LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਰਸ਼ਦੀਪ ਦੇ ਹੱਕ 'ਚ ਨਿਤਰੇ ਅਕਾਲ ਤਖਤ ਜਥੇਦਾਰ, ਖਾਲਿਸਤਾਨੀ ਕਹਿਣ 'ਤੇ ਦਿੱਤਾ ਵੱਡਾ ਬਿਆਨ

6 sep giani harpreet singh

ਅੰਮ੍ਰਿਤਸਰ- ਅਰਸ਼ਦੀਪ ਸਿੰਘ ਨੂੰ ਟਵਿੱਟਰ 'ਤੇ ਖਾਲਿਸਤਾਨੀ ਕਿਹਾ ਜਾਣ ਲੱਗਿਆ ਕਿਉਂਕਿ ਉਹ ਏਸ਼ੀਆ ਕੱਪ 2022 'ਚ ਪਾਕਿਸਤਾਨ ਖਿਲਾਫ ਮੈਚ ਦੌਰਾਨ ਕੈਚ ਤੋਂ ਖੁੰਝ ਗਿਆ ਸੀ। ਅਰਸ਼ਦੀਪ ਦੇ ਬਚਾਅ 'ਚ ਸਭ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਆਏ ਸਨ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ 'ਤੇ ਭੜਕੇ ਹੋਏ ਹਨ। ਉਨ੍ਹਾਂ ਅਜਿਹਾ ਬੋਲਣ ਵਾਲਿਆਂ ਨੂੰ ਮਾੜੀ ਮਾਨਸਿਕਤਾ ਵਾਲਾ ਕਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕ੍ਰਿਕਟ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਜਿੱਤ ਜਾਂ ਹਾਰ ਹੋਣੀ ਸੁਭਾਵਿਕ ਹੈ। ਅਰਸ਼ਦੀਪ ਸਿੰਘ ਪੂਰੀ ਲਗਨ ਨਾਲ ਕ੍ਰਿਕਟ ਮੈਚ ਖੇਡ ਰਿਹਾ ਸੀ। ਇੱਕ ਕੈਚ ਮਿਸ ਹੋਣ ਤੋਂ ਬਾਅਦ ਦੇਸ਼ ਦੇ ਅੰਦਰ ਮਾੜੀ ਮਾਨਸਿਕਤਾ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਨੂੰ ਗੰਦੇ ਤਰੀਕੇ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

Also Read: ਸਸਤਾ ਰਾਸ਼ਨ ਲੈਣ ਲਈ ਮਰਸੀਡੀਜ਼ 'ਤੇ ਪਹੁੰਚਿਆ 'ਗਰੀਬ', ਗੱਡੀ ਦਾ ਨੰਬਰ ਵੀ VIP

ਇਹ ਇੱਕ ਮੰਦਭਾਗੀ ਗੱਲ ਹੈ ਅਤੇ ਭਾਰਤ ਸਰਕਾਰ ਨੂੰ ਅਜਿਹੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਜੋ ਲੋਕ ਸ਼ੋਸ਼ਲ ਮੀਡੀਆ 'ਤੇ ਗੰਦਗੀ ਫੈਲਾਅ ਰਹੇ ਹਨ ਅਤੇ ਉਨ੍ਹਾਂ ਖਿਲਾਫ ਗੰਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਗੰਦੀ ਮਾਨਸਿਕਤਾ ਵਾਲੇ ਲੋਕਾਂ ਹੀ ਦੇਸ਼ ਅਤੇ ਕੌਮ ਦਾ ਨਾਮ ਖਰਾਬ ਕੀਤਾ ਹੈ ਤੇ ਕਰਦੇ ਹਨ।

ਅਰਸ਼ਦੀਪ ਨੂੰ ਸੁਨੇਹਾ - ਸਿੱਖ ਕਦੇ ਹਾਰ ਨਹੀਂ ਮੰਨਦਾ
ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਰਸ਼ਦੀਪ ਸਿੰਘ ਨੂੰ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਰਸ਼ਦੀਪ ਨੂੰ ਤਨ ਮਨ ਨਾਲ ਖੇਡਣਾ ਚਾਹੀਦਾ ਹੈ ਅਤੇ ਅਕਾਲ ਪੁਰਖ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਕਾਮਯਾਬੀ ਬਖਸ਼ੇਣਗੇ। ਸੱਚਾ ਸਿੱਖ ਕਦੇ ਹਾਰ ਨਹੀਂ ਮੰਨਦਾ ਅਤੇ ਨਾ ਕਦੇ ਹੌਂਸਲਾ ਛੱਡਦਾ ਹੈ। ਇਸ ਲਈ ਪੂਰੀ ਲਗਨ ਨਾਲ ਖੇਡੋ ਅਤੇ ਦੇਸ਼ ਅਤੇ ਕੌਮ ਦਾ ਨਾਮ ਰੌਸ਼ਨ ਕਰੋ।

In The Market