LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਠਾਨਕੋਟ DC ਨੇ ਫਿਲਮੀ ਅੰਦਾਜ਼ 'ਚ ਫੜੇ ਰੇਤਾ-ਬਜਰੀ ਦੇ ਟਰੱਕ, ਜੰਮੂ-ਕਸ਼ਮੀਰ ਤੋਂ ਹੋਏ ਸਨ ਪੰਜਾਬ 'ਚ ਦਾਖਲ

7 sep sand

ਪਠਾਨਕੋਟ- ਪੰਜਾਬ ਵਿਚ ਹੁਣ ਰੇਤ-ਬਜਰੀ ਦੀ ਤਸਕਰੀ ਹੋਣ ਲੱਗੀ ਹੈ। ਅਜਿਹੇ ਹੀ ਕੁਝ ਟਰੱਸ ਪਠਾਨਕੋਟ ਦੇ ਡੀਸੀ ਹਰਬੀਰ ਸਿੰਘ ਨੇ ਪਿੱਛਾ ਕਰਕੇ ਫੜੇ ਹਨ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਕਿ ਇਨ੍ਹਾਂ ਨੂੰ ਜੰਮੂ ਕਸ਼ਮੀਰ ਤੋਂ ਲਿਆਂਦਾ ਗਿਆ ਸੀ। ਕੁਝ ਟਰੱਕ ਵਾਲਿਆਂ ਦੇ ਕੋਲ ਬਿੱਲ ਨਹੀਂ ਸਨ। ਉਥੇ ਹੀ ਕੁਝ ਅਜਿਹੇ ਸਨ, ਜਿਨ੍ਹਾਂ ਕੋਲ ਮਨਜ਼ੂਰੀ 5 ਟਨ ਦੀ ਸੀ ਪਰ ਰੇਤ-ਬਜਰੀ 30 ਤੋਂ 40 ਟਨ ਲੋਡ ਸੀ। ਡੀਸੀ ਨੇ ਤੁਰੰਤ ਇਸ ਦੇ ਬਾਰੇ ਵਿਚ ਪਠਾਨਕੋਟ ਦੇ SSP ਨੂੰ ਕਾਰਵਾਈ ਲਈ ਕਿਹਾ ਹੈ।

Also Read: ਹਵਾ ਪ੍ਰਦੂਸ਼ਣ 'ਤੇ ਦਿੱਲੀ ਸਰਕਾਰ ਦੀ ਵੱਡਾ ਕਦਮ, ਪਟਾਕਿਆਂ ਦੀ ਵਿਕਰੀ 'ਤੇ ਵਧਾਈ ਪਾਬੰਦੀ

ਇਨਪੁਟ ਦੇ ਬਾਅਦ ਕਾਰਵਾਈ :DC
ਪਠਾਨਕੋਟ ਦੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਇਨਪੁਟ ਮਿਲੀ ਸੀ ਕਿ ਪੰਜਾਬ ਵਿਚ ਗੈਰ-ਕਾਨੂੰਨੀ ਮਿਨਰਲ ਆ ਰਹੀ ਹੈ। ਇਹ ਪੰਜਾਬ ਦੀਆਂ ਸ਼ਰਤਾਂ ਦੇ ਖਿਲਾਫ ਹੈ। ਆਮਕਰਕੇ ਰੇਤ ਵਾਲੇ ਟਰੱਕ ਬਿਨਾਂ ਤਿਰਪਾਲ ਦੇ ਚੱਲਦੇ ਹਨ। ਇਨ੍ਹਾਂ ਵਿਚ ਕਰਿਆਨਾ ਦੇ ਸਮਾਨ ਵਾਂਗ ਪੈਕਿੰਗ ਕੀਤੀ ਗਈ ਸੀ।

ਦੂਰੋਂ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਨ੍ਹਾਂ ਵਿਚ ਰੇਤ ਬਜਰੀ ਹੋਵੇਗੀ। ਇਸ ਤੋਂ ਇਲਾਵਾ ਕਈ ਟਰੱਕਾਂ ਵਿਚ ਪਰਚੀ ਘੱਟ ਭਾਰ ਦੀ ਸੀ ਪਰ ਰੇਤ ਤੇ ਬਜਰੀ ਜ਼ਿਆਦਾ ਹੈ। ਇਸ ਬਾਰੇ ਵਿਚ ਐੱਸਐੱਸਪੀ ਪਠਾਨਕੋਟ ਨੂੰ ਵੀ ਕਹਿ ਦਿੱਤਾ ਗਿਆ ਹੈ।

Also Read: PM-SHRI ਯੋਜਨਾ ਨੂੰ ਕੈਬਨਿਟ ਦੀ ਮਨਜ਼ੂਰੀ, ਦੇਸ਼ ਭਰ 'ਚ 14 ਹਜ਼ਾਰ ਸਕੂਲ ਹੋਣਹੇ ਅਪਗ੍ਰੇਡ

ਟਰੱਕ ਵਾਲੇ ਨੇ ਸਾਈਡ ਵੀ ਮਾਰੀ, ਪਿੱਛਾ ਕਰਕੇ ਫੜਿਆ
ਇਸ ਦੌਰਾਨ ਟਰੱਕ ਵਾਲਾ ਭੱਜ ਗਿਆ। ਅਸੀਂ ਉਸ ਦਾ ਪਿੱਛਾ ਕੀਤਾ। ਉਸ ਨੇ ਟਰੱਕ ਨਾਲ ਸਾਨੂੰ ਸਾਈਡ ਵੀ ਮਾਰੀ। ਫਿਰ ਵੀ ਅਸੀਂ ਟਰੱਕ ਨੂੰ ਕਾਬੂ ਕਰ ਲਿਆ। ਹਾਲਾਂਕਿ ਡਰਾਈਵਰ ਭੱਜ ਗਿਆ। ਉਸ ਦੇ ਬਾਰੇ ਵਿਚ ਪੁਲਿਸ ਨੂੰ ਕਾਰਵਾਈ ਲਈ ਕਹਿ ਦਿੱਤਾ ਗਿਆ ਹੈ। 

In The Market