LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਨੇ ਬੱਸਾਂ ਤੋਂ ਭਿੰਡਰਾਂਵਾਲਾ ਦੀਆਂ ਤਸਵੀਰਾਂ ਹਟਾਉਣ ਦੇ ਦਿੱਤੇ ਹੁਕਮ, SGPC ਨੇ ਜਤਾਇਆ ਇਤਰਾਜ਼

2july sant

ਅੰਮ੍ਰਿਤਸਰ- ਪੰਜਾਬ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਤੇ PEPSU ਦੀਆਂ ਕੁਝ ਬੱਸਾਂ ਦੇ ਡਰਾਈਵਰਾਂ ਵਲੋਂ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਤਸਵੀਰਾਂ ਬੱਸਾਂ ਉੱਤੇ ਲਾਈਆਂ ਗਈਆਂ ਹਨ, ਜਿਸ ਉੱਤੇ ਪੰਜਾਬ ਪੁਲਿਸ ਨੇ ਇਤਰਾਜ਼ ਜਤਾਉਂਦਿਆਂ ਇਨ੍ਹਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਉਥੇ ਹੀ ਦੂਜੇ ਪਾਸੇ ਪੁਲਿਸ ਵਿਭਾਗ ਦੇ ਇਨ੍ਹਾਂ ਹੁਕਮਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਜਤਾਇਆ ਹੈ।

Also Read: ਤਰਨਤਾਰਨ ਬਾਰਡਰ 'ਤੇ ਖੇਡਦਾ 3 ਸਾਲਾ ਬੱਚਾ ਭਾਰਤੀ ਸਰਹੱਦ 'ਚ ਹੋਇਆ ਦਾਖਲ, BSF ਨੇ ਕੀਤਾ ਵਾਪਸ

 

SGPC ਨੇ ਹੁਕਮਾਂ 'ਤੇ ਜਤਾਇਆ ਇਤਰਾਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਵਲੋਂ ਪੁਲਿਸ ਵਿਭਾਗ ਦੇ ਹੁਕਮਾਂ ਦੀ ਨਿੰਦਾ ਕੀਤਾ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਹੁਕਮਾਂ ਵਿਚ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਹੋਰ ਸਮਰਥਕਾਂ ਦੀਆਂ ਤਸਵੀਰਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ, ਜੋ ਗਲਤ ਹੈ।

Also Read: ਕੈਬਨਿਟ ਫੇਰਬਦਲ ਦੀ ਤਿਆਰੀ 'ਚ ਪੰਜਾਬ ਸਰਕਾਰ, ਸ਼ਾਮਲ ਕੀਤੇ ਜਾਣਗੇ ਨਵੇਂ ਮੰਤਰੀ

ਦੱਸ ਦਈਏ ਕਿ ਡੀਜੀਪੀ ਪੰਜਾਬ ਦਫਤਰ ਵਲੋਂ ਸੂਬੇ ਦੇ ਕਮਿਸ਼ਨਰਾਂ ਤੇ ਜ਼ਿਲਾ ਮੁਖੀਆਂ ਨੂੰ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ਵਿਚ ਬੱਸਾਂ ਦੇ ਨੰਬਰ ਵੀ ਦੱਸੇ ਗਏ ਸਨ ਤੇ ਕਿਹਾ ਗਿਆ ਕਿ ਬਰਨਾਲਾ, ਬਠਿੰਡਾ ਤੇ ਸੰਗਰੂਰ ਡਿਪੋ ਵਲੋਂ PRTC ਤੇ PEPSU ਦੀਆਂ ਕੁਝ ਬੱਸਾਂ ਉੱਤੇ ਜਰਨੈਲ ਸਿੰਘ ਭਿੰਡਰਾਂਵਾਲਾ, ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਤੋਂ ਇਲਾਵਾ ਕੁਝ ਭੜਕਾਊ ਸ਼ਬਦਾਵਲੀ ਵੀ ਲਿਖੀ ਗਈ ਹੈ। ਡੀਜੀਪੀ ਨੇ ਜਲਦੀ ਤੋਂ ਜਲਦੀ ਸਰਕਾਰੀ ਬੱਸਾਂ ਤੋਂ ਇਨ੍ਹਾਂ ਤਸਵੀਰਾਂ ਤੇ ਸਲੋਗਨਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ।

In The Market