LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਰਨਤਾਰਨ ਬਾਰਡਰ 'ਤੇ ਖੇਡਦਾ 3 ਸਾਲਾ ਬੱਚਾ ਭਾਰਤੀ ਸਰਹੱਦ 'ਚ ਹੋਇਆ ਦਾਖਲ, BSF ਨੇ ਕੀਤਾ ਵਾਪਸ

2july bsf

ਤਰਨਤਾਰਨ- ਭਾਰਤ ਨੇ ਇੱਕ ਵਾਰ ਫਿਰ ਪਿਆਰ ਦਾ ਸੰਦੇਸ਼ ਦਿੱਤਾ ਹੈ। ਖੇਡਦੇ ਹੋਏ ਭਾਰਤੀ ਸਰਹੱਦ 'ਚ ਦਾਖਲ ਹੋਏ 3 ਸਾਲਾ ਪਾਕਿਸਤਾਨੀ ਬੱਚੇ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪਾਕਿਸਤਾਨੀ ਰੇਂਜਰਸ ਵੀ ਉਨ੍ਹਾਂ ਦੇ ਨਾਲ ਸਨ। ਜਿਵੇਂ ਹੀ 3 ਸਾਲ ਦੇ ਬੱਚੇ ਨੇ ਆਪਣੇ ਪਿਤਾ ਨੂੰ ਗਲੇ ਲਗਾਇਆ, ਕੋਈ ਵੀ ਆਪਣੀ ਮੁਸਕਰਾਹਟ ਨੂੰ ਰੋਕ ਨਹੀਂ ਸਕਿਆ। ਪਾਕਿ ਰੇਂਜਰਾਂ ਦੇ ਚਿਹਰਿਆਂ 'ਤੇ ਓਨੀ ਹੀ ਖੁਸ਼ੀ ਸੀ ਜਿੰਨੀ ਉਹ ਬੱਚੇ ਨੂੰ ਵਾਪਸ ਕਰਦੇ ਹੋਏ ਭਾਰਤੀ ਸੈਨਿਕਾਂ ਨੂੰ ਹੋ ਰਹੀ ਸੀ।

Also Read: ਕੈਬਨਿਟ ਫੇਰਬਦਲ ਦੀ ਤਿਆਰੀ 'ਚ ਪੰਜਾਬ ਸਰਕਾਰ, ਸ਼ਾਮਲ ਕੀਤੇ ਜਾਣਗੇ ਨਵੇਂ ਮੰਤਰੀ

ਘਟਨਾ ਪੰਜਾਬ ਦੇ ਤਰਨਤਾਰਨ ਦੀ ਹੈ। ਫਿਰੋਜ਼ਪੁਰ ਸੈਕਟਰ ਦੇ ਤਰਨਤਾਰਨ ਬਾਰਡਰ ਕੋਲ ਖੇਡਦਾ 3 ਸਾਲਾ ਪਾਕਿਸਤਾਨੀ ਬੱਚਾ ਅਚਾਨਕ ਭਾਰਤੀ ਸਰਹੱਦ ਵਿਚ ਆ ਗਿਆ। ਬੱਚੇ ਨੂੰ ਸਰਹੱਦ 'ਤੇ ਕੰਡਿਆਲੀ ਤਾਰ ਵੱਲ ਵਧਦਾ ਦੇਖ ਕੇ ਬੀਐੱਸਐੱਫ ਦੇ ਜਵਾਨ ਚੌਕਸ ਹੋ ਗਏ ਅਤੇ ਤੁਰੰਤ ਬੱਚੇ ਨੂੰ ਚੁੱਕ ਲਿਆ। ਉਸ ਦੇ ਨੇੜੇ ਕੋਈ ਨਹੀਂ ਸੀ, ਇਸ ਲਈ ਉਹ ਬੱਚੇ ਨੂੰ ਚੌਕੀ 'ਤੇ ਲੈ ਆਏ। ਬੱਚੇ ਨੂੰ ਇਸ ਬਾਰੇ ਪੁੱਛਿਆ। ਬੱਚੇ ਛੋਟਾ ਹੋਣ ਕਾਰਨ ਉਹ ਜ਼ਿਆਦਾ ਕੁਝ ਨਹੀਂ ਦੱਸ ਸਕਿਆ।

Also Read: ਕੌਣ ਹੋਵੇਗਾ ਪੰਜਾਬ ਦਾ ਨਵਾਂ ਡੀਜੀਪੀ? 2 ਮਹੀਨੇ ਦੀ ਛੁੱਟੀ 'ਤੇ ਵੀਕੇ ਭਾਵਰਾ, ਕੇਂਦਰੀ ਡੈਪੂਟੇਸ਼ਨ ਨੂੰ ਮਿਲੀ ਮਨਜ਼ੂਰੀ

ਪਾਕਿ ਰੇਂਜਰਾਂ ਨਾਲ ਕੀਤਾ ਗਿਆ ਸੰਪਰਕ
ਜਵਾਨਾਂ ਨੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਬੀਐੱਸਐੱਫ ਦੀ ਟੀਮ ਨੇ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ। ਨਜ਼ਦੀਕੀ ਚੌਕੀ 'ਤੇ ਤਿੰਨ ਸਾਲਾ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਬੀਐੱਸਐੱਫ ਅਤੇ ਪਾਕਿ ਰੇਂਜਰਾਂ ਨੇ ਇੱਕ ਦੂਜੇ ਨਾਲ ਸੰਪਰਕ ਰੱਖਿਆ।

Also Read: UAE ਨੇ ਵਿਦੇਸ਼ੀਆਂ ਨਾਲ ਵਿਆਹ ਕਰਨ ਵਾਲੀਆਂ ਔਰਤਾਂ ਲਈ ਲਿਆ ਵੱਡਾ ਫੈਸਲਾ, ਹੋ ਰਹੀ ਹੈ ਤਾਰੀਫ

ਰਾਤ ਵੇਲੇ ਕੀਤਾ ਗਿਆ ਬੱਚਾ ਵਾਪਸ
ਰਾਤ ਸਮੇਂ ਬੀਐੱਸਐੱਫ ਜਵਾਨਾਂ ਨੇ ਬੱਚੇ ਨੂੰ ਪਾਕਿ ਰੇਂਜਰਾਂ ਹਵਾਲੇ ਕਰ ਦਿੱਤਾ। ਇਸ ਦੌਰਾਨ ਬੱਚੇ ਦਾ ਪਿਤਾ ਵੀ ਉਸ ਦੇ ਨਾਲ ਸਨ। ਇਹ ਪਲ ਭਾਵੁੱਕ ਸਨ। ਦੋਵਾਂ ਦੇਸ਼ਾਂ ਦੇ ਜਵਾਨ ਇਸ ਪਲ ਨੂੰ ਦੇਖ ਕੇ ਮੁਸਕਰਾਹਟ ਨਾ ਰੋਕ ਸਕੇ। ਪਾਕਿ ਰੇਂਜਰਾਂ ਨੇ ਇਸ ਕੰਮ ਲਈ ਬੀਐੱਸਐੱਫ ਦਾ ਧੰਨਵਾਦ ਕੀਤਾ।

In The Market