LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amritsar SGPC News : ਹਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ

punjab news sgpc harjinder dhami news

Amritsar SGPC News : ਹਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਦ ਲਈ ਹੋਈਆਂ ਚੋਣਾਂ ਚ ਅੱਜ ਹਰਜਿੰਦਰ ਸਿੰਘ ਧਾਮੀ ਦੁਬਾਰਾ ਤੋਂ ਪ੍ਰਧਾਨ ਬਣ ਗਏ ਨੇ। ਇਨ੍ਹਾਂ ਚੋਣਾਂ ਚ ਹਰਜਿੰਦਰ ਸਿੰਘ ਧਾਮੀ ਨੂੰ 104 ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲੀਆਂ।

ਸ਼੍ਰੋਮਣੀ ਅਕਾਲੀ ਦਲ ਨੇ ਹਰਜਿੰਦਰ ਧਾਮੀ ਨੂੰ ਪ੍ਰਧਾਨਗੀ ਲਈ ਅੱਗੇ ਕੀਤਾ ਸੀ ਤੇ ਬੀਬੀ ਜਗੀਰ ਕੌਰ SAD ਦੇ ਵਿਰੁੱਧ ਜਾ ਕੇ ਧਾਮੀ ਦੇ ਖਿਲਾਫ਼ ਇਸ ਚੋਣ ਚ ਉਤਰੇ ਸੀ। SAD ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਰੀ ਸ਼ਾਮ ਤੱਕ ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਧਾਮੀ ਦੇ ਵਿਰੁਧ ਪ੍ਰਧਾਨਗੀ ਦੇ ਅਹੁਦੇ ਲਈ ਡਟੇ ਰਹੇ।

ਪੇਸ਼ੇ ਤੋਂ ਵਕੀਲ ਹਰਜਿੰਦਰ ਸਿੰਘ ਧਾਮੀ 1996 ਵਿਚ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਸੀ। ਉਹ ਆਪਣੇ ਪ੍ਰਸ਼ਾਸਨਿਕ ਕੰਮਾਂ ਦੇ ਲਈ ਜਾਣੇ ਜਾਂਦੇ ਨੇ। ਉਨ੍ਹਾਂ ਦੀ ਧਾਰਮਿਕ ਤੇ ਕਾਨੂੰਨੀ ਮਾਮਲਿਆਂ ਚ ਬਹੁਤ ਨਿਪੁੰਨ ਹਨ।

SGPC Amritsar

SGPC ਦੇ ਲਈ ਪਿਛਲੇ 26 ਸਾਲਾਂ ਤੋਂ ਉਹ ਆਪਣੀ ਸੇਵਾ ਨਿਭਾ ਰਹੇ ਹਨ। ਹਰਜਿੰਦਰ ਸਿੰਘ ਧਾਮੀ ਹੁਣ ਦੂਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਨੇ। ਇਸ ਤੋਂ ਪਹਿਲਾਂ ਉਹ 29-11-2021 ਤੋਂ ਪ੍ਰਧਾਨ ਦੇ ਅਹੁਦੇ ਤੇ ਰਹੇ ਹਨ।

SGPC ਦਾ ਪ੍ਰਧਾਨ ਬਣਨ ਤੋਂ ਪਹਿਲਾਂ ਉਹ ਧਰਮ ਪ੍ਰਚਾਰਕ ਕਮੇਟੀ, ਕਾਰਜਕਾਰੀ ਕਮੇਟੀ ਦੇ ਮੈਂਬਰ ਵੀ ਰਹੇ ਹਨ ਤੇ ਬਾਅਦ ਵਿਚ 2019 ਵਿਚ ਜਨਰਲ ਸਕੱਤਰ ਤੇ 2020 ਵਿਚ ਮੁੱਖ ਸਕੱਤਰ ਵਜੋਂ ਵੀ ਉਨਾਂ ਨੇ ਅਹੁਦਾ ਸੰਭਾਲਿਆ ਸੀ।

In The Market