LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼੍ਰੋਮਣੀ ਅਕਾਲੀ ਦਲ ਨੇ ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਮੰਨੀਆਂ, ਸੁਖਬੀਰ ਬਾਦਲ ਬਣੇ ਰਹਿਣਗੇ ਪ੍ਰਧਾਨ

27july chota badal

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਨੇ ਚੰਡੀਗੜ੍ਹ ਵਿਚ 5 ਘੰਟੇ ਤੱਕ ਵਿਚਾਰ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਅਕਾਲੀ ਆਗੂਆਂ ਨੇ ਦੱਸਿਆ ਕਿ ਪਾਰਟੀ ਨੇ 13 ਮੈਂਬਰੀ ਝੂੰਦਾਂ ਕਮੇਟੀ ਦੀ ਸਿਫ਼ਾਰਸ਼ ਨੂੰ ਪ੍ਰਵਾਨ ਕਰ ਲਿਆ ਹੈ। ਇਸ ਵਿਚ 42 ਸੁਝਾਅ ਹਨ। ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਦਾ ਫੈਸਲਾ ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹੀ ਲੈਣਗੇ। ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਦੇ 117 ਵਿੱਚੋਂ 100 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਫੀਡਬੈਕ ਲਿਆ ਹੈ।

Also Read: ਦੁਨੀਆ ਦੇ ਮਸ਼ਹੂਰ ਰੈਸਟੋਰੈਂਟ ਦੇ ਬਰਗਰ 'ਚੋਂ ਨਿਕਲੀ ਕਿਰਲੀ! ਔਰਤ ਨੇ ਠੋਕਿਆ ਮੁਕੱਦਮਾ

ਅਕਾਲੀ ਵਰਕਰਾਂ ਦੇ ਨਾਲ-ਨਾਲ ਸਿੱਖ ਸੰਗਤ ਤੋਂ ਇਹ ਵੀ ਪੁੱਛਿਆ ਗਿਆ ਕਿ 2022 ਵਿਚ ਅਕਾਲੀ ਦਲ ਦੀ ਹਾਰ ਕਿਵੇਂ ਹੋਈ? ਰਿਪੋਰਟ ਵਿੱਚ ਜੋ ਵੀ ਨਿਚੋੜ ਸਾਹਮਣੇ ਆਇਆ ਹੈ, ਉਹ ਪਾਰਟੀ ਨੂੰ ਸੌਂਪ ਦਿੱਤਾ ਗਿਆ ਹੈ। ਝੂੰਦਾ ਨੇ ਕਿਹਾ ਕਿ ਲੀਡਰਸ਼ਿਪ ਦੇ ਖਿਲਾਫ ਕੀ ਗਿਆ, ਉਸ ਦਾ ਵੀ ਰਿਪੋਰਟ ਵਿੱਚ ਜ਼ਿਕਰ ਹੈ। ਰਿਪੋਰਟ ਵਿੱਚ ਪਾਰਟੀ ਵੱਲੋਂ ਕੀਤੀਆਂ ਗਈਆਂ ਗਲਤੀਆਂ ਵੱਲ ਵੀ ਧਿਆਨ ਦਿੱਤਾ ਗਿਆ ਹੈ। ਇਸ ਨੂੰ ਇੱਕ ਜਾਂ ਦੋ ਮੀਟਿੰਗਾਂ ਤੋਂ ਬਾਅਦ ਜਨਤਕ ਕੀਤਾ ਜਾਵੇਗਾ। ਅਕਾਲੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਕਿਸੇ ਵੀ ਪ੍ਰਧਾਨ ਬਦਲਣ ਦਾ ਸੁਝਾਅ ਨਹੀਂ ਦਿੰਦੀ। ਸੁਖਬੀਰ ਬਾਦਲ ਪਾਰਟੀ ਦੇ ਮੁਖੀ ਬਣੇ ਰਹਿਣਗੇ।

Also Read: ਮੋਹਾਲੀ 'ਚ ਵਧਿਆ ਕੋਰੋਨਾ ਦਾ ਖਤਰਾ! ਸਰਕਾਰੀ ਸਕੂਲ 'ਚ 17 ਬੱਚੇ ਮਿਲੇ ਪਾਜ਼ੇਟਿਵ

In The Market