LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਨੀਆ ਦੇ ਮਸ਼ਹੂਰ ਰੈਸਟੋਰੈਂਟ ਦੇ ਬਰਗਰ 'ਚੋਂ ਨਿਕਲੀ ਕਿਰਲੀ! ਔਰਤ ਨੇ ਠੋਕਿਆ ਮੁਕੱਦਮਾ

27 july buguer

ਨਵੀਂ ਦਿੱਲੀ- ਇੱਕ ਔਰਤ ਮੈਕਡੋਨਲਡ ਦੇ ਇੱਕ ਰੈਸਟੋਰੈਂਟ ਵਿੱਚ ਬਰਗਰ ਖਾ ਰਹੀ ਸੀ। ਤਦੇ ਬਰਗਰ ਵਿੱਚੋਂ ਇੱਕ ਮਰੀ ਹੋਈ ਕਿਰਲੀ ਨਿਕਲੀ। ਔਰਤ ਨਾਲ ਇਹ ਘਟਨਾ ਪੈਰਿਸ ਨੇੜੇ ਇੱਕ ਰੈਸਟੋਰੈਂਟ ਵਿੱਚ ਵਾਪਰੀ। ਔਰਤ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਔਰਤ ਦਾ ਕਹਿਣਾ ਹੈ ਕਿ ਸਭ ਤੋਂ ਸ਼ਰਮਨਾਕ ਗੱਲ ਇਹ ਸੀ ਕਿ ਇਸ ਘਟਨਾ ਤੋਂ ਬਾਅਦ ਰੈਸਟੋਰੈਂਟ ਨੇ ਉਸ ਨੂੰ 10 ਫੀਸਦੀ ਦੀ ਛੋਟ ਦਾ ਆਫਰ ਦੇ ਦਿੱਤਾ।

ਮਹਿਲਾ ਰੈਸਟੋਰੈਂਟ ਦੇ ਰਵੱਈਏ ਤੋਂ ਦੁਖੀ ਸੀ। ਹੁਣ ਇਸ ਮਾਮਲੇ ਵਿੱਚ ਬਰਗਰ ਕੰਪਨੀ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ, ਜਿਸ ਦੀ ਸੁਣਵਾਈ ਅਗਲੇ ਸਾਲ ਹੋਵੇਗੀ। ਫਰਾਂਸ ਦੇ ਅਖਬਾਰ ‘ਲੇ ਪੈਰਿਸੀਅਨ’ ਨੇ ਇਸ ਬਾਰੇ ਪੀੜਤ ਔਰਤ ਨਾਲ ਗੱਲ ਕੀਤੀ। ਮਹਿਲਾ ਦਾ ਦਾਅਵਾ ਹੈ ਕਿ ਜਦੋਂ ਉਸ ਨੇ ਬਰਗਰ 'ਚ ਛਿਪਕਲੀ ਬਾਰੇ ਦੱਸਿਆ ਤਾਂ ਉੱਥੇ ਮੌਜੂਦ ਕਰਮਚਾਰੀ ਬਿਲਕੁਲ ਵੀ ਹੈਰਾਨ ਨਹੀਂ ਹੋਏ। ਔਰਤ ਨੇ ਦੱਸਿਆ ਕਿ ਨਾ ਤਾਂ ਰਸੋਈਏ ਅਤੇ ਨਾ ਹੀ ਸੁਪਰਵਾਈਜ਼ਰ ਉੱਥੇ ਆਇਆ। ਮਹਿਲਾ ਦੇ ਦੋਸਤ ਨੇ ਕਿਹਾ ਕਿ ਕਿਰਲੀ ਨੂੰ ਚਟਨੀ ਵਿੱਚ ਲਿਬੜੀ ਹੋਈ ਸੀ, ਇਸ ਲਈ ਜਿਸ ਨੇ ਵੀ ਇਹ ਬਰਗਰ ਬਣਾਇਆ ਹੈ, ਉਹ ਜ਼ਰੂਰ ਇਸ ਗੱਲ ਤੋਂ ਜਾਣੂ ਹੋਵੇਗਾ।

ਬੀਮਾਰ ਪਈ ਔਰਤ
ਪੀੜਤ ਔਰਤ ਨੇ ਬਰਗਰ ਦਾ ਥੋੜ੍ਹਾ ਜਿਹਾ ਹਿੱਸਾ ਹੀ ਖਾਧਾ ਸੀ। ਇਸ ਘਟਨਾ ਤੋਂ ਬਾਅਦ ਔਰਤ ਬੀਮਾਰ ਹੋ ਗਈ ਅਤੇ ਉਸ ਨੂੰ ਸੌਣ 'ਚ ਦਿੱਕਤ ਆ ਰਹੀ ਸੀ। ਘਟਨਾ ਤੋਂ ਅਗਲੇ ਦਿਨ ਔਰਤ ਡਾਕਟਰ ਕੋਲ ਗਈ ਅਤੇ ਦਵਾਈ ਲੈਣੀ ਪਈ। ਉਸਨੇ ਆਪਣੇ ਬੱਚੇ ਨੂੰ ਦੁੱਧ ਚੁੰਘਾਉਣਾ ਬੰਦ ਕਰ ਦਿੱਤਾ। ਔਰਤ ਨੇ ਸੋਚਿਆ ਕਿ ਇਸ ਨਾਲ ਉਸ ਦੇ ਬੱਚੇ ਵਿਚ ਸਾਲਮੋਨੇਲਾ ਦੀ ਲਾਗ ਹੋ ਸਕਦੀ ਹੈ।

ਮੈਕਡੋਨਲਡ ਦੀ ਆਈ ਸਫਾਈ
ਘਟਨਾ ਤੋਂ ਬਾਅਦ ਰੈਸਟੋਰੈਂਟ ਦੇ ਮੈਨੇਜਰ ਨੇ ਜਿੱਥੇ ਔਰਤ ਨਾਲ ਸੰਪਰਕ ਕੀਤਾ, ਉੱਥੇ ਮੈਕਡੋਨਲਡ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਉਹ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਮੈਨੇਜਮੈਂਟ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਅੰਦਰੂਨੀ ਤੌਰ 'ਤੇ ਜਾਂਚ ਕੀਤੀ, ਪਰ ਕੁਝ ਵੀ "ਅਸੁਵਿਧਾਜਨਕ" ਨਹੀਂ ਮਿਲਿਆ। ਇਸ ਦੇ ਨਾਲ ਹੀ ਮਹਿਲਾ ਦੀ ਤਰਫੋਂ ਮੈਕਡੋਨਲਡ ਦੇ ਖਿਲਾਫ ਕੇਸ ਦਾਇਰ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੈਕਡੋਨਲਡਜ਼ ਨੇ 'ਦੂਜਿਆਂ ਦੀ ਜਾਨ ਖਤਰੇ' ਵਿਚ ਪਾਈ ਹੈ। ਇਸ ਮਾਮਲੇ ਦੀ ਸੁਣਵਾਈ ਅਗਲੇ ਸਾਲ ਲਈ ਤੈਅ ਕੀਤੀ ਗਈ ਹੈ।

In The Market