਕਤੂਬਰ ਮਹੀਨੇ ਸੋਮਵਾਰ ਨੂੰ ਉਡਾਣ ਭਰੇਗੀ

10 sep air india

Amritsar Airport ਤੋਂ ਬਰਮਿੰਘਮ ਲਈ  ਉਡਾਣ:

ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀਆਂ ਉਡਾਣਾਂ ਅਕਤੂਬਰ ਮਹੀਨੇ ਵਿੱਚ ਹਫ਼ਤੇ ਵਿੱਚ ਦੋ ਵਾਰ ਉਡਾਣ ਭਰਨਗੀਆਂ। ਹੁਣ ਤੱਕ ਇਹ ਫਲਾਈਟ ਹਫ਼ਤੇ ਵਿੱਚ ਇੱਕ ਵਾਰ ਉਡਾਣ ਭਰਦੀ ਸੀ। ਮੰਗ ਨੂੰ ਦੇਖਦੇ ਹੋਏ ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦੀਆਂ ਜੇਬਾਂ ਨੂੰ ਵੀ ਕੁਝ ਰਾਹਤ ਮਿਲਣ ਵਾਲੀ ਹੈ।

Also Read: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ IAS ਪੋਪਲੀ ਨੂੰ ਝਟਕਾ, ਖਪਤਕਾਰ ਅਦਾਲਤ ਨੇ 15 ਸਾਲ ਪੁਰਾਣੇ ਮਾਮਲੇ ਸੁਣਾਇਆ ਫੈਸਲਾ

According to Air India Official Website

ਏਅਰ ਇੰਡੀਆ ਦੀ ਵੈੱਬਸਾਈਟ ਮੁਤਾਬਕ ਅੰਮ੍ਰਿਤਸਰ-ਬਰਮਿੰਘਮ ਫਲਾਈਟ ਹਰ ਸ਼ੁੱਕਰਵਾਰ ਨੂੰ ਉਡਾਣ ਭਰਦੀ ਸੀ ਪਰ ਮੰਗ ਨੂੰ ਦੇਖਦੇ ਹੋਏ ਇਸ ਨੂੰ ਅਕਤੂਬਰ ਮਹੀਨੇ 'ਚ ਹਫਤੇ 'ਚ ਦੋ ਵਾਰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫਲਾਈਟ ਹਰ ਐਤਵਾਰ ਨੂੰ ਬਰਮਿੰਘਮ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸੋਮਵਾਰ ਨੂੰ ਵੀ ਉਡਾਣ ਭਰੇਗੀ।

ਜਦੋਂ ਕਿ ਅਕਤੂਬਰ ਮਹੀਨੇ ਲਈ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਇਹ ਫਲਾਈਟ ਹਰ ਸ਼ੁੱਕਰਵਾਰ ਅਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਇਹ ਫਲਾਈਟ ਹਰ ਸ਼ਨੀਵਾਰ ਨੂੰ ਉਡਾਣ ਭਰੇਗੀ। ਫਿਲਹਾਲ ਇਸ ਦੇ ਸਮੇਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਫਲਾਈਟ ਅੰਮ੍ਰਿਤਸਰ ਤੋਂ ਦੁਪਹਿਰ 12:45 'ਤੇ ਉਡਾਣ ਭਰੇਗੀ ਅਤੇ 9 ਘੰਟੇ 'ਚ ਬਰਮਿੰਘਮ ਪਹੁੰਚੇਗੀ। ਇਸ ਦੇ ਨਾਲ ਹੀ ਬਰਮਿੰਘਮ ਤੋਂ ਇਹ ਫਲਾਈਟ ਰਾਤ 8:30 ਵਜੇ ਟੇਕ ਆਫ ਕਰੇਗੀ ਅਤੇ 8:10 ਘੰਟਿਆਂ ਵਿਚ ਅੰਮ੍ਰਿਤਸਰ ਪਹੁੰਚੇਗੀ।

ਹੁਣ 51 ਹਜ਼ਾਰ ਵਿੱਚ ਮਿਲ ਰਹੀਆਂ ਹਨ ਟਿਕਟਾਂ 

ਇਸ ਨਵੀਂ ਉਡਾਣ ਸ਼ੁਰੂ ਹੋਣ ਦਾ ਸਿੱਧਾ ਲਾਭ ਯਾਤਰੀਆਂ ਨੂੰ ਮਿਲਣ ਵਾਲਾ ਹੈ। ਸ਼ੁੱਕਰਵਾਰ ਨੂੰ ਉਡਾਣ ਭਰਨ ਵਾਲੀ ਫਲਾਈਟ ਲਈ ਯਾਤਰੀਆਂ ਨੂੰ ਇਕ ਤੋਂ ਡੇਢ ਲੱਖ ਰੁਪਏ ਦੇਣੇ ਪੈਂਦੇ ਸਨ ਪਰ ਅਕਤੂਬਰ ਮਹੀਨੇ 'ਚ ਸ਼ੁਰੂ ਹੋਈ ਫਲਾਈਟ ਲਈ ਹੁਣ ਯਾਤਰੀ 51 ਹਜ਼ਾਰ ਰੁਪਏ 'ਚ ਵੀ ਬੁਕਿੰਗ ਕਰਵਾ ਸਕਦੇ ਹਨ। ਫਿਲਹਾਲ ਏਅਰ ਇੰਡੀਆ ਇਸ ਫਲਾਈਟ ਦੀ ਬੁਕਿੰਗ ਸਿਰਫ ਅਕਤੂਬਰ ਮਹੀਨੇ ਲਈ ਕਰ ਰਹੀ ਹੈ।

Also Read: Amritsar Rape Case News

In The Market